ਅੰਮ੍ਰਿਤਸਰ ’ਚ ਕੁਝ ਪੁਲਿਸ ਵਾਲਿਆਂ ਨੇ ਕੀ ਕੀਤਾ ਸੀ ਕਿ 5 ਜਣਿਆਂ ਨੇ ਖ਼ੁਦਕੁਸ਼ੀ ਕਰ ਲਈ
Wednesday, Feb 19, 2020 - 12:55 PM (IST)


ਅੰਮ੍ਰਿਤਸਰ ਦੀ ਇੱਕ ਅਦਾਲਤ ਪੰਜਾਬ ਦੇ ਇੱਕ ਸਾਬਕਾ ਡੀਆਈਜੀ ਕੁਲਤਾਰ ਸਿੰਘ ਤੇ ਇੱਕ ਮੌਜੂਦਾ ਡੀਐੱਸਪੀ ਹਰਦੇਵ ਸਿੰਘ ਤੇ ਚਾਰ ਹੋਰਾਂ ਨੂੰ ਸਾਲ 2004 ਦੇ ਇੱਕ ਸਮੂਹਿਕ ਖ਼ੁਦਕੁਸ਼ੀ ਮਾਮਲੇ ਵਿੱਚ ਸਜ਼ਾ ਹੋਈ ਹੈ।
ਸੋਮਵਾਰ ਨੂੰ ਵਧੀਕ ਸੈਸ਼ਨ ਜੱਝ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਡੀਆਈਜੀ ਕੁਲਤਾਰ ਸਿੰਘ, ਮੌਜੂਦਾ ਡੀਐੱਸਪੀ ਹਰਦੇਵ ਸਿੰਘ, ਹਰਦੀਪ ਸਿੰਘ ਦੀ ਭੈਣ ਪਰਮਿੰਦਰ ਕੌਰ, ਜੀਜਾ ਪਲਵਿੰਦਰਪਾਲਵ ਸਿੰਘ ਤੇ ਚਾਚੇ ਮੋਹਿੰਦਰ ਸਿੰਘ ਅਤੇ ਉਸ ਦੀ ਨੂੰਹ ਸਬਰੀਨ ਨੂੰ ਮੁਜਰਮ ਕਰਾਰ ਦਿੰਦਿਆਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਸਨ।
ਸਾਲ 2004 ਵਿੱਚ 30 ਤੇ 31 ਦੀ ਦਰਮਿਆਨੀ ਰਾਤ ਨੂੰ ਹਰਦੀਪ ਸਿੰਘ ਨੇ ਆਪਣੀ ਮਾਂ ਜਸਵੰਤ ਕੌਰ, ਪਤਨੀ ਰਾਣੀ ਤੇ ਦੋ ਛੋਟੇ ਬੱਚਿਆਂ ਇਸ਼ਮੀਤ ਤੇ ਸਨਮੀਤ ਸਮੇਤ ਖ਼ੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ:
- ਮਜ਼ਦੂਰ ਜਿਸ ਦੀ ਬੋਲਟ ਨਾਲ ਤੁਲਨਾ ਹੋ ਰਹੀ ਹੈ ਉਸ ਨੇ ਕਿਉਂ ਠੁਕਰਾਈ ਖੇਡ ਮੰਤਰਾਲੇ ਦੀ ਪੇਸ਼ਕਸ਼
- ਕੋਰੋਨਾਵਾਇਰਸ: ਬੱਚੇ ਜ਼ਿਆਦਾ ਪ੍ਰਭਾਵਿਤ ਕਿਉਂ ਨਹੀਂ ਹੋ ਰਹੇ
- ਅੰਤਰ-ਜਾਤੀ ਵਿਆਹ ਦੀ ''ਸਜ਼ਾ'', ਗੋਹਾ ਖਾਓ ਤੇ ਗਊ ਮੂਤਰ ਪੀਓ
ਘਟਨਾ ਅੰਮ੍ਰਿਤਸਰ ਦੇ ਚੌਕ ਮੋਨੀ ਇਲਾਕੇ ਵਿੱਚ ਵਾਪਰੀ ਸੀ। ਮਰਹੂਮ ਹਰਦੀਪ ਸਿੰਘ ਦੀ ਦੇਹ ਬਾਲਕੋਨੀ ਵਿੱਚ ਪਈ ਮਿਲੀ ਸੀ। ਜਦਕਿ ਉਸ ਦੀ ਪਤਨੀ ਦੀ ਲਾਸ਼ ਪੱਖੇ ਨਾਲ ਲਟਕਦੀ ਪਾਈ ਗਈ ਸੀ। ਜਸਪਾਲ ਕੌਰ ਤੇ ਪੋਤਿਆਂ ਦੀਆਂ ਲਾਸ਼ਾਂ ਕਮਰਿਆਂ ਵਿੱਚ ਪਈਆਂ ਸਨ।
ਇਹ ਕਦਮ ਚੁੱਕਣ ਤੋਂ ਪਹਿਲਾਂ ਇਸ ਦੇ ਕਰਾਨ ਮਰਹੂਮ ਹਰਦੀਪ ਸਿੰਘ ਨੇ ਕਮਰੇ ਦੀ ਕੰਧ ''ਤੇ ਲਿਖੇ ਸਨ। ਉਨ੍ਹਾਂ ਨੇ ਆਪਣੇ ਖ਼ੁਦਕੁਸ਼ੀ ਨੋਟ ਦੀਆ ਕੁਝ ਕਾਪੀਆਂ ਆਪਣੇ ਜਾਣਕਾਰਾਂ ਨੂੰ ਵੀ ਭੇਜੀਆਂ ਸਨ। ਉਨ੍ਹਾਂ ਨੇ ਪੁਲਿਸ ਤੇ ਫਿਰੌਤੀ ਦੇ ਇਲਜ਼ਾਮ ਵੀ ਲਾਏ ਸਨ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਮਾਮਲੇ ਦੇ ਮੁੱਖ ਜਾਂਚ ਅਫ਼ਸਰ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਮਰਹੂਮ ਹਰਦੀਪ ਸਿੰਘ ਨੇ ਕਥਿਤ ਰੂਪ ਵਿੱਚ ਆਪਣੇ ਪਿਤਾ ਦਾ ਕਤਲ ਕੀਤਾ ਸੀ। ਲਾਸ਼ ਨੂੰ ਖੁਰਦਬੁਰਦ ਕਰਦੇ ਨੂੰ, ਹਰਦੀਪ ਦੀ ਰਿਸ਼ਤੇਦਾਰ ਸਬਰੀਨ ਨੇ ਦੇਖ ਲਿਆ।
ਜਿਸ ਨੇ ਇਹ ਵਾਕਿਆ ਆਪਣੇ ਸਹੁਰੇ ਨੂੰ ਦੱਸ ਦਿੱਤਾ। ਜਿਸ ਨੇ ਮਰਹੂਮ ਤੋਂ ਸਵਾ ਸੱਤ ਲੱਖ ਰੁਪਏ ਤਿੰਨ ਕਿਸ਼ਤਾਂ ਵਿੱਚ ਉਗਰਾਹੇ।
ਜਦੋਂ ਪੁਲਿਸ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਕੁਝ ਪੁਲਿਸ ਵਾਲਿਆਂ ਨੇ ਵੀ ਹਰਦੀਪ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਵੀ ਹਰਦੀਪ ਤੋਂ ਪੰਜ ਲੱਖ ਰੁਪਏ ਕਢਾ ਲਏ। ਉਹ ਸੱਤ ਲੱਖ ਰੁਪਏ ਹੋਰ ਮੰਗ ਰਹੇ ਸਨ।
ਪਹਿਲੀ ਨਵੰਬਰ 2004 ਨੂੰ ਤਤਕਾਲੀ ਐੱਸਪੀ ਸਿਟੀ, ਅੰਮ੍ਰਿਤਸਰ ਪੀਕੇ ਰਾਏ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ।
ਮੁਢਲੀ ਜਾਂਚ ਤੋਂ ਬਾਅਦ ਕੁਝ ਪੁਲਿਸ ਵਾਲਿਆਂ ਦੀ ਸ਼ਮੂਲੀਅਤ ਉਭਰਨ ਤੋਂ ਬਾਅਦ ਤਤਕਾਲੀ ਈਆਈਜੀ ਜਲੰਧਰ ਨੇ 23 ਦਸੰਬਰ 2004 ਨੂੰ ਜਾਂਚ ਡੀਆਈਜੀ, ਬਾਰਡਰ ਰੇਂਜ, ਅੰਮ੍ਰਿਤਸਰ ਦੇ ਹਵਾਲੇ ਕਰਨ ਦੇ ਹੁਕਮ ਦੇ ਦਿੱਤੇ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜਸਟਿਸ ਅਜੀਤ ਸਿੰਘ ਬੈਂਸ (ਸੇਵਾਮੁਕਤ) ਨੇ ਜਾਂਚ ਤੇ ਸਵਾਲ ਚੁੱਕੇ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਅਫ਼ਸਰ ਤੋਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੀ ਚਿੱਠੀ ਤੇ ਕਾਰਵਾਈ ਕਰਦਿਆਂ ਇਹ ਜਾਂਚ ਆਈਜੀ ਲੋਕਪਾਲ ਜਸਮਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹ੍ਹੋ:
- Coronavirus : ਹੁਣ ਗ਼ਲਤ ਟੈਸਟ ਨਤੀਜਿਆਂ ਨੇ ਵਧਾਈ ਚਿੰਤਾ
- ''12 ਸਾਲਾਂ ''ਚ 358 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕੀਤਾ''
- ਕੀ ਕੋਰੋਨਾਵਾਇਰਸ ਚੀਨੀ ਸਮਾਨ ਨੂੰ ਛੂਹਣ ਨਾਲ ਫੈਲ ਸਕਦਾ ਹੈ
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ
ਵੀਡੀਓ: ਆਪ ਨੇ ਹੁਣ ਵਿੱਢੀ ਪੰਜਾਬ ਲਈ ਤਿਆਰੀ
https://www.youtube.com/watch?v=RO6R8Kb9Zyg
ਵੀਡੀਓ: ਸਮਰਥਕ ਕਹਿੰਦੇ, ''ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ''
https://www.youtube.com/watch?v=F5wucWhOk_4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)