ਪਾਕਿਸਤਾਨ ਵਿੱਚ ਗੈਸ ਲੀਕ ਨਾਲ 14 ਮੌਤਾਂ: ਰਹੱਸ ਅਜੇ ਵੀ ਕਾਇਮ

02/19/2020 10:25:48 AM

ਕਰਾਚੀ
Reuters

ਪਾਕਿਸਤਾਨ ਦੇ ਕਰਾਚੀ ਵਿੱਚ ਕੈਮਰੀ ਇਲਾਕੇ ’ਚ ਅਣਪਛਾਤੀ ਗੈਸ ਲੀਕ ਹੋ ਜਾਣ ਨਾਲ ਇੱਕ ਦਰਜਣ ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ ਹੈ। ਹਾਲੇ ਤੱਕ ਗੈਸ ਦੇ ਸਰੋਤ ਦਾ ਪਤਾ ਨਹੀਂ ਚੱਲ ਸਕਿਆ ਹੈ।

ਅਧਿਕਾਰੀ ਦੋ ਦਿਨਾਂ ਤੋਂ ਗੈਸ ਦੀ ਪਛਾਣ ਕਰਨ ਵਿੱਚ ਜੁਟੇ ਹੋਏ ਹਨ। ਉਹ ਇਸ ਦੇ ਸੋਮੇ ਦੀ ਵੀ ਥਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਐਤਵਾਰ ਰਾਤੀਂ ਲੋਕਾਂ ਨੂੰ ਗੈਸ ਕਾਰਨ ਸਾਹ ਵਿੱਚ ਮੁਸ਼ਕਲ ਆਉਣ ਲੱਗੀ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਣ ਲੱਗਿਆ।

ਸਿੰਧ ਦੇ ਨਗਰ ਨਿਗਮ ਮੰਤਰੀ ਨਾਸਿਰ ਹੁਸੈਨ ਸ਼ਾਹ ਨੇ ਦੱਸਿਆ ਕਿ ਹੁਣ ਤੱਕ 250 ਜਣਿਆਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਬਹੁਤਿਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾ ਚੁੱਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News