Coronavirus : ਹੁਣ ਗ਼ਲਤ ਟੈਸਟ ਨਤੀਜਿਆਂ ਨੇ ਵਧਾਈ ਚਿੰਤਾ

02/17/2020 6:40:46 AM

ਕੋਰੋਨਾਵਾਇਰਸ ਦੇ ਟੈਸਟ
Getty Images
ਕੋਰੋਨਾਵਾਇਰਸ ਦੇ ਟੈਸਟਾਂ ਵਿੱਚ ਮਿਲੀ ਗੜਬੜ

ਕੋਰੋਨਾਵਾਇਰਸ ਦੇ ਬਾਰੇ ਮਰੀਜ਼ਾਂ ਦੇ ਟੈਸਟਾਂ ਦੇ ਪ੍ਰਯੋਗਸ਼ਾਲਾਵਾਂ ਵਲੋਂ ਗਲਤ ਨਤੀਜੇ ਕੱਢਣਾ ਨਹੀਂ ਚਿੰਤਾ ਦਾ ਮੁੱਦਾ ਬਣ ਗਿਆ ਹੈ। ਇਨ੍ਹਾਂ ਟੈਸਟਾਂ ਅਨੁਸਾਰ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਕੋਰੋਨਵਾਇਰਸ ਤੋਂ ਮੁਕਤ ਹਨ।

ਕਈ ਦੇਸਾਂ ਵਿੱਚ ਪਤਾ ਲੱਗਿਆ ਕਿ ਲੋਕਾਂ ਵਿੱਚ ਬਿਮਾਰੀ ਦਾ ਪਤਾ ਲੱਗਣ ਤੋਂ ਪਹਿਲਾਂ ਉਹ ਛੇ ਵਾਰ ਟੈਸਟ ਕਰਵਾ ਚੁੱਕੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਵਾਇਰਸ ਮੁਕਤ ਦੱਸਿਆ ਗਿਆ।

ਇਸ ਦੌਰਾਨ, ਚੀਨ ਦੇ ਹੁਬੇਈ ਪ੍ਰਾਂਤ ਵਿੱਚ ਅਧਿਕਾਰੀਆਂ ਨੇ ਅੰਤਮ ਪੁਸ਼ਟੀ ਲਈ ਟੈਸਟਾਂ ਦੀ ਵਰਤੋਂ ਕਰਨ ਦੀ ਬਜਾਏ, ਬਿਮਾਰੀ ਦੇ ਲੱਛਣ ਦਰਸਾਉਣ ਵਾਲੇ ਲੋਕਾਂ ਦੀ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਨਤੀਜੇ ਵਜੋਂ, ਇੱਕ ਦਿਨ ਵਿੱਚ ਲਗਭਗ 15,000 ਨਵੇਂ ਕੇਸ ਸਾਹਮਣੇ ਆਏ। ਇਹ ਕੇਸ ਇਸ ਮਹਾਂਮਾਰੀ ਦੇ ਸਾਰੇ ਮਾਮਲਿਆਂ ਦਾ ਇੱਕ ਵੱਡਾ ਹਿੱਸਾ ਹਨ।

ਇਹ ਕਿਹੜੇ ਟੈਸਟ ਹਨ ਅਤੇ ਇਨ੍ਹਾਂ ਵਿੱਚ ਕੀ ਗੜਬੜ ਹੈ?

ਉਹ ਵਾਇਰਸ ਦੇ ਜੈਨੇਟਿਕ ਕੋਡ ਵੇਖ ਕੇ ਕੰਮ ਕਰਦੇ ਹਨ।

ਮਰੀਜ਼ ਤੋਂ ਇੱਕ ਨਮੂਨਾ ਲਿਆ ਜਾਂਦਾ ਹੈ। ਫਿਰ, ਲੈਬੋਰਟਰੀ ਵਿੱਚ, ਵਾਇਰਸ ਦੇ ਜੈਨੇਟਿਕ ਕੋਡ ਨੂੰ ਕੱਢਿਆ ਜਾਂਦਾ ਹੈ ਅਤੇ ਵਾਰ-ਵਾਰ ਕਾਪੀ ਕੀਤਾ ਜਾਂਦਾ ਹੈ। ਇਸ ਨਾਲ ਛੋਟੀ ਮਾਤਰਾ ਵਿੱਚ ਮੌਜੂਦ ਨਮੂਨੇ ਵੱਡੇ ਕਰਨ ਤੇ ਖੋਜਣ ਕਰਨ ਯੋਗ ਹੋ ਜਾਂਦੇ ਹਨ।

ਇਹ ''ਆਰਟੀ-ਪੀਸੀਆਰ'' ਟੈਸਟ ਜ਼ਿਆਦਾਤਰ ਐਚਆਈਵੀ ਅਤੇ ਇਨਫਲੂਐਨਜ਼ਾ ਵਰਗੇ ਵਾਇਰਸਾਂ ਦੀ ਜਾਂਚ ਲਈ ਵਰਤੇ ਜਾਂਦੇ ਹਨ। ਇਹ ਆਮ ਤੌਰ ਤੇ ਭਰੋਸੇਮੰਦ ਹੁੰਦੇ ਹਨ।

ਲੰਡਨ ਦੇ ਕਿੰਗਜ਼ ਕਾਲਜ ਦੇ ਡਾ. ਨਥਲੀ ਮੈਕਡਰਮੋਟ ਕਹਿੰਦੇ ਹਨ," ਇਹ ਆਮ ਤੌਰ ''ਤੇ ਬਹੁਤ ਹੀ ਸਹੀ ਟੈਸਟ ਹੁੰਦੇ ਹਨ, ਇਨ੍ਹਾਂ ਵਿੱਚ ਗਲਤੀ ਦੀ ਦਰ ਘੱਟ ਹੈ।"

ਇਹ ਵੀ ਪੜ੍ਹੋ:

ਪਰ ਕੀ ਕੁਝ ਗਲਤ ਹੋ ਰਿਹਾ ਹੈ?

ਰੇਡੀਓਲੌਜੀ ਜਰਨਲ ਵਿੱਚ ਹੋਏ ਇੱਕ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ 167 ਮਰੀਜ਼ਾਂ ਵਿਚੋਂ ਪੰਜ ਟੈਸਟ ਨੈਗੇਟਿਵ ਪਾਏ ਗਏ। ਪਰ ਫੇਫੜਿਆਂ ਦੇ ਸਕੈਨ ਅਨੁਸਾਰ ਉਹ ਲੋਕ ਬਿਮਾਰ ਸਨ, ਬਾਅਦ ਵਿੱਚ ਇਨ੍ਹਾਂ ਲੋਕਾਂ ਵਿੱਚ ਵਾਇਰਸ ਪਾਇਆ ਗਿਆ।

ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਇਆਂ ਹਨ।

ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਇਸ ਬਿਮਾਰੀ ਬਾਰੇ ਚਿੰਤਾ ਜ਼ਾਹਰ ਕਰਨ ਵਾਲੇ ਡਾਕਟਰ ਲੀ ਵੇਨਲਿੰਗ ਵੀ ਸ਼ਾਮਲ ਹਨ। ਕੋਰੋਨਾਵਾਇਰਸ ਨਾਲ ਮਰਨ ਤੋਂ ਬਾਅਦ ਚੀਨ ਵਿੱਚ ਹੁਣ ਉਨ੍ਹਾਂ ਨੂੰ ਹੀਰੋ ਮੰਨਿਆ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਕੋਰੋਨਾਵਾਇਰਸ ਨਾਲ ਪੀੜਤ ਹੋਣ ਤੋਂ ਪਹਿਲਾਂ, ਉਨ੍ਹਾਂ ਨੂੰ ਟੈਸਟਾਂ ਅਨੁਸਾਰ ਕਈ ਵਾਰ ਬਿਮਾਰੀ ਮੁਕਤ ਦੱਸਿਆ ਗਿਆ।

ਚੀਨੀ ਪੱਤਰਕਾਰਾਂ ਨੇ ਵੀ ਕਈ ਮਾਮਲਿਆਂ ਦਾ ਖੁਲਾਸਾ ਕੀਤਾ ਹੈ,ਜਿੱਥੇ ਸੱਤਵੇਂ ਟੈਸਟ ਵਿੱਚ ਬਿਮਾਰੀ ਦੀ ਪੁਸ਼ਟੀ ਤੋਂ ਪਹਿਲਾਂ, ਲੋਕਾਂ ਨੂੰ ਛੇ ਵਾਰ ਟੈਸਟਾਂ ਵਿੱਚ ਬਿਮਾਰੀ ਮੁਕਤ ਦੱਸਿਆ ਗਿਆ।

ਇਸੇ ਤਰ੍ਹਾਂ ਦੇ ਮੁੱਦੇ ਸਿੰਗਾਪੁਰ ਅਤੇ ਥਾਈਲੈਂਡ ਸਮੇਤ ਹੋਰ ਪ੍ਰਭਾਵਤ ਦੇਸਾਂ ਵਿੱਚ ਵੀ ਅਜਿਹੇ ਕੇਸ ਸਾਹਮਣੇ ਆਏ ਹਨ।

ਅਮਰੀਕਾ ਵਿੱਚ, ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਦੇ ਡਾ. ਨੈਨਸੀ ਮੈਸਨਨੇਅਰ ਦਾ ਕਹਿਣਾ ਹੈ ਕਿ ਇਸ ਬਿਮਾਰੀ ਦੇ ਕੁਝ ਟੈਸਟ ''ਅਪ੍ਰਤੱਖ'' ਨਤੀਜੇ ਪੈਦਾ ਕਰ ਰਹੇ ਹਨ।

ਇਹ ਵੀ ਪੜ੍ਹੋ:

ਕੀ ਹੋ ਰਿਹਾ ਹੈ?

ਇਕ ਸੰਭਾਵਨਾ ਇਹ ਹੈ ਕਿ ਟੈਸਟ ਸਹੀ ਹੁੰਦੇ ਹਨ ਅਤੇ ਟੈਸਟ ਕਰਨ ਵੇਲੇ ਮਰੀਜ਼ਾਂ ਵਿੱਚ ਕੋਰੋਨਵਾਇਰਸ ਨਹੀਂ ਹੁੰਦਾ।

ਚੀਨ ਵਿੱਚ ਵੈਸੇ ਹੀ ਖੰਘ, ਜ਼ੁਕਾਮ ਅਤੇ ਫਲੂ ਦਾ ਮੌਸਮ ਚੱਲ ਰਿਹਾ ਹੈ ਅਤੇ ਮਰੀਜ਼ ਇਨ੍ਹਾਂ ਬਿਮਾਰੀਆਂ ਨੂੰ ਕੋਰੋਨਵਾਇਰਸ ਸਮਝ ਰਹੇ ਹਨ।

ਡਾ. ਮੈਕਡਰਮੋਟ ਕਹਿੰਦੇ ਹਨ, "ਕੋਰੋਨਾਵਾਇਰਸ ਦੇ ਮੁੱਖ ਲੱਛਣ ਸਾਹ ਲੈਣ ਵਾਲੀਆਂ ਹੋਰ ਬਿਮਾਰੀਆਂ ਨਾਲ ਮੇਲ ਖਾਂਦੇ ਹਨ।"

"ਹੋ ਸਕਦਾ ਹੈ ਕਿ ਜਦੋਂ ਉਨ੍ਹਾਂ ਦਾ ਪਹਿਲਾਂ ਟੈਸਟ ਕੀਤਾ ਗਿਆ ਤਾਂ ਉਨ੍ਹਾਂ ਵਿੱਚ ਕੋਰੋਨਵਾਇਰਸ ਨਾ ਹੋਵੇ।"

"ਫਿਰ, ਕੁਝ ਸਮੇਂ ਬਾਅਦ, ਉਨ੍ਹਾਂ ਨੂੰ ਲਾਗ ਹੋ ਗਈ ਹੋਵੇ ਅਤੇ ਬਾਅਦ ਵਿੱਚ ਉਨ੍ਹਾਂ ਵਿੱਚ ਕੋਰੋਨਾਵਾਇਰਸ ਪਾਇਆ ਗਿਆ। ਇਹ ਵੀ ਇੱਕ ਸੰਭਾਵਨਾ ਹੈ।"

ਇਹ ਵੀ ਦੇਖੋ:

https://www.facebook.com/BBCnewsPunjabi/videos/594666771082104/

ਇਕ ਹੋਰ ਵਿਕਲਪ ਇਹ ਹੈ ਕਿ ਮਰੀਜ਼ਾਂ ਵਿੱਚ ਕੋਰੋਨਾਵਾਇਰਸ ਤਾਂ ਹੁੰਦਾ ਹੈ ਪਰ ਇਹ ਅਜਿਹੀ ਸ਼ੁਰੂਆਤੀ ਅਵਸਥਾ ਵਿੱਚ ਹੁੰਦਾ ਹੈ, ਜਿਸ ''ਤੇ ਉਸਦਾ ਪਤਾ ਨਹੀਂ ਲਗਾਇਆ ਜਾ ਸਕਦਾ।

ਡਾ. ਮੈਕਡਰਮੋਟ ਕਹਿੰਦੇ ਹਨ, "ਪਰ ਛੇ ਟੈਸਟਾਂ ਤੋਂ ਬਾਅਦ ਵਾਇਰਸ ਦਾ ਪਤਾ ਲੱਗਣ ਦਾ ਕੋਈ ਮਤਲਬ ਨਹੀਂ ਬਣਦਾ।"

"ਈਬੋਲਾ ਦੇ ਮਾਮਲੇ ਵਿੱਚ ਅਸੀਂ ਹਮੇਸ਼ਾਂ ਨੈਗੇਟਿਵ ਨਤੀਜਿਆਂ ਦੇ 72 ਘੰਟੇ ਬਾਅਦ ਵਾਇਰਸ ਦਾ ਮੁੜ ਪਤਾ ਲਾਉਂਦੇ ਹਾਂ।"

ਕੋਰੋਨਾਵਾਇਰਸ ਦੇ ਟੈਸਟਾਂ ਵਿੱਚ ਮਿਲੀ ਗੜਬੜ
Getty Images

ਇਸ ਤੋਂ ਇਲਾਵਾ, ਟੈਸਟ ਕਰਵਾਉਣ ਦੇ ਤਰੀਕੇ ਵਿੱਚ ਵੀ ਕੋਈ ਗੜਬੜ ਹੋ ਸਕਦੀ ਹੈ।

ਜੇ ਨਮੂਨਿਆਂ ਨੂੰ ਸਹੀ ਢੰਗ ਨਾਲ ਸੰਭਾਲਿਆ ਨਾ ਜਾਵੇ, ਤਾਂ ਵੀ ਟੈਸਟ ਕੰਮ ਨਹੀਂ ਕਰਦਾ।

ਇਸ ਬਾਰੇ ਵੀ ਵਿਚਾਰ ਕੀਤਾ ਗਿਆ ਕਿ ਕੀ ਡਾਕਟਰ ਗਲੇ ਦੇ ਪਿਛਲੇ ਪਾਸੇ ਤੋਂ ਨਮੂਨਾ ਲੈਣ ਲੱਗਿਆ, ਗ਼ਲਤ ਜਗ੍ਹਾ ਤਾਂ ਨਹੀਂ ਦੇਖ ਰਹੇ।

ਇਹ ਫੇਫੜਿਆਂ ਦੀ ਇੱਕ ਡੂੰਘੀ ਬਿਮਾਰੀ ਹੈ, ਜੋ ਨੱਕ ਅਤੇ ਗਲੇ ਦੀ ਹੋਰ ਬਿਮਾਰੀ ਨਾਲੋਂ ਵੱਖਰੀ ਹੈ।

ਹਾਲਾਂਕਿ, ਜੇ ਕੋਈ ਮਰੀਜ਼ ਖੰਘ ਰਿਹਾ ਹੈ, ਤਾਂ ਖੋਜ ਵਿੱਚ ਕੋਈ ਵਾਇਰਸ ਜ਼ਰੂਰ ਆਵੇਗਾ।

ਕੋਰੋਨਾਵਾਇਰਸ
Getty Images
ਕੋਰੋਨਾਵਾਇਰਸ ਦਾ ਨਾਂ ਵਾਇਰਸ ਦੇ ਪਰਤ ''ਤੇ ਨਿਕਲ ਰਹੇ ਛੋਟੇ-ਛੋਟੇ ਕਰਾਉਨ (ਮੁਕਟਾਂ) ਕਰਕੇ ਰੱਖਿਆ ਗਿਆ

ਇੱਕ ਆਖ਼ਰੀ ਵਿਕਲਪ ਇਹ ਹੈ ਕਿ ਨਵੇਂ ਕੋਰੋਨਾਵਾਇਰਸ ਲਈ ਆਰਟੀ-ਪੀਸੀਆਰ ਟੈਸਟ ਹੋਰ ਤਰ੍ਹਾਂ ਕੀਤੇ ਜਾਣ।

ਜਾਂਚ ਨੂੰ ਵਿਕਸਤ ਕਰਨ ਲਈ, ਖੋਜਕਰਤਾਵਾਂ ਨੂੰ ਪਹਿਲਾਂ ਵਾਇਰਸ ਦੇ ਜੈਨੇਟਿਕ ਕੋਡ ਦਾ ਹਿੱਸਾ ਚੁਣਨਾ ਚਾਹੀਦਾ ਹੈ।

ਇਸ ਨੂੰ ਪ੍ਰਾਈਮਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਹ ਵਾਇਰਸ ਵਿੱਚ ਮੇਲ ਖਾਂਦੇ ਕੋਡ ਨਾਲ ਜੁੜ ਜਾਂਦਾ ਹੈ ਅਤੇ ਵੱਡੀ ਮਾਤਰਾ ਵਿੱਚ ਵਧਣ ''ਚ ਸਹਾਇਤਾ ਕਰਦਾ ਹੈ।

ਪਰ ਜੇ ਮਰੀਜ਼ ਵਿੱਚ ਮੌਜੂਦ ਵਾਇਰਸ ਤੇ ਪ੍ਰਾਈਮਰ ਵਿਚਕਾਰ ਮਾੜਾ ਮੇਲ ਹੋਵੇ, ਤਾਂ ਇੱਕ ਵੀ ਮਰੀਜ਼ ਵਿੱਚ ਕੋਰੋਨਾਵਾਇਰਸ ਦੀ ਮੌਜੂਦੀ ਦਾ ਨਹੀਂ ਪਤੀ ਲੱਗੇਗਾ।

ਇਸ ਪੜਾਅ ''ਤੇ, ਇਹ ਦੱਸਣਾ ਅਸੰਭਵ ਹੈ ਕਿ ਕੀ ਹੋ ਰਿਹਾ ਹੈ। ਇਸ ਕਰਕੇ ਦੂਜੇ ਦੇਸਾਂ ਲਈ ਵੀ ਚੀਜ਼ਾਂ ਅਸਪੱਸ਼ਟ ਹਨ।

ਡਾ. ਮੈਕਡਰਮੋਟ ਕਹਿੰਦੇ ਹਨ, "ਇਸ ਨਾਲ ਬਹੁਤਾ ਬਦਲਾਅ ਨਹੀਂ ਹੋਵੇਗਾ।"

"ਪਰ ਜ਼ਰੂਰ ਹੈ ਕਿ ਤੁਹਾਨੂੰ ਲੋਕਾਂ ਨੂੰ ਦੁਬਾਰਾ ਟੈਸਟ ਕਰਨਾ ਪਏਗਾ ਜੇ ਉਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਬਣੇ ਰਹਿਣ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ: NRI ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਕੁਝ ਜ਼ਰੂਰੀ ਸਵਾਲ

https://www.facebook.com/BBCnewsPunjabi/videos/607342343446186/

ਵੀਡਿਓ: Pulwama: ਹਮਲੇ ਦੇ 1 ਸਾਲ ਬਾਅਦ ਵੀ ਸਵਾਲ ਖੜ੍ਹੇ

https://www.youtube.com/watch?v=lxatrS8ZaV0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News