ਕੋਰੋਨਾਵਾਇਰਸ ਨਾਲ ਜੁੜੀ ਅਫ਼ਵਾਹ ਨਾਲ ਭਾਰਤ ਦੀ ਪੋਲਟਰੀ ਸਨਅਤ ਨੂੰ ਨੁਕਸਾਨ

Tuesday, Feb 18, 2020 - 03:10 PM (IST)

ਕੋਰੋਨਾਵਾਇਰਸ ਨਾਲ ਜੁੜੀ ਅਫ਼ਵਾਹ ਨਾਲ ਭਾਰਤ ਦੀ ਪੋਲਟਰੀ ਸਨਅਤ ਨੂੰ ਨੁਕਸਾਨ
ਕੋਰੋਨਾਵਾਇਰਸ
Getty Images
ਭਾਰਤ ਦੀ ਪੋਲਟਰੀ ਸਨਅਤ ਨੂੰ ਪਿਛਲੇ ਤਿੰਨ ਹਫ਼ਤਿਆਂ ਵਿਚ 13 ਅਰਬ ਰੁਪਏ ਦਾ ਨੁਕਸਾਨ ਸਹਿਣਾ ਪਿਆ ਹੈ।

ਭਾਰਤ ਦੀ ਪੋਲਟਰੀ ਸਨਅਤ ਨੂੰ ਪਿਛਲੇ ਤਿੰਨ ਹਫ਼ਤਿਆਂ ਵਿੱਚ 13 ਅਰਬ ਰੁਪਏ (182 ਡਾਲਰ) ਦਾ ਨੁਕਸਾਨ ਸਹਿਣਾ ਪਿਆ ਹੈ।

ਇਹ ਸਭ ਹੋ ਰਿਹਾ ਹੈ ਸੋਸ਼ਲ ਮੀਡੀਆ ''ਤੇ ਚੱਲ ਰਹੀ ਇਕ ਅਫ਼ਵਾਹ ਦੇ ਕਾਰਨ, ਜਿਸ ''ਚ ਕਿਹਾ ਜਾ ਰਿਹਾ ਹੈ ਕਿ ਚਿਕਨ ਦੇ ਨਾਲ ਕੋਰੋਨਾਵਾਇਰਸ ਦੁਨੀਆ ਭਰ ''ਚ ਫੈਲ ਰਿਹਾ ਹੈ। ਪੋਲਟਰੀ ਵਪਾਰੀਆਂ ਦਾ ਦਾਅਵਾ ਹੈ ਕਿ ਇਸ ਅਫ਼ਵਾਹ ਨਾਲ ਚਿਕਨ ਦੀ ਮੰਗ ''ਚ ਭਾਰੀ ਗਿਰਾਵਟ ਆਈ ਹੈ।

ਖ਼ਬਰ ਏਜੰਸੀ ਰੌਇਟਰਜ਼ ਦੇ ਮੁਤਾਬ਼ਕ, ਲੱਖਾਂ ਦੀ ਗਿਣਤੀ ''ਚ ਛੋਟੇ ਪੋਲਟਰੀ ਕਿਸਾਨਾਂ ਦੇ ਵਪਾਰ ''ਚ ਘਾਟਾ ਪਿਆ ਹੈ।

ਇਸ ਤਰ੍ਹਾਂ ਹੀ ਸੋਇਆਬੀਨ ਅਤੇ ਮੱਕੀ ਦੇ ਉਤਪਾਦਕਾਂ ''ਤੇ ਵੀ ਇਸ ਦਾ ਅਸਰ ਪੈ ਰਿਹਾ ਹੈ ਕਿਉਂਕਿ ਪਸ਼ੂ ਖਾਦ ਦੀ ਮੰਗ ''ਚ ਵੀ ਘਾਟਾ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜੋ:-

ਕੋਰੋਨਾਵਾਇਰਸ
AFP
ਚੀਨ ਵਿੱਚ ਇਸ ਵਾਇਰਸ ਦਾ ਅਸਰ ਕਰੀਬ 70,000 ਲੋਕਾਂ ''ਤੇ ਹੋਇਆ ਹੈ ਅਤੇ ਲਗਭਗ 1770 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋਣ ਦੀ ਪੁਸ਼ਟੀ ਵੀ ਹੋਈ ਹੈ

ਚੀਨ ‘ਚ ਕੋਰੋਨਾਵਾਇਰਸ ਨਾਲ ਕਰੀਬ 1770 ਮੌਤਾਂ

ਚੀਨ ਵਿੱਚ ਇਸ ਵਾਇਰਸ ਦਾ ਅਸਰ ਕਰੀਬ 70,000 ਲੋਕਾਂ ''ਤੇ ਹੋਇਆ ਹੈ ਅਤੇ ਲਗਭਗ 1770 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋਣ ਦੀ ਪੁਸ਼ਟੀ ਵੀ ਹੋਈ ਹੈ।

ਭਾਰਤ ਦੇ ਵਿੱਚ ਵੀ ਕੋਰੋਨਾਵਾਇਰਸ ਨਾਲ ਤਿੰਨ ਮੌਤਾਂ ਦੀ ਪੁਸ਼ਟੀ ਹੋਈ ਹੈ।

ਵਾਟਸਐਪ ਮੈਸੇਜ ''ਤੇ ਇਹ ਅਫ਼ਵਾਹ ਫੈਲਾਈ ਜਾਣ ਤੋਂ ਬਾਅਦ ਕਿ ਚਿਕਨ ਨਾਲ ਕੋਰੋਨਾਵਾਇਰਸ ਫੈਲ ਰਿਹਾ ਹੈ, ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਚਿਕਨ ਖਾਣਾ ਸੁਰੱਖਿਅਤ ਹੈ।

ਰੌਇਟਰਜ਼ ਮੁਤਾਬਕ, ਮਹਾਰਾਸ਼ਟਰ ਨੇ ਤਾਂ ਪੁਲਿਸ ਤੱਕ ਪਹੁੰਚ ਕੀਤੀ ਹੈ ਕਿ ਅਜਿਹੀ ਅਫ਼ਵਾਹ ਫੈਲਾਉਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਕੋਰੋਨਾਵਾਇਰਸ
Getty Images
ਭਾਰਤ ਦੇ ਵਿੱਚ ਵੀ ਕੋਰੋਨਾਵਾਇਰਸ ਨਾਲ ਤਿੰਨ ਮੌਤਾਂ ਦੀ ਪੁਸ਼ਟੀ ਹੋਈ ਹੈ।

ਪੋਲਟਰੀ ਵਪਾਰ ਨੂੰ ਲੱਗਿਆ ਧੱਕਾ

ਨਾਸ਼ਿਕ ਦੀ ਪੋਲਟਰੀ ਕੰਪਨੀ ਆਨੰਦ ਐਗਰੋ ਗਰੁੱਪ ਦੇ ਚੇਅਰਮੇਨ ਉੱਧਵ ਅਹੀਰੇ ਨੇ ਕਿਹਾ, "ਬਹੁਤ ਸਾਰੇ ਲੋਕਾਂ ਨੇ ਵਟਸਐਪ ''ਤੇ ਫੈਲ ਰਹੀਆਂ ਇਨ੍ਹਾਂ ਅਫ਼ਵਾਹਾਂ ਤੋਂ ਬਾਅਦ ਚਿਕਨ ਖਾਣਾ ਹੀ ਬੰਦ ਕਰ ਦਿੱਤਾ ਹੈ।"

ਉਨ੍ਹਾਂ ਕਿਹਾ, "ਮੰਗ ''ਚ ਆਈ ਭਾਰੀ ਗਿਰਾਵਟ ਤੋਂ ਬਾਅਦ ਚਿਕਨ ਦੀਆਂ ਕੀਮਤਾਂ ਕਾਫ਼ੀ ਹੇਠਾਂ ਆ ਗਈਆਂ ਹਨ।"

ਜਨਵਰੀ ''ਚ ਬ੍ਰੌਇਲਰ ਚਿਕਨ ਦੀ ਕੀਮਤ 70 ਰੁਪਏ ਕਿਲੋ ਤੋਂ ਡਿੱਗ ਕੇ ਮਹਿਜ਼ 35 ਰੁਪਏ ਕਿਲੋ ਰਹਿ ਗਈ। ਹੁਣ 40 ਰੁਪਏ ਕਿਲੋ ਚਿਕਨ ਦੀ ਕੀਮਤ ਨਾਲ ਵੀ ਕਿਸਾਨਾਂ ਨੂੰ ਨੁਕਸਾਨ ਝੇਲਣਾ ਪੈ ਰਿਹਾ ਹੈ।

ਕੋਰੋਨਾਵਾਇਰਸ
Getty Images
ਪ੍ਰਸ਼ਾਸਨ ਵਲੋਂ ਬਿਆਨ ਜਾਰੀ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਚਿਕਨ ਖਾਉਣ ''ਚ ਡਰ ਲੱਗ ਰਿਹਾ ਹੈ।

ਵੈਂਕੀ ਕੰਪਨੀ ਦੇ ਜਨਰਲ ਮੈਨੇਜਰ ਪ੍ਰਸੱਨਾ ਪੈਜੋਂਕਾਰ ਨੇ ਰੌਇਟਰਜ਼ ਨੂੰ ਦੱਸਿਆ ਕਿ ਪ੍ਰਸ਼ਾਸਨ ਵਲੋਂ ਬਿਆਨ ਜਾਰੀ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਚਿਕਨ ਖਾਉਣ ''ਚ ਡਰ ਲੱਗ ਰਿਹਾ ਹੈ। ਇਸ ਕਾਰਨ ਉਨ੍ਹਾਂ ਦੇ ਸ਼ੇਅਰ ''ਚ 20 ਫੀਸਦ ਤੋਂ ਵੱਧ ਦਾ ਘਾਟਾ ਵੇਖਣ ਨੂੰ ਮਿਲਿਆ ਹੈ।

ਉਨ੍ਹਾਂ ਕਿਹਾ, "ਵਪਾਰ ਹੋ ਨਹੀਂ ਰਿਹਾ। ਹਾਲਾਤ ਪਹਿਲਾਂ ਵਰਗੇ ਹੋਣ ''ਚ ਅਜੇ ਵਕਤ ਲੱਗੇਗਾ। ਛੋਟੇ ਤੇ ਮੱਧ ਵਪਾਰੀ ਇਸ ਨੁਕਸਾਨ ਨੂੰ ਝੇਲ ਹੀ ਨਹੀਂ ਪਾ ਰਹੇ।"

ਮਹਾਰਾਸ਼ਟਰ ਦੀ ਪੋਲਟਰੀ ਬ੍ਰੀਡਰ ਵੈਲਫ਼ੇਅਰ ਐਸੋਸਿਏਸ਼ਨ ਦੇ ਪ੍ਰਧਾਨ ਵਸੰਤ ਕੁਮਾਰ ਸ਼ੈੱਟੀ ਨੇ ਕਿਹਾ, "ਘੱਟ ਰਹੀਆਂ ਕੀਮਤਾਂ ਦੇ ਕਾਰਨ ਹਰ ਦਿਨ ਕਰੀਬ 120 ਮਿਲੀਅਨ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ।"

ਇਹ ਵੀ ਪੜੋ

ਇਹ ਵੀ ਦੇਖੋ

https://www.youtube.com/watch?v=BGn3c6p5CTo

https://www.youtube.com/watch?v=vtGspXmuL7I

https://www.youtube.com/watch?v=7J9dkDOpybI&t=23s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News