ਦਿੱਲੀ ਦੇ ਮੌਜਪੁਰ ''''ਚ CAA ਪੱਖੀ ਅਤੇ ਵਿਰੋਧੀਆਂ ਦੀ ਝੜਪ, ਯੂਪੀ ਦੇ ਅਲੀਗੜ੍ਹ ''''ਚ ਵੀ ਹਿੰਸਾ

02/23/2020 7:10:50 PM

ਦਿੱਲੀ ਦੇ ਮੌਜਪੁਰ ਇਲਾਕੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਤੇ ਇਸ ਦੀ ਹਮਾਇਤ ਵਿੱਚ ਜੁੜੇ ਲੋਕਾਂ ਦਰਮਿਆਨ ਪੱਥਰਬਾਜ਼ੀ ਹੋਈ ਹੈ। ਯੂਪੀ ਦੇ ਅਲੀਗੜ੍ਹ ਵਿੱਚ ਵੀ ਸੀਏਏ ਦੇ ਵਿਰੋਧ ਵਿੱਚ ਹਿੰਸਾ ਹੋਈ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ।

ਦਿੱਲੀ ਦੇ ਕਈ ਇਲਾਕਿਆਂ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਨਾਗਿਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਮੁਜ਼ਾਹਰੇ ਹੋ ਰਹੇ ਹਨ।

ਐਤਵਾਰ ਨੂੰ ਮੌਜਪੁਰ ਇਲਾਕੇ ਵਿੱਚ ਸੀਏਏ ਦੀ ਹਮਾਇਤ ਵਿੱਚ ਵੀ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਗਿਆ ਸੀ।

ਭਾਜਪਾ ਆਗੂ ਕਪਿਲ ਮਿਸ਼ਰਾ ਨੇ ਦਿੱਲੀ ਪੁਲਿਸ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਨੇ ਕਿਹਾ, "ਜਾਫ਼ਰਾਬਾਦ ਅਤੇ ਚਾਂਦ ਬਾਗ਼ ਦੀਆਂ ਸੜਕਾਂ ਖਾਲੀ ਕਰਵਾਉ। ਇਸ ਤੋਂ ਬਾਅਦ ਸਾਨੂੰ ਨਾ ਸਮਝਾਇਆਓ। ਅਸੀਂ ਤੁਹਾਡੀ ਵੀ ਨਹੀਂ ਸੁਣਨੀ, ਸਿਰਫ਼ ਤਿੰਨ ਦਿਨ।"

ਕਪਿਲ ਮਿਸ਼ਰਾ ਨੇ ਮੌਜਪੁਰ ਵਿੱਚ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ," ਸਾਡੇ ਵੱਲੋਂ ਇੱਕ ਵੀ ਪੱਥਰ ਨਹੀਂ ਚੱਲਿਆ ਹੈ। ਟਰੰਪ ਦੇ ਜਾਣ ਤੱਕ ਅਸੀਂ ਸ਼ਾਂਤੀ ਨਾਲ ਜਾ ਰਹੇ ਹਾਂ। ਇਸ ਤੋਂ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ। ਟਰੰਪ ਦੇ ਜਾਣ ਤੱਕ ਜਾਫ਼ਰਾਬਾਦ ਤੇ ਚਾਂਦ ਬਾਗ਼ ਖਾਲੀ ਕਰਵਾ ਲਓ। ਉਸ ਤੋਂ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ।"

https://twitter.com/KapilMishra_IND/status/1231544492596981760

ਮੌਜਪੁਰ ਵਿੱਚ ਸੀਏਏ ਦੀ ਹਮਾਇਤ ਵਿੱਚ ਮੁਜ਼ਾਹਰਾਕਾਰੀਆਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾਂ ਕਪਿਲ ਮਿਸ਼ਰਾ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਮੈਜਪੁਰ ਚੌਂਕ ਪਹੁੰਚਣ ਦੀ ਅਪੀਲ ਕੀਤੀ ਸੀ।

ਦਿੱਲੀ ਪੁਲਿਸ ਦੇ ਪੂਰਬੀ ਰੇਂਜ ਦੇ ਜੁਆਇਂਟ ਕਮਿਸ਼ਨਰ ਆਲੋਕ ਕੁਮਾਰ ਨੇ ਦੱਸਿਆ ਕਿ ਕੁਝ ਸਮੇਂ ਲਈ ਪੱਥਰਬਾਜ਼ੀ ਹੋਈ ਪਰ ਹੁਣ ਹਾਲਤ ਕਾਬੂ ਹੇਠ ਹਨ। ਇਸ ਤਣਾਅ ਦੇ ਕਾਰਨ ਇਲਾਕੇ ਦੀ ਮੈਟਰੋ ਸੇਵਾ ''ਤੇ ਵੀ ਅਸਰ ਪਿਆ ਹੈ।

ਮੈਜਪੁਰ ਤੇ ਬਾਬਰਪੁਰ ਦੇ ਐਗਜ਼ਿਟ ਤੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਮੌਜਪੁਰ ਤੇ ਬਾਬਰਪੁਰ ਮੈਟਰੋ ਸਟੇਸ਼ਨ ਪਿੰਕ ਲਾਈਨ ਨਾਲ ਜੁੜੇ ਹੋਏ ਹਨ। ਮੌਜਪੁਰ ਦੇ ਕੋਲ ਹੀ ਜਾਫ਼ਰਾਬਾਦ ਵਿੱਚ ਵੀ ਸੀਏਏ ਦੇ ਖ਼ਿਲਾਫ਼ ਮੁਜ਼ਾਹਰਾ ਹੋ ਰਿਹਾ ਹੈ। ਸ਼ਾਹੀਨ ਬਾਗ਼ ਵਾਂਗ ਹੀ ਇੱਥੇ ਵੀ ਧਰਨੇ ''ਤੇ ਔਰਤਾਂ ਹੀ ਬੈਠੀਆਂ ਹਨ।

ਜਾਫ਼ਰਾਬਾਦ ਵਿੱਚ ਪੁਲਿਸ ਦੀ ਭਾਰੀ ਤਾਇਨਾਤੀ

ਦਿੱਲੀ ਦੇ ਜਾਫ਼ਰਾਬਾਦ ਮੈਟਰੋਸਟੇਸ਼ਨ ਦੇ ਇਲਾਕੇ ਵਿੱਚ ਵੱਡੀ ਮਾਤਰਾ ਵਿੱਚ ਸੁਰੱਖਿਆ ਦਸਤੇ ਤੈਨਾਅਤ ਕੀਤੇ ਗਏ ਹਨ।

ਇਸ ਇਲਾਕੇ ਵਿੱਚ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਪਿਛਲੇ ਕਈ ਦਿਨਾਂ ਤੋਂ ਧਰਨੇ ''ਤੇ ਬੈਠੀਆਂ ਹਨ।

https://twitter.com/ani/status/1231541566247825409?s=12

ਐਤਵਾਰ ਨੂੰ ਨਫ਼ਰੀ ਤੈਨਾਅਤ ਹੋਣ ਤੋਂ ਬਾਅਦ ਦਿੱਲੀ ਮੈਟਰੋ ਨੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਬੰਦ ਕਰ ਦਿੱਤਾ ਹੈ। ਇਸ ਸਟੇਸ਼ਨ ਤੇ ਹੁਣ ਫਿਲਹਾਲ ਮੈਟਰੋ ਨਹੀਂ ਰੁਕ ਰਹੀ ਹੈ।

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸ਼ਾਹੀਨ ਬਾਗ਼ ਵਿੱਚ ਸੀਏਏ ਤੇ ਐੱਨਆਰਸੀ ਦੇ ਵਿਰੋਧ ਵਿੱਚ ਜਾਰੀ ਮੁਜ਼ਾਹਰੇ ਦੇ ਕਾਰਨ ਦੋ ਮਹੀਨਿਆਂ ਤੋਂ ਬੰਦ ਸੜਕ ਦਾ ਇੱਕ ਹਿੱਸਾ ਖੋਲ੍ਹ ਦਿੱਤਾ ਗਿਆ ਸੀ।

ਅਲੀਗੜ੍ਹ ਵਿੱਚ ਵੀ ਹਿੰਸਾ

ਯੂਪੀ ਦੇ ਅਲੀਗੜ੍ਹ ਵਿੱਚ ਵੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਹੋਇਆ ਹੈ। ਪੁਲਿਸ ਦੀਆਂ ਗੱਡੀਆਂ ਦੀ ਤੋੜਭੰਨ ਹੋਈ ਹੈ ਅਤੇ ਅਲੀਗੜ੍ਹ ਦੇ ਡੀਐੱਮ ਦੇ ਮੁਤਾਬਕ ਪੁਲਿਸ ''ਤੇ ਪੱਥਰਬਾਜ਼ੀ ਵੀ ਹੋਈ।

https://twitter.com/ANINewsUP/status/1231563778317094913

ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗਣੇ ਪਏ।

ਅਲੀਗੜ੍ਹ ਦੇ ਡੀਐਮ ਚੰਦਰਭੂਸ਼ਣ ਸਿੰਘ ਮੁਤਾਬਕ, ''''ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ਕੁਝ ਵਿਦਿਆਰਥਣਾਂ ਇਸ ਹਿੰਸਾ ਪਿੱਛੇ ਹਨ, ਅਸੀਂ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਤ ਫਿਲਹਾਲ ਕਾਬੂ ਹੇਠ ਹਨ।''''

ਸ਼ਾਹੀਨ ਬਾਗ਼ ਵਿੱਚ ਸ਼ਾਂਤੀ, ਪੁਲਿਸ ਨੇ ਪਾਇਆ ਘੇਰਾ: ਵਜਾਹਤ ਹਬੀਬਉੱਲ੍ਹਾ

ਦਿੱਲੀ ਦੇ ਹੀ ਚਰਚਿਤ ਸ਼ਾਹੀਨ ਬਾਗ਼ ਦੇ ਮੁਜ਼ਾਹਰਾਕਾਰੀਆਂ ਨਾਲ ਸਾਲਸੀ ਕਰਨ ਲਈ ਸੁਪਰੀਮ ਕੋਰਟ ਵੱਲੋਂ ਲਾਏ ਗਏ ਸਾਲਸਾਂ ਵਿੱਚੋਂ ਇੱਕ ਹਨ, ਵਜਾਹਤ ਹਬੀਬਉੱਲ੍ਹਾ। ਉਨ੍ਹਾਂ ਨੇ ਦੱਸਿਆ ਕਿ ਸ਼ਾਹੀਨ ਬਾਗ਼ ਨੂੰ ਪੁਲਿਸ ਨੇ ਪੰਜ ਪਾਸਿਆਂ ਤੋਂ ਘੇਰਿਆ ਹੋਇਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਵਜਾਹਤ ਹਬੀਬਉੱਲ੍ਹਾ ਨੇ ਇਹ ਗੱਲ ਸੁਪਰੀਮ ਕੋਰਟ ਵਿੱਚ ਦਾਇਰ ਇੱਕ ਹਲਫ਼ੀਆ ਬਿਆਨ ਵਿੱਚ ਕਹੀ ਹੈ।

ਉਨ੍ਹਾਂ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਸ਼ਾਹੀਨ ਬਾਗ਼ ਦੇ ਮੁਜ਼ਾਹਰਾਕਾਰੀ ਨਾਗਰਿਕਤਾ ਸੋਧ ਕਾਨੂੰਨ ਦਾ ਸ਼ਾਂਤਮਈ ਵਿਰੋਧ ਕਰ ਰਹੇ ਹਨ।

ਸਰਬਉੱਚ ਅਦਾਲਤ ਇਸ ਹਲਫ਼ਨਾਮੇ ''ਤੇ ਸੋਮਵਾਰ ਨੂੰ ਸੁਣਵਾਈ ਕਰੇਗੀ। ਇਹ ਹਲਫ਼ਨਾਮਾ ਸ਼ਾਹੀਨ ਬਾਗ਼ ਵਿੱਚ ਸੜਕ ਜਾਮ ਹੋਣ ਦੇ ਮਾਮਲੇ ਵਿੱਚ ਦਾਇਰ ਕੀਤਾ ਗਿਆ ਹੈ।

ਸਰਬਉੱਚ ਅਦਾਲਤ ਵੱਲੋਂ ਲਾਏ ਗਏ ਇਨ੍ਹਾਂ ਸਾਲਸਾਂ ਵਿੱਚ ਵਜਾਹਤ ਹਬੀਬਉੱਲ੍ਹਾ ਤੋਂ ਇਲਾਵਾ ਐਡਵੋਕੇਟ ਸੰਜੇ ਹੇਗੜੇ ਅਤੇ ਐਡਵੋਕੇਟ ਸਾਧਨਾ ਰਾਮਚੰਦਰਨ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: ''ਨਹਿਰੂ ਦੀ ਲੀਡਰਸ਼ਿੱਪ ''ਚ ਅਜਿਹਾ ਭਾਰਤ ਕਦੇ ਨਾ ਹੁੰਦਾ ਜੋ ਅੱਜ ਨਜ਼ਰ ਆਉਂਦਾ ਹੈ''

https://www.youtube.com/watch?v=v4jsKgao6BA

ਵੀਡੀਓ: ਪੰਜਾਬੀ ਦੀ ਬੇਇਜ਼ਤੀ, ਪੰਜਾਬੀ ਆਪ ਈ ਕਰਦੇ ਨੇ‘ ਪਰ ਕਿਵੇਂ

https://www.youtube.com/watch?v=ohM1uoZAuOk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News