Exit Poll: ਦਿੱਲੀ ਦੀ ਸੱਤਾ ਦੀ ਰੇਸ ਵਿੱਚ ਆਮ ਆਦਮੀ ਪਾਰਟੀ ਅੱਗੇ, ਭਾਜਪਾ ਦੂਜੇ ਨੰਬਰ ''''ਤੇ

Saturday, Feb 08, 2020 - 08:40 PM (IST)

Exit Poll: ਦਿੱਲੀ ਦੀ ਸੱਤਾ ਦੀ ਰੇਸ ਵਿੱਚ ਆਮ ਆਦਮੀ ਪਾਰਟੀ ਅੱਗੇ, ਭਾਜਪਾ ਦੂਜੇ ਨੰਬਰ ''''ਤੇ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੈਸੇ ਤਾਂ ਦੋ ਦਿਨ ਬਾਅਦ ਆਉਣੇ ਹਨ ਪਰ ਐਗਜ਼ਿਟ ਪੋਲ ਦੇ ਰੁਝਾਨਾਂ ''ਤੇ ਭਰੋਸਾ ਕਰੀਏ ਤਾਂ ਅਜਿਹਾ ਲਗਦਾ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ।

70 ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ਵਿੱਚ ਬਹੁਮਤ ਲਈ 36 ਵਿਧਾਇਕਾਂ ਦੀ ਲੋੜ ਪਵੇਗੀ।

ਪਰ ਤਕਰੀਬਨ ਸਾਰੇ ਸਮਾਚਾਰ ਚੈਨਲਾਂ ਨੇ ਆਪਣੇ ਐਗਜ਼ਿਟ ਪੋਲਸ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਰ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਮੋਹਰੀ ਦਿਖਾਇਆ ਹੈ।

ਇਹ ਦਸ ਦਈਏ ਕਿ ਬੀਬੀਸੀ ਕੋਈ ਐਗਜ਼ਿਟ ਪੋਲ ਨਹੀਂ ਕਰਵਾਉਂਦਾ ਹੈ।

''ਆਪ'' ਦੀ ਸਥਿਤੀ

ਏਬੀਪੀ ਨਿਊਜ਼ ਅਤੇ ਸੀ ਵੋਟਰ ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ 49 ਤੋਂ 63 ਸੀਟਾਂ ਤੱਕ ਮਿਲ ਸਕਦੀਆਂ ਹਨ।

ਜਦ ਕਿ ਟਾਈਮਜ਼ ਨਾਓ ਅਤੇ ਇਪਸੋਸ ਦਾ ਸਰਵੇ ''ਆਪ'' ਨੂੰ 47 ਸੀਟਾਂ ਦੇ ਰਿਹਾ ਹੈ।

ਇਹ ਵੀ ਪੜ੍ਹੋ-

ਦੂਜੇ ਪਾਸੇ, ਟੀਵੀ9 ਭਾਰਤਵਰਸ਼ ਅਤੇ ਸਿਸੇਰੋ ਦੇ ਸਰਵੇ ਵਿੱਚ ''ਆਪ'' ਨੂੰ 54 ਸੀਟਾਂ ਦਿੱਤੀਆਂ ਗਈਆਂ ਹਨ।

ਰਿਪਬਲਿਕ ਟੀਵੀ ਅਤੇ ਜਨ ਕੀ ਬਾਤ ਦੇ ਐਗਜ਼ਿਟ ਪੋਲ ਮੁਤਾਬਕ ''ਆਪ'' ਨੂੰ 48 ਤੋਂ 61 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

ਇੰਡੀਆ ਨਿਊਜ਼ ਅਤੇ ਨੇਤਾ ਦੇ ਸਰਵੇ ਜੇਕਰ ਸੱਚ ਹੋਏ ਤਾਂ ਆਮ ਆਦਮੀ ਪਾਰਟੀ ਨੂੰ 53 ਤੋਂ 57 ਸੀਟਾਂ ਮਿਲਣ ਦੀ ਸੰਭਵਾਨਾ ਹੈ।

https://www.youtube.com/watch?v=Yp4DHJUlg-k

ਇੱਥੋਂ ਤੱਕ ਕਿ ਸੁਦਰਸ਼ਨ ਨਿਊਜ਼ ਨੇ ਵੀ ਆਪਣੇ ਸਰਵੇ ਵਿੱਚ ''ਆਪ'' ਨੂੰ 41 ਤੋਂ 45 ਸੀਟਾਂ ਦਿੱਤੀਆਂ ਹਨ।

ਐਗਜ਼ਿਟ ਪੋਲਸ ਨਾਲ ਰੁਝਾਨਾਂ ਦਾ ਔਸਤ ਜਾਂ ਪੋਲ ਆਫ ਐਗਜ਼ਿਟ ਪੋਲਸ ਦੇ ਅੰਕੜੇ ਆਮ ਆਦਮੀ ਪਾਰਟੀ ਨੂੰ 52 ਸੀਟਾਂ ਦੇ ਰਹੇ ਹਨ।

ਦਿੱਲੀ ਦੀ ਵਿਰੋਧੀ ਧਿਰ

ਐਗਜ਼ਿਟ ਪੋਲਸ ਵਿੱਚ ਇਸ ਗੱਲ ਨੂੰ ਲੈ ਕੇ ਆਮ ਰਾਇ ਹੈ ਕਿ ਦਿੱਲੀ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀਆਂ ਦੋਵਾਂ ਪਾਰਟੀਆਂ ਭਾਜਵਾ ਅਤੇ ਕਾਂਗਰਸ ਸੱਤਾ ਦੀ ਰੇਸ ਵਿੱਚ ਫਿਸਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਵੈਸੇ ਇਸ ਰੇਸ ਵਿੱਚ ਭਾਜਪਾ ਦੂਜੇ ਨੰਬਰ ''ਤੇ ਹੈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਉਸ ਦੀ ਸਥਿਤੀ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।

ਏਬੀਪੀ ਨਿਊਜ਼ ਅਤੇ ਸੀ ਵੋਟਰ ਦੇ ਸਰਵੇ ਵਿੱਚ ਭਾਜਪਾ ਨੂੰ 5 ਤੋਂ 19 ਸੀਟਾਂ ਅਤੇ ਕਾਂਗਰਸ ਨੂੰ 0 ਤੋਂ 4 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

ਦੂਜੇ ਪਾਸੇ, ਟਾਈਮਜ਼ ਨਾਓ ਅਤੇ ਇਪਸੋਸ ਦਾ ਐਗਜ਼ਿਟ ਪੋਲ ਭਾਜਪਾ ਨੂੰ 23 ਅਤੇ ਕਾਂਗਰਸ ਨੂੰ 0 ਸੀਟਾਂ ਦੇ ਰਿਹਾ ਹੈ।

ਰਿਪਬਲਿਕ ਟੀਵੀ ਅਤੇ ਜਨ ਕੀ ਬਾਤ ਦੇ ਸਰਵੇ ਵਿੱਚ ਭਾਜਪਾ ਨੂੰ 9 ਤੋਂ 21 ਸੀਟਾਂ ਅਤੇ ਕਾਂਗਰਸ ਨੂੰ 0 ਤੋਂ 1 ਸੀਟ ਮਿਲਦੀ ਨਜ਼ਰ ਆ ਰਹੀ ਹੈ।

ਇੰਡੀਆ ਨਿਊਜ਼ ਅਤੇ ਨੇਤਾ ਦੇ ਸਰਵੇ ਦੀ ਮੰਨੀਏ ਤਾਂ ਭਾਜਪਾ ਨੂੰ 11 ਤੋਂ 17 ਸੀਟਾਂ ਮਿਲ ਸਕਦੀਆਂ ਹਨ ਜਦਕਿ ਕਾਂਗਰਸ ਨੂੰ 0 ਤੋਂ 2 ਸੀਟਾਂ।

ਟੀਵੀ9 ਭਾਰਤਵਰਸ਼ ਅਤੇ ਸਿਸੇਰੋ ਦੇ ਸਰਵੇ ਵਿੱਚ ਭਾਜਪਾ ਨੂੰ 15 ਸੀਟਾਂ ਤਾਂ ਕਾਂਗਰਸ ਨੂੰ 1 ਸੀਟ ਮਿਲਣ ਦੀ ਗੱਲ ਆਖੀ ਗਈ ਹੈ।

ਭਾਜਪਾ ਦੀ ਸਭ ਤੋਂ ਬਿਹਤਰ ਸਥਿਤੀ ਦਾ ਅੰਦਾਜ਼ਾ ਸੁਦਰਸ਼ਨ ਨਿਊਜ਼ ਨੇ ਲਗਾਇਆ ਹੈ। ਉਸ ਨੇ ਭਾਜਪਾ ਨੂੰ 24 ਤੋਂ 28 ਸੀਟਾਂ ਤਾਂ ਕਾਂਗਰਸ ਨੂੰ 1 ਤੋਂ 2 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ।

ਵੈਸੇ ਵੋਟਾਂ ਤੋਂ ਬਾਅਦ ਇਹ ਐਗਜ਼ਿਟ ਪੋਲ ਕੁਝ ਵੀ ਕਹਿਣ ਪਰ ਅਸਲ ਸਿੱਟੇ ਮੰਗਲਵਾਰ ਯਾਨਿ 11 ਫਰਵਰੀ ਨੂੰ ਹੀ ਆਉਣਗੇ।

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=zJuItaoI53Y

https://www.youtube.com/watch?v=FhuxtBWEcq4

https://www.youtube.com/watch?v=GecTWnZ6vBU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News