AAP ਦੇ ਵਿਧਾਇਕ ਦੀ ਜਿੱਤ ਦਾ ਜਸ਼ਨ ਮਨਾਉਣਾ ਵਾਲੇ 13 ਲੋਕਾਂ ਖਿਲਾਫ਼ ਕੇਸ ਦਰਜ - 5 ਅਹਿਮ ਖ਼ਬਰਾਂ
Thursday, Feb 13, 2020 - 08:55 AM (IST)

ਦਿੱਲੀ ਦੇ ਅੋਖਲਾ ਵਿਧਾਨ ਸਭਾ ਹਲਕੇ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤਉੱਲ੍ਹਾ ਦਾ ਜੱਦੀ ਪਿੰਡ ਯੂਪੀ ਦੇ ਮੇਰਠ ਵਿੱਚ ਹੈ।
ਉਨ੍ਹਾਂ ਦੇ ਜਿੱਤਣ ਦੀ ਖ਼ੁਸ਼ੀ ਵਿੱਚ ਉਨ੍ਹਾਂ ਦੇ ਪਿੰਡ ਵਾਸੀਆਂ ਨੇ ਜਸ਼ਨ ਮਨਾਇਆ। ਹੁਣ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ''ਤੇ ਬਿਨਾਂ ਆਗਿਆ ਜਲੂਸ ਕੱਢ ਕੇ ਧਾਰਾ 144 ਤੋੜਨ ਦੀ ਐੱਫ਼ਆਈਆਰ ਦਰਜ ਕੀਤੀ ਹੈ।
ਵਿਧਾਇਕ ਦੇ ਪਰਿਵਾਰ ਤੇ ਨਜ਼ਦੀਕੀਆਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਮਠਿਆਈ ਵੰਡਣ ਤੋਂ ਰੋਕਿਆ ਤੇ ਲਾਠੀਚਾਰਜ ਵੀ ਕੀਤਾ।
ਇਹ ਵੀ ਪੜ੍ਹੋ:
- ''ਮੇਰਾ 14 ਸਾਲ ਦੀ ਉਮਰ ''ਚ ਰੇਪ ਹੋਇਆ ਤੇ ਪੋਰਨ ਸਾਈਟ ''ਤੇ ਵੀਡੀਓ ਅਪਲੋਡ ਕਰ ਦਿੱਤਾ''
- ਕੋਰੋਨਾਵਾਇਰਸ: ''ਖੁਦਕੁਸ਼ੀ ਮਿਸ਼ਨ'' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ ''ਹੀਰੋ''
- ''ਬੇਟੇ ਦਾ ਇੰਤਜ਼ਾਰ ਕਰ ਰਹੀ ਸੀ, ਉਸ ਦੀ ਲਾਸ਼ ਦਾ ਨਹੀਂ''
ਉਨ੍ਹਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਜਸ਼ਨ ਨੂੰ ਸੀਏਏ ਖ਼ਿਲਾਫ਼ ਮੁਜ਼ਾਹਰਾ ਸਮਝ ਕੇ ਲੋਕਾਂ ਨਾਲ ਬਦਸਲੂਕੀ ਕੀਤੀ।
ਐੱਸਐੱਸਪੀ ਅਜੈ ਸਾਹਨੀ ਨੇ ਮਾਰ-ਕੁੱਟ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਕਿ ਮੇਰਠ ਸੰਵੇਦਨਸ਼ੀਲ ਇਲਾਕਾ ਹੋਣ ਕਾਰਨ ਬਿਨਾਂ ਆਗਿਆ ਜਲੂਸ ਕੱਢਣ ਤੋਂ ਮਨ੍ਹਾਂ ਕੀਤਾ ਗਿਆ।
ਕੋਰੋਨਾਵਾਇਰਸ ਕਾਰਨ ਇੱਕ ਦਿਨ ਵਿੱਚ 242 ਮੌਤਾਂ

ਕੋਰੋਨਾਵਾਇਰਸ ਕਰਕੇ ਚੀਨ ਵਿੱਚ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਇਜ਼ਾਫ਼ਾ ਦਿਖਿਆ। ਚੀਨ ਦੇ ਹੁਬੇ ਸੂਬੇ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 242 ਮੌਤਾਂ ਦੀ ਸਿਰਫ਼ ਇੱਕ ਦਿਨ ਦੇ ਅੰਦਰ ਖ਼ਬਰ ਆਈ ਹੈ।
ਮੰਨਿਆ ਜਾ ਰਿਹਾ ਹੈ ਕਿ 12 ਫਰਵਰੀ ਬੁੱਧਵਾਰ ਹੁਣ ਤੱਕ ਦਾ ਸਭ ਤੋਂ ਮਾੜਾ ਦਿਨ ਰਿਹਾ ਹੈ ਜਦੋਂ ਇਸ ਵਾਇਰਸ ਕਾਰਨ ਇੰਨੀਆਂ ਮੌਤਾਂ ਇਕੱਠੀਆਂ ਹੋਈਆਂ ਹਨ।
ਵਿਸ਼ਵ ਸਿਹਤ ਸੰਗਠਨ ਨੇ ਵੀ ਕਿਹਾ ਹੈ ਕਿ ਚੀਨ ਵਿੱਚ ਵਾਇਰਸ ਦਾ ਅਸਰ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਦੂਜੇ ਮੁਲਕਾਂ ਵਿੱਚ ਇਸ ਦਾ ਫੈਲਣਾ ਜਾਰੀ ਰਹਿ ਸਕਦਾ ਹੈ। ਪੜ੍ਹੋ ਪੂਰੀ ਖ਼ਬਰ

ਪੁਦੂਚੇਰੀ ਨੇ ਵੀ ਕੀਤਾ ਸੀਏਏ ਖ਼ਿਲਾਫ ਮਤਾ ਪਾਸ
ਕੇਰਲ, ਪੰਜਾਬ, ਰਾਜਸਥਾਨ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਤੋਂ ਬਾਅਦ ਕੇਂਦਰ ਸ਼ਾਸ਼ਿਤ ਪ੍ਰਦੇਸ਼ ਪੁਦੂਚੇਰੀ ਨੇ ਵੀ ਕੇਂਦਰ ਦੇ ਨਾਗਰਿਕਾਤ ਸੋਧ ਕਾਨੂੰਨ ਖ਼ਿਲਾਫ਼ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਹੈ।
ਵਿਧਾਨ ਸਭਾ ਦੇ ਖ਼ਾਸ ਇਜਲਾਸ ਵਿੱਚ ਮੁੱਖ ਮੰਤਰੀ ਨਾਰਾਇਣਸਾਮੀ ਨੇ ਕਿਹਾ ਕਿ ਐੱਨਆਰਸੀ ਤੇ ਐੱਨਪੀਆਰ ਦੇ ਨਾਲ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਕਨ ਦੀ ਤਜਵੀਜ਼ਸ਼ੁਦਾ ਯੋਜਨਾ ਦੇਸ਼ ਦੀ ਏਕਤ ਤੇ ਧਰਮ ਨਿਰਪੇਖਤਾ ਲਈ ਖ਼ਤਰਾ ਹੈ।
ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰ ਨੂੰ ਵਿਤਕਰਾ ਕਰਨ ਵਾਲਾ ਤੇ ਗੈਰ-ਸੰਵਿਧਾਨਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਰਾਹੀਂ ਕੇਂਦਰ ਸਰਕਾਰ ਆਰਐੱਸਐੱਸ ਦੇ ਹਿੰਦੂ ਰਾਸ਼ਟਰ ਦੇ ਸੁਪਨ ਨੂੰ ਪੂਰਾ ਕਰਨ ਲਈ ਰਾਹ ਪੱਧਰਾ ਕਰ ਰਹੀ ਹੈ।
ਇਸ ਤੋਂ ਪਹਿਲਾਂ ਇਸੇ ਮਹੀਨੇ ਪੁਦੂਚੇਰੀ ਦੀ ਰਾਜਪਾਲ ਕਿਰਣ ਬੇਦੀ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਸਰਕਾਰ ਨੂੰ ਸੀਏਏ ਖ਼ਿਲਾਫ਼ ਮਤਾ ਪਾਸ ਨਹੀਂ ਕਰਨਾ ਚਾਹੀਦਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਵਿੱਚ ਕਿਸੇ ਤੋਂ ਡਰਦੀ ਨਹੀਂ, ਪ੍ਰਧਾਨ ਮੰਤਰੀ ਚਾਹੁਣ ਤਾਂ ਉਨ੍ਹਾਂ ਦੀ ਸਰਕਾਰ ਬਰਖ਼ਾਸਤ ਕਰ ਸਕਦੇ ਹਨ।
ਸੀਏਏ ਖ਼ਿਲਾਫ਼ ਮਤੇ ਪਾਸ ਕਰਨ ਵਾਲੇ ਸੂਬਿਆਂ ਬਾਰੇ ਰੱਖਿਆ ਮੰਤਰੀ ਰਾਜ ਨਾਥ ਸਿੰਘ ਕਹਿ ਚੁੱਕੇ ਕਿ ਸੀਏਏ ਖ਼ਿਲਾਫ਼ ਮਤਾ ਪਾਸ ਕਰਨ ਵਾਲੇ ਸੂਬੇ ਗਲਤ ਮਿਸਾਲ ਕਾਇਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਹਾਫ਼ਿਜ਼ ਸਈਦ ਨੂੰ ਲਾਹੌਰ ਵਿੱਚ ਸਜ਼ਾ
ਜਮਾਤ ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਲਾਹੌਰ ਦੀ ਐਂਟੀ-ਟੈਰੀਰਿਜ਼ਮ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ।
ਉਨ੍ਹਾਂ ਖ਼ਿਲਾਫ਼ ਇਲਜ਼ਾਮ ਸਨ ਕਿ ਉਹ ਜਾਂ ਉਨ੍ਹਾਂ ਦੀ ਤਨਜ਼ੀਮ ਦਹਿਸ਼ਤਗ਼ਰਦ ਕਾਰਵਾਈਆਂ ਲਈ ਚੰਦਾ ਉਗਰਾਹੀ ਕਰਨ ਦਾ ਕੰਮ ਕਰਦੀ ਹੈ।
ਉਨ੍ਹਾਂ ਖ਼ਿਲਾਫ ਦੋ ਕੇਸ ਚੱਲ ਰਹੇ ਸਨ। ਉਨ੍ਹਾਂ ਨੂੰ ਹਰੇਕ ਵਿੱਚ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।
ਬੀਬੀਸੀ ਦੀ ਹਾਫ਼ਿਜ਼ ਸਈਦ ਨਾਲ਼ ਇੱਕ ਪੁਰਾਣੀ ਗੱਲਾਬਤ ਯੂਟਿਊਬ ’ਤੇ ਦੇਖੋ।
''ਆਪ'' ਦੇ ਪੰਜਾਬ ''ਚ ਹਾਲਾਤ ਦੇ ਹਵਾਲੇ ਨਾਲ ਸਮਝੋ ਪੰਜਾਬ ਦੇ ਸਿਆਸੀ ਸਮੀਕਰਨ

ਦਿੱਲੀ ਵਿਧਾਨ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕਰਕੇ ਮੁੜ ਸੱਤਾ ਵਿੱਚ ਵਾਪਸੀ ਕਰ ਲਈ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 62 ਸੀਟਾਂ ਅਤੇ ਭਾਜਪਾ ਨੂੰ 8 ਸੀਟਾਂ ਮਿਲੀਆਂ ਹਨ ਅਤੇ ਕਾਂਗਰਸ ਇਸ ਵਾਰ ਵੀ ਦਿੱਲੀ ਵਿੱਚ ਆਪਣੀ ਖਾਤਾ ਨਹੀਂ ਖੋਲ੍ਹ ਸਕੀ।
ਦੋ ਸਾਲਾਂ ਬਾਅਦ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਜਿਹੇ ''ਚ ਪੰਜਾਬ ਦੀ ਸਿਆਸਤ ਉੱਤੇ ਇਸ ਦਾ ਕੀ ਅਸਰ ਹੋ ਸਕਦਾ ਹੈ।
ਇਸ ਬਾਰੇ ਸਿਆਸੀ ਮਾਹਰਾਂ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਤੇ ਪ੍ਰੋਫ਼ੈਸਰ ਕੰਵਲਪ੍ਰੀਤ ਕੌਰ ਨਾਲ ਬੀਬੀਸੀ ਪੰਜਾਬੀ ਨੇ ਵਿਸ਼ੇਸ਼ ਗੱਲਬਾਤ ਕੀਤੀ। ਪੜ੍ਹੋ ਕੀ ਹੈ ਮਾਹਰਾਂ ਦੀ ਰਾਇ।
ਇਹ ਵੀ ਪੜ੍ਹੋ:
- ਵਿਦੇਸ਼ ਜਾਣ ਦੇ 4 ਤਰੀਕੇ ਜਿੰਨ੍ਹਾਂ ਦੀ ਵਰਤੋਂ ਪੰਜਾਬੀਆਂ ਨੇ ਰੱਜ ਕੇ ਕੀਤੀ
- ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
- ਜਦੋਂ ''ਕੋਠੇਵਾਲੀ ਗੰਗੂਬਾਈ'' ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
https://www.youtube.com/watch?v=O4jRRnEAA0k
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)