ਓਵੈਸੀ ਦੀ ਰੈਲੀ ''''ਚ ''''ਪਾਕਿਸਤਾਨ ਜ਼ਿੰਦਾਬਾਦ'''' ਦੇ ਨਾਅਰੇ ਲਾਉਣ ਵਾਲੀ ਕੁੜੀ ਕੌਣ ਹੈ

02/22/2020 7:40:53 PM

ਬੰਗਲੁਰੂ ਵਿੱਚ ਕੀਤੀ ਗਈ CAA ਵਿਰੋਧੀ ਰੈਲੀ ਵਿੱਚ ਇੱਕ ਕੁੜੀ ਵੱਲੋਂ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਾਏ ਗਏ।

ਦਰਅਸਲ ਫ੍ਰੀਡਮ ਪਾਰਕ ਵਿੱਚ ਹੋਈ ਸੀਏਏ ਵਿਰੋਧੀ ਰੈਲੀ ਵਿੱਚ 18 ਸਾਲਾ ਵਿਦਿਆਰਥਣ ਅਮੂਲਿਆ ਲਿਓਨਾ ਨੇ ਨਾਅਰੇ ਲਾਏ ਸੀ।

ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਉਸ ਤੋਂ ਮਾਈਕ ਖੋਹਿਆ ਅਤੇ ਉਸ ''ਤੇ ਆਈਪੀਸੀ ਦੀ ਧਾਰਾ 124ਏ ਦੇ ਤਹਿਤ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

ਪੁਲਿਸ ਅਨੁਸਾਰ ਉਸਨੇ ਦੇਸ ਦੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਮੂਲਿਆ ਨੂੰ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਡੀਸੀਪੀ ਵੈਸਟ ਬੀ. ਰਮੇਸ਼ ਨੇ ਕਿਹਾ ਅਮੂਲਿਆ ''ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਰੈਲੀ ਵਿੱਚ ਅਮੂਲਿਆ ਨੇ ਮਾਈਕ ਹੱਥ ਵਿੱਚ ਲੈਂਦਿਆਂ ਹੀ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਏ। ਇਹ ਸੁਣਦਿਆਂ ਰੈਲੀ ਦੇ ਪ੍ਰਬੰਧਕ ਅਤੇ ਸਪੀਕਰ ਏਆਈਐੱਮਆਈਐੱਮ ਦੇ ਆਗੂ ਅਸਦੁਦੀਨ ਓਵੈਸੀ ਮਾਈਕ ਖੋਹਣ ਲਈ ਅਮੂਲਿਆ ਵੱਲ ਭੱਜੇ। ਨਾਅਰਿਆਂ ਦੇ ਸਮੇਂ, ਓਵੈਸੀ ਨਮਾਜ਼ ਪੜ੍ਹਣ ਲਈ ਸਟੇਜ ਤੋਂ ਉਤਰ ਰਹੇ ਸਨ।

ਇਹ ਵੀ ਪੜ੍ਹੋ:

ਫਿਰ ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਕਿਉਂ ਲਗਾ ਰਹੀ ਸੀ। ਪਰ ਓਵੈਸੀ ਅਤੇ ਪ੍ਰਬੰਧਕਾਂ ਨੇ ਅਮੂਲਿਆ ਦੀ ਗੱਲ ਪੂਰੀ ਨਹੀਂ ਹੋਣ ਦਿੱਤੀ। ਉਨ੍ਹਾਂ ਨੇ ਅਮੂਲਿਆ ਤੋਂ ਮਾਈਕ ਖੋਹਣ ਅਤੇ ਉਸ ਨੂੰ ਸਟੇਜ ਤੋਂ ਹਟਾਉਣ ਵਿੱਚ ਪੁਲਿਸ ਦੀ ਮਦਦ ਕੀਤੀ।

ਇਸ ਦੌਰਾਨ ਪ੍ਰਬੰਧਕਾਂ ਅਤੇ ਓਵੈਸੀ ਦੇ ਆਉਣ ਦੇ ਬਾਵਜੂਦ ਅਮੂਲਿਆ ਆਪਣੀ ਜਗ੍ਹਾ ਖੜੀ ਰਹੀ ਅਤੇ ''ਹਿੰਦੁਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਏ।

ਕੌਣ ਹੈ ਅਮੂਲਿਆ

ਅਮੂਲਿਆ ਬੰਗਲੁਰੂ ਵਿੱਚ ਇੱਕ ਕਾਲਜ ਵਿੱਚ ਪੜ੍ਹਦੀ ਹੈ। ਇਸ ਤੋਂ ਪਹਿਲਾਂ ਅਮੂਲਿਆ ਸੀਏਏ-ਵਿਰੋਧੀ ਰੈਲੀ ਵਿੱਚ ਕੰਨੜ ਭਾਸ਼ਾ ਵਿੱਚ ਆਪਣੇ ਜ਼ੋਰਦਾਰ ਭਾਸ਼ਨ ਕਾਰਨ ਚਰਚਾ ਵਿੱਚ ਆਈ ਸੀ।

ਫੇਸਬੁੱਕ ''ਤੇ ਅਮੂਲਿਆ ਆਪਣੀ ਪਛਾਣ ਦੱਸਦੀ ਹੈ ਕਿ ਉਹ ਕੋਪਾ ਦੀ ਰਹਿਣ ਵਾਲੀ ਹੈ ਅਤੇ ਬੈਂਗਲੁਰੂ ਦੇ ਐੱਨਐੱਮਕੇਆਰਵੀ ਕਾਲਜ ਫਾਰ ਵੂਮੈਨ ਵਿੱਚ ਪੜ੍ਹਦੀ ਹੈ।

https://www.youtube.com/watch?v=1eqAiBCfcrs

ਅਮੂਲਿਆ ਦੀ ਫੇਸਬੁੱਕ ਪੋਸਟ

ਰੈਲੀ ਵਿੱਚ ਅਮੂਲਿਆ ਦੇ ਪਾਕਿਸਤਾਨ ਪੱਖੀ ਨਾਅਰੇ ਲਗਾਉਣ ਦਾ ਕਾਰਨ ਕੋਈ ਨਹੀਂ ਸਮਝ ਸਕਿਆ। ਓਵੈਸੀ ਵੱਲੋਂ ਸੰਬੋਧਨ ਕੀਤੀ ਗਈ ਰੈਲੀ ਵਿੱਚ ਜ਼ਿਆਦਾਤਰ ਮੁਸਲਮਾਨ ਸਨ।

ਸੀਏਏ ਵਿਰੋਧੀ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਵਿਦਿਆਰਥੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ''ਤੇ ਕਿਹਾ,"ਸਾਨੂੰ ਉਮੀਦ ਨਹੀਂ ਸੀ ਕਿ ਉਹ ਇੱਕ ਮੰਚ ਤੋਂ ਅਜਿਹਾ ਕੁੱਝ ਕਹਿਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚੇਗੀ ਕਿ ਇਸਦਾ ਅਸਰ ਕੀ ਹੋਏਗਾ। ਸਾਡੇ ਕੁਝ ਮਤਭੇਦ ਹਨ ਅਤੇ ਕੁਝ ਲੋਕਾਂ ਨੇ ਉਸ ਨੂੰ ਅਜਿਹੇ ਪ੍ਰਭਾਵ ਵਿੱਚ ਨਾ ਆਉਣ ਲਈ ਵੀ ਕਿਹਾ। ਪਰ ਉਹ ਕਿਸੇ ਦੀ ਨਹੀਂ ਸੁਣਦੀ ਹੈ।"

ਇਹ ਵੀ ਪੜ੍ਹੋ:

ਅਜਿਹੇ ਨਾਅਰਿਆਂ ਦੇ ਪਿੱਛੇ ਅਮੂਲਿਆ ਦੀ ਸਫ਼ਾਈ ਉਸ ਦੇ ਸੋਸ਼ਲ ਮੀਡੀਆ ਪੇਜ ''ਤੇ ਮਿਲਦੀ ਹੈ, ਜਿੱਥੇ ਉਸਨੇ ''ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਅਫਗਾਨਿਸਤਾਨ, ਚੀਨ ਅਤੇ ਭੂਟਾਨ ਜ਼ਿੰਦਾਬਾਦ ''ਲਿਖਿਆ ਹੈ।

ਅਮੂਲਿਆ ਨੇ ਪੇਜ ''ਤੇ ਲਿਖਿਆ, ''''ਮੈਂ ਸਿਰਫ਼ ਇਸ ਲਈ ਕਿਸੇ ਦੇਸ ਦਾ ਹਿੱਸਾ ਨਹੀਂ ਬਣ ਜਾਂਦੀ ਕਿਉਂਕਿ ਮੈਂ ਉਸ ਦੇ ਨਾਂ ''ਤੇ ਜ਼ਿੰਦਾਬਾਦ ਦਾ ਨਾਅਰਾ ਲਾ ਰਹੀ ਹਾਂ। ਕਾਨੂੰਨ ਅਨੁਸਾਰ ਮੈਂ ਇੱਕ ਭਾਰਤੀ ਨਾਗਰਿਕ ਹਾਂ। ਆਪਣੇ ਦੇਸ ਦਾ ਸਨਮਾਨ ਕਰਨਾ ਅਤੇ ਦੇਸ ਦੇ ਲੋਕਾਂ ਲਈ ਕੰਮ ਕਰਨਾ ਮੇਰੀ ਜ਼ਿੰਮੇਵਾਰੀ ਹੈ, ਇਹ ਕਰਾਂਗੀ। ਸਾਨੂੰ ਦੇਖਣਾ ਚਾਹੀਦਾ ਹੈ ਕਿ ਆਰਐੱਸਐੱਸ ਵਾਲੇ ਕੀ ਕਰਨਗੇ। ਸੰਘੀ ਇਸ ਤੋਂ ਪਰੇਸ਼ਾਨ ਹੋ ਜਾਣਗੇ। ਤੁਸੀਂ ਕਮੈਂਟਜ਼ ਕਰਦੇ ਰਹੋ। ਮੈਂ ਜੋ ਕਹਿਣਾ ਹੈ, ਮੈਂ ਉਹ ਕਹਾਂਗੀ।"

ਓਵੈਸੀ ਨੇ ਇਨ੍ਹਾਂ ਨਾਅਰਿਆਂ ਬਾਰੇ ਕੀ ਕਿਹਾ?

ਇਸ ਤੋਂ ਬਾਅਦ ਨਾਰਾਜ਼ ਓਵੈਸੀ ਨੇ ''ਪਾਕਿਸਤਾਨ ਮੁਰਦਾਬਾਦ'' ਦੇ ਨਾਅਰੇ ਲਗਾਏ ਅਤੇ ਲਿਬਰਲਜ਼ ''ਤੇ ਭੜਕ ਗਏ।।

ਉਨ੍ਹਾਂ ਨੇ ਕਿਹਾ, "ਮੈਂ ਇਨ੍ਹਾਂ ਅਖੌਤੀ ਲਿਬਰਲਜ਼ ਨੂੰ ਦੱਸ ਰਿਹਾ ਹਾਂ ਕਿ ਤੁਸੀਂ ਆਪਣਾ ਸ਼ਾਹੀਨ ਬਾਗ, ਬਿਲਾਲ ਬਾਗ ਬਣਾਉ। ਸਾਨੂੰ ਆ ਕੇ ਨਾ ਦੱਸੋ ਸਮਝਾਓ। ਤੁਸੀਂ ਸਮਝਦੇ ਹੋ ਕਿ ਤੁਸੀਂ ਸਮਰੱਥ ਹੋ ਅਤੇ ਅਸੀਂ ਸਮਰੱਥ ਨਹੀਂ। ਸਾਨੂੰ ਤੁਹਾਡਾ ਸਰਪ੍ਰਸਤੀ ਦੇਣ ਵਾਲਾ ਰਵੱਈਆ ਨਹੀਂ ਚਾਹੀਦਾ। "

ਓਵੈਸੀ ਨੇ ਇਹ ਵੀ ਕਿਹਾ, "ਮੈਂ ਪ੍ਰਬੰਧਕਾਂ ਨੂੰ ਕਹਿੰਦਾ ਹਾਂ ਕਿ ਉਹ ਅਜਿਹੇ ਲੋਕਾਂ ਨੂੰ ਆਪਣੀ ਰੈਲੀ ਵਿੱਚ ਨਾ ਬੁਲਾਉਣ। ਮੈਂ ਮਗਰਿਬ ਦੀ ਨਮਾਜ਼ ਪੜ੍ਹਣ ਜਾ ਰਿਹਾ ਹਾਂ। ਫਿਰ ਮੈਂ ਸੁਣਿਆ ਕਿ ਇਸ ਔਰਤ ਨੇ ਇਹ ਨਾਅਰਾ ਲਗਾਇਆ। ਮੇਰੇ ਤੋਂ ਨਹੀਂ ਰਿਹਾ ਗਿਆ ਅਤੇ ਭੱਜ ਤੇ ਆ ਗਿਆ ਇੱਥੇ। ਜੇ ਮੈਂ ਉਹ ਔਰਤ ਨਾ ਹੁੰਦੀ, ਤਾਂ ਮੈਂ ਕੀ ਕਰ ਲੈਂਦਾ। ਹੁਣ ਭਾਜਪਾ ਨੂੰ ਮੌਕਾ ਮਿਲ ਗਿਆ ਹੈ। ਹੁਣ ਕੱਲ੍ਹ ਉਹ ਬੋਲਣਗੇ, ਓਵੈਸੀ ਦੀ ਰੈਲੀ ਵਿੱਚ ਨਾਅਰੇਬਾਜ਼ੀ ਕੀਤੀ ਗਈ।"

ਅਮੂਲਿਆ ਦੇ ਪਿਤਾ ਨਾਲ ਬਦਸਲੂਕੀ

ਘਟਨਾ ਸੋਸ਼ਲ ਮੀਡੀਆ ''ਤੇ ਵਾਇਰਲ ਹੋਣ ਤੋਂ ਬਾਅਦ ਕੁਝ ਲੋਕ ਚਿਕਮੰਗਲੁਰੂ ਵਿੱਚ ਅਮੂਲਿਆ ਦੇ ਘਰ ਪਹੁੰਚੇ ਅਤੇ ਉਸਦੇ ਪਿਤਾ ਨਾਲ ਬਦਸਲੂਕੀ ਕੀਤੀ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ''ਭਾਰਤ ਮਾਤਾ ਕੀ ਜੈ'' ਅਮੂਲਿਆ ਦੇ ਪਿਤਾ ਤੋਂ ਬੁਲਾਇਆ ਜਾ ਰਿਹਾ ਹੈ।

ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਸਹੀ ਢੰਗ ਨਾਲ ਨਹੀਂ ਪਾਲਿਆ। ਅਮੂਲਿਆ ਦੇ ਪਿਤਾ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਧੀ ਨੂੰ ਜ਼ਮਾਨਤ ਨਹੀਂ ਮਿਲੇਗੀ ਅਤੇ ਉਸ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਰਹਿਣਾ ਪਏਗਾ।

ਬੀਬੀਸੀ ਨਾਲ ਗੱਲਬਾਤ ਕਰਦਿਆਂ, ਅਮੂਲਿਆ ਦੇ ਪਿਤਾ ਓਸਵੋਲਡ ਨੋਰੋਨਾਹ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਉਹ ਕਿੰਨੇ ਲੋਕ ਸਨ ਪਰ ਮੇਰੇ ਘਰੋਂ ਬਾਹਰ ਨਿਕਲਦਿਆਂ ਹੀ ਉਨ੍ਹਾਂ ਨੇ ਘਰ ''ਤੇ ਹਮਲਾ ਕਰ ਦਿੱਤਾ। ਜੇ ਮੈਂ ਘਰ ਹੁੰਦਾ ਤਾਂ ਸ਼ਾਇਦ ਮੈਂ ਅੱਜ ਜ਼ਿੰਦਾ ਨਾ ਹੁੰਦਾ। ਘਰ ਉੱਤੇ ਹਮਲਾ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਅਤੇ ਮੇਰੀ ਧੀ ਬਾਰੇ ਪੁੱਛਿਆ। ਮੈਂ ਤੁਰੰਤ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ।"

ਖ਼ਰਾਬ ਸੜਕ ਦੀ ਵਜ੍ਹਾ ਕਰਕੇ ਪੁਲਿਸ ਨੂੰ ਘਰ ਪਹੁੰਚਣ ਵਿੱਚ ਥੋੜ੍ਹਾ ਸਮਾਂ ਲੱਗਿਆ।

ਇਸ ਸਿਲਸਿਲੇ ਵਿੱਚ ਚਿਕਮੰਗਲੁਰੂ ਦੇ ਐੱਸਪੀ ਹਰੀਸ਼ ਪਾਂਡੇ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਦੀ ਸ਼ਿਕਾਇਤ ''ਤੇ ਅਸੀਂ ਕੇਸ ਦਰਜ ਕੀਤਾ ਹੈ। ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲੇ ਲੋਕ ਬਜਰੰਗ ਦਲ ਦੇ ਨਹੀਂ ਹਨ, ਜਿਵੇਂ ਕਿ ਕਿਹਾ ਜਾ ਰਿਹਾ ਹੈ।"

ਓਸਵੋਲਡ ਨੋਰੋਨਾਹ ਪੇਸ਼ੇ ਤੋਂ ਕਿਸਾਨ ਹਨ ਅਤੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਚੋਣ ਪ੍ਰਚਾਰ ਵੀ ਕਰ ਚੁੱਕੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਜਿਨ੍ਹਾਂ ਨੇ ਮੇਰੇ ਘਰ ''ਤੇ ਹਮਲਾ ਕੀਤਾ ਅਤੇ ਮੇਰੇ ਨਾਲ ਬਦਸਲੂਕੀ ਕੀਤੀ ਉਹ ਭਾਜਪਾ ਨਾਲ ਜੁੜੇ ਹੋਏ ਹਨ। ਉਹ ਮੇਰੇ ਪਿੰਡ ਦੇ ਲੋਕ ਹਨ। ਮੇਰੇ ਘਰ ''ਤੇ ਹਮਲਾ ਕਰਨ ਵੇਲੇ ਕੁਝ ਬਾਹਰਲੇ ਲੋਕ ਵੀ ਸ਼ਾਮਲ ਹੋ ਸਕਦੇ ਹਨ। ਪੁਲਿਸ ਨੇ ਮੈਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾ ਦਿੱਤੀ।"

ਅਮੂਲਿਆ ਦੇ ਪਿਤਾ ਦੇ ਅਨੁਸਾਰ, ਉਨ੍ਹਾਂ ਦੀ ਧੀ ਬੰਗਲੁਰੂ ਵਿੱਚ ਪੜ੍ਹਾਈ ਕਰ ਰਹੀ ਹੈ। ਉਹ ਪੜ੍ਹਾਈ ਵਿਚ ਬਹੁਤ ਚੰਗੀ ਹੈ ਪਰ ਜਦੋਂ ਤੋਂ ਸੀਏਏ ਵਿਰੁੱਧ ਪ੍ਰਦਰਸ਼ਨ ਸ਼ੁਰੂ ਹੋਇਆ ਹੈ, ਉਸ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗ ਰਿਹਾ। ਕਈ ਵਾਰ ਉਨ੍ਹਾਂ ਨੇ ਅਮੂਲਿਆ ਨੂੰ ਪੜ੍ਹਾਈ ਵਿਚ ਧਿਆਨ ਦੇਣ ਲਈ ਕਿਹਾ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਮੈਂ ਸਿਰਫ਼ ਇੱਕ ਹਫ਼ਤਾ ਪਹਿਲਾਂ ਬੰਗਲੁਰੂ ਤੋਂ ਵਾਪਸ ਆਇਆ ਹਾਂ ਜਦੋਂ ਅਮੂਲਿਆ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਉਹ ਪੜ੍ਹਾਈ ''ਤੇ ਦੁਬਾਰਾ ਧਿਆਨ ਦੇਵੇਗੀ।"

ਅਮੂਲਿਆ ਦੇ ਨਾਅਰੇ ਲਾਉਣ ਤੋਂ ਬਾਅਦ ਏਬੀਵੀਪੀ ਅਤੇ ਭਾਜਪਾ ਨਾਲ ਜੁੜੀਆਂ ਕਈ ਹੋਰ ਸੰਸਥਾਵਾਂ ਨੇ ਬੰਗਲੁਰੂ ਦੇ ਟਾਊਨ ਹਾਲ ਅਤੇ ਹੋਰ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੀਤਾ।

ਅਮੂਲਿਆ ਦੇ ਪਿਤਾ ਦਾ ਇੱਕ ਵੀਡੀਓ ਵਟਸਐਪ ''ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕੁਝ ਕਾਰਕੁਨ ਅਮੂਲਿਆ ਦੇ ਪਿਤਾ ਤੋਂ ਉਸ ਦੇ ਘਰ ਵਿੱਚ ਪੁੱਛਗਿੱਛ ਕਰ ਰਹੇ ਹਨ।

ਇਹ ਵੀ ਪੜ੍ਹੋ:

ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਅਮੂਲਿਆ ਦੇ ਪਿਤਾ ਵੱਲੋਂ ਕੈਮਰੇ ਉੱਤੇ ਇੱਕ ਬਿਆਨ ਦਰਜ ਕਰਵਾਇਆ ਜਾ ਰਿਹਾ ਹੈ। ਬਜਰੰਗ ਦਲ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਉਨ੍ਹਾਂ ਦੇ ਵਰਕਰ ਹਨ ਜਾਂ ਨਹੀਂ। ਹਾਲਾਂਕਿ, ਉਨ੍ਹਾਂ ਵਿੱਚੋਂ ਕੁਝ ਨੇ ਗੈਰ ਅਧਿਕਾਰਤ ਤੌਰ ''ਤੇ ਮੰਨਿਆ ਹੈ ਕਿ ਉਹ ਬਜਰੰਗ ਦਲ ਨਾਲ ਜੁੜੇ ਹੋਏ ਹਨ। ਕੁਝ ਅਖਬਾਰਾਂ ਨੇ ਉਸ ਦਾ ਬਿਆਨ ਛਾਪਿਆ ਹੈ ਕਿ ਅਜਿਹੀ ਹਰਕਤ ਲਈ ਉਸ ਨੂੰ ਛੇ ਮਹੀਨੇ ਦੀ ਸਜ਼ਾ ਹੋਣੀ ਚਾਹੀਦੀ ਹੈ।

ਦੇਸ਼ਧ੍ਰੋਹ ਕਾਨੂੰਨ ਕੀ ਹੈ

ਸੈਡਿਸ਼ਨ ਲਾਅ ਜਾਂ ਦੇਸ਼ਧਰੋਹ ਇੱਕ ਬਸਤੀਵਾਦੀ ਕਾਨੂੰਨ ਹੈ ਜੋ ਭਾਰਤ ਨੂੰ ਬਰਤਾਨਵੀ ਰਾਜ ਦੀ ਦੇਣ ਹੈ।

ਧਾਰਾ 124-ਏ ਅਧੀਨ ਕੋਈ ਵੀ ਵਿਅਕਤੀ ਸਰਕਾਰ ਵਿਰੋਧੀ ਕੁਝ ਲਿਖਦਾ ਜਾਂ ਬੋਲਦਾ ਹੈ ਜਾਂ ਅਜਿਹੀ ਸਮੱਗਰੀ ਦੀ ਹਮਾਇਤ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਦੀ ਸਜ਼ਾ ਜਾਂ ਉਮਰ ਕੈਦ ਹੋ ਸਕਦੀ ਹੈ।

ਬਰਤਾਨਵੀ ਰਾਜ ਸਮੇਂ ਇਸ ਦੀ ਵਰਤੋਂ ਮਹਾਤਮਾ ਗਾਂਧੀ ਵਿੱਰੁਧ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ 1922 ਵਿੱਚ ਕਿਹਾ ਸੀ ਕਿ ਇਹ ਕਾਨੂੰਨ ਲੋਕਾਂ ਦੀ ਅਜ਼ਾਦੀ ਨੂੰ ਕੁਚਲਣ ਲਈ ਬਣਾਇਆ ਗਿਆ ਹੈ।

ਇਹ ਵੀ ਦੇਖੋ

https://www.youtube.com/watch?v=NEcht3r4s_U

https://www.youtube.com/watch?v=5aZ-P0V2imE

https://www.youtube.com/watch?v=1eqAiBCfcrs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News