ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਬਾਰੇ ਸਵਾਲ ''''ਤੇ ਕਪਿਲ ਦੇਵ ਕਿਉਂ ਬੋਲੇ ''''ਵਿਅਕਤੀ ਨਾਲੋਂ ਟੀਮ ਵੱਡੀ ਹੁੰਦੀ ਹੈ''''

Sunday, Feb 09, 2020 - 11:55 AM (IST)

ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਬਾਰੇ ਸਵਾਲ ''''ਤੇ ਕਪਿਲ ਦੇਵ ਕਿਉਂ ਬੋਲੇ ''''ਵਿਅਕਤੀ ਨਾਲੋਂ ਟੀਮ ਵੱਡੀ ਹੁੰਦੀ ਹੈ''''

"ਵਰਲਡ ਰਿਕਾਰਡ ਤੋੜਨ ਲਈ ਤੁਹਾਨੂੰ ਲੰਬੇ ਸਮੇਂ ਤੱਕ ਖੇਡਣਾ ਪੈਂਦਾ ਹੈ ਅਤੇ ਜੇਕਰ ਵਿਰਾਟ ਆਉਣ ਵਾਲੇ ਪੰਜ ਤੋਂ ਛੇ ਸਾਲ ਤੱਕ ਪਿੱਚ ''ਤੇ ਆਪਣਾ ਜਲਵਾ ਕਾਇਮ ਰੱਖ ਸਕੇ ਤਾਂ ਉਹ ਕਈ ਨਵੇਂ ਵਿਸ਼ਵ ਰਿਕਾਰਡ ਬਣਾ ਦੇਣਗੇ।"

ਕੁਝ ਇਸ ਤਰ੍ਹਾਂ ਬੋਲੇ ਭਾਰਤ ਲਈ ਸਾਲ 1983 ਦਾ ਕ੍ਰਿਕਟ ਵਰਲਡ ਕੱਪ ਜਿੱਤਣ ਵਾਲੇ ਭਾਰਤੀ ਕ੍ਰਿਕਟਰ ਕਪਿਲ ਦੇਵ ਜਿਨ੍ਹਾਂ ਨੂੰ ਮਿਲਣ ਲਈ ਬੀਬੀਸੀ ਦੀ ਟੀਮ ਹਰਿਆਣਾ ਦੇ ਮਾਨੇਸਰ ਵਿੱਚ ਮੌਜੂਦ ਇੱਕ ਗੋਲਫ਼ ਕਲੱਬ ਵਿੱਚ ਪਹੁੰਚੀ।

ਉਨ੍ਹਾਂ ਨੂੰ ਮੈਂ ਹੁਣ ਤੱਕ ਸਿਰਫ਼ ਗੇਂਦ ਸੁੱਟਦੇ ਹੋਏ, ਬੱਲੇ ਨਾਲ ਦੌੜਾਂ ਬਣਾਉਂਦੇ ਹੋਏ ਹੋਏ ਅਤੇ ਪਿੱਚ ''ਤੇ ਫੀਲਡਿੰਗ ਕਰਦੇ ਹੋਏ ਹੀ ਦੇਖਿਆ ਸੀ, ਪਰ ਕਪਿਲ ਦੇਵ ਨੂੰ ਪਹਿਲੀ ਵਾਰ ਗੋਲਫ ਖੇਡਦੇ ਦੇਖਣਾ ਮੇਰੇ ਲਈ ਉਨ੍ਹਾਂ ਦੀ ਦਿੱਖ ਵਿੱਚ ਇੱਕ ਨਵਾਂ ਪਹਿਲੂ ਜੋੜ ਗਿਆ।

ਵਿਰਾਟ ਸਦੀ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ?

ਸਵਾਲਾਂ ਦਾ ਸਿਲਸਿਲਾ ਮੌਜੂਦਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਲੈ ਕੇ ਸ਼ੁਰੂ ਹੋਇਆ। ਬੱਲੇ ਨਾਲ ਤਾਬੜਤੋੜ ਦੌੜਾਂ ਬਣਾਉਣ ਵਾਲੇ ਅਤੇ ਮੈਚ ਨੂੰ ਪੂਰਾ ਉਲਟਾਉਣ ਦੀ ਸਮਰੱਥਾ ਰੱਖਣ ਵਾਲੇ ਵਿਰਾਟ ਕੋਹਲੀ ਕੀ ਇਸ ਸਦੀ ਦੇ ਮਹਾਨ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਪਹੁੰਚ ਗਏ ਹਨ?

ਕਪਿਲ ਦੇਵ ਨੇ ਕਿਹਾ,"ਦੇਖੋ ਉਨ੍ਹਾਂ ਨੇ ਆਪਣੀ ਕਾਬਲੀਅਤ ਦਿਖਾ ਦਿੱਤੀ ਹੈ, ਪਰ ਅਜੇ ਉਨ੍ਹਾਂ ਨੂੰ ਬਹੁਤ ਅੱਗੇ ਜਾਣਾ ਹੈ। ਜੋ ਗੁਣ ਇੱਕ ਬੱਲੇਬਾਜ਼ ਕੋਲ ਹੋਣੇ ਚਾਹੀਦੇ ਹਨ, ਉਹ ਸਭ ਉਨ੍ਹਾਂ ਕੋਲ ਹਨ।"

"ਖੇਡ ਨੂੰ ਲੈ ਕੇ ਉਨ੍ਹਾਂ ਦਾ ਜਜ਼ਬਾ, ਉਨ੍ਹਾਂ ਦੀ ਫਿਟਨੈੱਸ ਬਹੁਤ ਕਮਾਲ ਦੀ ਰਹੀ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਉਹ ਆਪਣੀ ਇਹ ਫਾਰਮ ਨੂੰ ਬਰਕਰਾਰ ਰੱਖਣਗੇ।"

ਇਹ ਵੀ ਪੜ੍ਹੋ-

"ਵਰਲਡ ਰਿਕਾਰਡ ਤੋੜਨ ਲਈ ਤੁਹਾਨੂੰ ਲੰਬੇ ਸਮੇਂ ਤੱਕ ਖੇਡਣਾ ਪੈਂਦਾ ਹੈ ਅਤੇ ਜੇਕਰ ਵਿਰਾਟ ਆਉਣ ਵਾਲੇ ਪੰਜ ਤੋਂ ਛੇ ਸਾਲ ਤੱਕ ਪਿੱਚ ''ਤੇ ਆਪਣਾ ਜਲਵਾ ਕਾਇਮ ਰੱਖ ਸਕੇ ਤਾਂ ਉਹ ਕਈ ਨਵੇਂ ਵਿਸ਼ਵ ਰਿਕਾਰਡ ਬਣਾ ਦੇਣਗੇ।"

ਧੋਨੀ ਦੀ ਘਾਟ

ਕ੍ਰਿਕਟ ਦੇ ਚਾਹੁਣ ਵਾਲੇ ਵਿਰਾਟ ਕੋਹਲੀ ਦੇ ਨਾਲ-ਨਾਲ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੀ ਕਾਫ਼ੀ ਪਸੰਦ ਕਰਦੇ ਹਨ।

ਧੋਨੀ ਜਿਨ੍ਹਾਂ ਨੇ ਸਾਲ 2014 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ, ਉਨ੍ਹਾਂ ਨਾਲ ਪਿਛਲੇ ਸਾਲ ਬੀਸੀਸੀਆਈ ਦਾ ਕੋਈ ਕਰਾਰ ਨਹੀਂ ਹੋ ਸਕਿਆ।

ਧੋਨੀ ਦੀ ਪਿੱਚ ''ਤੇ ਗ਼ੈਰ-ਮੌਜੂਦਗੀ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਤਾਂ ਹੁੰਦੀ ਹੀ ਹੈ, ਪਰ ਭਾਰਤੀ ਟੀਮ ਵਿੱਚ ਲੰਬੇ ਸਮੇਂ ਤੱਕ ਵਿਕਟਾਂ ਦੇ ਪਿੱਛੇ ਆਪਣਾ ਜਲਵਾ ਦਿਖਾਉਣ ਵਾਲੇ ਧੋਨੀ ਦੀ ਕਮੀ ਤੋਂ ਟੀਮ ਇੰਡੀਆ ਕਿਵੇਂ ਨਿਕਲ ਸਕੇਗੀ?

ਇਸ ਸੁਆਲ ਦੇ ਜਵਾਬ ਵਿੱਚ ਕਪਿਲ ਬੋਲੇ," ਦੇਖੋ, ਪਹਿਲਾਂ ਅਸੀਂ ਇਹ ਸੋਚਦੇ ਸੀ ਕਿ ਗਵਾਸਕਰ ਦੇ ਬਿਨਾਂ ਟੀਮ ਦਾ ਕੀ ਹੋਵੇਗਾ? ਤੇਂਦੁਲਕਰ ਦੇ ਬਿਨਾਂ ਟੀਮ ਦਾ ਕੀ ਹੋਵੇਗਾ? ਪਰ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਟੀਮ ਉਸ ਵਿਅਕਤੀ ਤੋਂ ਕਿਧਰੇ ਵੱਡੀ ਹੈ।"

"ਤੁਹਾਨੂੰ ਯਕੀਨੀ ਤੌਰ ''ਤੇ ਉਸ ਸ਼ਖ਼ਸ ਦੀ ਗ਼ੈਰ-ਮੌਜੂਦਗੀ ਰੜਕੇਗੀ, ਪਰ ਉਸ ਨੇ ਦੇਸ਼ ਲਈ ਜੋ ਕਰਨਾ ਸੀ, ਉਸ ਨੇ ਕਰ ਦਿੱਤਾ। ਜੇਕਰ ਤੁਸੀਂ ਉਸੀ ਗੱਲ ਨੂੰ ਲੈ ਕੇ ਉਦਾਸ ਰਹੋਗੇ ਤਾਂ ਫਿਰ ਅੱਗੇ ਨਹੀਂ ਵਧ ਸਕੋਗੇ।"

https://www.youtube.com/watch?v=xWw19z7Edrs

ਆਲੋਚਕਾਂ ਨੂੰ ਸਖ਼ਤ ਜਵਾਬ

ਮੌਜੂਦਾ ਭਾਰਤੀ ਟੀਮ ਬਾਰੇ ਕਪਿਲ ਨੇ ਕਿਹਾ ਕਿ ਉਹ ਚੰਗੀ ਫਾਰਮ ਵਿੱਚ ਹੈ ਅਤੇ ਹੁਣ ਤੱਕ ਦੀਆਂ ਸਭ ਤੋਂ ਬਿਹਤਰੀਨ ਭਾਰਤੀ ਕ੍ਰਿਕਟ ਟੀਮਾਂ ਵਿੱਚੋਂ ਇੱਕ ਹੈ।

ਪਰ ਟੀਮ ਇੰਡੀਆ ਦੇ ਵਿਦੇਸ਼ੀ ਦੌਰਿਆਂ ''ਤੇ ਉੱਠ ਰਹੇ ਸੁਆਲਾਂ ਦੇ ਜਵਾਬ ਵਿੱਚ ਵੀ ਕਪਿਲ ਨੇ ਆਲੋਚਕਾਂ ''ਤੇ ਬਾਊਂਸਰ ਸੁੱਟੀ ਅਤੇ ਕਿਹਾ ਕਿ, "ਤੁਸੀਂ ਉਨ੍ਹਾਂ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਹਰ ਵਾਰ ਦੌੜਾਂ ਬਣਾਉਣਗੇ।"

ਇਹ ਵੀ ਪੜ੍ਹੋ-

"ਪਿਛਲੇ ਦਸ ਸਾਲਾਂ ਤੋਂ ਟੀਮ ਇੰਡੀਆ ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ ਜਿਸ ਲਈ ਸਾਨੂੰ ਉਨ੍ਹਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਆਲੋਚਕਾਂ ਦਾ ਤਾਂ ਕੰਮ ਹੀ ਹੈ ਆਲੋਚਨਾ ਕਰਨਾ।"

''ਖਿਡਾਰਨਾਂ ਕਮਾਲ ਕਰ ਰਹੀਆਂ ਹਨ''

ਭਾਰਤ ਵਿੱਚ 80 ਅਤੇ 90 ਦੇ ਦਹਾਕੇ ਦੀ ਤੁਲਨਾ ਵਿੱਚ ਹੁਣ ਲੋਕ ਖਿਡਾਰਨਾਂ ਨੇ ਨਾਮ ਪਛਾਣ ਰਹੇ ਹਨ ਕਿਉਂਕਿ ਉਹ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ ਅਤੇ ਹਰ ਸਾਲ ਵਿਸ਼ਵ ਦੇ ਵੱਡੇ ਮੁਕਾਬਲਿਆਂ ਵਿੱਚ ਇਨਾਮ ਜਿੱਤ ਰਹੀਆਂ ਹਨ।

ਪਰ ਖ਼ੁਦ ਇੱਕ ਖਿਡਾਰੀ ਰਹੇ ਕਪਿਲ ਦੇਵ ਭਾਰਤ ਵਿੱਚ ਮਹਿਲਾ ਖਿਡਾਰੀਆਂ ਦੇ ਭਵਿੱਖ ਅਤੇ ਉਨ੍ਹਾਂ ਨੂੰ ਮਿਲ ਰਹੇ ਮੌਕਿਆਂ ਬਾਰੇ ਕੀ ਕਹਿੰਦੇ ਹਨ?

ਕਪਿਲ ਕਹਿੰਦੇ ਹਨ, "ਮਹਿਲਾਵਾਂ ਦਾ ਭਵਿੱਖ ਕਾਫ਼ੀ ਉੱਜਵਲ ਹੈ, ਚਾਹੇ ਉਹ ਬੈਡਮਿੰਟਨ ਹੋਵੇ, ਟੈਨਿਸ ਹੋਵੇ, ਅਥਲੈਟਿਕਸ ਹੋਵੇ, ਇਨ੍ਹਾਂ ਸਾਰਿਆਂ ਵਿੱਚ ਮਹਿਲਾਵਾਂ ਨੇ ਪੁਰਸ਼ਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨੂੰ ਖੇਡਣ ਦੇ ਹੋਰ ਮੌਕੇ ਦਈਏ।"

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਨ੍ਹਾਂ ਬੱਚਿਆਂ ਨੂੰ ਖੇਡਣ ਲਈ ਜਗ੍ਹਾ, ਸੁਵਿਧਾਵਾਂ ਦਈਏ ਅਤੇ ਬਾਕੀ ਉਨ੍ਹਾਂ ''ਤੇ ਛੱਡ ਦਈਏ।

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=zJuItaoI53Y

https://www.youtube.com/watch?v=FhuxtBWEcq4

https://www.youtube.com/watch?v=GecTWnZ6vBU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News