ਜਸਟਿਸ ਮੁਰਲੀਧਰ: ਭਾਜਪਾ ਆਗੂਆਂ ਤੇ ਦਿੱਲੀ ਪੁਲਿਸ ਤੇ ਸਖ਼ਤ ਟਿੱਪਣੀਆਂ ਕਰਨ ਵਾਲੇ ਜੱਜ ਦੇ ਤਬਾਦਲੇ ਨਾਲ ਛਿੜੀ ਸੋਸ਼ਲ ਮੀਡੀਆ ਜੰਗ

02/27/2020 12:10:54 PM

23 ਫ਼ਰਵਰੀ ਤੋਂ ਸ਼ੁਰੂ ਹੋਈ ਦਿੱਲੀ ਹਿੰਸਾ ਵਿੱਚ ਹੁਣ ਤੱਕ ਘੱਟੋ-ਘੱਟੋ 32 ਲੋਕਾਂ ਦੀ ਜਾਨ ਗਈ ਅਤੇ ਸੈਂਕੜੇ ਜ਼ਖ਼ਮੀ ਹਨ।

ਇਸ ਹਿੰਸਾ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਦਿੱਲੀ ਹਾਈਕੋਰਟ ਦਾ ਦੋ ਮੈਂਬਰੀ ਬੈਂਚ ਕਰ ਰਿਹਾ ਹੈ। ਬੁੱਧਵਾਰ ਨੂੰ ਇਸ ਬੈਂਚ ਦੇ ਇੱਕ ਜੱਜ ਐੱਸ ਮੁਰਲੀਧਰ ਨੇ ਫ਼ਿਰਕੂ ਟਿੱਪਣੀਆਂ ਕਰਨ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਜਰੂਰਤ ਅਤੇ ਪੁਲਿਸ ਨੂੰ ਸਿਆਸੀ ਦਬਾਅ ਤੋਂ ਬਾਹਰ ਆਕੇ ਕੰਮ ਕਰਨ ਵਰਗੀਆਂ ਸਖ਼ਤ ਟਿੱਪਣੀਆਂ ਕੀਤੀਆਂ ਸਨ।

ਇਹ ਟਿੱਪਣੀਆਂ ਦੀ ਮੀਡੀਆ ਵਿਚ ਚਰਚਾ ਚੱਲ ਹੀ ਰਹੀ ਸੀ ਕਿ ਦੇਰ ਸ਼ਾਮ ਜਸਟਿਸ ਮੁਰਲੀਧਰ ਦੇ ਅਸਤੀਫ਼ੇ ਦੀ ਖ਼ਬਰ ਆ ਗਈ। ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਚੁੱਕਿਆ ਤਾਂ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੁਪਰੀਮ ਕੌਲਜੀਅਮ ਨੇ ਬੀਤੀ 12 ਫ਼ਰਵਰੀ ਨੂੰ ਹੀ ਜਸਟਿਸ ਮੁਰਲੀਧਰ ਦੀ ਟਰਾਂਸਫ਼ਰ ਦੀ ਸਿਫ਼ਾਰਿਸ਼ ਕੀਤੀ ਸੀ।

ਇਹ ਤਬਾਦਲਾ ਉਸੇ ਅਧਾਰ ਉੱਤੇ ਨਿਯਮਾਂ ਤੇ ਤੈਅ ਪ੍ਰਕਿਰਿਆ ਮੁਤਾਬਕ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ ''ਤੇ ਤਬਾਦਲੇ ਦੀ ਚਰਚਾ

ਪਰ ਸ਼ੋਸਲ ਮੀਡੀਆ ਉੱਤੇ ਜਸਟਿਸ ਮੁਰਲੀਧਰ ਦੇ ਤਬਾਦਲੇ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕੁਝ ਲੋਕ ਇਸ ਨੂੰ ਲੈਕੇ ਤਿੱਖੇ ਸਵਾਲ ਖੜੇ ਕਰ ਰਹੇ ਹਨ ਅਤੇ ਕੁਝ ਲੋਕ ਸਰਕਾਰ ਦਾ ਪੱਖ਼ ਪੂਰਦੇ ਨਜ਼ਰ ਆ ਰਹੇ ਹਨ।

ਪੰਜਾਬ ਤੋਂ ਲੈ ਕੇ ਦਿੱਲੀ, ਮੁੰਬਈ ਤੇ ਲਗਭਗ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲੋਕ ਦਿੱਲੀ ਹਿੰਸਾ ਤੇ ਜੱਜ ਦੇ ਤਬਾਦਲੇ ਨੂੰ ਵੱਖੋ-ਵੱਖ ਪ੍ਰਤੀਕਿਰਿਆ ਦੇ ਰਹੇ ਹਨ।

ਕਾਂਗਰਸ ਆਗੂ ਰਾਹੁਲ ਗਾਂਧੀ ਲਿਖਦੇ ਹਨ, ''''ਬਹਾਦੁਰ ਜੱਜ ਲੋਇਆ ਚੇਤੇ ਆ ਰਹੇ ਹਨ, ਜਿਨ੍ਹਾਂ ਦਾ ਤਾਬਦਲਾ ਨਹੀਂ ਕੀਤਾ ਗਿਆ ਸੀ।''''

https://twitter.com/RahulGandhi/status/1232878634165137410

ਜਸਟਿਸ ਮੁਰਲੀਧਰ ਦੇ ਤਬਾਦਲੇ ਦੀ ਖ਼ਬਰ ਪਤਾ ਲੱਗਣ ਤੋਂ ਬਾਅਦ ਅਦਾਕਾਰਾ ਸਵਰਾ ਭਾਸਕਰ ਆਪਣੇ ਵਿਅੰਗਾਤਮਕ ਅੰਦਾਜ਼ ''ਚ ਲਿਖਦੇ ਹਨ, ''''ਵਾਹ! ''ਸ਼ਾਂਤੀ ਅਤੇ ਸਦਭਾਵਨਾ'' ਲਈ ਤਾੜੀਆਂ

https://twitter.com/ReallySwara/status/1232752597670301697

ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਇਸ ਤਬਾਦਲੇ ''ਤੇ ਟਵੀਟ ਕੀਤਾ, ''''ਮਾਣਯੋਗ ਜਸਟਿਸ ਮੁਰਲੀਧਰ ਦੇ ਤਬਾਦਲੇ ਦੀ ਸਿਫ਼ਾਰਿਸ਼ 12 ਫ਼ਰਵਰੀ ਨੂੰ ਹੀ ਸੁਪਰੀਮ ਕੋਰਟ ਕੌਲਜੀਅਮ ਤੋਂ ਆ ਗਈ ਸੀ।''''

https://twitter.com/rsprasad/status/1232893681558007809

ਯੂ-ਟਿਊਬਰ ਅਕਾਸ਼ ਬੈਨਰਜੀ ਲਿਖਦੇ ਹਨ, ''''ਤੁਹਾਨੂੰ ਕੀ ਲੱਗਿਆ?...ਸਰਦਾਰ ਖ਼ੁਸ਼ ਹੋਵੇਗਾ, ਸ਼ਾਬਾਸ਼ੀ ਦੇਵੇਗਾ?''''

https://twitter.com/TheDeshBhakt/status/1232732188870754304

ਉਪਾਸਨਾ ਸਿੰਘ ਤਬਾਦਲੇ ਦੇ ਹੱਕ ਵਿੱਚ ਲਿਖਦੇ ਹਨ, ''''ਲੋਕ ਜਸਟਿਸ ਮੁਰਲੀਧਰ ਦੇ ਟਰਾਂਸਫ਼ਰ ਦਾ ਰੋਣਾ ਰੋ ਰਹੇ ਹਨ ਅਤੇ ਭਾਜਪਾ ਤੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਦੇ ਤਬਾਦਲੇ ਦੀ ਸਿਫ਼ਾਰਿਸ਼ 12 ਫ਼ਰਵਰੀ ਨੂੰ ਹੀ ਹੋ ਗਈ ਸੀ।''''

https://twitter.com/upasanashindu/status/1232887361949691904

ਦਿੱਲੀ ਹਿੰਸਾ
Getty Images

ਕਪਿਲ ਨਾਂ ਦੇ ਟਵਿੱਟਰ ਯੂਜ਼ਰ ਲਿਖਦੇ ਹਨ, ''''ਜਿਸ ਜੱਜ ਨੇ ਕਪਿਲ ਮਿਸ਼ਰਾ, ਪਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਖ਼ਿਲਾਫ਼ FIR ਦੇ ਹੁਕਮ ਦਿੱਤੇ ਸਨ ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਟਰਾਂਸਫ਼ਰ ਕਰ ਦਿੱਤਾ ਗਿਆ ਹੈ।''''

https://twitter.com/kapsology/status/1232731085689118720

ਟਰਾਈਬਲ ਆਰਮੀ ਨਾਂ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ, ''''ਇਸ ਤਰ੍ਹਾਂ ਭਾਜਪਾ ਤਾਕਤ ਦਾ ਇਸਤੇਮਾਲ ਆਪਣੇ ਨਿੱਜੀ ਹਿੱਤਾਂ ਲਈ ਕਰ ਰਹੀ ਹੈ।''''

https://twitter.com/TribalArmy/status/1232888440158474240

ਨੈਲਸਨ ਲਿਖਦੇ ਹਨ, ''''ਸਰ, ਤੁਸੀਂ ਜਿੱਥੇ ਵੀ ਹੋ ਮੇਰੇ ਹੀਰੋ ਹੋ''''

https://twitter.com/neljp/status/1232740127635431424

ਫ਼ਿਲਮ ਨਿਰਦੇਸ਼ਕ ਓਨੀਰ ਨੇ ਟਵੀਟ ਕੀਤਾ, ''''ਕੋਈ ਸ਼ਰਮ ਨਹੀਂ ਬਚੀ।''''

https://twitter.com/IamOnir/status/1232739755982372866

ਸਿਆਸੀ ਹਸਤੀਆਂ ਤੋਂ ਲੈ ਕੇ ਬਾਲੀਵੁੱਡ ਤੇ ਆਮ ਲੋਕਾਂ ਦੀ ਜਸਟਿਸ ਮੁਰਲੀਧਰ ਦੇ ਤਬਾਦਲੇ ਬਾਰੇ ਇਸ ਪ੍ਰਤਿਕਿਰਿਆ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਲੋਕ ਜੱਜ ਲੋਇਆ ਨੂੰ ਵੀ ਚੇਤੇ ਕਰ ਰਹੇ ਹਨ।

ਜੱਜ ਲੋਇਆ ਸੋਹਰਾਬੂਦੀਨ ਸ਼ੇਖ਼ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦੇ ਜੱਜ ਸਨ, ਜਿਨ੍ਹਾਂ ਦੀ ਮੌਤ ਨਾਲ ਜੁੜੇ ਕਈ ਸਵਾਲ ਅੱਜੇ ਵੀ ਕਈ ਉੱਤਰਾਂ ਤੋਂ ਵਾਂਝੇ ਹਨ।

ਸੋਹਰਾਬੂਦੀਨ ਕੇਸ ਵਿੱਚ ਅਮਿਤ ਸ਼ਾਹ ਵੀ ਮੁਲਜ਼ਮ ਹਨ।


ਦਿੱਲੀ ਹਿੰਸਾ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਖ਼ਾਸ ਵੀਡੀਓਜ਼ ਦੇਖੋ

https://www.youtube.com/watch?v=8PEc79pWlpY

https://www.youtube.com/watch?v=8FnzxlvXXfw

https://www.youtube.com/watch?v=ltJ2_oFesOc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News