ਜਿੱਤ ਤੋਂ ਬਾਅਦ ਮੰਦਿਰ ਗਏ ''''ਆਪ'''' ਵਿਧਾਇਕ ''''ਤੇ ਫਾਇਰਿੰਗ, ਇੱਕ ਦੀ ਮੌਤ - 5 ਅਹਿਮ ਖ਼ਬਰਾਂ

Wednesday, Feb 12, 2020 - 07:40 AM (IST)

ਜਿੱਤ ਤੋਂ ਬਾਅਦ ਮੰਦਿਰ ਗਏ ''''ਆਪ'''' ਵਿਧਾਇਕ ''''ਤੇ ਫਾਇਰਿੰਗ, ਇੱਕ ਦੀ ਮੌਤ - 5 ਅਹਿਮ ਖ਼ਬਰਾਂ
ਨਰੇਸ਼ ਯਾਦਵ
Getty Images

ਦਿੱਲੀ ਦੀ ਮਹਿਰੌਲੀ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਿਲ ਕਰਨ ਤੋਂ ਬਾਅਦ ਨਰੇਸ਼ ਯਾਦਵ ਜਦੋਂ ਮੰਦਿਰ ਨਤਮਸਤਕ ਹੋ ਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇ ਕਾਫ਼ਲੇ ''ਤੇ ਅਣਜਾਣ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ।

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਇਸ ਹਮਲੇ ਦੌਰਾਨ ਨਰੇਸ਼ ਯਾਦਵ ਦੇ ਇੱਕ ਵਰਕਰ ਅਸ਼ੋਕ ਮਾਨ ਦੀ ਮੌਤ ਹੋ ਗਈ ਅਤੇ ਇੱਕ ਹੋਰ ਜਖ਼ਮੀ ਹੋਇਆ ਹੈ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਾਫ਼ਲੇ ਉੱਤੇ 7 ਗੋਲੀਆਂ ਚਲਾਈਆਂ ਗਈਆਂ ਸਨ। ਇਸ ਬਾਰੇ ਐੱਫਆਈਆਰ ਵੀ ਦਰਜ ਕਰ ਲਈ ਗਈ ਹੈ।

ਇਸ ਬਾਰੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਵੀ ਟਵੀਟ ਕਰ ਕੇ ਲਿਖਿਆ ਕਿ ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ ਦੇ ਕਾਫ਼ਲੇ ''ਤੇ ਹਮਲਾ, ਅਸ਼ੋਕ ਮਾਨ ਦਾ ਸ਼ਰੇਆਮ ਕਤਲ ਹੈ।

https://twitter.com/SanjayAzadSln/status/1227298156418699264

ਖ਼ਬਰ ਮੁਤਾਬਕ ਫਾਇਰਿੰਗ ਉਸ ਵੇਲੇ ਹੋਈ ਜਦੋਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਨਰੇਸ਼ ਯਾਦਵ ਮੰਦਿਰ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਇਹ ਹਮਲਾ ਕਿਸ਼ਨਗੜ੍ਹ ਵਿੱਚ ਹੋਇਆ। ਨਰੇਸ਼ ਯਾਦਵ ਨੂੰ ਇਸ ਹਮਲੇ ਵਿੱਚ ਕੋਈ ਨੁਕਸਾਨ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ-

ਦਿੱਲੀ ਚੋਣ ਨਤੀਜੇ: ਕੇਜਰੀਵਾਲ ਦੀ ਜਿੱਤ ਜਾਂ ਨਰਿੰਦਰ ਮੋਦੀ ਦੀ ਹਾਰ

ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਭਾਰਤ ਦੀ ਰਾਜਧਾਨੀ ਦਿੱਲੀ ''ਚ ਆਪਣੀ ਸੱਤਾ ਕਾਇਮ ਕਰਨ ਲਈ ਤਿਆਰ ਹੈ। ਪਰ ਕੀ ਦਿੱਲੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਰ ਮੰਨੀ ਜਾ ਸਕਦੀ ਹੈ।

ਦਰਅਸਲ ਅਰਵਿੰਦ ਕੇਜਰੀਵਾਲ ਦੀ ਇਸ ਜਿੱਤ ਦਾ ਸਿਹਰਾ ਉਸ ਦੀ ਵਧੀਆ ਕਾਰਗੁਜ਼ਾਰੀ, ਰਾਜਧਾਨੀ ਦੇ ਸਰਕਾਰੀ ਸਕੂਲਾਂ, ਸਿਹਤ ਕਲੀਨਕਾਂ ਦੀਆਂ ਇਮਾਰਤਾਂ ਦੀ ਉਸਾਰੀ, ਵਧੀਆ ਪ੍ਰਬੰਧਨ ਅਤੇ ਨਵੀਨੀਕਰਨ, ਸਸਤੇ ਭਾਅ ''ਤੇ ਪਾਣੀ ਅਤੇ ਬਿਜਲੀ ਮੁੱਹਈਆ ਕਰਵਾਉਣ ਵਰਗੀਆਂ ਪਹਿਲਕਦਮੀਆਂ ਨੂੰ ਜਾਂਦਾ ਹੈ।

ਕੇਜਰੀਵਾਲ ਦੀ ਜਿੱਤ ਜਾਂ ਨਰਿੰਦਰ ਮੋਦੀ ਦੀ ਹਾਰ
EPA

ਭਾਜਪਾ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀ ਸੱਤਾ ਤੋਂ ਬਾਹਰ ਰਹੀ ਹੈ ਅਤੇ ਇਹ ਚੋਣਾਂ ਵਿੱਚ ਉਸ ਪਾਰਟੀ ਦੇ ਵਿਰੁੱਧ ਸੀ, ਜਿਸ ਨੇ ਕਿ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ ਹੈ।

ਮੋਦੀ ਦੀ ਪਾਰਟੀ ਨੇ ਵਿਵਾਦਿਤ ਨਵੇਂ ਨਾਗਰਿਕਤਾ ਕਾਨੂੰਨ, ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਮਨਸੂਖ਼ ਕੀਤੇ ਜਾਣ ਦੇ ਫ਼ੈਸਲੇ ਅਤੇ ਨਵੇਂ ਹਿੰਦੂ ਮੰਦਿਰ ਦੀ ਉਸਾਰੀ ਵਰਗੇ ਮੁੱਦਿਆਂ ''ਤੇ ਆਪਣੀ ਚੋਣ ਮੁਹਿੰਮ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ।

ਫਿਰ ਕੀ ਦਿੱਲੀ ਚੋਣਾਂ ਦੇ ਨਤੀਜੇ ਭਾਜਪਾ ਦੀ ਮੁਖ਼ਾਲਫ਼ਤ ਵਾਲੀ ਸਿਆਸਤ ਲਈ ਕਰਾਰਾ ਜਵਾਬ ਹਨ? ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ।

ਅਰਵਿੰਦ ਕੇਜਰੀਵਾਲ ਦਾ ਆਈਆਈਟੀ ਵਿਦਿਆਰਥੀ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ

2 ਅਕਤੂਬਰ, 2012 ਨੂੰ ਅੱਧੀ ਬਾਂਹ ਵਾਲੀ ਕਮੀਜ਼, ਢਿੱਲੀ ਪੈਂਟ ਅਤੇ ਸਿਰ ''ਤੇ ''ਮੈਂ ਹੂੰ ਆਮ ਆਦਮੀ'' ਦੀ ਟੋਪੀ ਪਾ ਕੇ ਕੇਜਰੀਵਾਲ ਕੌਸਟੀਟਿਉਸ਼ਨ ਕਲੱਬ ਵਿਖੇ ਮੰਚ ''ਤੇ ਆਏ।

ਕਿਰਨ ਬੇਦੀ, ਅੰਨਾ ਹਜ਼ਾਰੇ ਤੇ ਅਰਵਿੰਦ ਕੇਜਰੀਵਾਲ
Getty Images

ਮਨੀਸ਼ ਸਿਸੋਦੀਆ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਕੁਮਾਰ ਵਿਸ਼ਵਾਸ, ਗੋਪਾਲ ਰਾਏ ਅਤੇ ਹੋਰ ਬਹੁਤ ਸਾਰੇ ਲੋਕ ਜੋ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਵਿੱਚ ਉਨ੍ਹਾਂ ਦੇ ਨਾਲ ਸਨ, ਉਨ੍ਹਾਂ ਦੇ ਪਿੱਛੇ ਬੈਠੇ ਸਨ।

ਭਾਰਤੀ ਆਮਦਨ ਕਰ ਸੇਵਾ ਦੇ ਅਧਿਕਾਰੀ ਅਤੇ ਇੱਕ ਆਈਆਈਟੀ ਵਿਦਿਆਰਥੀ ਰਹੇ ਕੇਜਰੀਵਾਲ ਨੇ 2011 ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚ ਆਪਣੀ ਰਾਜਨੀਤਿਕ ਜ਼ਮੀਨ ਤਿਆਰ ਕੀਤੀ ਸੀ। ਪਰ ਉਹ ਪਹਿਲਾਂ ਹੀ ਇੱਕ ਸਮਾਜ ਸੇਵਕ ਵਜੋਂ ਇੱਕ ਵੱਖਰੀ ਪਛਾਣ ਬਣਾ ਚੁੱਕੇ ਸਨ।

ਰਾਜਨੀਤੀ ਵਿੱਚ ਦਾਖ਼ਲ ਹੋਣ ਦਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ, "ਅੱਜ, ਇਸ ਮੰਚ ਤੋਂ ਅਸੀਂ ਇਹ ਐਲਾਨ ਕਰਨਾ ਚਾਹੁੰਦੇ ਹਾਂ ਕਿ ਹਾਂ, ਅਸੀਂ ਹੁਣ ਚੋਣਾਂ ਲੜ ਕੇ ਦਿਖਾਵਾਂਗੇ। ਦੇਸ਼ ਦੇ ਲੋਕ ਅੱਜ ਤੋਂ ਚੋਣ ਰਾਜਨੀਤੀ ਵਿੱਚ ਕੁੱਦ ਰਹੇ ਹਨ ਅਤੇ ਤੁਸੀਂ ਹੁਣ ਆਪਣੇ ਦਿਨ ਗਿਣਨਾ ਸ਼ੁਰੂ ਕਰ ਦਿਓ।"

ਕੇਜਰੀਵਾਲ ਦੇ ਆਈਆਈਟੀ ਦੇ ਵਿਦਿਆਰਥੀ ਤੋਂ ਦਿੱਲੀ ਦੇ ਮੁੱਖ ਮੰਤਰੀ ਬਣਨ ਤੱਕ ''ਤੇ ਸਫ਼ਰ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਸ਼ਾਹੀਨ ਬਾਗ, ਬਿਰਆਨੀ ਤੇ ਗੋਲੀ ਮਾਰਨ ਦੇ ਨਾਅਰਿਆਂ ਦੀ ਹੱਦ - ਨਜ਼ਰੀਆ

"ਸ਼ਾਹੀਨ ਬਾਗ ਦੇ ਲੋਕ ਘਰਾਂ ਵਿੱਚ ਵੜ ਕੇ ਤੁਹਾਡੀਆਂ ਬਹੂ-ਬੇਟੀਆਂ ਨਾਲ ਬਲਾਤਕਾਰ ਕਰਨਗੇ।"

"ਅੱਤਵਾਦੀਆਂ ਨੂੰ ਬਿਰਆਨੀ ਖਵਾਉਣ ਦੀ ਥਾਂ ਬੁਲੇਟ (ਬੰਦੂਕ ਦੀ ਗੋਲੀ) ਖਵਾਉਣੀ ਚਾਹੀਦੀ ਹੈ।"

"ਦੇਸ ਕੇ ਗੱਦਾਰੋਂ ਕੋ, ''ਗੋਲੀ ਮਾਰੋ **** ਕੋ"

ਅਮਿਤ ਸ਼ਾਹ
Getty Images

"ਅਰਵਿੰਦ ਕੇਜਰੀਵਾਲ ਅੱਤਵਾਦੀ ਹੈ"

ਇਹ ਮਾਮੂਲੀ ਵਾਕ ਨਹੀਂ ਹਨ ਸਗੋਂ ਦਿੱਲੀ ਚੋਣਾਂ ਵਿੱਚ ਫਿਰਕੂ ਧਰੁਵੀਕਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਦੀਆਂ ਕੁਝ ਉਦਾਹਰਣਾਂ ਹਨ।

ਇਹ ਕਹਿਣਾ ਵੀ ਗ਼ਲਤ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਦੇਸ ਦੇ ਵਿਕਾਸ ਦੀ ਗੱਲ ਦੁਹਰਾਈ ਅਤੇ ਕੇਜਰੀਵਾਲ ਸਰਕਾਰ ਨੂੰ "ਕੇਂਦਰ ਸਰਕਾਰ ਦੀਆਂ ਚੰਗੀਆਂ ਯੋਜਨਾਵਾਂ ਵਿੱਚ ਰੁਕਾਵਟ ਪੈਦਾ ਕਰਨ" ਲਈ ਜ਼ਿੰਮੇਵਾਰ ਠਹਿਰਾਇਆ।

ਪਰ ਵਿਆਪਕ ਤੌਰ ''ਤੇ ਛੋਟੀਆਂ-ਛੋਟੀਆਂ ਸਭਾਵਾਂ ਕਰਕੇ ਯੋਗੀ ਆਦਿਤਿਆਨਾਥ, ਪ੍ਰਵੇਸ਼ ਵਰਮਾ ਅਤੇ ਅਨੁਰਾਗ ਠਾਕੁਰ ਵਰਗੇ ਆਗੂ ਸ਼ਾਹੀਨ ਬਾਗ, ਬਿਰਆਨੀ, ਗੱਦਾਰ, ਪਾਕਿਸਤਾਨ ਅਤੇ ਅੱਤਵਾਦ ਦੀਆਂ ਗੱਲਾਂ ਕਰਦੇ ਰਹੇ। ਇਸ ਬਾਰੇ ਨਿਤਿਨ ਸ਼੍ਰੀਵਾਸਤਵ ਦਾ ਪੂਰਾ ਨਜ਼ਰੀਆ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਨਾਲ ਫੈਲ ਰਹੀ ਬਿਮਾਰੀ ਨੂੰ ਮਿਲਿਆ ਕੋਵਿਡ-19 ਨਾਮ

ਵਿਸ਼ਵ ਸਿਹਤ ਸੰਗਠਨ ਮੁਤਾਬਕ ਨਵੇਂ ਕੋਰੋਵਾਇਰਸ ਨਾਲ ਫੈਲੀ ਬਿਮਾਰੀ ਨੂੰ ਅਧਿਕਾਰਤ ਨਾਮ ਦੇ ਦਿੱਤਾ ਗਿਆ ਹੈ।

ਕੋਰੋਨਾਵਾਇਰਸ
Getty Images

ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਟੈਡਰੋਸ ਅਧਾਨਮ ਗੈਰੇਏਸਸ ਨੇ ਜੇਨੇਵਾ ਵਿੱਚ ਪੱਤਰਕਾਰਾਂ ਨੂੰ ਦੱਸਿਆ, "ਹੁਣ ਸਾਡੇ ਕੋਲ ਇਸ ਲਈ ਨਾਮ ਹੈ ਅਤੇ ਇਹ ਹੈ ਕੋਵਿਡ-19।"

ਕੋਰੋਨਾਵਾਇਰਸ ਨਾਲ ਕਰੀਬ 1000 ਮੌਤਾਂ ਅਤੇ ਹਜਾਰਾਂ ਲੋਕਾਂ ਦੇ ਪੀੜਤ ਹੋਣ ਤੋਂ ਬਾਅਦ ਇਸ ਨੂੰ ਇਹ ਅਧਿਕਾਰਤ ਨਾਮ ਮਿਲਿਆ ਹੈ।

ਇਸ ਦੇ ਨਾਲ ਹੀ ਡਾ. ਗੈਰੇਏਸਸ ਨੇ ਦੁਨੀਆਂ ਨੂੰ ਨਵੇਂ ਵਾਇਰਸ ਨਾਲ ਜਿਨ੍ਹਾਂ ਸੰਭਵ ਹੋ ਸਕੇ ਓਨੀ ਤੇਜ਼ੀ ਨਾਲ ਲੜਨ ਦਾ ਸੱਦਾ ਵੀ ਦਿੱਤਾ ਹੈ।

ਦਰਅਸਲ ਕੋਰੋਨਾਵਾਇਰਸ ਸ਼ਬਦ ਵਾਇਰਸ ਦੇ ਗਰੁੱਪ ਨੂੰ ਦਰਸਾਉਂਦਾ ਹੈ। ਕੌਮਾਂਤਰੀ ਕਮੇਟੀ ਨੇ ਵਾਇਰਸਾਂ ਦੀ ਵੰਡ ਕਰਦਿਆਂ ਇਸ ਨੂੰ ਸਾਰਸ- ਸੀਓਵੀ-2 (SARS-CoV-2) ਦਾ ਨਾਮ ਵੀ ਦਿੱਤਾ ਸੀ।

ਖੋਜਕਾਰ ਉਲਝਣ ਤੋਂ ਬਚਣ ਲਈ ਇਸ ਨੂੰ ਅਧਿਕਾਰਤ ਨਾਮ ਨਾਲ ਸੱਦ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=RO6R8Kb9Zyg

https://www.youtube.com/watch?v=P7v2DoukZBw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News