ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਪੁੱਛਿਆ, ''''ਕੀ ਹੁਣ ਅਸੀਂ ਅਮਰੀਕਾ ਜ਼ਿੰਦਾਬਾਦ ਤੇ ਟਰੰਪ ਜ਼ਿੰਦਾਬਾਦ ਕਹਿਣ ਜੋਗੇ ਰਹਿ ਗਏ?’

02/23/2020 9:55:52 PM

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ. ਸੁਦਰਸ਼ਨ ਰੈੱਡੀ
BBC
ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ. ਸੁਦਰਸ਼ਨ ਰੈੱਡੀ

ਸੁਪਰੀਮ ਕੋਰਟ ਦੇ ਇੱਕ ਸਾਬਕਾ ਜੱਜ ਨੇ ਦੇਸ਼ਧ੍ਰੋਹ ਦੇ ਕਾਨੂੰਨ ਦੀ ਬੇਤਰਕ ਵਰਤੋਂ ’ਤੇ ਸਵਾਲ ਚੁੱਕੇ ਹਨ ਤੇ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਅਜਿਹੇ ਮਾਮਲਿਆਂ ਦਾ ਸੰਗਿਆਨ ਲੈਣਾ ਚਾਹੀਦਾ ਹੈ।

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ. ਸੁਦਰਸ਼ਨ ਰੈੱਡੀ ਨੇ ਅੰਗਰੇਜ਼ੀ ਅਖ਼ਬਾਰ ਦਿ ਟੈਲੀਗ੍ਰਾਫ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਹ ਰਾਇ ਪੇਸ਼ ਕੀਤੀ।

ਅਖ਼ਬਾਰ ਵੱਲੋਂ ਉਨ੍ਹਾਂ ਨੂੰ ਬੰਗਲੁਰੂ ਵਿੱਚ ਇੱਕ ਵਿਦਿਆਰਥਣ ਵੱਲੋਂ ਅਸਦੁਦੀਨ ਓਵੈਸੀ ਦੀ ਰੈਲੀ ''ਚ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਾਉਣ ਤੋਂ ਬਾਅਦ ਉਸ ''ਤੇ ਦਰਜ ਕੀਤੇ ਦੇਸ਼ਧ੍ਰੋਹ ਦੇ ਕੇਸ ਬਾਰੇ ਪੁੱਛਿਆ ਗਿਆ ਸੀ।

ਸਾਬਕਾ ਜੱਜ ਨੇ ਅਖ਼ਬਾਰ ਨੂੰ ਹੋਰ ਕੀ ਕਿਹਾ?

  • ਉਨ੍ਹਾਂ ਨੇ ਕਿਹਾ ਕਿ ਕਰਨਾਟਕ ਵਿੱਚ ਇੱਕ ਕੁੜੀ ਵੱਲੋਂ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ਕਾਰਨ ਉਸ ਤੇ ਦੇਸ਼ਧ੍ਰੋਹ ਦਾ ਕੇਸ ਕਰਨਾ ਇਸ ਕਾਨੂੰਨ ਦੀ ਦੁਰਵਰਤੋਂ ਹੈ।
  • ਦੇਸ਼ਧ੍ਰੋਹ ਦੇ ਕਾਨੂੰਨ ਦੀ ਦੁਰਵਰਤੋਂ ਦੇ ਰੁਝਾਨ ਨੂੰ ਰੋਕਣ ਲਈ ਨਿਆਂਪਾਲਿਕਾ ਨੂੰ ਸੰਗਿਆਨ ਲੈ ਕੇ ਦਖ਼ਲ ਦੇਣਾ ਚਾਹੀਦਾ ਹੈ।
  • ਉਨ੍ਹਾਂ ਨੇ ਕਿਹਾ, "ਦੇਸ਼ਧ੍ਰੋਹ ਦੇ ਕਾਨੂੰਨ ਦੀ ਸਪੱਸ਼ਟ ਦੁਰਵਰਤੋਂ ਹੈ। ਇਹ ਦੇਸ਼ਧ੍ਰੋਹ ਕਿਵੇਂ ਹੋਇਆ? ਇਹ ਦੇਸ਼ਧ੍ਰੋਹ ਨਹੀਂ ਬਣੇਗਾ। ਭਾਰਤੀ ਦੰਡਾਵਲੀ ਦਾ ਕੋਈ ਦਖ਼ਲ ਨਹੀਂ ਹੈ। ਉਸ ਨੇ ਜੋ ਕੋਈ ਵੀ ਨਾਅਰਾ ਲਾਇਆ ਉਸ ਨਾਲ ਦੰਡਾਵਲੀ ਦੀ ਕੋਈ ਵੀ ਧਾਰਾ ਨਹੀਂ ਬਣਦੀ। ਨਾ ਸਿਰਫ਼ ਦੇਸ਼ਧ੍ਰੋਹ ਸਗੋਂ ਉਸ ਖ਼ਿਲਾਫ਼ ਦੰਡਾਵਲੀ ਦੀ ਕੋਈ ਵੀ ਧਾਰਾ ਨਹੀਂ ਬਣਦੀ।"
  • ਸਾਬਕਾ ਜੱਜ ਨੇ ਕਿਹਾ ਕਿ ਨਾ ਤਾਂ ਭਾਰਤ ਨੇ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਐਲਾਨਿਆ ਹੈ ਤੇ ਨਾ ਹੀ ਸਾਡੀ ਉਸ ਨਾਲ ਕੋਈ ਲੜਾਈ ਚੱਲ ਰਹੀ ਹੈ। ਹਾਲਾਂਕਿ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਖ਼ਾਸ ਦਰਜਾ ਖੋਹੇ ਜਾਣ ਮਗਰੋਂ ਪਾਕਿਸਤਾਨ ਨੇ ਭਾਰਤ ਨਾਲ ਸੰਬੰਧ ਘਟਾ ਦਿੱਤੇ ਹਨ ਪਰ ਕੂਟਨੀਤਿਕ ਰਿਸ਼ਤੇ ਬਰਕਰਾਰ ਹਨ।
  • ਉਨ੍ਹਾਂ ਨੇ ਕਿਹਾ ਕਿ ਲੜਾਈ ਦੌਰਾਨ ਵੀ ਕਿਸੇ ਦੂਜੇ ਦੇਸ਼ ਦੇ ਜ਼ਿੰਦਾਬਾਦ ਦੇ ਨਾਅਰੇ ਲਾਉਣਾ ਦੇਸ਼ਧ੍ਰੋਹ ਨਹੀਂ ਬਣਦਾ। ਇਹ ਸਿਰਫ਼ ਦੇਖਣ ਨੂੰ ਸਹੀ ਨਹੀਂ ਲਗਦਾ ਕਿ ਤੁਸੀਂ ਦੁਸ਼ਮਣ ਦੀ ਮਹਿਮਾ ਕਰੋਂ।
  • ਉਨ੍ਹਾਂ ਨੇ ਕਿਹਾ, "ਕੀ, ਹੁਣ ਅਸੀਂ ਸਿਰਫ਼ ਅਮਰੀਕਾ ਜ਼ਿੰਦਾਬਾਦ ਤੇ ਟੰਰਪ ਜ਼ਿੰਦਾਬਾਦ ਦੇ ਨਾਅਰੇ ਲਾਈਏ। ਇਹ ਸਭ ਕੀ ਹੋ ਰਿਹਾ ਹੈ? ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੈਨੂੰ ਲਗਦਾ ਹੈ ਕਿ ਖੁੱਲ੍ਹੇਪਣ ਵਾਲਾ ਸੰਵਿਧਾਨਕ ਲੋਕਤੰਤਰ ਖ਼ਤਰੇ ਵਿੱਚ ਹੈ।"

ਵੀਡੀਓ: ਦੇਸ਼ਧ੍ਰੋਹ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

https://www.youtube.com/watch?v=6AOCfxuHDVQ

ਕਰਨਾਟਕ ਦੇ ਮੁੱਖ ਮੰਤਰੀ ਦੇ ਬਿਆਨ ਕਿ ਕੁੜੀ ਦੇ ਨਕਸਲਾਂ ਨਾਲ ਸੰਬੰਧ ਸਾਹਮਣੇ ਆਏ ਹਨ। ਇਸ ਲਈ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਸ ਬਾਰੇ ਵੀ ਸਾਬਕਾ ਜੱਜ ਨੇ ਆਪਣੀ ਰਾਇ ਰੱਖੀ।

  • ਉਨ੍ਹਾਂ ਨੇ ਕਿਹਾ, "ਅਜਿਹਾ ਮਾਣਯੋਗ ਮੁੱਖ ਮੰਤਰੀ ਦਾ ਕਹਿਣਾ ਹੈ? ਪਰ ਮੈਨੂੰ ਨਹੀਂ ਪਤਾ ਉਹ ਅਜਿਹਾ ਕਿਸ ਅਧਾਰ ''ਤੇ ਕਹਿ ਰਹੇ ਹਨ? ਜੇ ਉਸ ਦੇ ਨਕਸਲਾਂ ਨਾਲ ਸੰਬੰਧ ਹਨ ਤਾਂ ਕੀ ਇਹ ਇਸ ਦੇ ਨਾਅਰੇ ਲਾਉਣ ਮਗਰੋਂ ਹੀ ਸਾਹਮਣੇ ਆਏ ਹਨ? ਇਸ ਅਧਾਰ ਤੇ ਉਸ ਨੂੰ ਪਹਿਲਾ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ?"
  • ਇਹ ਸਿਰਫ਼ ਉਸ ਦੀ ਗ੍ਰਿਫ਼ਤਾਰੀ ਦੇ ਬਚਾਅ ਲਈ ਬਆਦ ਚ ਸੋਚਿਆ ਗਿਆ ਹੈ। ਹੁਣ ਉਹ ਉਸ (ਕੁੜੀ ਨੂੰ) ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਉਣ ਲਈ ਉਸ ਨੂੰ ਵੱਖੋ-ਵੱਖਰੇ ਰੰਗਾਂ ਵਿੱਚ ਰੰਗ ਰਹੇ ਹਨ।"

ਬੰਗਲੂਰੂ ਵਿੱਚ ਕੀ ਹੋਇਆ ਸੀ?

https://www.youtube.com/watch?v=1eqAiBCfcrs

ਦਰਅਸਲ 20 ਫਰਵਰੀ ਨੂੰ ਬੰਗਲੂਰੂ ਦੇ ਫ੍ਰੀਡਮ ਪਾਰਕ ਵਿੱਚ ਹੋਈ ਸੀਏਏ ਵਿਰੋਧੀ ਰੈਲੀ ਵਿੱਚ 18 ਸਾਲਾ ਵਿਦਿਆਰਥਣ ਅਮੂਲਿਆ ਲਿਓਨਾ ਨੇ ਨਾਅਰੇ ਲਾਏ ਸੀ।

ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਉਸ ਤੋਂ ਮਾਈਕ ਖੋਹਿਆ ਅਤੇ ਉਸ ''ਤੇ ਆਈਪੀਸੀ ਦੀ ਧਾਰਾ 124ਏ ਦੇ ਤਹਿਤ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

ਪੁਲਿਸ ਅਨੁਸਾਰ ਉਸਨੇ ਦੇਸ ਦੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਮੂਲਿਆ ਨੂੰ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਡੀਸੀਪੀ ਵੈਸਟ ਬੀ. ਰਮੇਸ਼ ਨੇ ਕਿਹਾ ਅਮੂਲਿਆ ''ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਰੈਲੀ ਵਿੱਚ ਅਮੂਲਿਆ ਨੇ ਮਾਈਕ ਹੱਥ ਵਿੱਚ ਲੈਂਦਿਆਂ ਹੀ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਏ। ਇਹ ਸੁਣਦਿਆਂ ਰੈਲੀ ਦੇ ਪ੍ਰਬੰਧਕ ਅਤੇ ਸਪੀਕਰ ਏਆਈਐੱਮਆਈਐੱਮ ਦੇ ਆਗੂ ਅਸਦੁਦੀਨ ਓਵੈਸੀ ਮਾਈਕ ਖੋਹਣ ਲਈ ਅਮੂਲਿਆ ਵੱਲ ਭੱਜੇ।

ਇਹ ਵੀ ਪੜ੍ਹੋ:

ਵੀਡੀਓ: ਭਾਰਤ ਦਾ ਦੇਸ਼ਧ੍ਰਹ ਦਾ ਕਾਨੂੰਨ ਕੀ ਹੈ?

https://www.youtube.com/watch?v=ea1aSCJBc_Q

ਫਿਰ ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਕਿਉਂ ਲਗਾ ਰਹੀ ਸੀ। ਪਰ ਓਵੈਸੀ ਅਤੇ ਪ੍ਰਬੰਧਕਾਂ ਨੇ ਅਮੂਲਿਆ ਦੀ ਗੱਲ ਪੂਰੀ ਨਹੀਂ ਹੋਣ ਦਿੱਤੀ।

ਇਸ ਦੌਰਾਨ ਪ੍ਰਬੰਧਕਾਂ ਅਤੇ ਓਵੈਸੀ ਦੇ ਆਉਣ ਦੇ ਬਾਵਜੂਦ ਅਮੂਲਿਆ ਆਪਣੀ ਜਗ੍ਹਾ ਖੜੀ ਰਹੀ ਅਤੇ ''ਹਿੰਦੁਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਏ।

ਜਸਟਿਸ ਰੈੱਡੀ ਇਸ ਤੋਂ ਪਹਿਲਾਂ ਹੈਦਰਾਬਾਦ ਵਿੱਚ ਇੱਕ ਡੰਗਰਾਂ ਦੀ ਡਾਕਟਰ ਦੇ ਬਲਾਤਕਾਰ ਤੇ ਕਤਲ ਕਾਂਡ ਦੇ ਮਾਮਲੇ ਵਿੱਚ ਹੈਦਰਾਬਾਦ ਪੁਲਿਸ ਵੱਲੋਂ ਕਥਿਤ ਮੁਜਰਮਾਂ ਦੇ ਮੁਕਾਬਲੇ ’ਤੇ ਵੀ ਸਵਾਲ ਉਠਾ ਚੁੱਕੇ ਹਨ

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ''ਨਹਿਰੂ ਦੀ ਲੀਡਰਸ਼ਿੱਪ ''ਚ ਅਜਿਹਾ ਭਾਰਤ ਕਦੇ ਨਾ ਹੁੰਦਾ ਜੋ ਅੱਜ ਨਜ਼ਰ ਆਉਂਦਾ ਹੈ''

https://www.youtube.com/watch?v=v4jsKgao6BA

ਵੀਡੀਓ: ਪੰਜਾਬੀ ਦੀ ਬੇਇਜ਼ਤੀ, ਪੰਜਾਬੀ ਆਪ ਈ ਕਰਦੇ ਨੇ‘ ਪਰ ਕਿਵੇਂ

https://www.youtube.com/watch?v=ohM1uoZAuOk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News