ਟਰੰਪ ਦੇ ਭਾਰਤੀ ਦੌਰੇ ਦੌਰਾਨ ਕੀ ਕੁਝ ਰਹੇਗਾ ਖ਼ਾਸ

02/24/2020 11:25:51 AM

ਡੌਨਲਡ ਟਰੰਪ
Getty Images

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਭਾਰਤ ਵਿੱਚ ਪਹਿਲਾ ਦੌਰਾ ਸੋਮਵਾਰ (24 ਫ਼ਰਵਰੀ) ਤੋਂ ਸ਼ੁਰੂ ਹੈ। ਦੋ ਦਿਨੀਂ ਦੌਰੇ ਦੇ ਪਹਿਲੇ ਦਿਨ ਟਰੰਪ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਣਗੇ।

ਟਰੰਪ ਦਾ ਇਹ ਦੌਰਾ 2020 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਟਰੰਪ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਲਈ ਰੱਖਿਆ ਗਿਆ ਹੈ।

ਟਰੰਪ ਭਾਰਤ ਦੇ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ। ਦਿੱਲੀ, ਆਗਰਾ ਅਤੇ ਅਹਿਮਦਾਬਾਦ।

ਟਰੰਪ ਵੱਲੋਂ ਅਹਿਮਦਾਬਾਦ ਵਿੱਚ ''ਨਮਸਤੇ ਟਰੰਪ'' ਰੈਲੀ ਦੌਰਾਨ ਲੋਕਾਂ ਨੂੰ ਸੰਬੋਧਿਤ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਅਹਿਮਦਾਬਾਦ ਏਅਰਪੋਰਟ ਲੈਂਡ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਟਰੰਪ ਗਾਂਧੀ ਆਸ਼ਰਮ ਜਾਣਗੇ।

ਇਸ ਤੋਂ ਬਾਅਦ ਮੋਟੇਰਾ ਸਟੇਡੀਅਮ ਵਿੱਚ ਰੈਲੀ ਦਾ ਹਿੱਸਾ ਹੋਣਗੇ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨਗੇ।

ਇਸ ਸਟੇਡੀਅਮ ਦੀ ਸਮਰੱਥਾ 1 ਲੱਖ 10 ਹਜ਼ਾਰ ਹੈ।

ਇਹ ਵੀ ਪੜ੍ਹੋ:

ਡੌਨਲਡ ਟਰੰਪ ਦਾ ਅਹਿਮਦਾਬਾਦ ਵਿੱਚ 22 ਕਿਲੋਮੀਟਰ ਲੰਬਾ ਰੋਡ ਸ਼ੋਅ ਵੀ ਹੋਵੇਗਾ। ਇਹ ਸਫ਼ਰ ਆਪਣੀ ਕਾਰ ਰਾਹੀਂ ਟਰੰਪ ਤੈਅ ਕਰਨਗੇ।

ਟਰੰਪ ਅਹਿਮਦਾਬਾਦ ਵਿੱਚ ਰੈਲੀ ਤੋਂ ਬਾਅਦ ਆਗਰਾ ਸ਼ਹਿਰ ਆਪਣੀ ਪਤਨੀ ਮੇਲਾਨੀਆ ਟਰੰਪ, ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰਾਡ ਕੁਸ਼ਨਰ ਨਾਲ ਪਹੁੰਚ ਕੇ ਤਾਜ ਮਹਿਲ ਨੂੰ ਦੇਖਣਗੇ।

ਇਸ ਤੋਂ ਬਾਅਦ ਅੱਜ ਸ਼ਾਮ ਹੀ ਟਰੰਪ ਪਰਿਵਾਰ ਸਣੇ ਰਾਜਧਾਨੀ ਦਿੱਲੀ ਆ ਜਾਣਗੇ।


ਕਦੋਂ ਕੀ-ਕੀ ਹੋਵੇਗਾ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 12 ਵਜੇ ਅਹਿਮਦਾਬਾਦ ਦੇ ਸਰਦਾਰ ਵਲੱਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣਗੇ।

ਡੌਨਲਡ ਟਰੰਪ
Getty Images

ਇੱਥੋਂ ਉਹ ਮੋਟੇਰਾ ਸਟੇਡੀਅਮ ਲਈ ਨਿਕਲਣਗੇ ਪਰ ਰਾਹ ਵਿੱਚ ਉਨ੍ਹਾਂ ਦਾ ਕਾਫ਼ਲਾ ਪਹਿਲਾਂ ਸਾਬਰਮਤੀ ਆਸ਼ਰਮ ਰੁਕੇਗਾ।

ਅੰਦਾਜ਼ੇ ਮੁਤਾਬਕ ਭਾਰਤੀ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੁਪਹਿਰ 12:30 ਵਜੇ ਤੋਂ ਤਿਨ ਵਜੇ ਦੇ ਦਰਮਿਆਨ ਮੋਟੇਰਾ ਸਟੇਡੀਅਮ ਵਿੱਚ ਲੋਕਾਂ ਨੂੰ ਸੰਬੋਧਿਤ ਕਰਨਗੇ।

ਦੁਪਹਿਰ ਕਰੀਬ ਸਾਢੇ ਤਿੰਨ ਵਜੇ ਪਤਨੀ ਤੇ ਪਰਿਵਾਰ ਨਾਲ ਆਗਰਾ ਲਈ ਰਵਾਨਾ ਹੋਣਗੇ।

ਸ਼ਾਮ ਕਰੀਬ ਪੌਣੇ ਪੰਜ ਵਜੇ ਟਰੰਪ ਆਗਰਾ ਪਹੁੰਚ ਜਾਣਗੇ।

ਸਾਢੇ ਕੁ ਪੰਜ ਵਜੇ ਤਾਜਮਹਿਲ ਦੇਖਣ ਜਾਣਗੇ ਅਤੇ ਲਗਭਗ ਇੱਕ ਘੰਟੇ ਤੱਕ ਉੱਥੇ ਰਹਿਣਗੇ।

ਸ਼ਾਮ ਕਰੀਬ ਸੱਤ ਵਜੇ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਆਗਰਾ ਤੋਂ ਦਿੱਲੀ ਲਈ ਰਵਾਨਾ ਹੋਣਗੇ ਅਤੇ ਕਰੀਬ 7:30 ਵਜੇ ਦਿੱਲੀ ਦੇ ਪਾਲਮ ਏਅਰਪੋਰਟ ਪਹੁੰਚਣਗੇ।

25 ਫ਼ਰਵਰੀ ਦੀ ਸਵੇਰ ਟਰੰਪ ਪਹਿਲਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ।

ਸਵੇਰੇ ਕਰੀਬ 11 ਵਜੇ ਪੀਐੱਮ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਮੁਲਾਕਾਤ ਹੋਵੇਗੀ। ਇਸ ਤੋਂ ਬਾਅਦ ਕਰੀਬ ਸਾਢੇ 12 ਵਜੇ ਦੋਵਾਂ ਦਾ ਸਾਂਝਾ ਬਿਆਨ ਜਾਰੀ ਹੋ ਸਕਦਾ ਹੈ।


ਵਪਾਰਕ ਸਮਝੌਤਾ

ਭਾਰਤ, ਅਮਰੀਕਾ ਦਾ 8ਵਾਂ ਸਭ ਤੋਂ ਵੱਡਾ ਵਪਾਰਕ ਪਾਰਟਨਰ ਦੇਸ਼ ਹੈ। ਡੌਨਡਲ ਟਰੰਪ ਦੇ ਪਹਿਲੇ ਭਾਰਤ ਦੌਰੇ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਭਾਰਤ ਦੇ ਨਾਲ ਉਹ ਕੋਈ ਵੱਡੀ ਡੀਲ ਕਰ ਸਕਦੇ ਹਨ ਜਿਸ ਦੇ ਲਈ ਦੋਵੇਂ ਮੁਲਕਾਂ ''ਚ ਕਈ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਹਨ।

ਡੌਨਲਡ ਟਰੰਪ
Getty Images

ਹਾਲਾਂਕਿ ਭਾਰਤ ਦੌਰੇ ਤੋਂ ਕੁਝ ਦਿਨ ਪਹਿਲਾਂ ਹੀ ਟਰੰਪ ਨੇ ਇਹ ਸਾਫ਼ ਕਰ ਦਿੱਤਾ ਕਿ ਭਾਰਤ ਦੇ ਨਾਲ ਫ਼ਿਲਹਾਲ ਕੋਈ ਵੱਡੀ ਡੀਲ ਨਹੀਂ ਕਰਨ ਵਾਲੇ।

ਉਨ੍ਹਾਂ ਨੇ ਕਿਹਾ ਸੀ, ''''ਭਾਰਤ ਨੇ ਸਾਡੇ ਨਾਲ ਕਦੇ ਚੰਗਾ ਵਿਵਹਾਰ ਨਹੀਂ ਕੀਤਾ ਪਰ ਪ੍ਰਧਾਨ ਮੰਤਰੀ ਮੋਦੀ ਮੈਨੂੰ ਕਾਫ਼ੀ ਪਸੰਦ ਹਨ। ਅਸੀਂ ਭਾਰਤ ਦੇ ਨਾਲ ਵਪਾਰਕ ਸਮਝੌਤਾ ਕਰ ਸਕਦੇ ਹਾਂ ਪਰ ਵੱਡੀ ਡੀਲ ਅਸੀਂ ਭਵਿੱਖ ਲਈ ਬਚਾ ਰਹੇ ਹਾਂ।''''


ਕਿਹੜੇ ਮੁੱਦਿਆਂ ''ਤੇ ਹੋ ਸਕਦੀ ਹੈ ਚਰਚਾ?

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਮੁਤਾਬਕ, ''''ਰਾਸ਼ਟਰਪਤੀ ਟਰੰਪ ਦੇ ਦੋ ਦਿਨੀਂ ਦੌਰੇ ''ਤੇ ਭਾਰਤ ਨੂੰ ਉਮੀਦ ਹੈ ਕਿ ਅਮਰੀਕਾ-ਭਾਰਤ ਵਿਚਾਲੇ ਰਣਨੀਤਿਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ।"

"ਇਸ ਦੌਰਾਨ ਦੁਵਲੀ ਗੱਲਬਾਤ ''ਚ ਖ਼ੇਤਰੀ ਅਤੇ ਵਿਸ਼ਵ ਪੱਧਰੀ ਮਸਲਿਆਂ ਜਿਵੇਂ ਵਪਾਰ, ਰਣਨੀਤਿਕ ਚਰਚਾ, ਕਾਉਂਟਰ ਟੈਰੋਰਿਜ਼ਮ ਸਣੇ ਕਈ ਹੋਰ ਮੁੱਦਿਆਂ ''ਤੇ ਚਰਚਾ ਹੋਵੇਗੀ।''''

ਹਾਲਾਂਕਿ ਉਨ੍ਹਾਂ ਨੇ ਪੰਜ ਟ੍ਰੇਡ ਪੈਕਟ ਦੇ ਬਾਰੇ ਖੁੱਲ੍ਹ ਕੇ ਕੁਝ ਨਹੀਂ ਦੱਸਿਆ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੱਤਵਾਦ ਨਾਲ ਲੜਨ ''ਚ ਸਹਿਯੋਗ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ''ਚ ਮਦਦ ਕਰਨ ਵਰਗੇ ਮੁੱਦਿਆਂ ''ਤੇ ਖ਼ਾਸ ਗੱਲਬਾਤ ਹੋ ਸਕਦੀ ਹੈ।


ਇਹ ਵੀ ਦੇਖੋ:

https://www.youtube.com/watch?v=NEcht3r4s_U

https://www.youtube.com/watch?v=5aZ-P0V2imE

https://www.youtube.com/watch?v=1eqAiBCfcrs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News