ਬਾਬੇ ਦੇ ਵਿਵਾਦਤ ਬੋਲ: ''''ਪੀਰੀਅਡਜ਼ ਦੌਰਾਨ ਪਤਨੀ ਦੇ ਹੱਥਾਂ ਦਾ ਖਾਣਾ ਖਾਣ ਵਾਲੇ ਬਲਦ ਬਣਨਗੇ''''

02/20/2020 11:10:47 AM

"ਜੇ ਤੁਸੀਂ ਮਾਹਵਾਰੀ ਵਾਲੀਆਂ ਔਰਤਾਂ ਦੇ ਤਿਆਰ ਕੀਤੇ ਖਾਣੇ ਨੂੰ ਖਾਓਗੇ ਤਾਂ ਤੁਸੀਂ ਪੱਕੇ ਤੌਰ ''ਤੇ ਅਗਲੇ ਜਨਮ ਵਿੱਚ ਬਲਦ ਦੇ ਰੂਪ ਵਿੱਚ ਜਨਮ ਲਓਗੇ।

ਭਾਵੇਂ ਤੁਸੀਂ ਇਸ ''ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ, ਸ਼ਾਸਤਰਾਂ ਵਿੱਚ ਇਹੀ ਕਿਹਾ ਗਿਆ ਹੈ। ਜੇ ਮਾਹਵਾਰੀ ਵਾਲੀਆਂ ਔਰਤਾਂ ਆਪਣੇ ਪਤੀਆਂ ਲਈ ਖਾਣਾ ਪਕਾਉਂਦੀਆਂ ਹਨ ਤਾਂ ਅਗਲੇ ਜਨਮ ਵਿੱਚ ਉਹ ਕੁੱਤੀਆਂ ਬਣਨਗੀਆਂ।"

ਇਹ ਕਹਿਣਾ ਹੈ ਕ੍ਰਿਸ਼ਣਸਵਰੂਪ ਸਵਾਮੀ ਦਾ, ਜਿਨ੍ਹਾਂ ਦੀ ਇਹ ਸਾਲ ਪੁਰਾਣੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ੇਅਰ ਕੀਤੀ ਜਾ ਰਹੀ ਹੈ।

ਹਾਲਾਂਕਿ ਬੁੱਧਵਾਰ ਨੂੰ ਸਵਾਮੀਨਾਰਾਇਣ ਮੰਦਰ ਦੇ ਸੰਤਾਂ ਨੇ ਡੀਸੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਜਿਸ ਨੇ ਵੀ ਇਸ ਵੀਡੀਓ ਦਾ ਸਹੀ ਹਵਾਲਾ ਦਿੱਤੇ ਬਿਨਾਂ ਵੀਡੀਓ ਵਾਇਰਲ ਕੀਤੀ, ਉਸ ਖਿਲਾਫ਼ ਕਾਰਵਾਈ ਹੋਵੇ।

ਉਸੇ ਵੀਡੀਓ ਵਿੱਚ ਉਹ ਅੱਗੇ ਕਹਿੰਦੇ ਹਨ, "ਪਿਛਲੇ 10 ਸਾਲਾਂ ਵਿੱਚ ਮੈਂ ਇਹ ਪਹਿਲੀ ਵਾਰੀ ਕਹਿ ਰਿਹਾ ਹਾਂ। ਮੇਰੇ ਸਾਥੀ ਸੰਤ ਮੈਨੂੰ ਇਨ੍ਹਾਂ ਚੀਜ਼ਾਂ ਬਾਰੇ ਚੁੱਪ ਰਹਿਣ ਲਈ ਕਹਿੰਦੇ ਹਨ। ਜੇ ਅਸੀਂ ਇਹ ਨਾ ਦੱਸੀਏ ਤਾਂ ਕੋਈ ਵੀ ਨਹੀਂ ਸਮਝੇਗਾ।"

ਸਵਾਮੀਨਰਾਇਣ ਸੰਪ੍ਰਦਾਇ ਦਾ ਪੀਰੀਅਡਜ਼ ਬਾਰੇ ਕੀ ਵਿਚਾਰ ਹੈ?

ਪੀਰੀਅਡਜ਼ ਬਾਰੇ ਗੱਲ ਕਰਨ ਵਾਲੇ ਕ੍ਰਿਸ਼ਣਸਵਰੂਪ ਸਵਾਮੀ ਨਾਰਾਇਣ ਸੰਪ੍ਰਦਾਇ ਦੇ ਸੰਤ ਹਨ ਅਤੇ ਗੁਜਰਾਤ ਦੇ ਭੁਜ ਮੰਦਰ ਵਿੱਚ ਸਵਾਮੀ ਨਾਰਾਇਣ ਮੰਦਰ ਵਿੱਚ ਪ੍ਰਚਾਰ ਕਰਦੇ ਹਨ।

ਇਹ ਮੰਦਰ ਉਸੇ ਟਰੱਸਟ ਦੁਆਰਾ ਚਲਾਇਆ ਜਾਂਦਾ ਹੈ, ਜੋ ਕਿ ਭੁਜ ਦੇ ਸ਼ਹਾਜਾਂ ਨੰਦ ਕਾਲਜ ਨੂੰ ਚਲਾਉਂਦੀ ਹੈ। ਕੁਝ ਦਿਨਾਂ ਤੋਂ ਵਿਵਾਦ ਵਿੱਚ ਹੈ, ਕਿਉਂਕਿ ਕੁਝ ਵਿਦਿਆਰਥਣਾਂ ਨੂੰ ਕੱਪੜੇ ਉਤਾਰਨ ਲਈ ਕਿਹਾ ਗਿਆ ਸੀ ਤਾਂ ਕਿ ਇਹ ਜਾਂਚ ਕੀਤੀ ਜਾ ਸਕੇ ਕਿ ਉਨ੍ਹਾਂ ਨੂੰ ਮਾਹਵਾਰੀ ਹੈ ਜਾਂ ਨਹੀਂ।

ਅਸੀਂ ਸਵਾਮੀ ਨਾਰਾਇਣ ਸੰਪ੍ਰਦਾਇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਾ ਮਿਲਿਆ। ਕ੍ਰਿਸ਼ਣਸਵਰੂਪ ਸਵਾਮੀ ਦੇ ਇਸ ਬਿਆਨ ਨੂੰ ਸਮਝਣ ਦੇ ਲਈ ਇਸ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ।

ਗੁਜਰਾਤ ਦੇ ਭੁਜ ਵਿੱਚ ਸ਼ਹਾਜਾਂ ਨੰਦ ਗਰਲਜ਼ ਇੰਸਚੀਟਿਊਟ ਵਿੱਚ ਵਿਦਿਆਰਥਣਾਂ ਦੇ ਕੱਪੜੇ ਲੁਹਾ ਕੇ ਚੈੱਕ ਕੀਤਾ ਗਿਆ ਕਿ ਪੀਰੀਅਡਜ ਆਏ ਹਨ ਜਾਂ ਨਹੀਂ। ਇਸ ਘਟਨਾ ਬਾਰੇ ਪੀੜਤਾਂ ਵੱਲੋਂ ਸਾਹਮਣੇ ਆਉਣ ਤੋਂ ਬਾਅਜ ਚੁਫ਼ੇਰਿਓਂ ਨਿੰਦਾ ਹੋਈ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਕੌਮੀ ਮਹਿਲਾ ਕਮਿਸ਼ਨ ਨੇ ਸੰਸਥਾ ਦਾ ਦੌਰਾ ਕੀਤਾ ਅਤੇ ਪੀੜਤਾਂ ਦੀ ਸੁਣਵਾਈ ਕੀਤੀ। ਪੁਲਿਸ ਨੇ ਇਸ ਮਾਮਲੇ ਨੂੰ ਦੇਖਣ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ।

ਜਾਂਚ ਵਿੱਚ ਰੋਜ਼ਾਨਾ ਨਵੇਂ ਤੱਥ ਸਾਹਮਣੇ ਆ ਰਹੇ ਹਨ ਕਿ ਪੀਰੀਅਡਜ਼ ਦੌਰਾਨ ਸੰਸਥਾ ਵਿੱਚ ਇਨ੍ਹਾਂ ਕੁੜੀਆਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਸੀ।

ਪੀਰੀਅਡਜ਼ ਦੌਰਾਨ ਕੁੜੀਆਂ ਨੂੰ ਬੇਸਮੈਂਟ ਵਿੱਚ ਸੁਆਇਆ ਜਾਂਦਾ ਸੀ।

ਪੀਰੀਅਡਜ਼ ਬਾਰੇ ਔਰਤਾਂ ਨੂੰ ਨਿਰਦੇਸ਼

ਹੁਣ ਗੱਲ ਕਰਦੇ ਹਾਂ ਕਿ ਸੰਸਥਾ ਵਿੱਚ ਪੀਰੀਅਡਜ਼ ਦੌਰਾਨ ਔਰਤਾਂ ਬਾਰੇ ਕੀ ਕਿਹਾ ਗਿਆ ਹੈ।

ਸਵਾਮੀ ਨਾਰਾਇਣ ਮੰਦਿਰ ਦੁਆਰਾ ਛਾਪੇ ਗਏ ਦਸਤਾਵੇਜ਼ਾਂ ਵਿੱਚੋਂ ਇੱਕ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮਾਹਵਾਰੀ ਇੱਕ ਕੁਦਰਤੀ ਪ੍ਰਕਿਰਿਆ ਹੈ।

ਔਰਤਾਂ ਨੇ ਕੱਢੀ ਰੈਲੀ
BBC

ਮਾਹਵਾਰੀ ਬਾਰੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਇਜ਼ ਠਹਿਰਾਉਣ ਲਈ ਉਹ ''ਸ਼ਿਕਸ਼ਾ-ਪੱਤਰੀ'' (ਸਵਾਮੀ ਨਾਰਾਇਣ ਸੰਪ੍ਰਦਾਇ ਦੀ ਪਵਿੱਤਰ ਕਿਤਾਬਾਂ ਵਿੱਚੋਂ ਇੱਕ) ਦਾ ਹਵਾਲਾ ਦੇ ਰਹੇ ਹਨ।

ਸ਼ਿਕਸ਼ਾ-ਪੱਤਰੀ ਦੇ 174 ਵੇਂ ਸ਼ਲੋਕ ਵਿੱਚ ਕਿਹਾ ਗਿਆ ਹੈ ਕਿ ਮਾਹਵਾਰੀ ਵਾਲੀਆਂ ਔਰਤਾਂ ਨੂੰ ਮੁੱਢਲੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਮਾਹਵਾਰੀ ਦੇ ਤਿੰਨ ਦਿਨਾਂ ਤੱਕ ਔਰਤਾਂ ਨੂੰ ਕਿਸੇ ਹੋਰ ਵਿਅਕਤੀ ਜਾਂ ਚੀਜ਼ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ। ਚੌਥੇ ਦਿਨ ਉਨ੍ਹਾਂ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਫਿਰ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਫਿਰ ਤੋਂ ਸ਼ੁਰੂ ਕਰਨਾ ਚਾਹੀਦੀ ਹੈ।

ਸੰਸਥਾ ਦੀ ਵੈਬਸਾਈਟ ''ਤੇ ਅਪਲੋਡ ਕੀਤੇ ਗਏ ਇੱਕ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਸਵਾਮੀਨਾਰਾਇਣ ਸੰਪ੍ਰਦਾਇ ਦੀ ਪਾਲਣਾ ਕਰਦੇ ਹਨ ਉਨ੍ਹਾਂ ਦੀਆਂ ਪਤਨੀਆਂ ਨੂੰ ਪੀਰੀਅਡਜ਼ ਬਾਰੇ ਕਦੇ ਵੀ ਝੂਠ ਬੋਲਣਾ ਨਹੀਂ ਚਾਹੀਦਾ ਅਤੇ ਨਾ ਹੀ ਉਸ ਨੂੰ ਲੁਕਾਉਣਾ ਚਾਹੀਦਾ ਹੈ।

  • ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮਾਹਵਾਰੀ ਦੌਰਾਨ ਔਰਤਾਂ ਨੂੰ ਤਿੰਨ ਦਿਨਾਂ ਤੱਕ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
  • ਕਿਸੇ ਨੂੰ ਵੀ ਮਾਹਵਾਰੀ ਵਾਲੀਆਂ ਔਰਤਾਂ ਨੂੰ ਛੂਹਣਾ ਨਹੀਂ ਚਾਹੀਦਾ ਹੈ।
  • ਪੀਰੀਅਡਜ਼ ਦੇ ਚੌਥੇ ਦਿਨ ਔਰਤਾਂ ਨੂੰ ਆਪਣੀ ਰੁਟੀਨ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ''ਸ਼ੁੱਧੀ ਸਨਾਨ'' ਕਰਨਾ ਚਾਹੀਦਾ ਹੈ।
  • ਉਨ੍ਹਾਂ ਨੂੰ ''ਸ਼ੁੱਧੀ ਸਨਾਨ'' ਦੌਰਾਨ ਆਪਣੇ ਵਾਲ ਧੋਣੇ ਚਾਹੀਦੇ ਹਨ।
  • ਚੌਥੇ ਦਿਨ ਜਦੋਂ ਔਰਤ ਖਾਣਾ ਪਕਾਉਂਦੀ ਹੈ ਤਾਂ ਵੀ ਉਹ ਦੇਵਤਿਆਂ ਨੂੰ ਭੇਂਟ ਨਹੀਂ ਕੀਤਾ ਜਾ ਸਕਦਾ।
  • ਇਸੇ ਦੇ ਸੰਦਰਭ ਵਿੱਚ ਕ੍ਰਿਸ਼ਣਸਵਰੂਪ ਸਵਾਮੀ ਵੀਡੀਓ ਵਿੱਚ ਇਹ ਸਾਰੀਆਂ ਗੱਲਾਂ ਕਹਿ ਰਹੇ ਹਨ।
  • ਹਾਲਾਂਕਿ ਵਿਆਹ ਦੇ ਮੌਕੇ, ਧਾਰਮਿਕ ਤਿਉਹਾਰ ਜਾਂ ਐਮਰਜੈਂਸੀ ਦੀ ਹਾਲਤ ਵਿੱਚ ਔਰਤਾਂ ਨੂੰ ਇਨ੍ਹਾਂ ਨਿਯਮਾਂ ਤੋਂ ਛੋਟ ਦਿੱਤੀ ਜਾਂਦੀ ਹੈ।
  • ਜੇ ਮਾਹਵਾਰੀ ਦੌਰਾਨ ਔਰਤਾਂ ਕਿਸੇ ਨੂੰ ਗਲਤੀ ਨਾਲ ਛੂਹ ਲੈਂਦੀਆਂ ਹਨ ਤਾਂ ਉਸ ਨੂੰ ਲਾਜ਼ਮੀ ਤੌਰ ''ਤੇ ਹਿੰਦੂ ਕੈਲੰਡਰ ਮੁਤਾਬਕ ਵਰਤ ਰੱਖਣਾ ਚਾਹੀਦਾ ਹੈ।

ਪੀਰੀਅਡ ਦੌਰਾਨ ਔਰਤਾਂ ਨੂੰ ਅਸ਼ੁੱਧ ਕਿਉਂ ਕਿਹਾ

ਜਿਵੇਂ ਕਿ ਇਸ ਕਿਤਾਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਧੁਨਿਕ ਸਮੇਂ ਵਿੱਚ ਵੀ ਔਰਤਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਿਉਂ ਕਰਨੀ ਚਾਹੀਦੀ ਹੈ।

ਇਸ ਕੁਦਰਤੀ ਪ੍ਰਕਿਰਿਆ ਨੂੰ ਕਿਤਾਬ ਵਿੱਚ ਅਸ਼ੁੱਧ ਕਿਹਾ ਜਾਂਦਾ ਹੈ। ਜੇ ਔਰਤਾਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੀਆਂ ਹਨ ਤਾਂ ਭੋਜਨ, ਪਰਿਵਾਰਕ ਮੈਂਬਰਾਂ ਅਤੇ ਹੋਰ ਘਰੇਲੂ ਚੀਜ਼ਾਂ ਦੀ ਸ਼ੁੱਧਤਾ ਬਰਕਰਾਰ ਰੱਖੀ ਜਾ ਸਕਦੀ ਹੈ।

ਇਸ ਕਿਤਾਬ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਨਿਯਮ ਅਸਲ ਵਿੱਚ ਔਰਤਾਂ ਦੇ ਹੱਕ ਵਿੱਚ ਹੀ ਹਨ ਕਿਉਂਕਿ ਉਹ ਪਰਿਵਾਰ ਅਤੇ ਘਰ ਦੀ ਦੇਖਭਾਲ ਲਈ ਸਖ਼ਤ ਮਿਹਨਤ ਕਰਦੀਆਂ ਹਨ।

ਇਸ ਕਰਕੇ ਉਨ੍ਹਾਂ ਦੇ ਸਰੀਰ ਥੱਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਆਰਾਮ ਦੇਣ ਲਈ ਉਨ੍ਹਾਂ ਨੂੰ ਇਕੱਲਤਾ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

swaminarayan.faith ਵੈਬਸਾਈਟ ''ਤੇ, ਇੱਕ ਲੇਖ ਵਿੱਚ ਪੀਰੀਅਡਜ਼ ਅਤੇ ਧਰਮ ਬਾਰੇ ਵਿਸਥਾਰ ਨਾਲ ਲਿਖਿਆ ਗਿਆ ਹੈ।

Symbolic picture on periods
Getty Images
ਪੀਰੀਅਡਜ਼ ਸਬੰਧੀ ਸੰਕੇਤਿਕ ਤਸਵੀਰ।

ਇਸ ਲੇਖ ਮੁਤਾਬਕ ਪੀਰੀਅਡਜ਼ ਦੇ ਦਿਨਾਂ ਦੇ ਦੌਰਾਨ ਇੱਕ ਔਰਤ ਮਾਨਸਿਕ ਅਤੇ ਸਰੀਰਕ ਤੌਰ ''ਤੇ ਬਹੁਤ ਸਾਰੇ ਤਣਾਅ ਵਿੱਚੋਂ ਲੰਘਦੀ ਹੈ।

ਖੂਨ ਵਗਣ ਵਾਲੀ ਸੋਚ , ਮੌਤ ਅਤੇ ਕਮਜ਼ੋਰੀ ਦਾ ਡਰ ਪੈਦਾ ਕਰਦੀ ਹੈ।

ਪੀਰੀਅਡਜ਼ ਦੇ ਖੂਨ ਦੀ ਬਦਬੂ ਨੂੰ ਇਸ ਲੇਖ ਵਿੱਚ ਬਹੁਤ ਹੀ ਮਾੜੀ ਚੀਜ਼ ਦੱਸਿਆ ਗਿਆ ਹੈ। ਇਸ ਲਈ ਵੀ ਮਾਹਵਾਰੀ ਦੌਰਾਨ ਔਰਤਾਂ ਨੂੰ ਇਕੱਲਤਾ ਵਿੱਚ ਰੱਖਣਾ ਚਾਹੀਦਾ ਹੈ।

ਲੇਖ ਅਨੁਸਾਰ ਪੀਰੀਅਡਜ਼ ਵਾਲੇ ਦੇ ਖ਼ੂਨ ਵਿੱਚ ਬੈਕਟੀਰੀਆ ਹੁੰਦੇ ਹਨ ਇਸ ਲਈ ਮਾਹਵਾਰੀ ਦੌਰਾਨ ਔਰਤਾਂ ਵੱਲੋਂ ਤਿਆਰ ਕੀਤਾ ਭੋਜਨ ਵਰਜਿਤ ਹੈ।

ਇਹ ਵੀ ਪੜ੍ਹੋ:

ਪੀਰੀਅਡਜ਼ ਦੌਰਾਨ ਔਰਤਾਂ ਵਧੇਰੇ ਭਾਵਨਾਤਮਕ ਵਿਵਹਾਰ ਕਰਦੀਆਂ ਹਨ ਅਤੇ ਉਹ ਬਹੁਤ ਚਿੰਤਤ ਹੁੰਦੀਆਂ ਹਨ।

ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਔਰਤਾਂ ਪੀਰੀਅਡਜ਼ ਦੌਰਾਨ ਦੁਖੀ ਹਨ। ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਦਾ ਰਵੱਈਆ ਬਹੁਤ ਮਾੜਾ ਹੋ ਜਾਂਦਾ ਹੈ।

ਔਰਤਾਂ ਪ੍ਰਤੀ ਕੁਝ ਹਮਦਰਦੀ ਜਤਾਉਂਦਿਆਂ ਲੇਖ ਵਿੱਚ ਕਿਹਾ ਗਿਆ ਹੈ, ''ਲੋਕ ਔਰਤਾਂ ਨੂੰ ਪੀਰੀਅਡਜ਼ ਦੇ ਦਿਨਾਂ ਦੌਰਾਨ ਕੰਮ ਕਰਨ ਲਈ ਮਜਬੂਰ ਕਰਦੇ ਹਨ ਜੋ ਕਿ ਗੈਰ-ਵਾਜਬ ਹੈ। ਉਹ ਉਨ੍ਹਾਂ ਦਿਨਾਂ ਦੌਰਾਨ ਮਰੀਜ਼ਾਂ ਵਾਂਗ ਹੁੰਦੀਆਂ ਹਨ ਅਤੇ ਸਾਨੂੰ ਉਨ੍ਹਾਂ ''ਤੇ ਰਹਿਮ ਕਰਨਾ ਚਾਹੀਦਾ ਹੈ।

ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ: ਚੀਨ ਵਿੱਚ ਫਸੇ ਪੰਜਾਬੀ ਦੇ ਪਰਿਵਾਰ ਦਾ ਦਰਦ

https://www.youtube.com/watch?v=izxc_XMhvl0

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

https://www.youtube.com/watch?v=xJFnyrBH6Aw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News