''''ਦਾਗੀ ਤੇ ਅਪਰਾਧੀ'''' ਉਮੀਦਵਾਰ ਮੈਦਾਨ ''''ਚ ਕਿਉਂ ਉਤਾਰਦੀਆਂ ਨੇ ਸਿਆਸੀ ਪਾਰਟੀ
Thursday, Feb 13, 2020 - 05:55 PM (IST)


ਭਾਰਤ ਦੀ ਸੁਪਰੀਮ ਕੋਰਟ ਨੇ ਸਿਆਸੀ ਪਾਰਟੀਆਂ ਨੂੰ ਇਸ ਗੱਲ ਨੂੰ ਲਾਜ਼ਮੀ ਕਰਨ ਉੱਤੇ ਜ਼ੋਰ ਦਿੱਤਾ ਹੈ ਕਿ ਉਹ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੇ ਨਾਮ ਜਨਤਕ ਕਰਨ।
ਇਸ ਦੇ ਨਾਲ ਹੀ ਕੋਰਟ ਨੇ ਸਿਆਸੀ ਪਾਰਟੀਆਂ ਤੋਂ ਅਜਿਹੇ ਉਮੀਦਵਾਰਾਂ ਨੂੰ ਚੁਣਨ ''ਤੇ ਸਫ਼ਾਈ ਮੰਗੀ ਹੈ।
ਅਦਾਲਤ ਨੇ ਕਿਹਾ ਹੈ ਕਿ ''ਅਪਰਾਧਿਕ ਉਮੀਦਵਾਰਾਂ'' ਦੀ ''ਵੱਧਦੀ ਗਿਣਤੀ'' ਨੂੰ ਦੇਖਦਿਆਂ ਇਸ ਮੁੱਦੇ ''ਤੇ ਗੱਲ ਕਰਨੀ ਬੇਹੱਦ ਜ਼ਰੂਰੀ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਪਾਰਟੀਆਂ ਕੋਲ ਅਜਿਹੇ ਉਮੀਦਵਾਰਾਂ ਦੀ ਜਾਣਕਾਰੀ ਪਾਰਟੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਖ਼ਾਤਿਆਂ ''ਤੇ ਜਨਤਕ ਕਰਨ ਲਈ 48 ਘੰਟਿਆਂ ਦਾ ਸਮਾਂ ਹੈ।
2019 ਵਿੱਚ ਨਵੇਂ ਚੁਣੇ ਗਏ 43 ਫ਼ੀਸਦੀ ਸੰਸਦ ਮੈਂਬਰ ਅਪਰਾਧਿਕ ਪਿਛੋਕੜ ਵਾਲੇ ਸਨ ਅਤੇ 2015 ਵਿੱਚ ਇਹ ਅੰਕੜਾ 34 ਫੀਸਦ ਸੀ।
ਇਹ ਅੰਕੜਾ ADR (ਐਸੋਸੀਏਸ਼ਨ ਫ਼ੌਰ ਡੇਮੋਕ੍ਰੇਟਿਕ ਰਿਫਾਰਮਜ਼) ਵੱਲੋਂ ਇਕੱਠਾ ਕੀਤਾ ਗਿਆ ਹੈ ਤੇ ਅੰਕੜਾ ਲਗਾਤਾਰ ਵੱਧ ਰਿਹਾ ਹੈ।
ਇਹ ਵੀ ਪੜ੍ਹੋ:
- ਦਿੱਲੀ ਚੋਣ ਨਤੀਜਿਆਂ ''ਤੇ ਅਮਿਤ ਸ਼ਾਹ ਨੇ ਚੁੱਪੀ ਕਿਉਂ ਵੱਟੀ
- ‘ਦਿ ਰੌਕ’ ਦੀ ਧੀ ਨੇ WWE ਦੇ ਰਿੰਗ ''ਚ ਉੱਤਰਨ ਤੋਂ ਪਹਿਲਾਂ ਕੀ ਕਿਹਾ
- AAP ਵਿਧਾਇਕ ਦੀ ਜਿੱਤ ਦਾ ਜਸ਼ਨ ਮਨਾਉਂਦੇ 13 ਖਿਲਾਫ਼ ਕੇਸ ਦਰਜ
2004 ਵਿੱਚ ਨਵੇਂ ਚੁਣੇ ਗਏ 24 ਫੀਸਦੀ ਅਤੇ 2009 ਵਿੱਚ 30 ਫੀਸਦੀ ਸੰਸਦ ਮੈਂਬਰਾਂ ਦਾ ਪਿਛੋਕੜ ਅਪਰਾਧ ਨਾਲ ਜੁੜਿਆ ਹੋਇਆ ਸੀ।
ਕੁਝ ਦੋਸ਼ ਮਾਮੂਲੀ ਸੁਭਾਅ ਦੇ ਜਾਂ ਸਿਆਸਤ ਤੋਂ ਪ੍ਰੇਰਿਤ ਸਨ, ਪਰ ਬਹੁਤੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਚੋਰੀ, ਸਰਕਾਰੀ ਅਧਿਕਾਰੀਆਂ ''ਤੇ ਹਮਲਾ ਕਰਨਾ, ਕਤਲ ਅਤੇ ਬਲਾਤਕਾਰ ਦੇ ਕੇਸ ਸ਼ਾਮਲ ਸਨ।
ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਕਿਉਂ ਸਿਆਸੀ ਪਾਰਟੀਆਂ ਕਿਸੇ ''ਸਾਫ਼ ਸੁਥਰੇ'' ਉਮੀਦਵਾਰ ਨੂੰ ਨਹੀਂ ਚੁਣਦੀਆਂ? ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ''ਜੇਤੂ ਸੁਭਾਅ'' ਸਮਝ ਕੇ ਕਿਸੇ ਉਮੀਦਵਾਰ ਨੂੰ ਚੁਣਨ ਸਹੀ ਤਰਕ ਨਹੀਂ ਹੈ।
ਪਾਰਟੀਆਂ ਨੂੰ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਭੇਜਣ ਲਈ ਕਿਹਾ ਗਿਆ ਹੈ ਅਤੇ ਜੇ ਪਾਰਟੀਆਂ ਅਜਿਹਾ ਨਹੀਂ ਕਰਦੀਆਂ ਤਾਂ ਉਨ੍ਹਾਂ ਨੂੰ ਅਦਾਲਤ ਦੀ ਨਿੰਦਾ ਕਰਨਾ ਸਮਝਿਆ ਜਾਵੇਗਾ।
ਦਾਗੀ ਉਮੀਦਵਾਰ ਨੂੰ ਚੋਣ ਮੈਦਾਨ ਚ ਕਿਉਂ ਖੜ੍ਹਾ ਕਰਦੀਆਂ ਹਨ?
ਸੌਤਿਕ ਬਿਸਵਾਸ, ਬੀਬੀਸੀ ਪੱਤਰਕਾਰ
ਸਿਆਸੀ ਮਾਹਰ ਮਿਲਨ ਵੈਸ਼ਨਵ ਕਹਿੰਦੇ ਹਨ, ''''ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਬਤੌਰ ਉਮੀਦਵਾਰ ਚੁਣਨ ਪਿੱਛੇ ਪਾਰਟੀਆਂ ਦਾ ਮਕਸਦ ਪੈਸਾ ਹੁੰਦਾ ਹੈ।''''
ਚੋਣ ਲੜਨ ਲਈ ਧਦੀ ਕੀਮਤ ਅਤੇ ਇੱਕ ਸੰਜੀਦਾ ਚੋਣ ਵਿੱਤੀ ਸਿਸਟਮ, ਜਿੱਥੇ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਇਕੱਠੇ ਕੀਤੇ ਖ਼ਰਚਿਆਂ ਦਾ ਅਰਥ ਹੁੰਦਾ ਹੈ ਕਿ ਪਾਰਟੀਆਂ ''''ਸਵੈ-ਵਿੱਤੀ ਉਮੀਦਵਾਰਾਂ'''' ਨੂੰ ਤਰਜੀਹ ਦਿੰਦੀਆਂ ਹਨ।
ਵਿੱਤੀ ਪੱਖੋਂ ਲਬਰੇਜ਼ ਅਜਿਹੇ ਲੋਕਾਂ ਦੇ ਅਪਰਾਧਿਕ ਪਿਛੋਕੜ ਹੁੰਦੇ ਹਨ।

ਤਿੰਨ ਟਾਇਰੀ ਭਾਰਤੀ ਲੋਕਤੰਤਰ ਵਿੱਚ 30 ਲੱਖ ਸਿਆਸੀ ਅਹੁਦੇ ਹਨ ਤੇ ਹਰ ਚੋਣ ਲਈ ਕਾਫ਼ੀ ਸਰੋਤਾਂ ਦੀ ਲੋੜ ਹੁੰਦੀ ਹੈ।
ਬਹੁਤੀਆਂ ਪਾਰਟੀਆਂ ਪ੍ਰਭਾਵਸ਼ਾਲੀ ਲੋਕਾਂ ਅਤੇ ਪਰਿਵਾਰਾਂ ਵੱਲੋਂ ਚਲਾਈਆਂ ਜਾਂਦੀਆਂ ਹਨ ਤੇ ਇਸ ਵਿੱਚ ਉਨ੍ਹਾਂ ਦੇ ਨਿੱਜੀ ਮੁਫ਼ਾਦ ਹੁੰਦੇ ਹਨ। ਅਜਿਹੇ ਵਿੱਚ ''''ਮੌਕਾਪ੍ਰਸਤ ਉਮੀਦਵਾਰ ਜਿਨ੍ਹਾਂ ਦੀਆਂ ਜੇਬਾਂ ਭਰੀਆਂ ਹੁੰਦੀਆਂ ਹਨ'''' ਨੂੰ ਮੌਕਾ ਮਿਲਦਾ ਹੈ।
ਵੈਸ਼ਨਵ ਕਹਿੰਦੇ ਹਨ, ''''ਇੱਥੇ ਅਪਰਾਧੀ ਉਮੀਦਵਾਰ ਲਈ ਆਪਣੇ ਆਪ ਨੂੰ ਰੌਬਿਨ ਹੁੱਡ ਵਰਗੀ ਸ਼ਖ਼ਸੀਅਕ ਵਜੋਂ ਪੇਸ਼ ਕਰਨ ਲਈ ਥਾਂ ਹੈ।''''
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=MMeeukIVFog
https://www.youtube.com/watch?v=4eOID-pT8Y8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)