Oscars 2020: ਬੈਸਟ ਫਿਲਮ, ਬੈਸਟ ਐਕਟਰ ਤੇ ਬੈਸਟ ਦਸਤਾਵੇਜ਼ੀ ਫਿਲਮ ਦਾ ਐਵਾਰਡ ਕਿਨ੍ਹਾਂ ਨੂੰ ਮਿਲੇ
Monday, Feb 10, 2020 - 10:25 AM (IST)


ਅਮਰੀਕਾ ਦੇ ਲਾਸ ਐਂਜਲੈਸ ਵਿੱਚ ਭਾਰਤੀ ਸਮੇਂ ਮੁਤਾਬਕ ਸੋਮਵਾਰ ਸਵੇਰੇ 5 ਵਜੇ ਰੈੱਡ ਕਾਰਪੈੱਟ ਵਾਕ ਦੇ ਨਾਲ ਆਸਕਰ ਸਮਾਗਮ ਦੀ ਸ਼ੁਰੂਆਤ ਹੋਈ ਅਤੇ ਸਾਢੇ 6 ਵਜੇ ਜੇਤੂਆਂ ਦੇ ਨਾਵਾਂ ਦਾ ਐਲਾਨ ਸ਼ੁਰੂ ਹੋ ਗਏ। ਡੋਲਬੀ ਥਿਏਟਰ ਵਿੱਚ ਜੇਤੂਆਂ ਦਾ ਐਲਾਨ ਗਿਆ।
ਇਹ ਵੀ ਪੜ੍ਹੋ- ਆਸਕਰ 2020: ਕਿਸ ਆਧਾਰ ''ਤੇ ਕੋਈ ਫਿਲਮ ਐਵਾਰਡ ਲਈ ਨਾਮਜ਼ਦ ਕੀਤੀ ਜਾ ਸਕਦੀ ਹੈ?
ਬੈਸਟ ਐਕਟਰ: ਜੋਕਿਨ ਫਿਨਿਕਸ ਨੂੰ ਜੋਕਰ ਫਿਲਮ ਲਈ ਮਿਲਿਆ ਬੈਸਟ ਐਕਟਰ ਦਾ ਐਵਾਰਡ।
ਬੈਸਟ ਐਕਟਰਸ: ਰੀਨੀ ਜ਼ੈਲਵੀਗਰ ਨੂੰ ਫਿਲਮ ਜੂਡੀ ਇਹ ਐਵਾਰਡ ਮਿਲਿਆ।
ਬੈਸਟ ਡਾਇਰੈਕਟਰ: ਬੌਂਗ ਜੂਨ ਹੋ ਨੂੰ ਫਿਲਮ ਪੈਰਾਸਾਈ ਲਈ ਬੈਸਟ ਡਾਇਰੈਕਟਰ ਦਾ ਐਵਾਰਡ ਮਿਲਿਆ ਹੈ।
ਡਾਕੂਮੈਂਟਰੀ ਫਿਲਮ: ''ਅਮੇਰੀਕਨ ਫੈਕਟਰੀ'' ਨੂੰ ਬੈਸਟ ਡਾਕੂਮੈਂਟਰੀ ਦਾ ਐਵਾਰਡ ਮਿਲਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰੋਡਕਸ਼ਨ ਹੇਠ ਬਣੀ ਹੈ।

ਬੈਸਟ ਸਪੋਰਟਿੰਗ ਐਕਟਰ: ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਮੰਨੇ ਜਾਣ ਵਾਲੇ ਇਸ ਐਵਾਰਡਸ ਵਿੱਚ ਅਦਾਕਾਰ ਬ੍ਰੈਡ ਪਿਟ ਨੇ ਫਿਲਮ ''ਵਨਸ ਅਪੋਨ ਏ ਟਾਈਮਸ'' ਵਿੱਚ ਬੈਸਟ ਸਪੋਰਟਿੰਗ ਐਕਟਰ ਦਾ ਖ਼ਿਤਾਬ ਜਿੱਤਿਆ ਹੈ।
ਬੈਸਟ ਸਪੋਰਟਿੰਗ ਐਕਟਰਸ: ''ਮੈਰਿਜ ਸਟੋਰੀ'' ਲਈ ਲਾਰਾ ਡਰਨ ਨੂੰ ਬੈਸਟ ਸਪੋਰਟਿੰਗ ਐਕਟ੍ਰੈਸ ਦਾ ਐਵਾਰਡ ਮਿਲਿਆ ਹੈ।
ਬੈਸਟ ਇੰਟਰਨੈਸ਼ਨਲ ਫੀਚਰ ਫਿਲਮ: ਇਹ ਖ਼ਿਤਾਬ ਕੋਰੀਆ ਦੀ ਫਿਲਮ ''ਪੈਰਾਸਾਈਟ'' ਦੇ ਨਾਮ ਗਿਆ ਹੈ।
ਬੈਸਟ ਐਨੀਮੇਟਡ ਫੀਚਰ ਫਿਲਮ: ''ਟੁਆਏ ਸਟੋਰੀ 4'' ਨੇ ਇਹ ਪੁਰਸਕਾਰ ਜਿੱਤਿਆ ਹੈ।
ਬੈਸਟ ਐਨੀਮੇਟਡ ਸ਼ਾਰਟ ਫਿਲਮ: ਇਸ ਕੈਟੇਗਰੀ ਵਿੱਚ ''ਹੇਅਰ ਲਵ'' ਨੇ ਬਾਜੀ ਮਾਰੀ ਹੈ।
ਇਹ ਵੀ ਦੇਖੋ
https://www.youtube.com/watch?v=-GR8BVvrhv0
https://www.youtube.com/watch?v=Wm_HT5Tnhoc
https://www.youtube.com/watch?v=gj5UOrzuiCY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)