UK ਪਰਵਾਸ ਨੀਤੀ ''''ਚ ਵੱਡਾ ਬਦਲਾਅ: ਕਿਸ ਨੂੰ ਵੀਜ਼ਾ ਮਿਲੇਗਾ, ਕਿਸ ਨੂੰ ਨਹੀਂ

Thursday, Feb 20, 2020 - 07:55 AM (IST)

UK ਪਰਵਾਸ ਨੀਤੀ ''''ਚ ਵੱਡਾ ਬਦਲਾਅ: ਕਿਸ ਨੂੰ ਵੀਜ਼ਾ ਮਿਲੇਗਾ, ਕਿਸ ਨੂੰ ਨਹੀਂ
ਗ੍ਰਹਿ ਮੰਤੀਰ ਪ੍ਰੀਤੀ ਪਟੇਲ
BBC
ਪ੍ਰੀਤੀ ਪਟੇਲ ਨੇ ''ਬੀਬੀਸੀ ਬ੍ਰੇਫ਼ਾਸਟ'' ਪ੍ਰੋਗਰਾਮ ''ਚ ਦੱਸਿਆ ਕਿ ਸਰਕਾਰ "ਗੈਰ ਹੁਨਰਮੰਦਾਂ ਦੇ ਯੂਕੇ ਆਉਣ ਵਾਲੇ ਲੋਕਾਂ ਦੇ ਪੱਧਰ ਨੂੰ ਘੱਟ ਕਰਨਾ" ਚਾਹੁੰਦੀ ਹੈ

ਘੱਟ ਹੁਨਰਮੰਦ ਕਾਮਿਆਂ ਨੂੰ ਹੁਣ ਯੂਕੇ ਸਰਕਾਰ ਵੀਜ਼ਾ ਨਹੀਂ ਦੇਵੇਗੀ। ਇਹ ਫੈਸਲਾ ਸਰਕਾਰ ਵਲੋਂ ਨਿਰਧਾਰਿਤ ਬ੍ਰੈਗਜ਼ਿਟ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਲਿਆ ਗਿਆ ਹੈ।

ਗ੍ਰਹਿ ਮੰਤਰਾਲਾ ਮਾਲਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਯੂਰਪ ਤੋਂ "ਸਸਤੇ ਕਾਮਿਆਂ" ਉੱਤੇ ਭਰੋਸਾ ਕਰਨ ਤੋਂ "ਪਰਹੇਜ਼ ਕਰਨ" ਅਤੇ ਸਟਾਫ਼ ਨੂੰ ਉਦਮੀ ਬਣਾਉਣ ਅਤੇ ਆਟੋਮੈਟਿਕ ਤਕਨਾਲੋਜੀ ਦੇ ਵਿਕਾਸ ਵਿੱਚ ਨਿਵੇਸ਼ ਕਰਨ।

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਯੂਕੇ ਵਿੱਚ ਆਉਣ ਵਾਲੇ ਯੂਰਪੀਅਨ ਅਤੇ ਗੈਰ-ਯੂਰਪੀਅਨ ਨਾਗਰਿਕਾਂ ਨਾਲ 31 ਦਸੰਬਰ ਨੂੰ ਯੂਕੇ-ਈਯੂ ਮੁਕਤ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਬਰਾਬਰ ਵਿਵਹਾਰ ਕੀਤਾ ਜਾਵੇਗਾ।

ਵਿਰੋਧੀ ਧਿਰ ਲੇਬਰ ਦਾ ਕਹਿਣਾ ਹੈ, "ਇਸ ਦੁਸ਼ਮਣੀ ਵਾਲੇ ਵਾਤਾਵਰਨ"ਨਾਲ ਮਜ਼ਦੂਰਾਂ ਨੂੰ ਮੁਲਕ ਵਿਚ ਲਿਆਉਣਾ ਮੁਸ਼ਕਲ ਹੋਵੇਗਾ।

ਪਰ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ''ਬੀਬੀਸੀ ਬ੍ਰੇਫ਼ਾਸਟ'' ਪ੍ਰੋਗਰਾਮ ''ਚ ਦੱਸਿਆ ਕਿ ਸਰਕਾਰ "ਸਹੀ ਪ੍ਰਤਿਭਾ ਵਾਲੇ ਲੋਕਾਂ ਨੂੰ ਉਤਸ਼ਾਹਤ ਕਰਨਾ" ਅਤੇ "ਘੱਟ ਹੁਨਰਮੰਦੀ ਨਾਲ ਯੂਕੇ ਆਉਣ ਵਾਲੇ ਲੋਕਾਂ ਦੇ ਪੱਧਰ ਨੂੰ ਘੱਟ ਕਰਨਾ" ਚਾਹੁੰਦੀ ਹੈ।

ਉਸ ਨੇ ਅੱਗੇ ਕਿਹਾ ਕਿ ਕਾਰੋਬਾਰੀ ਯੂਕੇ ਵਿੱਚ ਅੱਠ ਮਿਲੀਅਨ "ਆਰਥਿਕ ਤੌਰ '' ਤੇ ਨਾ-ਸਰਗਰਮ" ਸੰਭਾਵਤ ਕਾਮਿਆਂ ਵਿੱਚੋਂ ਵੀ ਭਰਤੀ ਕਰ ਸਕਦੇ ਹਨ।

ਪਰ ਐੱਸਐਨਪੀ ਨੇ ਇਸ ਨੂੰ ਇੱਕ "ਹਾਸੋਹੀਣਾ ਜਾਂ ਖ਼ਤਰਨਾਕ ਵਿਚਾਰ" ਕਿਹਾ, ਕਿਉਂਕਿ ਇਸ ਸਮੂਹ ਵਿੱਚ ਬਹੁਤ ਸਾਰੇ "ਬੀਮਾਰ ਸਿਹਤ ਜਾਂ ਸੱਟਾਂ" ਤੋਂ ਪੀੜਤ ਸਨ।

ਇਹ ਵੀ ਪੜ੍ਹੋ:

ਪਰਵਾਸ
PA Media
''ਕੁਸ਼ਲ'' ਕਾਮਿਆਂ ਦੀ ਪਰਿਭਾਸ਼ਾ ਦਾ ਵਿਸਥਾਰ ਕੀਤਾ ਜਾਵੇਗਾ

''ਹੁਨਰਮੰਦ'' ਕੌਣ ਹੈ?

ਯੋਜਨਾ ਦੇ ਤਹਿਤ, ''ਹੁਨਰਮੰਦ'' ਕਾਮਿਆਂ ਦੀ ਪਰਿਭਾਸ਼ਾ ਦਾ ਵਿਸਥਾਰ ਕੀਤਾ ਜਾਵੇਗਾ। ਜਿਸ ''ਚ ਏ-ਲੈਵਲ / ਸਕਾਟਲੈਂਡ ਦੇ ਉੱਚ ਪੱਧਰੀ ਪੜ੍ਹੇ-ਲਿਖੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਵਿੱਚ ਮੌਜੂਦਾ ਸਥਿਤੀ ਵਾਂਗ ਸਿਰਫ਼ ਗਰੈਜੂਏਟ ਪੱਧਰ ਤੱਕ ਦੇ ਕਾਮੇ ਨਹੀਂ ਹੋਣਗੇ।

ਵੇਟਿੰਗ ਟੇਬਲ ਅਤੇ ਖੇਤ ਮਜ਼ਦੂਰ ਦੀਆਂ ਕੁਝ ਕਿਸਮਾਂ ਨੂੰ ਨਵੀਂ ਹੁਨਰਮੰਦ ਸ਼੍ਰੇਣੀ ਵਿਚੋਂ ਹਟਾ ਦਿੱਤਾ ਜਾਵੇਗਾ, ਪਰ ਨਵੇਂ ਜੋੜ ਵਿਚ ਤਰਖ਼ਾਣ, ਪਲਾਸਟਰਿੰਗ ਅਤੇ ਚਾਈਲਡ ਮਾਈਡਿੰਗ ਸ਼ਾਮਲ ਹੋਣਗੇ।

ਇਹ ਕਿਵੇਂ ਕੰਮ ਕਰੇਗੀ?

ਸਰਕਾਰ ਕੰਜ਼ਰਵੇਟਿਵ ਚੋਣ ਮੈਨੀਫੈਸਟੋ ਵਿਚ ਵਾਅਦਾ ਕੀਤੇ ਅਨੁਸਾਰ, ਇਕ "ਅੰਕ ਅਧਾਰਤ" ਇਮੀਗ੍ਰੇਸ਼ਨ ਪ੍ਰਣਾਲੀ ਲਿਆਉਣਾ ਚਾਹੁੰਦੀ ਹੈ।

ਇਸ ਦੇ ਤਹਿਤ, ਵਿਦੇਸ਼ੀ ਨਾਗਰਿਕਾਂ ਨੂੰ ਯੂਕੇ ਵਿੱਚ ਕੰਮ ਕਰਨ ਦੇ ਯੋਗ ਹੋਣ ਲਈ 70 ਅੰਕ ਹਾਸਲ ਕਰਨੇ ਪੈਣਗੇ।

ਪਰਵਾਸ
BBC
ਵਿਦੇਸ਼ੀ ਨਾਗਰਿਕਾਂ ਨੂੰ ਯੂਕੇ ਵਿੱਚ ਕੰਮ ਕਰਨ ਦੇ ਯੋਗ ਹੋਣ ਲਈ 70 ਅੰਕ ਹਾਸਲ ਕਰਨੇ ਪੈਣਗੇ

ਅੰਗਰੇਜ਼ੀ ਬੋਲਣਾ ਅਤੇ "ਪ੍ਰਵਾਨਿਤ ਸਪਾਂਸਰ" ਵਲੋਂ ਇੱਕ ਚੰਗੀ ਨੌਕਰੀ ਦੀ ਪੇਸ਼ਕਸ਼ ਹੋਣ ਨਾਲ ਉਹਨਾਂ ਨੂੰ 50 ਅੰਕ ਮਿਲਣਗੇ।

ਯੋਗਤਾਵਾਂ, ਪੇਸ਼ਕਸ਼ ਤੇ ਤਨਖ਼ਾਹ ਦੇ ਆਧਾਰ ''ਤੇ ਅਤੇ ਘਾਟ ਵਾਲੇ ਖੇਤਰ ਵਿੱਚ ਕੰਮ ਕਰਨ ਲਈ ਵਧੇਰੇ ਅੰਕ ਦਿੱਤੇ ਜਾਣਗੇ।

ਯੂਰਪੀਅਨ ਆਰਥਿਕ ਖੇਤਰ ਦੇ ਦੇਸ਼ਾਂ ਦੇ ਕਾਮਿਆਂ ਨੂੰ ਵਰਤਮਾਨ ਵਿੱਚ ਆਪਣੀ ਤਨਖਾਹ ਜਾਂ ਹੁਨਰ ਦੇ ਪੱਧਰ ਦੀ ਪਰਵਾਹ ਕੀਤੇ ਬਿਨਾਂ ਯੂਕੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਸਵੈਚਾਲਤ ਅਧਿਕਾਰ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਹ ਰਿਆਇਤ 31 ਦਸੰਬਰ ਨੂੰ ਖ਼ਤਮ ਹੋਏਗੀ, ਜਦੋਂ 11 ਮਹੀਨਿਆਂ ਬਾਅਦ-ਬ੍ਰੈਗਜਿਟ ਤਬਦੀਲੀ ਦੀ ਮਿਆਦ ਖ਼ਤਮ ਹੋ ਜਾਵੇਗੀ।

ਪਰਵਾਸ
BBC
ਯੂਰਪੀਅਨ ਆਰਥਿਕ ਖੇਤਰ ਦੇ ਦੇਸ਼ਾਂ ਦੇ ਕਾਮਿਆਂ ਨੂੰ ਵਰਤਮਾਨ ਵਿੱਚ ਆਪਣੀ ਤਨਖਾਹ ਜਾਂ ਹੁਨਰ ਦੇ ਪੱਧਰ ਦੀ ਪਰਵਾਹ ਕੀਤੇ ਬਿਨਾਂ ਯੂਕੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਸਵੈਚਾਲਤ ਅਧਿਕਾਰ ਹੈ।

ਤਨਖ਼ਾਹ ਦੇ ਪੱਧਰ

ਯੂਕੇ ਆਉਣ ਦੀ ਚਾਹਵਾਨ ਹੁਨਰਮੰਦ ਕਾਮਿਆਂ ਲਈ ਤਨਖ਼ਾਹ ਦਾ ਸਿਹਰਾ £30,000 ਤੋਂ ਘਟਾ ਕੇ £25,600 ਕੀਤਾ ਜਾਵੇਗਾ।

ਹਾਲਾਂਕਿ, ਸਰਕਾਰ ਕਹਿੰਦੀ ਹੈ ਕਿ "ਖਾਸ ਕਮੀ ਦੇ ਕਿੱਤੇ" ਵਾਲੇ ਲੋਕਾਂ ਲਈ ਸੀਮਾ £20,480 ਤੱਕ ਘੱਟ ਹੋ ਸਕਦੀ ਹੈ - ਜਿਸ ਵਿੱਚ ਮੌਜੂਦਾ ਸਮੇਂ ਨਰਸਿੰਗ, ਸਿਵਲ ਇੰਜੀਨੀਅਰਿੰਗ, ਮਨੋਵਿਗਿਆਨ ਅਤੇ ਕਲਾਸੀਕਲ ਬੈਲੇ ਡਾਂਸ ਸ਼ਾਮਲ ਹਨ - ਜਾਂ ਉਹ ਪੀਐੱਚਡੀ ਧਾਰਕ ਜਿਹੜੇ ਇੱਕ ਖਾਸ ਨੌਕਰੀ ਨਾਲ ਸੰਬੰਧਿਤ ਹਨ।

ਪਰ ਯੂਕੇ ਵਿਚ ਆਉਣ ਵਾਲੇ ਹੁਨਰਮੰਦ ਕਾਮਿਆਂ ਦੀ ਗਿਣਤੀ ''ਤੇ ਹੁਣ ਪੂਰੀ ਤਰ੍ਹਾਂ ਕੋਈ ਕੈਪ ਨਹੀਂ ਹੋਏਗਾ।

ਇਮੀਗ੍ਰੇਸ਼ਨ ਯੋਜਨਾਵਾਂ ਬਾਲਗਾਂ ਦੀ ਸਮਾਜਕ ਦੇਖਭਾਲ ਲਈ ਮੁਸ਼ਕਲਾਂ ਜ਼ਰੂਰ ਖੜ੍ਹੀਆਂ ਕਰ ਸਕਦੀਆਂ ਹਨ।

ਸੈਕਟਰ ਦੁਆਰਾ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਬਹੁਤੇ ਲੋਕ ਘੱਟ ਤਨਖ਼ਾਹ ਲੈਣ ਵਾਲੇ ਕਰਮਚਾਰੀ ਹਨ। ਉਹ ਕੇਅਰ ਹੋਮਜ਼ ਅਤੇ ਕਮਿਉਨਿਟੀ ਸੈਂਟਰਾਂ ਵਿੱਚ ਬਜ਼ੁਰਗਾਂ ਅਤੇ ਅਪਾਹਜਾਂ ਨੂੰ ਰੋਜ਼ਾਨਾ ਸਹਾਇਤਾ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹਨ।

ਇੱਥੇ ਪਹਿਲਾਂ ਹੀ ਮਹੱਤਵਪੂਰਣ ਘਾਟ ਹਨ - 11 ਵਿੱਚੋਂ ਇੱਕ ਅਸਾਮੀ ਖਾਲੀ ਹੈ।

ਵਿਦੇਸ਼ੀ ਕਾਮੇ, ਇੰਗਲੈਂਡ ਵਿਚ 8,40,000 ਮਜ਼ਬੂਤ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਦਾ ਛੇਵਾਂ ਹਿੱਸਾ ਹਨ। ਇਹ ਦੇਖਣਾ ਮੁਸ਼ਕਲ ਹੈ ਕਿ ਭਵਿੱਖ ਵਿੱਚ ਇਹ ਸਟਾਫ਼ ਕਿਵੇਂ ਯੋਗਤਾ ਪੂਰੀ ਕਰ ਸਕਦਾ ਹੈ।

ਭਾਵੇਂ ਇਸ ਨੂੰ ਇੱਕ ਕੁਸ਼ਲ ਨੌਕਰੀ ਵਜੋਂ ਦਰਸਾਇਆ ਗਿਆ ਹੈ - ਅਤੇ ਇਹ ਵੀ ਸ਼ੱਕ ਵਿੱਚ ਹੈ, ਕਿਉਂਕਿ ਬਹੁਤ ਸਾਰੇ ਕਾਮੇ ਏ-ਪੱਧਰ ਦੇ ਰਸਤੇ ਨਹੀਂ ਆਉਂਦੇ - ਔਸਤਨ 20,000 ਡਾਲਰ ਤੋਂ ਘੱਟ ਤਨਖ਼ਾਹ ਕਿਸੇ ਵੀ ਲਈ ਯੋਗਤਾ ਪੂਰੀ ਕਰਨ ਲਈ ਬਹੁਤ ਘੱਟ ਹੈ।

ਇਹ ਜਾਪਦਾ ਹੈ ਕਿ ਕੁਝ ਬਿਨੈਕਾਰ ਲੋੜੀਂਦੇ 70 ਬਿੰਦੂਆਂ ਹਾਸਲ ਕਰਨ ''ਚੋਂ ਬਹੁਤ ਘੱਟ ਪੈ ਜਾਣਗੇ।

ਪਰਵਾਸ
Getty Images
ਸਰਕਾਰ ਨੇ ਕਿਹਾ ਕਿ ਉਹ ਘੱਟ ਹੁਨਰਮੰਦ / ਘੱਟ ਤਨਖ਼ਾਹ ਲੈਣ ਵਾਲੇ ਕਾਮਿਆਂ ਲਈ ਕੋਈ ਰਸਤਾ ਪੇਸ਼ ਨਹੀਂ ਕਰੇਗੀ

ਘੱਟ ਤਨਖਾਹ ਵਾਲੇ ਸੈਕਟਰਾਂ ਦਾ ਕੀ ਹੋਵੇਗਾ?

ਸਰਕਾਰ ਨੇ ਕਿਹਾ ਕਿ ਉਹ ਘੱਟ ਹੁਨਰਮੰਦ / ਘੱਟ ਤਨਖ਼ਾਹ ਲੈਣ ਵਾਲੇ ਕਾਮਿਆਂ ਲਈ ਕੋਈ ਰਸਤਾ ਪੇਸ਼ ਨਹੀਂ ਕਰੇਗੀ। ਕਾਰੋਬਾਰੀਆਂ ਨੂੰ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਅਤੇ ਬ੍ਰਿਟੇਨ ਦਰਮਿਆਨ ਸੁਤੰਤਰ ਅੰਦੋਲਨ ਦੇ ਅੰਤ ਲਈ "ਅਨੁਕੂਲ ਹੋਣ"ਦੀ ਅਪੀਲ ਕਰੇਗੀ।

ਇਸ ਦੇ ਨਾਲ ਹੀ ਇਹ ਕਿਹਾ ਕਿ 3.2 ਮਿਲੀਅਨ ਯੂਰੋਪੀਅਨ ਨਾਗਰਿਕ ਜਿਨ੍ਹਾਂ ਨੇ ਯੂਕੇ ਵਿੱਚ ਰਹਿਣ ਲਈ ਅਰਜ਼ੀ ਦਿੱਤੀ ਹੈ, ਉਹ ਲੇਬਰ ਦੀਆਂ ਮੰਗਾਂ ਦੀ ਪੂਰਤੀ ਵਿੱਚ ਸਹਾਇਤਾ ਕਰ ਸਕਦੇ ਹਨ।

ਇਹ ਵੀ ਪੜ੍ਹ੍ਹੋ:

ਪਰ ਖੇਤੀ, ਕੇਟਰਿੰਗ ਅਤੇ ਨਰਸਿੰਗ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਚੇਤਾਵਨੀ ਦੇ ਰਹੀਆਂ ਹਨ ਕਿ ਨਵੀਂ ਪ੍ਰਣਾਲੀ ਅਧੀਨ ਸਟਾਫ਼ ਦੀ ਭਰਤੀ ਕਰਨਾ ਮੁਸ਼ਕਲ ਹੋਵੇਗਾ।

ਰਾਇਲ ਕਾਲਜ ਆਫ਼ ਨਰਸਿੰਗ ਨੇ ਕਿਹਾ ਕਿ ਇਹ ਪ੍ਰਸਤਾਵ "ਆਬਾਦੀ ਦੀ ਸਿਹਤ ਅਤੇ ਦੇਖਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ" ਕਰਨ ''ਚ ਕਾਰਗਰ ਸਿੱਧ ਨਹੀਂ ਹੋਵੇਗਾ।

ਨੈਸ਼ਨਲ ਫਾਰਮਰਜ਼ ਯੂਨੀਅਨ ਦੇ ਪ੍ਰਧਾਨ ਮਿੰਟੇ ਬੈਟਰਜ਼ ਨੇ "ਬ੍ਰਿਟਿਸ਼ ਭੋਜਨ ਅਤੇ ਖੇਤੀ ਦੀਆਂ ਜ਼ਰੂਰਤਾਂ ਨੂੰ ਮਾਨਤਾ ਦੇਣ ਵਿੱਚ ਅਸਫ਼ਲਤਾ" ਬਾਰੇ "ਗੰਭੀਰ ਚਿੰਤਾਵਾਂ" ਉਠਾਈਆਂ ਹਨ।

ਫੂਡ ਐਂਡ ਡ੍ਰਿੰਕ ਫੈਡਰੇਸ਼ਨ ਨੇ ਬੇਕਰਾਂ, ਮੀਟ ਪ੍ਰੋਸੈਸਰਾਂ ਅਤੇ ਪਨੀਰ ਤੇ ਪਾਸਤਾ ਵਰਗਾ ਭੋਜਨ ਬਣਾਉਣ ਵਾਲੇ ਵਰਕਰਾਂ ਬਾਰੇ ਚਿੰਤਾਵਾਂ ਦੀ ਗੱਲ ਕੀਤੀ ਜੋ ਨਵੀਂ ਪ੍ਰਣਾਲੀ ਅਧੀਨ ਯੋਗ ਨਹੀਂ ਹਨ।

ਕੀ ਹੋਣਗੇ ਫਾਇਦੇ?

ਯੋਜਨਾ ਦੇ ਤਹਿਤ, ਸਾਰੇ ਪ੍ਰਵਾਸੀ ਸਿਰਫ਼ ਆਮਦਨੀ ਨਾਲ ਸਬੰਧਤ ਲਾਭ ਉਦੋਂ ਤੱਕ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ, ਜਦੋਂ ਤੱਕ ਅਣਮਿਥੇ ਸਮੇਂ ਲਈ ਛੁੱਟੀ ਨਹੀਂ ਦਿੱਤੀ ਜਾਂਦੀ। ਇਹ ਸਮਾਂ ਆਮ ਤੌਰ ''ਤੇ ਪੰਜ ਸਾਲਾਂ ਦਾ ਹੁੰਦਾ ਹੈ।

ਮੌਜੂਦਾ ਸਮੇਂ ਵਿੱਚ, ਯੂਕੇ ''ਚ ਯੂਰੋਪੀਅਨ ਨਾਗਰਿਕ ਲਾਭਾਂ ਦਾ ਦਾਅਵਾ ਕਰ ਸਕਦੇ ਹਨ ਜੇ ਉਹ "ਆਰਥਿਕ ਤੌਰ ਤੇ ਸਰਗਰਮ ਹਨ"। ਗੈਰ ਯੂਰਪੀਅਨ ਯੂਨੀਅਨ ਦੇ ਨਾਗਰਿਕ ਲਾਭ ਲੈਣ ਦੇ ਉਦੋਂ ਯੋਗ ਬਣ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਸਥਾਈ ਨਿਵਾਸ ਦਿੱਤਾ ਜਾਂਦਾ ਹੈ, ਜਿਸ ਲਈ ਆਮ ਤੌਰ ''ਤੇ ਯੂਕੇ ਵਿਚ ਕਾਨੂੰਨੀ ਤੌਰ ''ਤੇ ਪੰਜ ਸਾਲ ਰਹਿਣਾ ਪੈਂਦਾ ਹੈ।

ਰਾਜਨੀਤਿਕ ਪ੍ਰਤੀਕਰਮ ਕੀ ਹੈ?

ਲੇਬਰ ਲਈ, ਸ਼ੈਡੋ ਗ੍ਰਹਿ ਸਕੱਤਰ ਡਾਇਨ ਐਬੋਟ ਨੇ ਕਿਹਾ ਕਿ ਸਰਕਾਰ ਨੇ ਇਸ ਬਾਰੇ ਨਹੀਂ ਸੋਚਿਆ ਹੈ ਕਿ ਇਸ ਨੀਤੀ ਨਾਲ ਸਮੁੱਚੇ ਅਰਥਚਾਰੇ ''ਤੇ ਕੀ ਪ੍ਰਭਾਵ ਪਏਗਾ ਅਤੇ ਇਹ ਬਦਲਾਅ ਇਥੇ ਰਹਿ ਰਹੇ ਅਤੇ ਕੰਮ ਕਰ ਰਹੇ ਪ੍ਰਵਾਸੀਆਂ ਨੂੰ ਕੀ ਸੰਦੇਸ਼ ਦਿੱਤਾ ਗਿਆ ਹੈ।

ਲਿਬਰਲ ਡੈਮੋਕਰੇਟ ਦੇ ਘਰੇਲੂ ਮਾਮਲਿਆਂ ਦੀ ਬੁਲਾਰੀ ਕ੍ਰਿਸਟੀਨ ਜਾਰਡੀਨ ਨੇ ਕਿਹਾ ਕਿ ਇਹ ਪ੍ਰਸਤਾਵ ''ਜ਼ੈਨੋਫ਼ੋਬੀਆ'' ''ਤੇ ਅਧਾਰਤ ਸਨ।

ਅਤੇ ਸਕਾਟਲੈਂਡ ਦੇ ਪਹਿਲੇ ਮੰਤਰੀ ਅਤੇ ਐੱਸਐੱਨਪੀ ਨੇਤਾ ਨਿਕੋਲਾ ਸਟਾਰਜਨ ਨੇ ਕਿਹਾ ਕਿ ਯੋਜਨਾਵਾਂ ਸਕਾਟਲੈਂਡ ਦੀ ਆਰਥਿਕਤਾ ਲਈ "ਵਿਨਾਸ਼ਕਾਰੀ" ਹੋਣਗੀਆਂ।

ਇਹ ਵੀ ਦੇਖੋ

https://youtu.be/xWw19z7Edrs

https://www.youtube.com/watch?v=RO6R8Kb9Zyg

https://www.youtube.com/watch?v=F5wucWhOk_4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News