ਕਰਤਾਰਪੁਰ ਲਾਂਘਾ ਖੋਲ੍ਹਣਾ ਪਾਕ ਦੀ ਅਮਨ ਦੀ ਤਾਂਘ ਦੀ ਮਿਸਾਲ: UN ਮੁਖੀ – 5 ਅਹਿਮ ਖ਼ਬਰਾਂ
Wednesday, Feb 19, 2020 - 08:10 AM (IST)

ਸੰਯੁਕਤ ਰਾਸ਼ਟਰ ਦੇ ਮੁਖੀ ਐਨਤੋਨੀਓ ਗੁਤਰੇਜ਼ ਵੀਰਵਾਰ ਨੂੰ ਕਰਤਾਰਪੁਰ (ਪਾਕਿਸਤਾਨ) ’ਚ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ। ਉੱਥੇ ਉਨ੍ਹਾਂ ਨੇ ਕਿਹਾ ਕਿ ਇਹ ਲਾਂਘਾ “ਪਾਕਿਸਤਾਨ ਦੀ ਅਮਨ ਅਤੇ ਧਾਰਮਿਕ ਸਦਭਾਵਨਾ ਕਾਇਮ ਰੱਖਣ ਦੀ ਇੱਛਾ ਦੀ ਅਮਲੀ ਮਿਸਾਲ ਹੈ”।
ਕਰਤਾਰਪੁਰ ਸਾਹਿਬ ’ਚ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਬਿਤਾਏ ਸਨ। 1947 ਦੀ ਭਾਰਤ-ਪਾਕ ਵੰਡ ਦੌਰਾਨ ਇਹ ਗੁਰਦੁਆਰਾ ਪਾਕਿਸਤਾਨ ਵਿੱਚ ਚੱਲਿਆ ਗਿਆ।
ਗੁਰਦੁਆਰੇ ਨੂੰ ਲਾਂਘਾ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 2019 ਵਿੱਚ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਇਸ ਮੌਕੇ ਸੰਗਤ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਜ਼ ਵਿੱਚ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।
https://twitter.com/antonioguterres/status/1229730148964012034
ਪੰਜਾਬ ''ਚ ਸਟੈਂਪ ਡਿਊਟੀ ਵਧਾਈ
ਪੰਜਾਬ ਸਰਕਾਰ ਨੇ ਸ਼ਹਿਰੀ ਜਾਇਦਾਦ ਦੀ ਵੇਚ-ਖ਼ਰੀਦ ''ਤੇ ਲੱਗਣ ਵਾਲੀ ਸਟੈਂਪ ਡਿਊਟੀ ਵਿੱਚ 1% ਦਾ ਵਾਧਾ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਦੀ ਬੈਠਕ ਵਿੱਚ ਲਿਆ ਗਿਆ। ਇਸ ਦੇ ਨਾਲ ਹੀ ਹੁਣ ਇਹ ਸਟੈਂਪ ਡਿਊਟੀ ਵਧ ਕੇ 7% ਹੋ ਜਾਵੇਗੀ।
ਅੰਦਾਜ਼ਾ ਹੈ ਕਿ ਇਸ ਨਾਲ ਸਰਕਾਰ ਨੂੰ 100 ਕਰੋੜ ਰੁਪਏ ਸਾਲਾਨਾ ਵਸੂਲ ਕਰ ਸਕੇਗੀ। ਇਹ ਪੈਸਾ ਪਾਣੀ ਦੀ ਸਪਲਾਈ ਤੇ ਵਾਤਾਵਰਣ ਨਾਲ ਜੁੜੇ ਕਾਰਜਾਂ ਲਈ ਖ਼ਰਚਿਆ ਜਾਵੇਗਾ।
ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਦੌਰਾਨ ਸਰਕਾਰ ਨੇ 2,650 ਕਰੋੜ ਰੁਪਏ ਸਟੈਂਪ ਡਿਊਟੀ ’ਚ ਵਸੂਲੇ ਹਨ।
‘ਗਾਂਧੀ ਦੇ ਹਮਾਇਤੀ, ਗੋਡਸੇ ਦੇ ਹਮਾਇਤੀਆਂ ਨਾਲ ਨਹੀਂ ਖੜ੍ਹ ਸਕਦੇ’
ਜਨਤਾ ਦਲ (ਯੂ) ’ਚੋਂ ਕੱਢੇ ਜਾ ਚੁੱਕੇ ਆਗੂ ਪ੍ਰਸ਼ਾਂਤ ਕਿਸ਼ੋਰ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਪਹਿਲੀ ਵਾਰ ਬਿਹਾਰ ਦੀ ਰਾਜਧਾਨੀ ਪਟਨਾ ਪਹੁੰਚੇ।
ਪ੍ਰਸ਼ਾਂਤ ਕਿਸ਼ੋਰ ਸਾਲ 2014 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਲਾਹਕਾਰ, ਸਨ ਫਿਰ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਮਦਦ ਕੀਤੀ।
2019 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਸਲਾਹਕਾਰ ਵਜੋਂ ਕੰਮ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਹ ਨੀਤਿਸ਼ ਕੁਮਾਰ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨਾਲ ਵਿਚਾਰਧਾਰਕ ਮਤਭੇਦ ਹਨ। ਉਨ੍ਹਾਂ ਨੇ ਕਿਹਾ, “ਜੋ ਗਾਂਧੀ ਦੀ ਵਿਚਾਰਧਾਰਾ ਦੀ ਹਮਾਇਤ ਕਰਦੇ ਹਨ, ਉਹ ਗੋਡਸੇ ਦੇ ਹਮਾਇਤੀਆਂ ਨਾਲ ਖੜ੍ਹੇ ਨਹੀਂ ਹੋ ਸਕਦੇ।”
ਕੋਰੋਨਾਵਾਇਰਸ ਭਾਰਤ ਦੀ ਪੋਲਟਰੀ ਸਨਅਤ ਨੂੰ ਕਿਵੇਂ ਨੁਕਸਾਨ ਕਰ ਰਿਹਾ
ਭਾਰਤ ਦੀ ਪੋਲਟਰੀ ਸਨਅਤ ਨੂੰ ਪਿਛਲੇ ਤਿੰਨ ਹਫ਼ਤਿਆਂ ਵਿੱਚ 13 ਅਰਬ ਰੁਪਏ ਦਾ ਨੁਕਸਾਨ ਸਹਿਣਾ ਪਿਆ ਹੈ।

ਇਹ ਸਭ ਹੋ ਰਿਹਾ ਹੈ ਸੋਸ਼ਲ ਮੀਡੀਆ ''ਤੇ ਚੱਲ ਰਹੀ ਇਕ ਅਫ਼ਵਾਹ ਦੇ ਕਾਰਨ, ਜਿਸ ''ਚ ਕਿਹਾ ਜਾ ਰਿਹਾ ਹੈ ਕਿ ਚਿਕਨ ਦੇ ਨਾਲ ਕੋਰੋਨਾਵਾਇਰਸ ਦੁਨੀਆ ਭਰ ''ਚ ਫੈਲ ਰਿਹਾ ਹੈ। ਪੋਲਟਰੀ ਵਪਾਰੀਆਂ ਦਾ ਦਾਅਵਾ ਹੈ ਕਿ ਇਸ ਅਫ਼ਵਾਹ ਨਾਲ ਚਿਕਨ ਦੀ ਮੰਗ ''ਚ ਭਾਰੀ ਗਿਰਾਵਟ ਆਈ ਹੈ।
ਖ਼ਬਰ ਏਜੰਸੀ ਰੌਇਟਰਜ਼ ਦੇ ਮੁਤਾਬ਼ਕ, ਲੱਖਾਂ ਦੀ ਗਿਣਤੀ ''ਚ ਛੋਟੇ ਪੋਲਟਰੀ ਕਿਸਾਨਾਂ ਦੇ ਵਪਾਰ ''ਚ ਘਾਟਾ ਪਿਆ ਹੈ।
ਇਸ ਤਰ੍ਹਾਂ ਹੀ ਸੋਇਆਬੀਨ ਅਤੇ ਮੱਕੀ ਦੇ ਉਤਪਾਦਕਾਂ ''ਤੇ ਵੀ ਇਸ ਦਾ ਅਸਰ ਪੈ ਰਿਹਾ ਹੈ ਕਿਉਂਕਿ ਪਸ਼ੂ ਖਾਦ ਦੀ ਮੰਗ ''ਚ ਵੀ ਘਾਟਾ ਵੇਖਣ ਨੂੰ ਮਿਲ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।
ਗੁਰਦਾਸਪੁਰ ’ਚ ਗੰਨਾ ਕਿਸਾਨਾਂ ਦਾ ਬਕਾਏ ਲਈ ਧਰਨਾ
ਗੁਰਦਾਸਪੁਰ ਵਿੱਚ ਗੰਨਾ ਕਿਸਾਨਾਂ ਨੇ ਪਿਛਲੇ ਤੇ ਮੌਜੂਦਾ ਸੀਜ਼ਨ ਦੇ ਬਕਾਏ ਲਈ ਧਰਨਾ ਦਿੱਤਾ। ਕਿਸਾਨਾਂ ਦਾ ਦਾਅਵਾ ਸੀ ਕਿ ਬਕਾਇਆ ਨਾ ਮਿਲ ਸਕਣ ਕਾਰਨ ਉਹ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਆਪਣੇ ਬੱਚਿਆਂ ਦੀਆਂ ਫ਼ੀਸਾਂ ਭਰਨ ਤੋਂ ਆਤੁਰ ਹਨ। ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ।
ਇਹ ਵੀ ਪੜ੍ਹ੍ਹੋ:
- Coronavirus : ਹੁਣ ਗ਼ਲਤ ਟੈਸਟ ਨਤੀਜਿਆਂ ਨੇ ਵਧਾਈ ਚਿੰਤਾ
- ਕੋਰੋਨਾਵਾਇਰਸ: ਬੱਚੇ ਜ਼ਿਆਦਾ ਪ੍ਰਭਾਵਿਤ ਕਿਉਂ ਨਹੀਂ ਹੋ ਰਹੇ
- ਕੀ ਕੋਰੋਨਾਵਾਇਰਸ ਚੀਨੀ ਸਮਾਨ ਨੂੰ ਛੂਹਣ ਨਾਲ ਫੈਲ ਸਕਦਾ ਹੈ
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ
ਵੀਡੀਓ: ਆਪ ਨੇ ਹੁਣ ਵਿੱਢੀ ਪੰਜਾਬ ਲਈ ਤਿਆਰੀ
https://www.youtube.com/watch?v=RO6R8Kb9Zyg
ਵੀਡੀਓ: ਸਮਰਥਕ ਕਹਿੰਦੇ, ''ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ''
https://www.youtube.com/watch?v=F5wucWhOk_4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)