Oscars 2020: ਕਿਸ ਆਧਾਰ ''''ਤੇ ਕੋਈ ਫਿਲਮ ਐਵਾਰਡ ਲਈ ਨਾਮਜ਼ਦ ਕੀਤੀ ਜਾ ਸਕਦੀ ਹੈ?
Monday, Feb 10, 2020 - 07:40 AM (IST)


ਅਮਰੀਕਾ ਦੇ ਲਾਸ ਐਂਜਲਸ ''ਚ ਆਸਕਰ 2020 ਐਵਾਰਡਸ ਦਾ ਐਲਾਨ ਕੀਤਾ ਜਾ ਰਿਹਾ ਹੈ।
ਅਕੈਡਮੀ ਐਵਾਰਡਾਂ ''ਚ ਕਿਹੜੀ ਫ਼ਿਲਮ ਬਿਹਤਰੀਨ ਹੋਣ ਦਾ ਮਾਣ ਹਾਸਲ ਕਰੇਗੀ, ਇਸ ਸਬੰਧੀ ਫ਼ਿਲਮਾਂ ਦੇ ਫੈਨਜ਼, ਆਲੋਚਕ, ਬੁਕਮੇਕਰ, ਸੱਟੇਬਾਜ਼ ਅਤੇ ਇੱਥੋਂ ਤੱਕ ਕਿ ਗਣਿਤ ਵਿਗਿਆਨੀ ਵੀ ਅੰਦਾਜ਼ਾ ਲਾਉਂਦੇ ਰਹਿੰਦੇ ਹਨ।
ਲੋਕਾਂ ਨੇ ਤਾਂ ਆਸਕਰ ਸਬੰਧੀ ਭਵਿੱਖਬਾਣੀ ''ਤੇ ਅਕਾਦਮਿਕ ਪੇਪਰ ਵੀ ਲਿਖੇ ਹਨ।
ਪਰ ਕਿਹੜੀ ਫ਼ਿਲਮ ਦੇ ਆਸਕਰ ਜਿੱਤਣ ਦੀ ਵਧੇਰੇ ਸੰਭਾਵਨਾ ਹੈ ਇਸ ਸਬੰਧੀ ਕਿਆਸ ਲਗਾਉਣਾ ਬਹੁਤ ਹੀ ਹੈਰਾਨੀ ਵਾਲਾ ਹੁੰਦਾ ਹੈ।
ਫ਼ਿਲਮ ਦੀ ਲੰਬਾਈ
ਆਸਕਰ ''ਚ ਲੰਬਾਈ ਬਹੁਤ ਮਾਅਨੇ ਰੱਖਦੀ ਹੈ। ਸਭ ਤੋਂ ਵਧੀਆ ਫ਼ਿਲਮ ਲਈ ਨਾਮਜ਼ਦ ਅਤੇ ਜੇਤੂਆਂ ਨੇ ਸਾਬਤ ਕੀਤਾ ਹੈ ਕਿ ਜੋ ਫ਼ਿਲਮ ਵਧੇਰੇ ਰਨਟਾਈਮ ਦਿੰਦੀ ਹੈ ਉਸਦਾ ਹੀ ਦਬਦਬਾ ਹੁੰਦਾ ਹੈ।
ਮਨੋਰੰਜਨ ਅਧਾਰਿਤ ਵੈਬਸਾਈਟ ਕੋਲੀਡਰ ਵੱਲੋਂ ਅਕੈਡਮੀ ਤੋਂ ਇੱਕਠੇ ਕੀਤੇ ਗਏ ਡਾਟਾ ਦੇ ਅਧਾਰ ''ਤੇ ਵੇਖਿਆ ਗਿਆ ਹੈ ਕਿ 91 ਬੈਸਟ ਫ਼ਿਲਮਾਂ ''ਚੋਂ 59 ਫ਼ਿਲਮਾਂ ਜੇਤੂ ਰਹੀਆਂ, ਉਨ੍ਹਾਂ ਦਾ ਸਮਾਂ ਘੱਟੋ-ਘੱਟ 120 ਮਿੰਟ ਦਾ ਸੀ।
ਇਸ ਤੋਂ ਇਲਾਵਾ ਇਹ ਵੀ ਪਾਇਆ ਗਿਆ ਕਿ ਹਰ ਸਾਲ ਨਾਮਜ਼ਦ ਫ਼ਿਲਮਾਂ ''ਚ ਸਭ ਤੋਂ ਲੰਬੀ ਫ਼ਿਲਮ ਹੀ ਐਵਾਰਡ ਜਿੱਤ ਸਕਦੀ ਸੀ।
ਇਹ ਵੀ ਪੜ੍ਹੋ:
- ਮੁਹਾਲੀ ''ਚ ਤਿੰਨ ਮੰਜ਼ਿਲਾਂ ਇਮਾਰਤ ਡਿੱਗੀ, 6-7 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
- ਦਿੱਲੀ ਵਿਧਾਨ ਸਭਾ ਚੋਣਾਂ: ਸ਼ਾਮ ਪੰਜ ਵਜੇ ਤੱਕ 44.52 ਫੀਸਦ ਵੋਟਿੰਗ
- ਕੋਰੋਨਾਵਾਇਰਸ: ਹਾਂਗ-ਕਾਂਗ ਨੇ ਸਖ਼ਤ ਕੀਤੇ ਨਿਯਮ, ਉਲੰਘਣਾ ’ਤੇ ਹੋਵੇਗਾ ਜੁਰਮਾਨਾ ਤੇ ਕੈਦ

ਬਾਕਸ ਆਫ਼ਿਸ ''ਚ ਮਿਲੀ ਸਫ਼ਲਤਾ ਦਾ ਮਤਲਬ ਇਹ ਨਹੀਂ ਹੈ ਕਿ ਆਸਕਰ ਵਿੱਚ ਪਹੁੰਚੇਗੀ।
ਆਮ ਲੋਕਾਂ ਅਤੇ ਅਕੈਡਮੀ ਵਿਚਾਲੇ ਪਸੰਦ ਵਿੱਚ ਫ਼ਰਕ ਨੂੰ ਇਸ ਇੱਕ ਅੰਕੜੇ ਨਾਲ ਸਮਝਿਆ ਜਾ ਸਕਦਾ ਹੈ।
ਪਿਛਲੇ 30 ਸਾਲਾਂ ''ਚ ਸਿਰਫ਼ 3 ਫ਼ਿਲਮਾਂ ਜਿਨ੍ਹਾਂ ਨੂੰ ਬੈਸਟ ਪਿਕਚਰ ਦਾ ਐਵਾਰਡ ਮਿਲਿਆ ਹੈ ਤੇ ਬਾਕਸ ਆਫ਼ਿਸ ''ਤੇ ਵੀ ਵਧਿਆ ਪ੍ਰਦਰਸ਼ਨ ਕੀਤਾ, ਉਹ ਹਨ ਰੇਨ ਮੈਨ (1989 ਆਸਕਰ), ਟਾਈਟੈਨਿਕ (1998) ਅਤੇ ਲਾਰਡ ਆਫ਼ ਦਿ ਰਿੰਗ: ਰਿਟਰਨ ਆਫ਼ ਦਿ ਕਿੰਗ (2004) ਹਨ।

ਦਰਅਸਲ 2004 ਤੋਂ ਬਾਅਦ ਕੋਈ ਵੀ ਜੇਤੂ ਫ਼ਿਲਮ ਰੀਲਿਜ਼ ਹੋਏ ਸਾਲ ''ਚ ਸਿਖਰਲੇ 10 ਸਥਾਨਾਂ ''ਤੇ ਨਹੀਂ ਰਹੀ।
ਇਸ ਸਾਲ ਸਿਰਫ਼ ਇੱਕ ਫ਼ਿਲਮ ਅਜਿਹੀ ਹੈ ਜੋ ਕਿ ਇਸ ਰੁਝਾਨ ਦੇ ਉਲਟ ਆਸਕਰ ਲਈ ਨਾਮਜ਼ਦ ਹੋ ਸਕਦੀ ਹੈ।
''ਜੋਕਰ'' ਫ਼ਿਲਮ 2019 ''ਚ ਰਿਲੀਜ਼ ਹੋਈ ਸੀ ਅਤੇ ਇਸ ਨੇ ਸਿਖਰਲੇ ਸੱਤ ਸਥਾਨਾਂ ''ਚ ਆਪਣੀ ਜਗ੍ਹਾ ਬਣਾਈ ਹੈ।
ਫ਼ਿਲਮ ਵਿੱਚ ਡਰਾਮਾ ਕਿੰਨਾ ਜ਼ਰੂਰੀ
ਫ਼ਿਲਮ ''ਚ ਡਰਾਮੇ ਦੇ ਤੱਤ ਹੋਣੇ ਚਾਹੀਦੇ ਹਨ। ਆਸਕਰ ਦੇ ਇਤਿਹਾਸ ''ਚ ਡਰਾਮਾ ਇੱਕ ਅਜਿਹੀ ਸ਼ੈਲੀ ਹੈ ਜੋ ਸਭ ਤੋਂ ਸਫ਼ਲ ਰਹੀ ਹੈ।
ਅਕੈਡਮੀ ਦੇ ਡਾਟਾ ਦੇ ਅਧਾਰ ''ਤੇ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ ਆਸਕਰ ਦੇ ਇਤਿਹਾਸ ''ਚ ਸਭ ਤੋਂ ਵਧੀਆ ਫ਼ਿਲਮ ਦੇ 91 ਐਵਾਰਡ ਜੇਤੂਆਂ ''ਚੋਂ 47 ਫ਼ਿਲਮਾਂ ਡਰਾਮਾ ਸ਼ੈਲੀ ਦੀਆਂ ਸਨ।
ਇਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੀਆਂ ਹਨ ਕਾਮੇਡੀ ਫਿ਼ਲਮਾਂ ਅਤੇ ਇਸ ਵਰਗ ਦੀਆਂ 11 ਫ਼ਿਲਮਾਂ ਨੂੰ ਆਸਕਰ ਹਾਸਿਲ ਹੋ ਸਕਿਆ ਹੈ।
ਅਜੋਕੇ ਸਮੇਂ ''ਚ ਬਜਟ ਆਸਕਰ ਵਿੱਚ ਜਿਤਾ ਨਹੀਂ ਸਕਦਾ।
ਵੱਡੇ ਬਜਟ ਦੀਆਂ ਫ਼ਿਲਮਾਂ ਵਧੇਰੇ ਸਫ਼ਲਤਾ ਹਾਸਲ ਕਰ ਸਕਦੀਆਂ ਸਨ ਪਰ ਅੱਜ ਦੇ ਸਮੇਂ ''ਚ ਇਹ ਸੰਭਵ ਨਹੀਂ ਹੈ।

ਬੈਨ-ਹੁਰ ਜੋ ਕਿ ਆਪਣੇ ਸਮੇਂ ਦੀ ਸਭ ਤੋਂ ਮਹਿੰਗੀ ਫ਼ਿਲਮ ਰਹੀ ਸੀ ਉਸ ਨੂੰ 1960 ''ਚ ਰਿਕਾਰਡ ਤੋੜ 11 ਆਸਕਰ (ਬੈਸਟ ਪਿਕਚਰ ਸਣੇ) ਮਿਲੇ ਸਨ।
ਇਸ ਦਾ ਬਜਟ 130 ਮਿਲੀਅਨ ਡਾਲਰ ਸੀ ਜੋ ਕਿ 2017 ਦੀ ਜੇਤੂ ਫ਼ਿਲਮ ਮੂਨਲਾਈਟ ਨਾਲੋਂ 25 ਗੁਣਾ ਵੱਧ ਸੀ।
ਕੁੱਝ ਘੱਟ ਬਜਟ ਦੀਆਂ ਫ਼ਿਲਮਾਂ ਨੇ ਵੀ ਆਸਕਰ ਆਪਣੇ ਨਾਂਅ ਕੀਤਾ ਹੈ। 1991 ਤੋਂ ਬਾਅਦ ਟਾਈਟੈਨਿਕ (1998) , ਗਲੇਡੀਏਟਰ (2001) , ਦ ਡਿਪਾਰਟਿਡ (2007) ਸਭ ਤੋਂ ਮਹਿੰਗੇ ਬਜਟ ਵਾਲੀਆਂ ਫ਼ਿਲਮਾਂ ਰਹੀਆਂ ਹਨ, ਜਿੰਨ੍ਹਾਂ ਨੇ ਇਸ ਪੁਰਸਕਾਰ ਨੂੰ ਜਿੱਤਿਆ ਹੈ।
''ਵਾਰਮ ਅਪ'' ਪੁਰਸਕਾਰ
ਇਸ ਲਈ ''ਵਾਰਮ ਅਪ'' ਪੁਰਸਕਾਰਾਂ ਵਿੱਚ ਵਧੀਆ ਪ੍ਰਦਰਸ਼ਨ ਬਹੁਤ ਮਾਅਨੇ ਰੱਖਦਾ ਹੈ।
ਆਸਕਰ ਸੀਜ਼ਨ ਨੂੰ ਕਈ ''ਵਾਰਮ ਅਪ'' ਸਨਮਾਨਾਂ ਨਾਲ ਦਰਸਾਇਆ ਜਾਂਦਾ ਹੈ ਜਿਸ ''ਚ ਗੋਲਡਨ ਗਲੋਬਜ਼ ਅਤੇ ਹੋਰ ਵੱਖ-ਵੱਖ ਫ਼ਿਲਮ ਇੰਡਸਟਰੀ ਗਿਲਡਜ਼ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੇ ਮੈਂਬਰ ਹਨ, ਜੋ ਆਸਕਰ ਲਈ ਵੋਟ ਵੀ ਦੇ ਸਕਦੇ ਹਨ।
ਇਸ ਲਈ ਇੰਨ੍ਹਾਂ ਐਵਾਰਡ ਪ੍ਰੋਗਰਾਮਾਂ ''ਚ ਜਿੱਤ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਅਹਿਮ ਪ੍ਰੋਗਰਾਮ ''ਚ ਕੋਈ ਫ਼ਿਲਮ ਕਿੰਨਾ ਚੰਗਾ ਪ੍ਰਦਰਸ਼ਨ ਕਰੇਗੀ।

ਜੇਕਰ ਤੁਸੀਂ ''1917'' ਨੂੰ ਦੇਖ ਰਹੇ ਹੋ ਤਾਂ ਤੁਹਾਨੂੰ ਖੁਸ਼ੀ ਹੋਵੇਗੀ। ਇਸ ਨੇ ਬੈਸਟ ਡਰਾਮਾ ਲਈ ਗੋਲਡਨ ਗਲੋਬ ਅਤੇ ਪ੍ਰੋਡਿਊਸਰਜ਼ ਗਿਲਡ ਐਵਾਰਡ ਹਾਸਲ ਕੀਤਾ ਸੀ।
ਇਸ ਤਰ੍ਹਾਂ ਦੇ ਦੋਹਰੇ ਸਨਮਾਨ ਹਾਸਲ ਕਰਨ ਵਾਲੀਆਂ 14 ਫਿਲਮਾਂ ''ਚੋਂ ਇੱਕ ਨੇ ਬੈਸਟ ਫ਼ਿਲਮ ਲਈ ਆਸਕਰ ਐਵਾਰਡ ਜਿੱਤਿਆ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ: ਚੀਨ ਤੋਂ ਆਏ ਹਰਿਆਣਾ ਦੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ
- ਕੇਂਦਰ ਸਰਕਾਰ ਨੇ ਰਾਮ ਮੰਦਿਰ ਦੀ ਉਸਾਰੀ ਲਈ ਟਰੱਸਟ ਬਣਾਇਆ
- ਕੀ ਕੋਰੋਨਾਵਾਇਰਸ ਚੀਨੀ ਸਮਾਨ ਨੂੰ ਛੂਹਣ ਨਾਲ ਫੈਲ ਸਕਦਾ ਹੈ
ਹਾਲਾਂਕਿ ਇਸ ਸਾਲ ਦੇ ਪੁਰਸਕਾਰਾਂ ਲਈ ਇਹ ਸ਼ੁਭ ਹੋ ਸਕਦਾ ਹੈ। ਕੁਐਂਟਿਨ ਟੈਰਨਟੀਨੋਜ਼ ਵਨਸ ਅਪੋਨ ਅ ਟਾਇਮ ਇਨ ਹਾਲੀਵੁੱਡ ਆਸਕਰ ਲਈ ਵੀ ਨਾਮਜ਼ਦ ਹੋਈ ਅਤੇ ਕ੍ਰਿਟਿਕਸ ਚੁਆਇਸ ਐਵਾਰਡ ''ਚ ਬੈਸਟ ਫਿਲਮ ਦਾ ਸਨਮਾਨ ਜਿੱਤਿਆ।
2000 ਤੋਂ ਬਾਅਦ ਕ੍ਰਟਿਕਸ ਚੁਆਇਸ ਅਤੇ ਆਸਕਰ ਦੇ ਜੇਤੂ 20 ''ਚੋਂ 13 ਐਵਾਰਡਾਂ ''ਚ ਇੱਕ ਬਰਾਬਰ ਹੀ ਰਹੇ।
ਮਹਿਲਾ ਨਿਰਦੇਸ਼ਕਾਂ ਦੀ ਕਮੀ
ਆਸਕਰ ਦੀ ਇੱਕ ਮੰਦਭਾਗੀ ਸੱਚਾਈ ਹੈ। ਆਸਕਰ ਦੇ ਇਤਿਹਾਸ ''ਚ 560 ਤੋਂ ਵੀ ਵੱਧ ਫਿਲਮਾਂ ਦੀ ਚੋਣ ਬੈਸਟ ਐਵਾਰਡ ਲਈ ਹੋਈ ਹੈ ਪਰ ਅੱਜ ਤੱਕ ਮਹਿਲਾ ਨਿਰਦੇਸ਼ਨ ਹੇਠ ਤਿਆਰ ਹੋਈਆਂ ਸਿਰਫ਼ 12 ਫਿਲਮਾਂ ਨੂੰ ਹੀ ਬੈਸਟ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।
ਜਿੰਨ੍ਹਾਂ ''ਚੋਂ 2010 ''ਚ ''ਹਾਰਟ ਲੋਕਰ'' ਨੇ ਬੈਸਟ ਫਿਲਮ ਦਾ ਐਵਾਰਡ ਜਿੱਤਿਆ। ਕੈਥਰੀਨ ਬਿਗੋਲੇ ਨੂੰ ਇਸ ਫਿਲਮ ''ਚ ਵਧੀਆ ਨਿਰਦੇਸ਼ਨ ਲਈ ਬੈਸਟ ਨਿਰਦੇਸ਼ਕ ਦਾ ਐਵਾਰਡ ਮਿਲਿਆ ਸੀ।

2020 ''ਚ ਗ੍ਰੇਟਾ ਗਰਵਿਗ ਦੀ ''ਲਿਟਲ ਵੂਮੈਨ'' ਬੈਸਟ ਫਿਲਮ ਲਈ ਨਾਮਜ਼ਦ ਹੋਈ ਹੈ। ਪਰ ਕਿਸੇ ਵੀ ਮਹਿਲਾ ਨਿਰਦੇਸ਼ਕ ਨੂੰ ਉਸ ਦੇ ਕੰਮ ਲਈ ਸ਼ਲਾਘਾ ਨਹੀਂ ਮਿਲੀ ਹੈ।
ਸੱਟੇਬਾਜ਼ਾਂ ਨੇ ਇਸ ਫਿਲਮ ਨੂੰ 9 ਫਰਵਰੀ ਨੂੰ ਐਲਾਨੇ ਜਾਣ ਵਾਲੇ ਪੁਰਸਕਾਰਾਂ ''ਚ ਸਭ ਤੋਂ ਵੱਧ 150/1 ਅੰਕ ਦਿੱਤੇ ਹਨ।
ਅੰਗ੍ਰੇਜ਼ੀ ਭਾਸ਼ਾ ਦੀ ਫਿਲਮ ਨੂੰ ਤਰਜੀਹ
ਕਾਨਜ਼ ਫ਼ਿਲਮ ਫੈਸਟੀਵਲ ''ਚ ਦੱਖਣੀ ਕੋਰੀਆ ਦੀ ਫ਼ਿਲਮ ਪੈਰਾਸਾਈਟ ਨੇ ਨਾ ਸਿਰਫ਼ ਆਲੋਚਕਾਂ ਤੋਂ ਵਾਹ-ਵਾਹ ਖੱਟੀ ਸਗੋਂ ਕਈ ਐਵਾਰਡ ਵੀ ਜਿੱਤੇ।
ਇਸ ਨੂੰ ਬੈਸਟ ਫਿਲਮ ਅਤੇ ਬੈਸਟ ਨਿਰਦੇਸ਼ਕ ਲਈ ਨਾਮਜ਼ਦ ਕੀਤਾ ਗਿਆ। 1917 ਤੋਂ ਬਾਅਦ ਸੱਟੇਬਾਜ਼ਾਂ ਦੀ ਇਹ ਦੂਜੀ ਪਸੰਦੀਦਾ ਫਿਲਮ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਅੱਜ ਤਕ ਕਿਸੇ ਵੀ ਵਿਦੇਸ਼ੀ ਭਾਸ਼ਾ ਦੀ ਫਿਲਮ ਨੂੰ ਆਸਕਰ ਹਾਸਲ ਨਹੀਂ ਹੋਇਆ ਹੈ।
ਇਸ ਤੋਂ ਪਹਿਲਾਂ 10 ਹੋਰ ਫਿਲਮਾਂ ਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਝੋਲੀ ਵਿਦੇਸ਼ੀ ਭਾਸ਼ਾ ਐਵਾਰਡ ਹੀ ਪਿਆ।

ਮੈਰਿਲ ਸਟਰੀਪ ਨੂੰ ਫ਼ਿਲਮ ''ਚ ਲਓ
ਸਟ੍ਰੀਪ ਉਨ੍ਹਾਂ ਕਲਾਕਾਰਾਂ ਦੇ ਇੱਕ ਵਿਸ਼ੇਸ਼ ਵਰਗ ਨਾਲ ਸੰਬੰਧ ਰੱਖਦੀ ਹੈ ਜੋ ਕਿ ਬੈਸਟ ਫਿਲਮ ਐਵਾਰਡ ਜਿੱਤਣ ਵਾਲੀਆਂ ਫਿਲਮਾਂ ''ਚ ਬਤੌਰ ਅਦਾਕਾਰਾ ਕੰਮ ਕਰ ਚੁੱਕੀ ਹੈ।
ਉਨ੍ਹਾਂ ਨੇ ਤਿੰਨ ਵਾਰ ਆਸਕਰ ਆਪਣੇ ਨਾਂਅ ਕੀਤਾ ਹੈ। ਇਸ ਤੋਂ ਇਲਾਵਾ ਹਾਲੀਵੁੱਡ ''ਚ ਮੋਰਗਨ ਫ੍ਰੀਮਨ, ਕੋਲੀਨ ਫਿਰਥ, ਰਲਫ ਫੀਨੈਸ ਅਤੇ ਡਸਟਿਨ ਹੌਫਮਨ, ਜੈਕ ਨਿਕੋਲਸਨ, ਬੈਥ ਗ੍ਰਾਂਟ, ਬਰਨਰਡ ਹਿਲ, ਸ਼ਰਲੇ ਮੈਕਲੇਨ ਅਤੇ ਤਾਲੀਆ ਸ਼ਿਰੇ ਅਜਿਹੇ ਕਲਾਕਾਰ ਹਨ ਜਿੰਨ੍ਹਾਂ ਨੇ ਇਹ ਮਾਣ ਹਾਸਲ ਕੀਤਾ ਹੈ।
ਇਸ ਲਈ ਇੰਨ੍ਹਾਂ ''ਚੋਂ ਕਿਸੇ ਇੱਕ ਨੂੰ ਵੀ ਫਿਲਮ ''ਚ ਲੈਣਾ ਫਿਲਮ ਦੀ ਸਫ਼ਲਤਾ ਨੂੰ ਕਿਸੇ ਹੱਦ ਤੱਕ ਯਕੀਨੀ ਬਣਾਉਂਦਾ ਹੈ।
ਅਦਾਕਾਰ ਆਸਕਰ ''ਚ ਵੋਟ ਕਰਨ ਵਾਲੇ ਫਿਲਮ ਪੇਸ਼ੇਵਰਾਂ ਦਾ ਸਭ ਤੋਂ ਵੱਡਾ ਸਮੂਹ ਹੈ, ਇਸ ਲਈ ਵੱਡਾ ਨਾਮ ਅਤੇ ਪ੍ਰਦਰਸ਼ਨ ਬਹੁਤ ਮਾਅਨੇ ਰੱਖਦਾ ਹੈ।
ਇਹ ਵੀ ਪੜ੍ਹੋ:
- ਦਿੱਲੀ ਚੋਣਾਂ ਵਿੱਚ ਸਕੂਲਾਂ ਦੀ ਚਰਚਾ ਕਿਉਂ
- ਕੇਜਰੀਵਾਲ ਨੇ ਦਿੱਲੀ ਦੀਆਂ ਸਿਹਤ ਸਹੂਲਤਾਂ ਕਿੰਨੀਆਂ ਸੁਧਾਰੀਆਂ
- ''ਹੁਣ ਤੱਕ ਕਿਉਂ ਚੁੱਪ ਸੀ ਕੇਜਰੀਵਾਲ''
ਇੱਕ ਹੋਰ ਦਿਲਚਸਪ ਤੱਥ ਇਹ ਹੈ ਕਿ ਅਜਿਹੀਆਂ ਫਿਲਮਾਂ ਬਹੁਤ ਘੱਟ ਹੋਈਆਂ ਹਨ ਜਿੰਨ੍ਹਾਂ ਨੇ ਬੈਸਟ ਫਿਲਮ ਦਾ ਐਵਾਰਡ ਤਾਂ ਜਿੱਤਿਆ ਹੈ ਪਰ ਉਸ ਫਿਲਮ ਨੂੰ ਅਦਾਕਾਰੀ ਲਈ ਨਾਮਜ਼ਦ ਨਹੀਂ ਕੀਤਾ ਗਿਆ।
ਆਸਕਰ ਦੇ ਇਤਿਹਾਸ ''ਚ 11 ਫਿਲਮਾਂ ਦੀ ਇਹੀ ਸਥਿਤੀ ਰਹੀ ਹੈ। 2009 ''ਚ ਸਲੱਮਡੌਗ ਮਿਲੀਏਨੀਅਰ ਇਸ ਦੀ ਤਾਜ਼ਾ ਮਿਸਾਲ ਹੈ।
ਸਾਰਿਆਂ ਦੀ ਪਸੰਦ ''ਤੇ ਖਰੀ ਉਤਰ ਰਹੀ ਫਿਲਮ 1917 ਇਸ ਸਾਲ ਪੁਰਾਣੇ ਰੁਝਾਨਾਂ ਨੂੰ ਖ਼ਤਮ ਕਰਨ ਦੀ ਗੁੰਜਾਇਸ਼ ਰੱਖਦੀ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=xWw19z7Edrs&t=1s
https://www.youtube.com/watch?v=zJuItaoI53Y
https://www.youtube.com/watch?v=Yp4DHJUlg-k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)