ਕੋਰੋਨਾਵਾਇਰਸ: ਚੀਨ ''''ਚ ਹਜ਼ਾਰਾਂ ਜਾਨਾਂ ਲੈਣ ਵਾਲੀ ਬਿਮਾਰੀ ਨੂੰ ਮਹਾਮਾਰੀ ਕਿਉਂ ਨਹੀਂ ਕਿਹਾ ਜਾ ਰਿਹਾ

02/27/2020 1:10:55 PM

ਕੋਰੋਨਾਵਾਇਰਸ
Getty Images
ਨਵਾਂ ਕੋਰੋਨਾਵਾਇਰਸ ਹੁਣ ਸਿਰਫ਼ ਚੀਨ ਵਿਚ ਹੀ ਸਮੱਸਿਆ ਨਹੀਂ ਰਿਹਾ, ਬਾਕੀ ਦੇਸਾਂ ''ਚ ਵੀ ਇਸ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ।

ਚੀਨ ਤੋਂ ਬਾਅਦ ਹੁਣ ਇਟਲੀ ਅਤੇ ਈਰਾਨ ਵਿਚ ਵੀ ਅਚਾਨਕ ਨਵੇਂ ਕੋਰੋਨਾਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ।

ਇਸ ਦੌਰਾਨ, ਦੱਖਣੀ ਕੋਰੀਆ ਦੇ ਕੇਸਾਂ ਨੇ ਇਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਸ਼ਾਮਲ ਕਰ ਦਿੱਤਾ।

ਨਵਾਂ ਕੋਰੋਨਾਵਾਇਰਸ ਹੁਣ ਸਿਰਫ਼ ਚੀਨ ਵਿਚ ਹੀ ਸਮੱਸਿਆ ਨਹੀਂ ਰਿਹਾ, ਬਾਕੀ ਦੇਸਾਂ ''ਚ ਵੀ ਇਸ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ।

ਇਸ ਵਿੱਚ ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ ਕੀ ਇਹ ਵਾਇਰਸ ਮਹਾਮਾਰੀ ਬਣਨ ਵਾਲਾ ਹੈ?

ਇਹ ਵੀ ਪੜੋ

ਕੋਰੋਨਾਵਾਇਰਸ
EPA
ਮਹਾਂਮਾਰੀ ਇਕ ਬਿਮਾਰੀ ਹੈ ਜੋ ਇਕ ਹੀ ਸਮੇਂ ਵਿਚ ਵਿਸ਼ਵ ਦੇ ਕਈ ਦੇਸ਼ਾਂ ਵਿਚ ਫੈਲ ਰਹੀ ਹੁੰਦੀ ਹੈ।

ਕੀ ਹੈ ਮਹਾਮਾਰੀ?

ਮਹਾਮਾਰੀ ਇਕ ਬਿਮਾਰੀ ਹੈ ਜੋ ਇਕ ਹੀ ਸਮੇਂ ਵਿਚ ਵਿਸ਼ਵ ਦੇ ਕਈ ਦੇਸ਼ਾਂ ਵਿਚ ਫੈਲ ਰਹੀ ਹੁੰਦੀ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਮੁਖੀ ਡਾ. ਟੇਡਰੋਸ ਅਡਾਨੋਮ ਗੈਬਰੇਅਸਿਸ ਦੇ ਅਨੁਸਾਰ, ਇਹ ਵਾਇਰਸ "ਬਿਲਕੁਲ" ਮਹਾਮਾਰੀ ਬਨਣ ਦੀ ਸੰਭਾਵਨਾ ਰੱਖਦਾ ਹੈ।

ਪਰ ਉਨ੍ਹਾਂ ਨੇ ਅੱਗੇ ਕਿਹਾ: "ਅਸੀਂ ਵਾਇਰਸ ਦੇ ਫੈਲਣ ਨੂੰ ਅਜੇ ਨਹੀਂ ਮਾਪ ਪਾਏ ਹਾਂ, ਇਸ ਲਈ ‘ਮਹਾਮਾਰੀ’ ਸ਼ਬਦ ਦੀ ਵਰਤੋਂ ਤੱਥਾਂ ਦੇ ਅਨੁਕੂਲ ਨਹੀਂ ਹੈ।"

ਹਾਲਾਂਕਿ ਹਰ ਕੋਈ ਇਸ ਤਰਕ ਤੋਂ ਸਹਿਮਤ ਨਹੀਂ ਹੁੰਦਾ।

ਕੋਰੋਨਾਵਾਇਰਸ
Getty Images
ਕੁਝ ਵਿਗਿਆਨੀ ਬਹਿਸ ਕਰ ਰਹੇ ਹਨ ਕਿ ਅਸੀਂ ਦੋ ਹਫ਼ਤੇ ਪਹਿਲਾਂ ਹੀ ਮਹਾਂਮਾਰੀ ਦੇ ਮੁੱਢਲੇ ਪੜਾਵਾਂ ਵਿੱਚ ਦਾਖ਼ਲ ਹੋ ਚੁੱਕੇ ਹਾਂ।

ਬਿਆਨ ਤੋਂ ਪਿੱਛੇ ਮੁੜਨਾ ਔਖਾ ਹੈ

ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੌਪਿਕਲ ਮੈਡੀਸਨ ਦੇ ਪ੍ਰੋਫੈਸਰ ਜਿੰਮੀ ਵਿਟਵਰਥ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਲਗਦਾ ਹੈ ਕਿ ਬਹੁਤ ਸਾਰੇ ਲੋਕ ਮੌਜੂਦਾ ਸਥਿਤੀ ਨੂੰ ਮਹਾਮਾਰੀ ਮੰਨਣਗੇ, ਕਿਉਂਕਿ ਇਹ ਦੁਨੀਆ ਦੇ ਕਈ ਖੇਤਰਾਂ ਵਿੱਚ ਫੈਲ ਰਹੀ ਹੈ।

ਕੁਝ ਵਿਗਿਆਨੀ ਬਹਿਸ ਕਰ ਰਹੇ ਹਨ ਕਿ ਅਸੀਂ ਦੋ ਹਫ਼ਤੇ ਪਹਿਲਾਂ ਹੀ ਮਹਾਂਮਾਰੀ ਦੇ ਮੁੱਢਲੇ ਪੜਾਵਾਂ ਵਿੱਚ ਦਾਖ਼ਲ ਹੋ ਚੁੱਕੇ ਹਾਂ।

ਇਸ ਤੋਂ ਸਾਫ਼ ਹੁੰਦਾ ਹੈ ਕਿ ਅਜੇ ਸਥਿਤੀ ਪੂਰੀ ਤਰ੍ਹਾੰ ਸਪਸ਼ਟ ਨਹੀਂ ਹੈ।

ਦੱਖਣੀ ਕੋਰੀਆ, ਇਟਲੀ ਅਤੇ ਈਰਾਨ ਵਿਚ ਫੈਲ ਰਹੇ ਵਾਇਰਸ ਕਾਰਨ ਲੋਕ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਮਹਾਂਮਾਰੀ ਕਹਿਣ ਲੱਗ ਪਏ ਹਨ।

ਦੱਖਣੀ ਕੋਰੀਆ ''ਚ ਸੈਂਕੜੇ ਨਵੇਂ ਕੇਸਾਂ ਆ ਰਹੇ ਹਨ ਜੋ ਦਰਸਾ ਰਿਹਾ ਹੈ ਕਿ ਵਾਇਰਸ ਕਿੰਨਾ ਛੂਤ ਵਾਲਾ ਹੈ।

ਇਟਲੀ ਅਤੇ ਈਰਾਨ ਵਿਚ ਹੁਣ ਕਾਫ਼ੀ ਪ੍ਰਕੋਪ ਫੈਲਿਆ ਹੈ। ਇਨ੍ਹਾਂ ਦੇਸ਼ਾਂ ਵਿਚ ਰਿਪੋਰਟ ਕੀਤੇ ਜਾਣ ਨਾਲੋਂ ਵੀ ਵੱਧ ਕੇਸ ਮੌਜੂਦ ਹਨ - ਅਤੇ ਇਸ ਦਾ ਚੀਨ ਨਾਲ ਸੰਬੰਧ ਅਜੇ ਤਕ ਸਥਾਪਤ ਨਹੀਂ ਹੋਇਆ ਹੈ।

ਪ੍ਰੋ ਵ੍ਹਾਈਟਵਰਥ ਕਹਿੰਦੇ ਹਨ ਕਿ, "ਵਾਇਰਸ ਵਿਸ਼ਵ ਭਰ ਵਿੱਚ ਫੈਲ ਰਿਹਾ ਹੈ ਅਤੇ ਚੀਨ ਨਾਲ ਸਬੰਧ ਦਾ ਤੱਥ ਕਮਜ਼ੋਰ ਹੁੰਦਾ ਜਾ ਰਿਹਾ ਹੈ।"

ਕੋਰੋਨਾਵਾਇਰਸ
AFP
ਦੱਖਣੀ ਕੋਰੀਆ ਦੇ ਡਾਇਗੁ ਸ਼ਹਿਰ ਵਿੱਚ ਵਾਇਰਸ ਦਾ ਸਭ ਤੋਂ ਵੱਧ ਅਸਰ ਹੈ

ਵੱਖੋਂ-ਵੱਖ ਵਿਚਾਰ

ਐਡਿਨਬਰਗ ਯੂਨੀਵਰਸਿਟੀ ਤੋਂ ਪ੍ਰੋਫੈਸਰ ਦੇਵੀ ਸ੍ਰੀਧਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਨਜ਼ਰੀਆ ''ਨਿਸ਼ਚਤ ਰੂਪ ਨਾਲ'' ਬਦਲਿਆ ਹੈ।

ਉਹ ਕਹਿੰਦੇ ਹਨ, "ਇਹ ਵੱਡੇ ਪੱਧਰ ''ਤੇ ਚੀਨੀ ਐਮਰਜੈਂਸੀ ਰਹੀ ਹੈ, ਹੁਣ ਅਸੀਂ ਇਸ ਨੂੰ ਦੱਖਣੀ ਕੋਰੀਆ, ਜਾਪਾਨ, ਈਰਾਨ ਅਤੇ ਇਟਲੀ ''ਚ ਵੀ ਪਸਰਦਾ ਦੇਖ ਰਹੇ ਹਾਂ। ਇਹ ਬਹੁਤ ਹੀ ਛੂਤ ਵਾਲਾ ਵਾਇਰਸ ਹੈ ਜੋ ਬਹੁਤ ਜਲਦੀ ਫੈਲਦਾ ਹੈ।"

ਉਹ ਨਹੀਂ ਸੋਚਦੇ ਕਿ ਅਸੀਂ ਅਜੇ ਵੀ ਇਸ ਨੂੰ ਮਹਾਂਮਾਰੀ ਕਹਿ ਸਕਦੇ ਹਾਂ ਅਤੇ ਚੀਨ ਦੇ ਬਾਹਰਲੇ ਦੇਸ਼ਾਂ ਵਿੱਚ ਇਸ ਦੇ ਪਸਾਰ ਦੇ ਤੱਥਾਂ ਨੂੰ ਜਾਂਚ ਰਹੇ ਹਾਂ।

"ਸਾਡੇ ਕੋਲ ਇਹ ਕਹਿਣ ਲਈ ਸਬੂਤ ਨਹੀਂ ਹਨ ਕਿ ਇਹ ਮਹਾਂਮਾਰੀ ਬਣ ਚੁੱਕਿਆ ਹੈ, ਪਰ ਮੈਨੂੰ ਪੂਰਾ ਯਕੀਨ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਸਾਡੇ ਕੋਲ ਪ੍ਰਮਾਣ ਹੋਣਗੇ।"

ਉਨ੍ਹਾਂ ਕਿਹਾ, "ਜੇ ਇਹ ਇਟਲੀ ਅਤੇ ਈਰਾਨ ਵਿਚ ਹੈ, ਤਾਂ ਇਹ ਕਿਤੇ ਵੀ ਹੋ ਸਕਦਾ ਹੈ।"

ਕੋਰੋਨਾਵਾਇਰਸ
Getty Images
ਔਸਤਨ, ਨਵੇਂ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਵਾਲਾ ਹਰੇਕ ਵਿਅਕਤੀ ਇਸਨੂੰ ਦੋ ਤੋਂ ਤਿੰਨ ਹੋਰ ਲੋਕਾਂ ਵਿੱਚ ਫੈਲਾ ਰਿਹਾ ਹੈ।

''ਸਿਹਤ ਦੇਖ਼ਭਾਲ'' ਦਾ ਨਾ ਹੋਣਾ

ਖੋਜਕਰਤਾਵਾਂ ਨੇ ਈਰਾਨ ਵਿਚਲੇ ਕੇਸਾਂ ਨੂੰ ਵੇਖਦਿਆਂ ਵਾਇਰਸ ਦੇ ਵਿਸ਼ਵ-ਵਿਆਪੀ ਪ੍ਰਸਾਰ ਨੂੰ ਰੋਕਣ ਅਤੇ ਇਸ ਨੂੰ ਮਹਾਂਮਾਰੀ ਬਣਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਲਈ ਸਭ ਤੋਂ ਚਿੰਤਾਜਨਕ ਦੱਸਿਆ ਹੈ।

ਦੇਸ਼ ਵਿਚ 12 ਦੀ ਮੌਤ ਹੋਣ ਦੀ ਖ਼ਬਰ ਹੈ, ਅਤੇ ਦਰਜ ਕੀਤੇ ਮਾਮਲਿਆਂ ਦੀ ਗਿਣਤੀ 61 ਦੱਸੀ ਜਾ ਰਹੀ ਹੈ।

ਮੌਤਾਂ ਮਹੱਤਵਪੂਰਨ ਹਨ ਕਿਉਂਕਿ ਵਾਇਰਸ ਸੰਕਰਮਿਤ ਲੋਕਾਂ ਦੇ ਥੋੜ੍ਹੇ ਜਿਹੇ ਅਨੁਪਾਤ ਨੂੰ ਮਾਰਦਾ ਹੈ ਅਤੇ ਲਾਗ ਤੋਂ ਮੌਤ ਹੋਣ ਵਿਚ ਹਫ਼ਤੇ ਲੱਗ ਜਾਂਦੇ ਹਨ।

ਡਾ. ਮੈਕਡਰਮੋਟ ਨੇ ਕਿਹਾ, "ਇਸ ਤੋਂ ਪਤਾ ਚਲਦਾ ਹੈ ਕਿ ਬਹੁਤ ਸਾਰੇ ਲੋਕਾਂ ਜਿਨ੍ਹਾਂ ''ਚ ਥੋੜੇ ਲੱਛਣ ਹਨ, ਜਾਂ ਅਜੇ ਪੂਰੀ ਤਰ੍ਹਾਂ ਇਨਫੈਕਸ਼ਨ ਸਾਹਮਣੇ ਨਹੀਂ ਆ ਰਹੀ, ਉਨ੍ਹਾਂ ਦਾ ਟੈਸਟ ਨਹੀਂ ਕੀਤਾ ਜਾ ਰਿਹਾ ਹੈ ਜਾਂ ਪਛਾਣ ਵੀ ਨਹੀਂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ, "ਕੌਣ ਜਾਣਦਾ ਹੈ ਕਿ ਇਹ ਕਿੰਨਾ ਚਿਰ ਤੋਂ ਚੱਲ ਰਿਹਾ ਹੈ?"

ਇਹ ਦੇਸ ਨੂੰ ਪਹਿਲਾਂ ਹੀ ਅਫ਼ਗਾਨਿਸਤਾਨ, ਕੁਵੈਤ, ਬਹਿਰੀਨ, ਇਰਾਕ, ਲੇਬਨਾਨ, ਕਨੇਡਾ ਅਤੇ ਓਮਾਨ ਦੇ ਮਾਮਲਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਉਨ੍ਹਾਂ ਨੇ ਅੱਗੇ ਕਿਹਾ: "ਇਰਾਕ ਅਤੇ ਅਫ਼ਗਾਨਿਸਤਾਨ - ਇਹ ਉਹ ਦੋ ਦੇਸ਼ ਹਨ ਜੋ ਵਾਇਰਸ ਨੂੰ ਲੈ ਕੇ ਬਹੁਤ ਸਜਗ ਹਨ, ਜਿਥੇ ਕਈ ਦਹਾਕਿਆਂ ਦੀ ਲੜਾਈ ਤੋਂ ਬਾਅਦ ਸਿਹਤ ਸੰਭਾਲ ਮੁਸ਼ਕਿਲ ਨਾਲ ਮੌਜੂਦ ਹੈ ਅਤੇ ਸਿਹਤ ਕਰਮਚਾਰੀਆਂ ਲਈ ਉਥੇ ਯਾਤਰਾ ਕਰਨਾ ਸੁਰੱਖਿਅਤ ਨਹੀਂ ਹੈ।"

ਉਨ੍ਹਾਂ ਕਿਹਾ, "ਮੈਂ ਸੋਚਦੀ ਹਾਂ ਕਿ ਅਸੀਂ ਮਹਾਂਮਾਰੀ ਦੇ ਸੰਤੁਲਨ ''ਤੇ ਚਾਨਣਾ ਪਾ ਰਹੇ ਹਾਂ, ਅਗਲੇ ਇਕ ਜਾਂ ਦੋ ਹਫ਼ਤਿਆਂ ਵਿੱਚ ਅਸੀਂ ਇਸ ਨੂੰ ਬਹੁਤ ਸਾਰੀਆਂ ਥਾਵਾਂ'' ਤੇ ਵੇਖਣ ਦੀ ਸੰਭਾਵਨਾ ਰੱਖਦੇ ਹਾਂ ਅਤੇ ਜੇ ਇਹ ਕਈ ਵੱਖ-ਵੱਖ ਮਹਾਂਦੀਪਾਂ ''ਤੇ ਹੈ ਤਾਂ ਅਸੀਂ ਇੱਕ ਮਹਾਂਮਾਰੀ ਦੇ ਨੇੜੇ ਆਵਾਂਗੇ।"

ਡਬਲਯੂਐਚਓ ਨੇ ਨਹੀਂ ਕੀਤਾ ਐਲਾਨ

ਅਧਿਕਾਰੀ ਹੁਣ ਕਹਿੰਦੇ ਹਨ ਕਿ ਡਬਲਯੂਐਚਓ ਨਵੇਂ ਕੋਰੋਨਾਵਾਇਰਸ ਲਈ ਰਸਮੀ ਤੌਰ ''ਤੇ ਮਹਾਂਮਾਰੀ ਦੀ "ਘੋਸ਼ਣਾ" ਨਹੀਂ ਕਰੇਗਾ, ਹਾਲਾਂਕਿ ਇਹ ਸ਼ਬਦ ਅਜੇ ਵੀ "ਬੋਲਚਾਲ" ਵਜੋਂ ਵਰਤਿਆ ਜਾ ਰਿਹਾ ਹੈ।

2009 ਵਿਚ, ਜਦੋਂ ਸੰਸਥਾ ਨੇ ਸਵਾਈਨ ਫਲੂ ਨੂੰ ''ਮਹਾਂਮਾਰੀ'' ਹੋਣ ਦੀ ਘੋਸ਼ਣਾ ਕੀਤੀ ਗਈ ਸੀ ਤਾਂ ਸੰਗਠਨ ਦੀ ਕਾਫ਼ੀ ਅਲੋਚਨਾ ਹੋਈ ਸੀ।

ਇਹ ਇਸ ਫੈਸਲੇ ''ਤੇ ਅਧਾਰਤ ਹੈ ਜਿਸ ਦੀ ਹੁਣ ਵਰਤੋਂ ਨਹੀਂ ਕੀਤੀ ਜਾਂਦੀ।

ਵਾਇਰਸ ਪੂਰੀ ਦੁਨੀਆ ਵਿੱਚ ਫੈਲਿਆ ਸੀ - ਪਰ ਇਹ ਤੁਲਨਾਤਮਕ ਤੌਰ ''ਤੇ ਨਰਮ ਸੀ, ਜਿਸ ਨਾਲ ਕੁਝ ਲੋਕਾਂ ਨੇ ਦਲੀਲ ਦਿੱਤੀ ਕਿ ਸੰਗਠਨ ਨੇ ਬਹੁਤ ਜਲਦਬਾਜ਼ੀ ਕੀਤੀ ਸੀ।

ਇਹ ਵੀ ਪੜੋ

ਇਹ ਵੀ ਵੇਖੋਂ

https://www.youtube.com/watch?v=ltJ2_oFesOc

https://www.youtube.com/watch?v=aLBkhYXCNvg

https://www.youtube.com/watch?v=JntGqwvP2v4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News