ਪਾਕਿਸਤਾਨ ਗਈ ''''ਭਾਰਤੀ'''' ਕਬੱਡੀ ਟੀਮ ਬਾਰੇ ਸੁਨੀਲ ਜਾਖੜ ਨੇ ਮੰਗੀ ਜਾਂਚ - 5 ਅਹਿਮ ਖ਼ਬਰਾਂ

Tuesday, Feb 11, 2020 - 07:55 AM (IST)

ਪਾਕਿਸਤਾਨ ਗਈ ''''ਭਾਰਤੀ'''' ਕਬੱਡੀ ਟੀਮ ਬਾਰੇ ਸੁਨੀਲ ਜਾਖੜ ਨੇ ਮੰਗੀ ਜਾਂਚ - 5 ਅਹਿਮ ਖ਼ਬਰਾਂ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਕਿਸਤਾਨ ਗਈ ''ਭਾਰਤੀ'' ਕਬੱਡੀ ਟੀਮ ਦੇ 60 ਖਿਡਾਰੀਆਂ ਖਿਲਾਫ਼ ਜਾਂਚ ਦੀ ਮੰਗ ਕੀਤੀ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਜਾਖੜ ਨੇ ਕਿਹਾ, "ਇਹ ਗੰਭੀਰ ਚਿੰਚਾ ਦਾ ਵਿਸ਼ਾ ਹੈ ਅਤੇ ਇਸ ਦਾ ਜਾਂਚ ਦੀ ਲੋੜ ਹੈ ਕਿ ਕੀ ਇਹ ਖਿਡਾਰੀ ਕੋਰੀਅਰ ਰਾਹੀਂ ਉੱਥੇ ਪਹੁੰਚੇ ਹਨ।"

"ਜੇਕਰ ਇਸ ਵਿੱਚ ਰੈਫਰੈਂਡਮ 2020 ਦਾ ਕੋਈ ਜ਼ਰੀਆ ਜੁੜਿਆ ਹੈ ਤਾਂ ਇਹ ਇੱਕ ਗੁਪਤ ਮਕਸਦ ਹੋ ਸਕਦਾ ਹੈ।"

ਦਰਅਸਲ ਪਾਕਿਸਤਾਨ ਵਿੱਚ ਪਹਿਲੀ ਵਾਰ ਹੋ ਰਹੇ ਕਬੱਡੀ ਟੂਰਨਾਮੈਟ ਵਿੱਚ ਹਿੱਸਾ ਲੈਣ ਗਈ ਇੱਕ ''ਭਾਰਤੀ'' ਕਬੱਡੀ ਟੀਮ ''ਤੇ ਵਿਵਾਦ ਖੜਾ ਹੋ ਗਿਆ ਹੈ। ਇਹ ਸਪੱਸ਼ਟ ਨਹੀਂ ਹੋ ਰਿਹਾ ਹੈ ਕਿ ਇਹ ਟੀਮ ਕਿਸਦੀ ਇਜਾਜ਼ਤ ਨਾਲ ਉੱਥੇ ਪਹੁੰਚੀ ਹੈ।

ਇਹ ਵੀ ਪੜ੍ਹੋ-

ਗਾਰਗੀ ਕਾਲਜ - 6 ਫ਼ਰਵਰੀ ਨੂੰ ਕੁੜੀਆਂ ਨਾਲ ਕੀ ਹੋਇਆ ਸੀ?

ਗਾਰਗੀ ਕਾਲਜ ''ਚ ਫ਼ੈਸਟੀਵਲ ਦੇ ਤੀਜੇ ਅਤੇ ਆਖ਼ਰੀ ਦਿਨ ਯਾਨਿ 6 ਫਰਵਰੀ ਨੂੰ ਅਣਪਛਾਤੇ ਲੋਕਾਂ ਨੇ ਕਾਲਜ ਦਾ ਗੇਟ ਤੋੜ ਦਿੱਤਾ ਸੀ।

ਇਸ ਤੋਂ ਬਾਅਦ, ਸ਼ਾਮ ਵੇਲੇ, ਉਹ ਲੜਕੀਆਂ ''ਤੇ ਅਸ਼ਲੀਲ ਟਿੱਪਣੀਆਂ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀ।

ਗਾਰਗੀ ਕਾਲਜ
BBC
6 ਫਰਵਰੀ ਨੂੰ ਅਣਪਛਾਤੇ ਲੋਕ ਗੇਟ ਤੋੜ ਕੇ ਕਾਲਜ ਅੰਦਰ ਆ ਗਏ ਸਨ

ਕੁੜੀਆਂ ਉਸ ਸਮੇਂ ਕਾਲਜ ਫੈਸਟੀਵਲ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੀਆਂ ਸਨ।

ਪੂਰਵੀ ਚੌਧਰੀ, ਜੋ ਗਾਰਗੀ ਕਾਲਜ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ, ਕਹਿੰਦੀ ਹੈ, "ਉਸ ਦਿਨ ਜਦੋਂ ਮੈਂ ਭੀੜ ਵਿਚੋਂ ਲੰਘ ਰਹੀ ਸੀ, ਤਾਂ ਮੁੰਡਿਆਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਕਿਹਾ," ਬੁਆਏਫਰੈਂਡ ਮਿਲ ਰਹੇ ਹਨ, ਲੈ ਜਾਓ, ਯੂਜ਼ ਕਰੋ, ਐਕਸਪੀਰਿਯੰਸ ਕਰੋ।"

ਇਕ ਹੋਰ ਲੜਕੀ ਨੇ ਕਿਹਾ ਕਿ ਉਹ ਵੀਰਵਾਰ ਨੂੰ ਬਾਸਕਟਬਾਲ ਕੋਰਟ ਨੇੜੇ ਸੀ, ਜਦੋਂ ਉਸਨੇ ਆਪਣੇ ਆਲੇ ਦੁਆਲੇ ਅਜਨਬੀ ਲੋਕਾਂ ਨੂੰ ਵੇਖਿਆ।

ਜਦੋਂ ਉਸਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ, ਉਨ੍ਹਾਂ ਵਿੱਚੋਂ ਬਹੁਤ ਸਾਰੇ ਮੁੰਡੇ ਉਸਦੇ ਕੋਲ ਆ ਕੇ ਬੈਠ ਗਏ। ਇੱਥੇ ਕਲਿੱਕ ਕਰ ਕੇ ਜਾਣੋ ਕੁੜੀਆਂ ਦੀ ਜ਼ਬਾਨੀ ਉਨ੍ਹਾਂ ਨਾਲ ਕੀ-ਕੀ ਹੋਇਆ।

ਗੁਰਦਾਸਪੁਰ ''ਚ ਸ਼ਿਵ ਸੈਨਾ ਆਗੂਆਂ ''ਤੇ ਫਾਇਰਿੰਗ, ਇੱਕ ਮੌਤ

ਗੁਰਦਾਸਪੁਰ ਦੇ ਧਾਲੀਵਾਲ ਕਸਬੇ ਵਿਚ ਸ਼ਿਵ ਸੈਨਾ ਹਿੰਦੋਸਤਾਨ ਦੇ ਯੂਥ ਵਿੰਗ ਦੇ ਪ੍ਰਦੇਸ਼ ਪ੍ਰਧਾਨ ਹਨੀ ਮਹਾਜਨ ਉੱਤੇ ਅਣਪਛਾਤੇ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਗਿਆ।

ਇਸ ਹਮਲੇ ਦੌਰਾਨ ਹਨੀ ਦੇ ਗੁਆਂਢੀ ਦੁਕਾਨਦਾਰ ਅਸ਼ੋਕ ਕੁਮਾਰ ਦੀ ਸਿਰ ਵਿਚ ਗੋਲ਼ੀ ਲੱਗਣ ਨਾਲ ਮੌਤ ਹੋ ਗਈ ।

ਸਥਾਨਕ ਪੁਲਿਸ ਮੁਤਾਬਕ ਹਨੀ ਮਹਾਜਨ ਨੂੰ ਤਿੰਨ ਗੋਲੀਆਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਅਮ੍ਰਿਤਸਰ ਹਸਪਤਾਲ ਇਲਾਜ ਲਈ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਦੱਸਿਆ ਗਿਆ ਕਿ ਹਮਲਾਵਾਰ ਸਵਿਫਟ ਗੱਡੀ ਵਿੱਚ ਸਵਾਰ ਹੋਏ ਆਏ ਸਨ ਅਤੇ ਹਮਲਾ ਕਰਨ ਵਾਲੇ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਗੁਰਦਾਸਪੁਰ ਦੇ ਐੱਸਐੱਸਪੀ ਸਵਰਣਦੀਪ ਸਿੰਘ ਨੇ ਦੱਸਿਆ ਦੀ ਹੁਣ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਹਮਲਾ ਕਰਨ ਵਾਲੇ ਦੋ ਨਕਾਬਪੋਸ਼ ਸਨ ਤੇ ਉਹ ਹਮਲਾ ਕਰਕੇ ਫਰਾਰ ਹੋ ਗਏ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ ਭਾਰਤੀ ਫੌਜ ਦੀਆਂ ਔਰਤ ਅਧਿਕਾਰੀ ਸਿੱਧੀ ਜੰਗ ਨਹੀਂ ਲੜ ਸਕਦੀਆਂ

ਭਾਰਤੀ ਫੌਜ
Getty Images
ਮੁੱਠੀ ਭਰ ਔਰਤਾਂ ਭਾਰਤੀ ਫੌਜ ਵਿੱਚ ਕੰਬੈਟ ਸਪੋਰਟ ਸਰਵਿਸਿਜ਼ ਵਿੱਚ ਕਮਾਂਡ ਕਰਦੀਆਂ ਹਨ, ਪਰ ਉਨ੍ਹਾਂ ਨੂੰ ਸੁਤੰਤਰ ਤੌਰ ''ਤੇ ਕਮਾਂਡ ਨਹੀਂ ਦਿੱਤੀ ਜਾਂਦੀ

ਕੇਂਦਰ ਸਰਕਾਰ ਨੇ ਭਾਰਤ ਦੀ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਔਰਤਾਂ ਨੂੰ ਫੌਜ ਵਿੱਚ ''ਕਮਾਂਡ ਪੋਸਟ'' ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਸਰੀਰਕ ਯੋਗਤਾ ਦੀਆਂ ਸੀਮਾਵਾਂ ਅਤੇ ਘਰੇਲੂ ਜ਼ਿੰਮੇਵਾਰੀਆਂ ਕਾਰਨ ਫੌਜੀ ਸੇਵਾਵਾਂ ਦੀਆਂ ਚੁਣੌਤੀਆਂ ਅਤੇ ਖ਼ਤਰਿਆਂ ਦਾ ਸਾਹਮਣਾ ਨਹੀਂ ਕਰ ਸਕਣਗੀਆਂ।

ਕਮਾਂਡ ਪੋਸਟ ਦਾ ਅਰਥ ਹੈ ਕਿ ਕਿਸੇ ਫੌਜੀ ਟੁਕੜੀ ਦੀ ਕਮਾਂਡ ਨੂੰ ਸੰਭਾਲਣਾ, ਯਾਨਿ ਉਸ ਟੁਕੜੀ ਦੀ ਅਗਵਾਈ ਕਰਨਾ।

ਸਰਕਾਰ ਨੇ ਅਦਾਲਤ ਵਿੱਚ ਕਿਹਾ, "ਔਰਤਾਂ ਗਰਭ ਅਵਸਥਾ ਕਾਰਨ ਲੰਮੇ ਸਮੇਂ ਤੱਕ ਕੰਮ ਤੋਂ ਦੂਰ ਰਹਿੰਦੀਆਂ ਹਨ। ਉਹ ਮਾਂ ਹੁੰਦੀਆਂ ਹਨ, ਉਨ੍ਹਾਂ ਦੀਆਂ ਪਰਿਵਾਰ ਅਤੇ ਬੱਚਿਆਂ ਪ੍ਰਤੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ, ਖ਼ਾਸਕਰ ਜਦੋਂ ਦੋਵੇਂ ਪਤੀ ਅਤੇ ਪਤਨੀ ਕੰਮ ਕਰ ਰਹੇ ਹੋਣ। ਇਹ ਸਾਡੇ ਲਈ ਵੱਡੀ ਚੁਣੌਤੀ ਹੋਵੇਗੀ।"

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਕੇ ਦਿੱਲੀ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਹਾਈ ਕੋਰਟ ਨੇ ਕਿਹਾ ਸੀ ਕਿ ਫੌਜ ਵਿੱਚ ਔਰਤਾਂ ਨੂੰ ਸਥਾਈ ਕਮਿਸ਼ਨ ਦਿੱਤਾ ਜਾਵੇ। ਇਸ ਮਾਹਰ ਕੀ ਕਹਿੰਦੇ ਹਨ, ਇਹ ਪੜ੍ਹਨ ਲਈ ਇੱਥੇ ਕਲਿੱਕ ਕਰੋ।

https://www.youtube.com/watch?v=xWw19z7Edrs

ਕੋਰੋਨਾਵਾਇਰਸ: ਇੱਕ ਦਿਨ ''ਚ 97 ਮੌਤਾਂ

ਐਤਵਾਰ ਨੂੰ ਕੋਰੋਨਾਵਾਇਰਸ ਨਾਲ ਇੱਕ ਦਿਨ ਵਿੱਚ ਮਰਨ ਵਾਲਿਆਂ ਦੀ ਗਿਣਤੀ 97 ਰਹੀ। ਵਾਇਰਸ ਨਾਲ ਇੱਕ ਦਿਨ ਵਿੱਚ ਮਰਨ ਵਾਲਿਆਂ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।

ਕੋਰੋਨਾਵਾਇਰਸ
Reuters

ਚੀਨ ਵਿੱਚ ਵਾਇਰਸ ਨਾਲ ਹੁਣ ਤੱਕ 908 ਲੋਕਾਂ ਦੀ ਮੌਤ ਹੋ ਗਈ ਹੈ ਪਰ ਇਨਫੈਕਸ਼ਨ ਨਾਲ ਪੀੜਤ ਲੋਕਾਂ ਦੇ ਕੇਸਾਂ ਦੀ ਗਿਣਤੀ ਸਥਿਰ ਹੈ।

ਪੂਰੇ ਚੀਨ ਵਿੱਚ 40,171 ਲੋਕਾ ਸੰਕਰਮਿਤ ਹਨ ਅਤੇ 1,87,518 ਲੋਕ ਮੈਡੀਕਲ ਨਿਗਰਾਨੀ ਹੇਠ ਹਨ।

ਇਸ ਵਿਚਾਲੇ ਜਾਪਾਨ ਵਿੱਚ ਨਿਗਰਾਨੀ ਵਿੱਚ ਰੱਖੇ ਗਏ ਇੱਕ ਕਰੂਜ਼ ਸ਼ਿੱਪ ਵਿੱਚ 60 ਹੋਰ ਲੋਕਾਂ ਵਿੱਚ ਕੋਰੋਨਾਵਾਇਰਸ ਹੋਣ ਦਾ ਪਤਾ ਲੱਗਾ ਹੈ।

ਇਸ ਦਾ ਮਤਲਬ ਇਹ ਹੈ ਕਿ ਜਹਾਜ਼ ਦੇ 3700 ਮੁਸਾਫ਼ਿਰਾਂ ਵਿੱਚੋਂ 130 ਕੋਰੋਨਾਵਾਇਰਸ ਨਾਲ ਪੀੜਤ ਹਨ। ਕੋਰੋਨਾਵਾਇਰਸ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=dxLt-ZUpgF0

https://www.youtube.com/watch?v=wyN4PTWo3pA

https://www.youtube.com/watch?v=-GR8BVvrhv0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News