ਫ਼ਿਲਮਫ਼ੇਅਰ ਐਵਾਰਡ: ਸੋਸ਼ਲ ਮੀਡੀਆ ’ਤੇ ਦਰਸ਼ਕਾਂ ਦਾ ਗੁੱਸਾ ਕਿਉਂ ਫੁੱਟਿਆ

02/17/2020 12:10:46 PM

ਹਰ ਸਾਲ ਹੁੰਦੇ ਫ਼ਿਲਮਫ਼ੇਅਰ ਐਵਾਰਡ ਇਸ ਵਾਰ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਕਾਰਨ ਕਈ ਹਨ...

ਦਰਅਸਲ ਟਵਿੱਟਰ ਯੂਜ਼ਰਜ਼ ਦਾ ''ਗੁੱਸਾ'' ਤੇ ''ਰੌਲਾ'' ਇਸ ਗੱਲ ਨੂੰ ਲੈ ਕੇ ਹੈ ਕਿ ਜਿਨ੍ਹਾਂ ਫ਼ਿਲਮਾਂ ਨੂੰ ਐਵਾਰਡ ਮਿਲਣਾ ਚਾਹੀਦਾ ਸੀ ਉਨ੍ਹਾਂ ਨੂੰ ਨਹੀਂ ਮਿਲਿਆ।

ਇਸ ਵਾਰ ਅਸਾਮ ਵਿੱਚ ਹੋਏ 65ਵੇਂ ਫ਼ਿਲਮਫ਼ੇਅਰ ਐਵਾਰਡ ਦੀ ਮੇਜ਼ਬਾਨੀ ‘ਹੁਸ਼ਿਆਰਪੁਰ ਦੇ ਮੁੰਡੇ’ ਵਿੱਕੀ ਕੌਸ਼ਲ ਅਤੇ ਡਾਇਰੈਕਟਰ-ਪ੍ਰੋਡਿਊਸਰ ਕਰਨ ਜੌਹਰ ਨੇ ਕੀਤੀ।

ਵਿੱਕੀ ਕੌਸ਼ਲ ਤੇ ਕਰਨ ਜੌਹਰ
Getty Images
65ਵੇਂ ਫ਼ਿਲਮਫ਼ੇਅਰ ਐਵਾਰਡ ਦੇ ਮੇਜ਼ਬਾਨ ਵਿੱਕੀ ਕੌਸ਼ਲ ਤੇ ਕਰਨ ਜੌਹਰ

ਟਵਿੱਟਰ ''ਤੇ ਕਈ ਲੋਕਾਂ ਨੇ ਜਿੱਥੇ ਇਸ ਐਵਾਰਡਜ਼ ਨੂੰ ਨਿਸ਼ਾਨੇ ''ਤੇ ਲਿਆ ਤਾਂ ਦੂਜੇ ਪਾਸੇ ਕੁਝ ਹੱਕ ਵਿੱਚ ਵੀ ਨਜ਼ਰ ਆਏ।

ਇਹ ਇਕੱਲੇ ਅਜਿਹੇ ਐਵਾਰਡ ਨਹੀਂ ਹਨ ਜੋ ਚਰਚਾ ਵਿੱਚ ਆਏ ਹਨ। ਇਸ ਤੋਂ ਪਹਿਲਾਂ ਵੀ ਕਈ ਪ੍ਰਾਈਵੇਟ ਐਵਾਰਡ ਸਮਾਗਮ ਸੋਸ਼ਲ ਮੀਡੀਆ ''ਤੇ ਲੋਕਾਂ ਦੇ ਗੁੱਸੇ ਦਾ ਨਿਸ਼ਾਨਾ ਬਣੇ ਹਨ।

ਟਵਿੱਟਰ ਯੂਜ਼ਰਜ਼ ਕੀ ਕਹਿੰਦੇ?

ਰਿਤਿਕੀਅਨ ਗੌਰੀ ਨਾਂ ਦੇ ਯੂਜ਼ਰ ਲਿਖਦੇ ਹਨ, ''''ਇਹ ਬਹੁਤ ਧੱਕਾ ਲੱਗਣ ਵਾਲੀ ਗੱਲ ਹੈ ਕਿ ਕਿਵੇਂ ਹਰ ਐਵਾਰਡ ਸ਼ੋਅ ''ਸੁਪਰ 30'' ਵਰਗੀਆਂ ਚੰਗੀਆਂ ਫ਼ਿਲਮਾਂ ਨੂੰ ਐਵਾਰਡ ਤੋਂ ਵਾਂਝੇ ਰੱਖਦੇ ਹਨ, ਅਜਿਹੀਆਂ ਫ਼ਿਲਮਾਂ ਹਰ ਐਵਾਰਡ ਦੇ ਕਾਬਿਲ ਹਨ।''''

https://twitter.com/BaruaGauri/status/1228750600625459200

ਗਰਵ ਪਹਿਲ ਨੇ ਲਿਖਿਆ, ''''ਰਣਵੀਰ ਸਿੰਘ ਤੇ ਆਯੂਸ਼ਮਾਨ ਖ਼ੁਰਾਨਾ ਨੂੰ ਐਵਾਰਡ ਮਿਲਿਆ ਤੇ ਸ਼ਾਹਿਦ ਕਪੂਰ ਨੂੰ ਨਹੀਂ... ਐਵਾਰਡ ਸ਼ੋਅਜ਼ ਵਿੱਚ ਕੋਈ ਸ਼ਰਾਫ਼ਤ ਨਹੀਂ ਬਚੀ।''''

https://twitter.com/GarvPahal/status/1228768501713649664

ਬੌਕਸ ਆਫ਼ਿਸ ਇੰਡੀਆ: “ਸਾਡੇ ਮੁਤਾਬਕ ਰਿਤਿਕ ਰੌਸ਼ਨ ‘ਸੁਪਰ 30’ ਲਈ ਅਤੇ ਸ਼ਾਹਿਦ ਕਪੂਰ ‘ਕਬੀਰ ਸਿੰਘ’ ਫ਼ਿਲਮ ਲਈ ਰਣਵੀਰ ਸਿੰਘ (ਗਲੀ ਬੁਆਏ) ਤੋਂ ਕਿਤੇ ਬਿਹਤਰ ਸਨ।”

https://twitter.com/Box_officeIndia/status/1229005266688937984

‘ਕੇਸਰੀ’ ਫ਼ਿਲਮ ਦਾ ਗੀਤ ‘ਮਿੱਟੀ’ ਲਿਖਣ ਵਾਲੇ ਗੀਤਕਾਰ ਮਨੋਜ ਮੁੰਤਸ਼ਿਰ ਨੇ ਤਾਂ ਬਕਾਇਦਾ ਟਵੀਟ ਰਾਹੀਂ ਐਵਾਰਡ ਸ਼ੋਅਜ਼ ਨੂੰ ਅਲਵਿਦਾ ਕਹਿ ਦਿੱਤਾ।

https://twitter.com/manojmuntashir/status/1228711543581241350

ਅੰਕਿਤਾ ਲੋਖਾਂਡੇ ਨੇ ਲਿਖਿਆ, “ਕੀ ਤੁਸੀਂ ਸਿਰਫ਼ ਗਲੀ ਬੁਆਏ ਫ਼ਿਲਮ ਹੀ ਦੇਖੀ ਹੈ, ਕੀ ਹੋਰ ਫ਼ਿਲਮ ਨਹੀਂ ਸਨ।”

https://twitter.com/Mansi_Dhavale/status/1229057854805549062

ਜਿਨ੍ਹਾਂ ਨੂੰ ਮਿਲੇ ਐਵਾਰਡ ਉਨ੍ਹਾਂ ਇੰਝ ਜ਼ਾਹਿਰ ਕੀਤੀ ਖ਼ੁਸ਼ੀ

ਪੰਜਾਬੀ ਕੁੜੀ ਤਾਪਸੀ ਪਨੂੰ ਨੂੰ ਕ੍ਰਿਟਿਕਸ ਐਵਾਰਡ ‘ਸਾਂਡ ਕੀ ਆਂਖ’ ਲਈ ਮਿਲਿਆ।

https://twitter.com/taapsee/status/1228867628837421057

ਚੰਕੀ ਪਾਂਡੇ ਦੀ ਧੀ ਅਨੱਨਿਆ ਪਾਂਡੇ ਨੂੰ ‘ਸਟੂਡੈਂਟ ਆਫ਼ ਦਿ ਈਅਰ 2’ ਲਈ ਬੈਸਟ ਡੈਬਿਊ ਐਵਾਰਡ ਮਿਲਿਆ।

https://twitter.com/ananyapandayy/status/1228758879674273793

ਰਣਵੀਰ ਸਿੰਘ ਨੂੰ ‘ਗਲੀ ਬੁਆਏ’ ਲਈ ਬੈਸਟ ਐਕਟਰ ਦਾ ਐਵਾਰਡ।

https://twitter.com/RanveerOfficial/status/1228932004520923141

ਸਿਧਾਂਤ ਚਤੁਰਵੇਦੀ ਨੂੰ ‘ਗਲੀ ਬੁਆਏ’ ਨੂੰ ਬੈਸਟ ਸਪੋਰਟਿੰਗ ਰੋਲ ਲਈ ਐਵਾਰਡ ਮਿਲਿਆ।

https://twitter.com/SiddhantChturvD/status/1229050132148015105

ਇਸ ਵਾਰ ਹੋਏ ਫ਼ਿਲਫ਼ੇਅਰ ਐਵਾਰਡ ਵਿੱਚ ਬਹੁਤੇ ਐਵਾਰਡ ‘ਗਲੀ ਬੁਆਏ’ ਦੇ ਨਾਮ ਰਹੇ।


ਸੌਖੇ ਤਰੀਕੇ ਬੀਬੀਸੀ ਪੰਜਾਬੀ ਆਪਣੇ ਫ਼ੋਨ ''ਤੇ ਲਿਆਉਣ ਲਈ ਇਹ ਵੀਡੀਓ ਦੇਖੋ:

https://www.youtube.com/watch?v=xWw19z7Edrs&t=1s

ਵਿਦੇਸ਼ਾਂ ਵਿੱਚ ਪੰਜਾਬੀ ਕੁੜੀਆਂ ਦਾ ਕੀ ਹੁੰਦਾ ਹੈ ਹਾਲ, ਦੱਸ ਰਹੇ ਹਨ ਕਾਰੋਬਾਰੀ ਐੱਸ ਪੀ ਓਬਰਾਏ:

https://www.youtube.com/watch?v=UBCbvYDtrOI

ਮੁਲਤਾਨ ਤੋਂ ਸੱਚੇ ਇਸ਼ਕ ਦੀ ਮਿਸਾਲ ਦਿਖਾਉਂਦੀ ਕਹਾਣੀ:

https://www.youtube.com/watch?v=7J9dkDOpybI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News