ਸੁੱਖਾ ਕਾਹਲਵਾਂ ਦੀ ਜ਼ਿੰਦਗੀ ''''ਤੇ ਬਣੀ ਫ਼ਿਲਮ ''''ਸ਼ੂਟਰ'''' ਬੈਨ, ਪ੍ਰੋਡਿਊਸਰ ਖ਼ਿਲਾਫ਼ ਐਕਸ਼ਨ ਦੇ ਹੁਕਮ

02/09/2020 1:40:38 PM

ਫ਼ੌਤ ਹੋ ਚੁੱਕੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ''ਤੇ ਬਣ ਰਹੀ ਪੰਜਾਬੀ ਫ਼ਿਲਮ ''ਸ਼ੂਟਰ'' ''ਤੇ ਪੰਜਾਬ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋਣੀ ਸੀ।

ਕਾਹਲਵਾਂ ਖ਼ੁਦ ਨੂੰ ਸ਼ਾਰਪ ਸ਼ੂਟਰ ਦੱਸਦਾ ਸੀ। ਉਸ ਨੂੰ 21 ਜਨਵਰੀ 2015 ਨੂੰ ਇੱਕ ਹੋਰ ਗੈਂਗਸਟਰ ਵਿੱਕੀ ਗੌਂਡਰ ਤੇ ਸਾਥੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਫ਼ਿਲਮ ਦੇ ਨਿਰਮਾਤਾ ਖ਼ਿਲਾਫ ਸੰਭਾਵੀ ਕਾਨੂੰਨੀ ਚਾਰਾਜੋਈਆਂ ਤਲਾਸ਼ਣ ਦੇ ਹੁਕਮ ਦਿੱਤੇ ਹਨ।

ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਨੇ ਪੁਲਿਸ ਨੂੰ ਲਿਖਤੀ ਵਾਅਦਾ ਕੀਤਾ ਸੀ ਕਿ ਉਹ ਫ਼ਿਲਮ ਰਿਲੀਜ਼ ਨਹੀਂ ਕਰਨਗੇ।

ਡੀਜੀਪੀ ਫ਼ਿਲਮ ਦੇ ਪ੍ਰਮੋਟਰਾਂ, ਨਿਰਦੇਸ਼ਕਾਂ ਤੇ ਅਦਾਕਾਰਾਂ ਬਾਰੇ ਵੀ ਕੀਤੀ ਜਾ ਸਕਣ ਵਾਲੀ ਸੰਭਾਵੀ ਕਾਰਵਾਈ ਦਾ ਪਤਾ ਲਗਾਉਣਗੇ।

ਫ਼ਿਲਮ ਦਾ ਪਹਿਲਾ ਨਾਮ ਸੁੱਖਾ ਕਾਹਲਵਾਂ

ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੇ ਕਾਹਲਵਾਂ ਨੂੰ 21 ਜਨਵਰੀ 2015 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਕਾਹਲਵਾਂ ਨੂੰ ਜਲੰਧਰ ਵਿੱਚ ਇੱਕ ਕੇਸ ਦੀ ਸੁਣਵਾਈ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ।

ਕਾਹਲਵਾਂ ਉੱਪਰ ਕਤਲ, ਅਗਵਾ ਤੇ ਫਿਰੌਤੀ ਵਰਗੇ ਕਈ ਮਾਮਲੇ ਚੱਲ ਰਹੇ ਸਨ।

ਬਾਅਦ ਵਿੱਚਪੁਲਿਸ ਨੇ ਇੱਕ ਮੁਕਾਬਲੇ ਵਿੱਚ ਵਿੱਕੀ ਗੌਂਡਰ ਨੂੰ ਵੀ ਮਾਰ ਦਿੱਤਾ ਸੀ। ਵਿੱਕੀ ਗੌਂਡਰ ''ਤੇ 7 ਲੱਖ ਰੁਪਏ ਦਾ ਇਨਾਮ ਸੀ।

ਫਿਲਮ ਬਾਰੇ

ਫਿਲਮ ਵਿੱਚ 20 ਸਾਲਾ ਸੁੱਖਾ ਕਾਹਲਵਾਂ ਦਾ ਕਿਰਦਾਰ ਨਵੇਂ ਕਲਾਕਾਰ ਜੈ ਰੰਧਾਵਾ ਨੇ ਨਿਭਾਇਆ ਹੈ।

ਫਿਲਮ ਦੇ ਟ੍ਰੇਲਰ ਵਿੱਚ ਪਾਤਰ ਲੋਕਾਂ ਤੇ ਪੁਲਿਸ ਵਾਲਿਆਂ ''ਤੇ ਗੋਲੀਆਂ ਚਲਾਉਂਦਾ ਹੈ ਗਾਲਾਂ ਕੱਢਦਾ ਹੈ। 18 ਜਨਵਰੀ ਨੂੰ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਸੀ।

ਏਡੀਜੀਪੀ ਨੇ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਫ਼ਿਲਮ ਨਾਲ ਸੂਬੇ ਵਿੱਚ ਅਮਨ-ਕਾਨੂੰਨ ਲਈ ਗੰਭੀਰ ਸਿੱਟੇ ਹੋ ਸਕਦੇ ਹਨ ਇਸ ਲਈ ''ਪੰਜਾਬ ਵਿੱਚ ਫ਼ਿਲਮ ਦਿਖਾਏ ਜਾਣ ''ਤੇ ਪਾਬੰਦੀ ਲਾਉਣਾ ਢੁਕਵਾਂ'' ਹੋਵੇਗਾ।

ਔਰਗਨਾਈਜ਼ਡ ਕਰਾਈਮ ਕੰਟਰੋਲ ਬਿਊਰੋ ਪੰਜਾਬ ਪੁਲਿਸ ਦਾ ਗੈਂਗਸਟਰਾਂ ਨਾਲ ਨਜਿੱਠਣ ਵਾਲਾ ਵਿੰਗ ਹੈ। ਵਿੰਗ ਦੇ ਇੱਕ ਸੀਨੀਅਰ ਅਫ਼ਸਰ ਦੇ ਹਵਾਲੇ ਨਾਲ ਹਿੰਦੁਸਤਾਨ ਟਾਈਮਜ਼ ਨੇ ਲਿਖਿਆ ਸੀ ਕਿ ਪਹਿਲਾਂ ਇਸ ਫ਼ਿਲਮ ਦਾ ਨਾਮ ਸੁੱਖਾ ਕਾਹਲਵਾਂ ਹੀ ਰੱਖਿਆ ਗਿਆ ਸੀ।

ਵਿੰਗ ਨੂੰ ਅਕਤੂਬਰ 2019 ਵਿੱਚ ਇਸ ਫ਼ਿਲਮ ਵਿੱਚ ਗੈਂਗਸਟਰ ਦੇ ਮਹਿਮਾ-ਮੰਡਨ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਉਸ ਸਮੇਂ ਫ਼ਿਲਮ ਦੇ ਇੱਕ ਪ੍ਰੋਡਿਊਸਰ ਕੇਵੀ ਢਿੱਲੋਂ ਨੇ ਲਿਖਤ ਵਿੱਚ ਦਿੱਤਾ ਸੀ ਕਿ ਉਹ ਫਿਲਮ ਨੂੰ ਜਾਰੀ ਕਰਨ ਦੀਆ ਯੋਜਨਾਵਾਂ ਨੂੰ ਠੰਡੇ ਬਸਤੇ ਵਿੱਚ ਪਾ ਰਹੇ ਹਨ।

ਫਿਲਮ ਪ੍ਰੋਡਿਊਸਰ ਕੇਵੀ ਢਿੱਲੋਂ ਨਾਲ ਬੀਬੀਸੀ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ:

ਡੀਜੀਪੀ ਦਿਨਕਰ ਗੁਪਤਾ
Getty Images
ਡੀਜੀਪੀ ਦਿਨਕਰ ਗੁਪਤਾ

ਢਿੱਲੋਂ ਨੇ ਆਪਣੇ ਪੱਤਰ ਵਿੱਚ ਐੱਸਐੱਸਪੀ ਮੁਹਾਲੀ ਨੂ ਲਿਖਿਆ ਸੀ, "ਕਿਉਂਕਿ ਤੁਹਾਡੀ ਰਾਇ ਹੈ ਕਿ ਫ਼ਿਲਮ ਦੇ ਵਿਸ਼ਾ-ਵਸਤੂ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ, ਮੈਂ ਫ਼ਿਲਮ ਦਾ ਪ੍ਰੋਜੈਕਟ ਬੰਦ ਕਰ ਰਿਹਾ ਹਾਂ।"

ਇਸ ਦੀ ਥਾਂ ਫ਼ਿਲਮ ਦਾ ਨਿਰਮਾਣ ਇੱਕ ਬਦਲਵੇਂ ਨਾਮ ਹੇਠ ਜਾਰੀ ਰਿਹਾ ਤੇ ਫ਼ਿਲਮ 21 ਫ਼ਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਣੀ ਹੈ।

ਵੀਡੀਓ: ਸਿੱਧੂ ਮੂਸੇਵਾਲਾ ਦੀ ''ਬੰਦੂਕ ਸੱਭਿਆਚਾਰ'' ਬਾਰੇ ਨਸੀਹਤ

https://www.youtube.com/watch?v=ggIBPyp3_pc

ਹਾਈ ਕੋਰਟ ਦੇ ਹੁਕਮਾਂ ਦਾ ਪਿਛੋਕੜ

ਫ਼ਿਲਮ ਤੇ ਪਾਬੰਦੀ ਦੇ ਫੈਸਲੇ ਤੋਂ ਕੁਝ ਦਿਨ ਪਹਿਲਾਂ ਹੀ ਮਾਨਸਾ ਪੁਲਿਸ ਨੇ ਗਾਇਕ ਸੁਖਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) ਤੇ ਮਨਕੀਰਤ ਔਲਖ਼ ਖਿਲਾਫ਼ ਸੋਸ਼ਲ ਮੀਡੀਆ ਤੇ ਪਾਈ ਇੱਕ ਕਲਿੱਪ ਰਾਹੀ ਹਿੰਸਾ ਤੇ ਜੁਰਮ ਨੂੰ ਹੱਲਾਸ਼ੇਰੀ ਦੇਣ ਦਾ ਪਰਚਾ ਦਰਜ ਕੀਤਾ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੁਤਾਬਕ ਹਦਾਇਤ ਕੀਤੀ ਹੋਈ ਹੈ ਕਿ ਸ਼ਰਾਬ, ਨਸ਼ੇ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਾ ਕੋਈ ਗੀਤ ਲਾਈਵ ਪ੍ਰਫਾਰਮੈਂਸ ਦੌਰਾਨ ਵੀ ਗਾਉਣ ਨਾ ਦਿੱਤਾ ਜਾਵੇ।

ਅਦਾਲਤ ਨੇ ਕਿਹਾ ਸੀ ਕਿ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਾਉਣ ਲਈ ਸੰਬੰਧਿਤ ਜਿਲ੍ਹਿਆਂ ਦੇ ਮੈਜਿਸਟਰੇਟ/ਐੱਸਐੱਸਪੀ ਨਿੱਜੀ ਰੂਪ ਵਿੱਚ ਜਿੰਮੇਵਾਰ ਹੋਣਗੇ।

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=kSEHfdL_w5w&t=1s

https://www.youtube.com/watch?v=ILFCqmmeUB8&t=63s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News