ਕਬੱਡੀ ਟੂਰਨਾਮੈਂਟ ਖੇਡਣ ਪਾਕਿਸਤਾਨ ਪਹੁੰਚੀ ਭਾਰਤੀ ਟੀਮ ''''ਤੇ ਵਿਵਾਦ

Saturday, Feb 08, 2020 - 10:55 PM (IST)

ਕਬੱਡੀ ਟੂਰਨਾਮੈਂਟ ਖੇਡਣ ਪਾਕਿਸਤਾਨ ਪਹੁੰਚੀ ਭਾਰਤੀ ਟੀਮ ''''ਤੇ ਵਿਵਾਦ

ਏਕੇਐੱਫਆਈ ਦੇ ਐਡਮਿਨਸਟ੍ਰੇਟਰ ਜਸਟਿਸ ਐੱਸਪੀ ਗਰਗ ਨੇ ਪਾਕਿਸਤਾਨ ਖੇਡਣ ਗਈ ਭਾਰਤੀ ਕਬੱਡੀ ਟੀਮ ''ਤੇ ਸਵਾਲ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਏਮੈਚਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ (ਏਕੇਐੱਫਆਈ) ਨੇ ਕਿਸੇ ਕਬੱਡੀ ਟੀਮ ਨੂੰ ਪਾਕਿਸਤਾਨ ਜਾ ਕੇ ਮੈਚ ਖੇਡਣ ਦੀ ਇਜ਼ਾਜਤ ਨਹੀਂ ਦਿੱਤੀ ਹੈ।

ਉਨ੍ਹਾਂ ਨੇ ਕਿਹਾ, "ਬਿਨਾਂ ਇਜਾਜ਼ਤ ਜਾਣ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।"

ਦਰਅਸਲ ਜਾਣਕਾਰੀ ਮੁਤਾਬਕ ਭਰਤੀ ਕਬੱਡੀ ਟੀਮ ਪਾਕਿਸਤਾਨ ਵਿੱਚ ਹੋ ਰਹੇ ''ਆਪਣੀ ਮਿੱਟੀ ਆਪਣਾ ਖੇਲ'' ਨਾਮ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਈ ਹੈ।

ਟੀਮ ਦੇ ਪਾਕਿਸਤਾਨ ਪਹੁੰਚਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਸਟਿਸ ਗਰਗ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਤਰ੍ਹਾਂ ਦੇ ਟੂਰਨਾਮੈਂਟ ਵਿੱਚ ਕਿਸੇ ਵੀ ਭਾਰਤੀ ਕਬੱਡੀ ਟੀਮ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਪਾਕਿਸਤਾਨ ਦਾ ਰੁੱਖ਼

ਉੱਧਰ ਦੂਜੇ ਪਾਸੇ ਜਦੋਂ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਮੁਹੰਮਦ ਸਰਵਰ ਨੂੰ ਭਾਰਤੀ ਟੀਮ ਦੇ ਪਾਕਿਸਤਾਨ ਆਉਣ ਸਬੰਧੀ ਇਜਾਜ਼ਤ ਨੂੰ ਲੈ ਕੇ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਇਹ ਤਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ, ਸਾਨੂੰ ਕੋਈ ਜਾਣਕਾਰੀ ਨਹੀਂ ਹੈ।"

ਉਨ੍ਹਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਨੂੰ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਤੋਂ ਮਾਨਤਾ ਹਾਸਿਲ ਹੈ।

ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਪਹਿਲੀ ਵਾਰ ਇਹ ਟੂਰਨਾਮੈਂਟ ਹੋ ਰਿਹਾ ਹੈ। 9 ਫਰਵਰੀ ਤੋਂ 16 ਫਰਵਰੀ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤ-ਪਾਕਿਸਤਾਨ ਦੀਆਂ ਟੀਮਾਂ ਸਣੇ 10 ਦੇਸਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਇਹ ਵੀ ਪੜ੍ਹੋ-

ਭਾਰਤੀ ਕਬੱਡੀ ਟੀਮ ਦੇ ਇੱਕ ਖਿਡਾਰੀ ਰਵੀ ਪ੍ਰਕਾਸ਼ ਨੇ ਕਿਹਾ ਕਿ ਉਹ ਭਾਰਤ ਦੀ ਨੁਮਾਇਨਦਗੀ ਕਰਨ ਆਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਟੀਮ ''ਤੇ ਚੁੱਕੇ ਸਵਾਲਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=FhuxtBWEcq4

https://www.youtube.com/watch?v=GecTWnZ6vBU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News