CAA: ਦਿੱਲੀ ''''ਚ ਫਿਰ ਭੜਕੀ ਹਿੰਸਾ, ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ, ਏਸੀਪੀ ਜ਼ਖਮੀ

02/24/2020 4:25:52 PM

ਦਿੱਲੀ
BBC

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਕਾਨੂੰਨ-ਵਿਵਸਥਾ ਵਿਗੜਨ ਦਾ ਖ਼ਦਸ਼ਾ ਹੈ। ਉੱਤਰੀ-ਪੂਰਬੀ ਦਿੱਲੀ ਦੇ ਚਾਂਦਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਆਵਾਜ਼ ਚੁੱਕ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿੱਚ ਹਿੰਸਕ ਝੜਪਾਂ ਦੀ ਖ਼ਬਰ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਮਨ-ਸ਼ਾਂਤੀ ਬਹਾਲ ਕਰਨ ਦੀ ਮੰਗ ਕੀਤੀ ਹੈ।

ਚਾਂਦਬਾਗ ਇਲਾਕੇ ਵਿੱਚ ਮੌਜੂਦ ਸਾਡੇ ਪੱਤਰਕਾਰ ਸਲਮਾਨ ਰਾਵੀ ਦਾ ਕਹਿਣਾ ਹੈ ਕਿ ਉਹ ਲੋਕਾਂ ਅਤੇ ਵਾਹਨਾਂ ਨੂੰ ਇਲਾਕੇ ਦੇ ਬਾਹਰ ਭੱਜਦੇ ਵੇਖ ਰਹੇ ਹਨ।

ਸਲਮਨਾ ਰਾਵੀ ਨੇ ਚਾਂਦਬਾਗ ਦੇ ਅੰਦਰ ਦੋ ਅੱਗ ਬੁਝਾਉ ਦਸਤੇ ਵੀ ਵੇਖੇ ਹਨ। ਵਿਵਾਦਪੂਰਨ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲੇ ਪੁਲਿਸ ਅਤੇ ਲੋਕਾਂ ਦਰਮਿਆਨ ਅੱਜ ਦੁਪਹਿਰ ਹੋਈ ਹਿੰਸਕ ਝੜਪਾਂ ਕਾਰਨ ਇਸ ਇਲਾਕੇ ਵਿੱਚ ਦਾਖਲ ਹੋਣ ''ਤੇ ਰੋਕ ਲਗਾਈ ਗਈ ਹੈ।

ਹਿੰਸਾ ਕਿੰਨੀ ਹੋਈ ਹੈ ਇਹ ਅਜੇ ਅਸਪਸ਼ਟ ਨਹੀਂ ਹੈ ਜਦਕਿ ਸੋਸ਼ਲ ਮੀਡੀਆ ਅਤੇ ਕੁਝ ਭਾਰਤੀ ਨਿਊਜ਼ ਚੈਨਲਾਂ ''ਤੇ ਵੀਡੀਓ ਫੁਟੇਜ ਵਿਚ ਸੜਕਾਂ'' ਤੇ ਵਾਹਨਾਂ ਅਤੇ ਪੱਥਰ ਸੁੱਟਣ ਅਤੇ ਧੂੰਆਂ ਫੈਲਦਾ ਦਿਖਾਇਆ ਗਿਆ ਹੈ।

ਕੱਲ੍ਹ ਕੀ ਹੋਇਆ ਸੀ?

ਦਿੱਲੀ ਦੇ ਮੌਜਪੁਰ ਇਲਾਕੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਤੇ ਇਸ ਦੀ ਹਮਾਇਤ ਵਿੱਚ ਜੁੜੇ ਲੋਕਾਂ ਦਰਮਿਆਨ ਪੱਥਰਬਾਜ਼ੀ ਹੋਈ ਸੀ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ।

ਦਿੱਲੀ ਦੇ ਕਈ ਇਲਾਕਿਆਂ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਨਾਗਿਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਮੁਜ਼ਾਹਰੇ ਹੋ ਰਹੇ ਹਨ।

ਐਤਵਾਰ ਨੂੰ ਮੌਜਪੁਰ ਇਲਾਕੇ ਵਿੱਚ ਸੀਏਏ ਦੀ ਹਮਾਇਤ ਵਿੱਚ ਵੀ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਗਿਆ ਸੀ।

ਭਾਜਪਾ ਆਗੂ ਕਪਿਲ ਮਿਸ਼ਰਾ ਨੇ ਦਿੱਲੀ ਪੁਲਿਸ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਨੇ ਕਿਹਾ, "ਜਾਫ਼ਰਾਬਾਦ ਅਤੇ ਚਾਂਦ ਬਾਗ਼ ਦੀਆਂ ਸੜਕਾਂ ਖਾਲੀ ਕਰਵਾਉ। ਇਸ ਤੋਂ ਬਾਅਦ ਸਾਨੂੰ ਨਾ ਸਮਝਾਇਆਓ। ਅਸੀਂ ਤੁਹਾਡੀ ਵੀ ਨਹੀਂ ਸੁਣਨੀ, ਸਿਰਫ਼ ਤਿੰਨ ਦਿਨ।"

ਕਪਿਲ ਮਿਸ਼ਰਾ ਨੇ ਮੌਜਪੁਰ ਵਿੱਚ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ," ਸਾਡੇ ਵੱਲੋਂ ਇੱਕ ਵੀ ਪੱਥਰ ਨਹੀਂ ਚੱਲਿਆ ਹੈ। ਟਰੰਪ ਦੇ ਜਾਣ ਤੱਕ ਅਸੀਂ ਸ਼ਾਂਤੀ ਨਾਲ ਜਾ ਰਹੇ ਹਾਂ। ਇਸ ਤੋਂ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ। ਟਰੰਪ ਦੇ ਜਾਣ ਤੱਕ ਜਾਫ਼ਰਾਬਾਦ ਤੇ ਚਾਂਦ ਬਾਗ਼ ਖਾਲੀ ਕਰਵਾ ਲਓ। ਉਸ ਤੋਂ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ।"

https://twitter.com/KapilMishra_IND/status/1231544492596981760

ਮੌਜਪੁਰ ਵਿੱਚ ਸੀਏਏ ਦੀ ਹਮਾਇਤ ਵਿੱਚ ਮੁਜ਼ਾਹਰਾਕਾਰੀਆਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾਂ ਕਪਿਲ ਮਿਸ਼ਰਾ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਮੈਜਪੁਰ ਚੌਂਕ ਪਹੁੰਚਣ ਦੀ ਅਪੀਲ ਕੀਤੀ ਸੀ।

ਦਿੱਲੀ ਪੁਲਿਸ ਦੇ ਪੂਰਬੀ ਰੇਂਜ ਦੇ ਜੁਆਇਂਟ ਕਮਿਸ਼ਨਰ ਆਲੋਕ ਕੁਮਾਰ ਨੇ ਦੱਸਿਆ ਕਿ ਕੁਝ ਸਮੇਂ ਲਈ ਪੱਥਰਬਾਜ਼ੀ ਹੋਈ ਪਰ ਹੁਣ ਹਾਲਤ ਕਾਬੂ ਹੇਠ ਹਨ। ਇਸ ਤਣਾਅ ਦੇ ਕਾਰਨ ਇਲਾਕੇ ਦੀ ਮੈਟਰੋ ਸੇਵਾ ''ਤੇ ਵੀ ਅਸਰ ਪਿਆ।

ਮੌਜਪੁਰ ਤੇ ਬਾਬਰਪੁਰ ਦੇ ਐਗਜ਼ਿਟ ਤੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਮੌਜਪੁਰ ਤੇ ਬਾਬਰਪੁਰ ਮੈਟਰੋ ਸਟੇਸ਼ਨ ਪਿੰਕ ਲਾਈਨ ਨਾਲ ਜੁੜੇ ਹੋਏ ਹਨ। ਮੌਜਪੁਰ ਦੇ ਕੋਲ ਹੀ ਜਾਫ਼ਰਾਬਾਦ ਵਿੱਚ ਵੀ ਸੀਏਏ ਦੇ ਖ਼ਿਲਾਫ਼ ਮੁਜ਼ਾਹਰਾ ਹੋ ਰਿਹਾ ਹੈ। ਸ਼ਾਹੀਨ ਬਾਗ਼ ਵਾਂਗ ਹੀ ਇੱਥੇ ਵੀ ਧਰਨੇ ''ਤੇ ਔਰਤਾਂ ਹੀ ਬੈਠੀਆਂ ਹਨ।

ਜਾਫ਼ਰਾਬਾਦ ਵਿੱਚ ਪੁਲਿਸ ਦੀ ਭਾਰੀ ਤਾਇਨਾਤੀ

ਦਿੱਲੀ ਦੇ ਜਾਫ਼ਰਾਬਾਦ ਮੈਟਰੋਸਟੇਸ਼ਨ ਦੇ ਇਲਾਕੇ ਵਿੱਚ ਵੱਡੀ ਮਾਤਰਾ ਵਿੱਚ ਸੁਰੱਖਿਆ ਦਸਤੇ ਤੈਨਾਅਤ ਕੀਤੇ ਗਏ ਹਨ।

ਇਸ ਇਲਾਕੇ ਵਿੱਚ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਪਿਛਲੇ ਕਈ ਦਿਨਾਂ ਤੋਂ ਧਰਨੇ ''ਤੇ ਬੈਠੀਆਂ ਹਨ।

ਐਤਵਾਰ ਨੂੰ ਨਫ਼ਰੀ ਤੈਨਾਅਤ ਹੋਣ ਤੋਂ ਬਾਅਦ ਦਿੱਲੀ ਮੈਟਰੋ ਨੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਬੰਦ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸ਼ਾਹੀਨ ਬਾਗ਼ ਵਿੱਚ ਸੀਏਏ ਤੇ ਐੱਨਆਰਸੀ ਦੇ ਵਿਰੋਧ ਵਿੱਚ ਜਾਰੀ ਮੁਜ਼ਾਹਰੇ ਦੇ ਕਾਰਨ ਦੋ ਮਹੀਨਿਆਂ ਤੋਂ ਬੰਦ ਸੜਕ ਦਾ ਇੱਕ ਹਿੱਸਾ ਖੋਲ੍ਹ ਦਿੱਤਾ ਗਿਆ ਸੀ।

ਅਲੀਗੜ੍ਹ ਵਿੱਚ ਵੀ ਹਿੰਸਾ

ਯੂਪੀ ਦੇ ਅਲੀਗੜ੍ਹ ਵਿੱਚ ਵੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਹੋਇਆ ਹੈ। ਪੁਲਿਸ ਦੀਆਂ ਗੱਡੀਆਂ ਦੀ ਤੋੜਭੰਨ ਹੋਈ ਹੈ ਅਤੇ ਅਲੀਗੜ੍ਹ ਦੇ ਡੀਐੱਮ ਦੇ ਮੁਤਾਬਕ ਪੁਲਿਸ ''ਤੇ ਪੱਥਰਬਾਜ਼ੀ ਵੀ ਹੋਈ।

ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗਣੇ ਪਏ।

ਅਲੀਗੜ੍ਹ ਦੇ ਡੀਐਮ ਚੰਦਰਭੂਸ਼ਣ ਸਿੰਘ ਮੁਤਾਬਕ, ''''ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ਕੁਝ ਵਿਦਿਆਰਥਣਾਂ ਇਸ ਹਿੰਸਾ ਪਿੱਛੇ ਹਨ, ਅਸੀਂ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਤ ਫਿਲਹਾਲ ਕਾਬੂ ਹੇਠ ਹਨ।''''

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ''ਨਹਿਰੂ ਦੀ ਲੀਡਰਸ਼ਿੱਪ ''ਚ ਅਜਿਹਾ ਭਾਰਤ ਕਦੇ ਨਾ ਹੁੰਦਾ ਜੋ ਅੱਜ ਨਜ਼ਰ ਆਉਂਦਾ ਹੈ''

https://www.youtube.com/watch?v=v4jsKgao6BA

ਵੀਡੀਓ: ਪੰਜਾਬੀ ਦੀ ਬੇਇਜ਼ਤੀ, ਪੰਜਾਬੀ ਆਪ ਈ ਕਰਦੇ ਨੇ‘ ਪਰ ਕਿਵੇਂ

https://www.youtube.com/watch?v=ohM1uoZAuOk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News