ਦਿੱਲੀ ਹਿੰਸਾ:ਅਸ਼ੋਕ ਨਗਰ ਵਿੱਚ ਮਸਜਿਦ ਦੀ ਮੀਨਾਰ ਤੇ ਝੰਡੇ ਕਿਸ ਨੇ ਲਾਏ - ਗ੍ਰਾਊਂਡ ਰਿਪੋਰਟ

Thursday, Feb 27, 2020 - 06:55 AM (IST)

ਦਿੱਲੀ ਹਿੰਸਾ:ਅਸ਼ੋਕ ਨਗਰ ਵਿੱਚ ਮਸਜਿਦ ਦੀ ਮੀਨਾਰ ਤੇ ਝੰਡੇ ਕਿਸ ਨੇ ਲਾਏ - ਗ੍ਰਾਊਂਡ ਰਿਪੋਰਟ
ਹਮਲੇ ਤੋਂ ਬਾਅਦ ਅਸ਼ੋਕ ਨਗਰ ਦੀ ਮਸਜਿਦ
BBC
ਹਮਲੇ ਤੋਂ ਬਾਅਦ ਅਸ਼ੋਕ ਨਗਰ ਦੀ ਮਸਜਿਦ

ਚਿੱਟੇ ਤੇ ਹਰੇ ਰੰਗ ਵਿੱਚ ਰੰਗੀ ਮਸਜਿਦ ਦੇ ਸਾਹਮਣੇ ਦਰਜਨਾਂ ਲੋਕਾਂ ਦਾ ਇਕੱਠ ਹੈ। ਇਸ ਮਸਜਿਦ ਦਾ ਮੱਥਾ ਸਾੜ ਦਿੱਤਾ ਗਿਆ ਹੈ।

ਬੁੱਧਵਾਰ ਨੂੰ ਜਦੋਂ ਬੀਬੀਸੀ ਨੇ ਅਸ਼ੋਕ ਨਗਰ ਦੀ ਗਲੀ ਨੰਬਰ 5 ਦੇ ਕੋਲ ਵੱਡੀ ਮਸਜਿਦ ਦੇ ਬਾਹਰ ਖੜ੍ਹੇ ਨੌਜਵਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਅਵਾਜ਼ ਵਿੱਚ ਰੋਹ ਸਾਫ਼ ਨਜ਼ਰ ਆ ਰਿਹਾ ਸੀ।

ਅਸੀਂ ਉਨ੍ਹਾਂ ਦੇ ਮਗਰ-ਮਗਰ ਤੁਰ ਕੇ ਮਸਜਿਦ ਦੇ ਅੰਦਰ ਪਹੁੰਚੇ। ਅੰਦਰ ਫਰਸ਼ ਤੇ ਅੱਧ-ਸੜੀਆਂ ਕਾਲੀਨਾਂ ਪਈਆਂ ਸਨ। ਟੋਪੀਆਂ ਖਿੰਡੀਆਂ ਪਈਆਂ ਸਨ।

ਇਹ ਵੀ ਪੜ੍ਹੋ:

ਜਿਸ ਥਾਂ ਤੇ ਅਕਸਰ ਇਮਾਮ ਖੜ੍ਹੇ ਹੁੰਦੇ ਹਨ। ਉਹ ਹੁਣ ਖਾਲੀ ਹੋ ਚੁੱਕੀ ਹੈ।

ਉਹ ਉਹੀ ਮਸਜਿਦ ਹੈ, ਜਿਸ ਬਾਰੇ ਮੰਗਲਵਾਰ ਨੂੰ ਖ਼ਬਰਾਂ ਆਈਆਂ ਸਨ ਕਿ ਹਮਲਾਵਰ ਭੀੜ ਵਿੱਚ ਸ਼ਾਮਲ ਕੁਝ ਲੋਕਾਂ ਨੇ ਇੱਥੇ ਮੀਨਾਰ ''ਤੇ ਤਿਰੰਗਾ ਤੇ ਭਗਵਾਂ ਝੰਡਾ ਲਹਿਰਾ ਦਿੱਤਾ ਸੀ।

https://twitter.com/ANI/status/1232338612131225600?

ਇਸ ਘਟਨਾ ਦੇ ਵੀਡੀਓ ਵੀ ਸੋਸ਼ਲ ਮੀਡੀਆ ''ਤੇ ਵਾਇਰਲ ਹੋਏ ਸਨ। ਇਸ ਤੋਂ ਬਾਅਦ ਦਿੱਲੀ ਪੁਲਿਸ ਦਾ ਬਿਆਨ ਆਇਆ ਸੀ ਕਿ ਅਸ਼ੋਕ ਨਗਰ ਵਿੱਚ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ।

https://www.youtube.com/watch?v=8FnzxlvXXfw

ਹਾਲਾਂਕਿ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਮੀਨਾਰ ਤੇ ਤਿਰੰਗਾ ਤੇ ਭਗਵਾਂ ਝੰਡਾ ਲੱਗਿਆ ਹੋਇਆ ਸੀ।

ਮਸਜਿਦ ਦੇ ਬਾਹਰ ਜੁੜੇ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਵੜੇ ਹਜੂਮ ਨੇ ਇਹ ਸਭ ਕੁਝ ਕੀਤਾ ਹੈ।

''ਬਾਹਰੋਂ ਆਏ ਸਨ ਲੋਕ''

ਮਸਜਿਦ ਦੇ ਅੰਦਰ ਮੌਜੂਦ ਆਬਿਦ ਸਿੱਦੀਕੀ ਨਾਮ ਦੇ ਵਿਅਕਤੀ ਨੇ ਦਾਅਵਾ ਕੀਤਾ ਕਿ ਰਾਤ ਨੂੰ ਪੁਲਿਸ ਮਸਜਿਦ ਦੇ ਇਮਾਮ ਨੂੰ ਅਗਵਾ ਕਰ ਕੇ ਲੈ ਗਈ ਸੀ।

ਹਾਲਾਂਕਿ ਇਸ ਬਾਰੇ ਕੁਝ ਵੀ ਪੱਕੇ ਤੌਰ ''ਤੇ ਨਹੀਂ ਕਿਹਾ ਜਾ ਸਕਦਾ। ਮਸਜਿਦ ਦੇ ਇਮਾਮ ਨਾਲ ਗੱਲ ਨਹੀਂ ਹੋ ਸਕੀ।

ਮਸਜਿਦ ਦੀ ਮੀਨਾਰ ’ਤੇ ਲਾਏ ਗਏ ਝੰਡੇ
BBC
ਮਸਜਿਦ ਦੀ ਮੀਨਾਰ ’ਤੇ ਲਾਏ ਗਏ ਝੰਡੇ

ਜਦੋਂ ਅਸੀਂ ਉੱਥੇ ਪਹੁੰਚੇ ਤਾਂ ਕੋਲ ਹੀ ਇੱਕ ਪੁਲਿਸ ਦੀ ਗੱਡੀ ਖੜ੍ਹੀ ਸੀ, ਜੋ ਕੁਝ ਦੇਰ ਬਾਅਦ ਮੌਕੇ ਤੋਂ ਚਲੀ ਗਈ।

ਮਸਜਿਦ ਨੂੰ ਪਹੁੰਚਾਏ ਗਏ ਨੁਕਸਾਨ ਨਾਲ ਟੁੱਟ ਚੁੱਕੇ ਰਿਆਜ਼ ਸਿੱਦੀਕੀ ਨਾਮ ਦੇ ਵਿਅਕਤੀ ਨੇ ਦੱਸਿਆ,"ਆਖ਼ਰ ਲੋਕਾਂ ਨੂੰ ਅਜਿਹਾ ਕਰ ਕੇ ਕੀ ਮਿਲਦਾ ਹੈ?"

ਅਸੀਂ ਇਸ ਇਲਾਕੇ ਵਿੱਚ ਹਿੰਦੂਆਂ ਨਾਲ ਵੀ ਗੱਲ ਕੀਤੀ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਇਹ ਮਸਜਿਦ ਸਾਲਾਂ ਤੋਂ ਮੌਜੂਦ ਹੈ।

ਉਨ੍ਹਾਂ ਦਾ ਦਾਅਵਾ ਸੀ ਕਿ ਮਸਜਿਦ ਦੀ ਭੰਨ-ਤੋੜ ਕਰਨ ਵਾਲੇ ਬਾਹਰੋਂ ਆਏ ਸਨ।

ਮਸਜਿਦ ਦਾ ਮੱਥਾ ਸਾੜ ਦਿੱਤਾ ਗਿਆ ਹੈ
BBC

ਸਥਾਨਕ ਹਿੰਦੂਆਂ ਦਾ ਕਹਿਣਾ ਸੀ ਕਿ ਜੇ ਉਹ ਬਾਹਰੀ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਤਾਂ ਸ਼ਾਇਦ ਉਹ ਵੀ ਮਾਰੇ ਜਾਂਦੇ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ਦਿੱਲੀ ਵਿੱਚ ਦੰਗਾਈ ਕਿਹੜਾ ਨਾਅਰਾ ਲਾਉਣ ਨੂੰ ਕਹਿ ਰਹੇ ਸਨ?

https://www.youtube.com/watch?v=HmMKBOmLUJ0

ਵੀਡੀਓ: ਮੁਸਲਮਾਨਾਂ ਨੇ ਮੰਦਰਾਂ ਦੀ ਰਾਖੀ ਇੰਝ ਕੀਤੀ

https://www.youtube.com/watch?v=ltJ2_oFesOc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News