ਕੋਰੋਨਾ ਵਾਇਰਸ: ਦੁਨੀਆਂ ਦੀ ਕਾਰੋਬਾਰੀ ਸ਼ਕਤੀ ਕਹਾਉਣ ਵਾਲੇ ਚੀਨ ਤੋਂ ਕੀ ਮਾਸਕ ਪੂਰੇ ਨਹੀਂ ਹੋ ਰਹੇ

Sunday, Feb 09, 2020 - 05:25 PM (IST)

ਕੋਰੋਨਾ ਵਾਇਰਸ: ਦੁਨੀਆਂ ਦੀ ਕਾਰੋਬਾਰੀ ਸ਼ਕਤੀ ਕਹਾਉਣ ਵਾਲੇ ਚੀਨ ਤੋਂ ਕੀ ਮਾਸਕ ਪੂਰੇ ਨਹੀਂ ਹੋ ਰਹੇ
facemasks
Getty Images

ਕੋਰੋਨਾਵਾਇਰਸ ਪੂਰੇ ਚੀਨ ਵਿੱਚ ਫੈਲਦਾ ਜਾ ਰਿਹਾ ਹੈ ਤਾਂ ਉੱਥੋਂ ਦੇ ਅਧਿਕਾਰੀਆਂ ਨੇ ਦੂਜੇ ਦੇਸਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਕ ਦੀ ਸਪਲਾਈ ਵਿੱਚ ਮਦਦ ਕਰਨ।

ਅਖੀਰ ਚੀਨ ਨੂੰ ਕਿੰਨੇ ਮਾਸਕਜ਼ ਦੀ ਲੋੜ ਹੈ ਅਤੇ ਉਹ ਕਿੱਥੇ ਤਿਆਰ ਕੀਤੇ ਗਏ ਹਨ?

ਚੀਨ ਨੂੰ ਕਿੰਨੇ ਮਾਸਕ ਚਾਹੀਦੇ ਹਨ?

ਹਾਲਾਂਕਿ ਮਾਹਿਰਾਂ ਨੂੰ ਮਾਸਕ ਬਾਰੇ ਖਦਸ਼ੇ ਹਨ ਕਿ ਉਹ ਵਧੇਰੇ ਅਸਰਦਾਰ ਹੋਣਗੇ ਜਾਂ ਨਹੀਂ। ਫੇਸ ਮਾਸਕ ਆਮ ਲੋਕਾਂ ਅਤੇ ਡਾਕਟਰੀ ਸਟਾਫ਼ ਵਿਚਕਾਰ ਵਿਆਪਕ ਰੂਪ ਵਿੱਚ ਇਸਤੇਮਾਲ ਕੀਤੇ ਜਾ ਰਹੇ ਹਨ।

ਸਾਡੇ ਕੋਲ ਇਸ ਦੇ ਪੁਖਤਾ ਅੰਕੜੇ ਨਹੀਂ ਹਨ ਕਿਉਂਕਿ ਵਾਇਰਸ ਪੂਰੇ ਚੀਨ ਵਿੱਚ ਫੈਲ ਰਿਹਾ ਹੈ ਪਰ ਮੰਗ ਦੇ ਆਧਾਰ ''ਤੇ ਨਜ਼ਰ ਮਾਰੀਏ ਤਾਂ ਹੁਬੇਈ ਪ੍ਰਾਂਤ ਦੀ ਸਥਿਤੀ ਤੋਂ ਜਾਣੂ ਹੁੰਦੇ ਹਾਂ।

ਸਿਰਫ਼ ਇਕੱਲੇ ਮੈਡੀਕਲ ਸਟਾਫ਼ ਲਈ ਪੂਰੇ ਸੂਬੇ ਵਿੱਚ ਲਗਭਗ 5,00,000 ਮਾਸਕ ਹਨ।

ਚੀਨ ਵਿੱਚ ਡਾਕਟਰੀ ਸਲਾਹ ਦਿੱਤੀ ਗਈ ਹੈ ਕਿ ਮਾਸਕ ਨੂੰ ਰੈਗੂਲਰ ਤੌਰ ''ਤੇ ਬਦਲਿਆ ਜਾਵੇ। ਅਕਸਰ ਡਾਕਟਰੀ ਟੀਮਾਂ ਨੂੰ ਦਿਨ ''ਚ ਚਾਰ ਵਾਰ ਮਾਸਕ ਬਦਲਣ ਲਈ ਕਿਹਾ ਗਿਆ ਹੈ। ਜਿਸ ਦਾ ਮਤਲਬ ਹੈ ਕਿ ਰੋਜ਼ਾਨਾ 20 ਲੱਖ ਮਾਸਕ ਦੀ ਲੋੜ ਹੈ।

ਇਹ ਵੀ ਪੜ੍ਹੋ:

ਹੁਬੇਈ ਪ੍ਰਾਂਤ ਦੇ ਸਭ ਤੋਂ ਵੱਡੇ ਸ਼ਹਿਰ ਵੁਹਾਨ ਦੇ ਮੁੱਖ ਹਸਪਤਾਲਾਂ ਵਿੱਚੋਂ ਇੱਕ ਵਿੱਚ ਇਹੀ ਕੀਤਾ ਜਾਂਦਾ ਹੈ।

ਸਾਡੇ ਕੋਲ ਦੂਜੇ ਪ੍ਰਭਾਵਿਤ ਸੂਬਿਆਂ ਵਿੱਚ ਡਾਕਟਰੀ ਸਟਾਫ਼ ਦੀ ਗਿਣਤੀ ਦਾ ਕੋਈ ਅੰਕੜਾ ਨਹੀਂ ਹੈ ਪਰ ਉਮੀਦ ਕੀਤੀ ਜਾਂਦੀ ਹੈ ਕਿ ਮਾਸਕ ਦੀ ਵਰਤੋਂ ਇਸੇ ਤਰਾਂ ਹੀ ਕੀਤੀ ਜਾਂਦੀ ਹੋਵੇਗੀ।

ਆਮ ਲੋਕਾਂ ਵਿੱਚ ਮਾਸਕ ਦੀ ਖ਼ਪਤ

ਆਮ ਲੋਕ ਵੀ ਹਨ ਜੋ ਮਾਸਕ ਦੀ ਵਧੇਰੇ ਵਰਤੋਂ ਕਰਦੇ ਹਨ, ਭਾਵੇਂ ਉਨ੍ਹਾਂ ਨੂੰ ਅਧਿਕਾਰੀਆਂ ਦੁਆਰਾ ਅਜਿਹਾ ਕਰਨ ਦੀ ਹਦਾਇਤ ਦਿੱਤੀ ਗਈ ਹੋਵੇ ਜਾਂ ਨਾ।

ਚੀਨ ਵਿੱਚ ਜਨਤਕ ਆਵਾਜਾਈ ਦੀ ਵਰਤੋਂ ਕਰਨ ਵਾਲੇ 50 ਲੱਖ ਤੋਂ ਵੱਧ ਸਟਾਫ਼ ਨੂੰ ਮਾਸਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

ਕੋਰੋਨਾਵਾਇਰਸ
Getty Images

ਅਜਿਹੀਆਂ ਖ਼ਬਰਾਂ ਹਨ ਕਿ ਕੁਝ ਦੁਕਾਨਾਂ, ਕਾਰੋਬਾਰਾਂ ਅਤੇ ਹੋਰ ਜਨਤਕ ਥਾਵਾਂ ''ਤੇ ਲੋਕਾਂ ਨੂੰ ਕਿਹਾ ਹੈ ਕਿ ਉਹ ਅੰਦਰ ਦਾਖਲ ਹੋਣ ਤਾਂ ਮਾਸਕ ਦੀ ਵਰਤੋਂ ਕਰਨ।

ਇਹ ਕਹਿਣਾ ਵੀ ਅਹਿਮ ਹੈ ਕਿ ਸਭਿਆਚਾਰਕ ਤੌਰ ''ਤੇ ਚੀਨ ਦੇ ਲੋਕਾਂ ਲਈ ਮਾਸਕ ਪਾਉਣਾ ਆਮ ਗੱਲ ਹੈ। ਜੇ ਉਹ ਮਹਿਸੂਸ ਕਰਨ ਕਿ ਉਹ ਬਿਮਾਰ ਹੋਣ ਵਾਲੇ ਹਨ ਤਾਂ ਸੁਰੱਖਿਆ ਦੇ ਤੌਰ ''ਤੇ ਉਹ ਮਾਸਕ ਪਹਿਨਦੇ ਹਨ।

ਹਾਲਾਂਕਿ ਇਸ ਦੀ ਜਾਣਕਾਰੀ ਨਹੀਂ ਹੈ ਕਿ ਕਿੰਨੇ ਮਾਸਕਜ਼ ਦੀ ਲੋੜ ਹੈ ਪਰ ਇਹ ਸਪੱਸ਼ਟ ਹੈ ਕਿ ਚੀਨ ਵਿੱਚ ਮਾਸਕ ਦੀ ਪਹਿਲਾਂ ਹੀ ਬਹੁਤ ਵੱਡੀ ਮੰਗ ਹੈ। ਇਹ ਮੰਗ ਚੀਨ ਵਿੱਚ ਵਧਣ ਜਾ ਰਹੀ ਹੈ, ਖ਼ਾਸਕਰ ਉਦੋਂ ਜਦੋਂ ਲੋਕ ਨਵੇਂ ਸਾਲ ਦੀ ਛੁੱਟੀ ਤੋਂ ਬਾਅਦ ਫ਼ਰਵਰੀ ਦੇ ਅੱਧ ਵਿੱਚ ਕੰਮ ਕਰਨ ਲਈ ਵਾਪਸ ਜਾਂਦੇ ਹਨ।

ਚੀਨ ਕਿੰਨੇ ਮਾਸਕ ਦਾ ਉਤਪਾਦਨ ਕਰ ਰਿਹਾ ਹੈ?

ਆਮ ਹਾਲਤਾਂ ਵਿੱਚ ਚੀਨ ਇੱਕ ਦਿਨ ਵਿੱਚ ਲਗਭਗ 20 ਮਿਲੀਅਨ ਮਾਸਕ ਤਿਆਰ ਕਰਦਾ ਹੈ। ਯਾਨਿ ਕਿ ਦੁਨੀਆਂ ਭਰ ਦੇ ਬਣਦੇ ਮਾਸਕ ''ਚੋਂ ਅੱਧੇ ਮਾਸਕ ਚੀਨ ਵਿੱਚ ਬਣਦੇ ਹਨ।

ਹਾਲਾਂਕਿ ਚੀਨ ਵਿੱਚ ਮਾਸਕ ਬਣਾਉਣ ਵਿੱਚ ਤਕਰੀਬਨ 10 ਮਿਲੀਅਨ ਤੱਕ ਦੀ ਕਮੀ ਹੋਈ ਹੈ। ਇਸ ਦਾ ਕਾਰਨ ਹੈ ਨਵੇਂ ਸਾਲ ਦੀ ਛੁੱਟੀ ਤੇ ਵਾਇਰਸ ਦਾ ਅਸਰ।

ਇਹ ਸਪੱਸ਼ਟ ਤੌਰ ''ਤੇ ਚੀਨ ਵਿਚ ਮੌਜੂਦਾ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹੈ।

Pharmacy sign in Singapore saying masks out of stock
Getty Images

ਇਸ ਤੋਂ ਇਲਾਵਾ ਇਹ ਉੱਚ-ਗੁਣਵੱਤਾ ਦੇ ਮਾਸਕ ਹਨ ਜੋ ਅਸਰਦਾਰ ਹੁੰਦੇ ਹਨ ਅਤੇ ਉਨ੍ਹਾਂ ਦੀ ਹੀ ਸਭ ਤੋਂ ਵੱਧ ਲੋੜ ਹੁੰਦੀ ਹੈ।

ਐਨ-95 ਕਿਸਮ ਦਾ ਮਾਸਕ ਸਾਹ ਦੌਰਾਨ ਘੱਟੋ ਘੱਟ 95% ਕਣਾਂ ਨੂੰ ਛਾਣਦਾ ਹੈ ਅਤੇ ਇਹ ਆਮ ਸਰਜੀਕਲ ਜਾਂ ਮੈਡੀਕਲ ਮਾਸਕ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਨੂੰ ਵਾਰ-ਵਾਰ ਬਦਲਣ ਦੀ ਵੀ ਲੋੜ ਹੁੰਦੀ ਹੈ।

ਉਦਯੋਗ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਚੀਨ ਇਸ ਵੇਲੇ 6,00,000 ਦੇ ਕਰੀਬ ਉੱਚ-ਗੁਣਵੱਤਾ ਮਾਸਕ ਤਿਆਰ ਕਰਦਾ ਹੈ।

ਝੇਜਿਆਂਗ ਪ੍ਰਾਂਤ ਨੇ 27 ਜਨਵਰੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਰ ਰੋਜ਼ 10 ਲੱਖ ਮਾਸਕਾਂ ਦੀ ਜ਼ਰੂਰਤ ਹੈ ਅਤੇ ਦੂਜੇ ਸੂਬਿਆਂ ਨੇ ਕਿਹਾ ਹੈ ਕਿ ਉਹ ਇਨ੍ਹਾਂ ਉੱਚ ਪੱਧਰੀ ਮਾਸਕ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਨ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਹਸਪਤਾਲਾਂ ਕੋਲ ਵੀ ਵਧੇਰੇ ਮਾਸਕ ਨਹੀਂ ਹਨ।

ਪੂਰੇ ਚੀਨ ਵਿੱਚ ਮਾਸਕਾਂ ਦੀ ਕਮੀ ਅਤੇ ਕੀਮਤਾਂ ਵਧਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਕਿਉਂਕਿ ਲੋਕ ਮਾਸਕ ਖਰੀਦਣ ਲਈ ਕਾਹਲੇ ਪਏ ਹਨ।

ਇਸ ਮੰਗ ਦਾ ਅੰਦਾਜ਼ਾ ਇਸ ਤੋਂ ਲੱਗਦਾ ਹੈ ਕਿ ਆਨਲਾਈਨ ਸ਼ਾਪਿੰਗ ਸਾਈਟ ਤਾਓਬਾਓ ਦਾ ਕਹਿਣਾ ਹੈ ਕਿ ਜਨਵਰੀ ਦੇ ਸਿਰਫ਼ ਦੋ ਦਿਨਾਂ ਵਿੱਚ ਹੀ ਉਨ੍ਹਾਂ ਨੇ 80 ਮਿਲੀਅਨ ਤੋਂ ਵੱਧ ਮਾਸਕ ਵੇਚੇ।

ਕੀ ਚੀਨ ਨੂੰ ਵਿਦੇਸ਼ ਤੋਂ ਮਾਸਕ ਮਿਲ ਸਕਦੇ ਹਨ?

ਚੀਨ ਨੇ 24 ਜਨਵਰੀ ਤੋਂ 2 ਫਰਵਰੀ ਵਿਚਾਲੇ 220 ਮਿਲੀਅਨ ਮਾਸਕ ਖਰੀਦੇ। ਦੱਖਣੀ ਕੋਰੀਆ ਉਨ੍ਹਾਂ ਵਿੱਚੋਂ ਇੱਕ ਦੇਸ ਹੈ ਜੋ ਮਾਸਕ ਦੀ ਸਪਲਾਈ ਕਰਦਾ ਹੈ।

ਫਰਵਰੀ ਦੀ ਸ਼ੁਰੂਆਤ ਤੋਂ ਹੀ ਪ੍ਰਸ਼ਾਸਨ ਨੇ ਮੈਡੀਕਲ ਦੀ ਸਪਲਾਈ ''ਤੇ ਟੈਕਸ ਵੀ ਹਟਾ ਦਿੱਤਾ ਸੀ।

ਕੋਰੋਨਾਵਾਇਰਸ
Getty Images

ਅਮਰੀਕੀ ਕੰਪਨੀ 3ਐੱਮ ਜੋ ਕਿ ਉੱਚ ਪੱਧਰੀ ਮਾਸਕ ਦੀ ਅਹਿਮ ਉਤਪਾਦਕ ਹੈ, ਦਾ ਕਹਿਣਾ ਹੈ ਕਿ ਉਹ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਿੱਚ ਵਾਧਾ ਕਰ ਰਹੀ ਹੈ।

3ਐੱਮ ਦੇ ਜੈਨੀਫਰ ਅਹਿਰਲਿਚ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਛੇਤੀ ਤੋਂ ਛੇਤੀ ਅਮਰੀਕਾ, ਏਸ਼ੀਆ ਅਤੇ ਯੂਰਪ ਸਣੇ ਸਾਰੇ ਦੇਸਾਂ ਵਿੱਚ ਉਤਪਾਦਨ ਨੂੰ ਵਧਾ ਰਹੇ ਹਾਂ।

ਯੂਕੇ-ਅਧਾਰਤ ਕੈਂਬਰਿਜ ਮਾਸਕ ਕੰਪਨੀ ਜੋ ਕਿ ਉੱਚ-ਗੁਣਵੱਤਾ ਵਾਲੀ ਸਾਹ ਲੈਣ ਵਾਲੇ ਮਾਸਕ ਬਣਾਉਂਦੀ ਹੈ, ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੰਨੀ ਕੋਲ ਮੰਗ ਦਾ ਇੰਨਾ ਵਾਧਾ ਹੋਇਆ ਹੈ ਕਿ ਸਾਰੇ ਦੇ ਸਾਰੇ ਮਾਸਕ ਹੀ ਵਿੱਕ ਗਏ ਹਨ।

ਤਾਈਵਾਨ ਅਤੇ ਭਾਰਤ ਸਣੇ ਕੁਝ ਦੇਸਾਂ ਨੇ ਮਾਸਕ ਦੀ ਬਰਾਮਦ ''ਤੇ ਪਾਬੰਦੀ ਲਗਾਈ ਹੈ।

ਇਹ ਵੀ ਪੜ੍ਹੋ:

ਤਾਈਵਾਨ ਦਾ ਕਹਿਣਾ ਹੈ ਕਿ ਉਹ ਆਪਣੇ ਖੁਦ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਪਹਿਲ ਦੇਣਾ ਚਾਹੁੰਦਾ ਹੈ, ਅਤੇ ਮਾਸਕ ਖਰੀਦਣ ਲਈ ਇਕ ਰਾਸ਼ਨਿੰਗ ਪ੍ਰਣਾਲੀ ਦਾ ਐਲਾਨ ਕੀਤਾ ਹੈ।

ਮਾਸਕ ਖਰੀਦਣ ਲਈ ਹੜਬੜੀ ਕਾਰਨ ਚੀਨ ਤੋਂ ਬਾਹਰਲੇ ਦੇਸਾਂ ਵਿੱਚ ਵੀ ਮਾਸਕ ਦੀ ਘਾਟ ਹੋਣ ਦੀਆਂ ਖ਼ਬਰਾਂ ਆਈਆਂ ਹਨ ਕਿਉਂਕਿ ਕੋਰੋਨਾਵਾਇਰਸ ਦੇ ਦੁਨੀਆਂ ਭਰ ਵਿੱਚ ਫੈਲਣ ਬਾਰੇ ਡਰ ਵੱਧਦਾ ਜਾ ਰਿਹਾ ਹੈ।

4 ਫਰਵਰੀ ਤੱਕ, ਅਮਰੀਕਾ ਕੋਲ ਸਿਰਫ਼ 11 ਮਾਮਲਿਆਂ ਦੀ ਪੁਸ਼ਟੀ ਹੋਈ ਸੀ ਪਰ ਕੁਝ ਵਿਕਰੇਤਾਵਾਂ ਕੋਲ ਪਹਿਲਾਂ ਹੀ ਮਾਸਕ ਦੀ ਕਮੀ ਹੋ ਗਈ ਸੀ। ਹਾਲਾਂਕਿ ਅਮਰੀਕੀ ਅਧਿਕਾਰੀਆਂ ਦੁਆਰਾ ਕਿਹਾ ਗਿਆ ਸੀ ਕਿ ਉਹ "ਆਮ ਲੋਕਾਂ ਲਈ ਮਾਸਕ ਦੀ ਵਰਤੋਂ ਦੀ ਸਿਫਾਰਸ਼ ਨਹੀਂ ਕਰਦੇ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=xWw19z7Edrs&t=1s

https://www.youtube.com/watch?v=Jh-zG3_XXc0

https://www.youtube.com/watch?v=yVsjerUR9-w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News