CAA ’ਤੇ ਸਿੱਖਾਂ ਤੋਂ ਸਾਥ ਮੰਗਣ ਅਕਾਲ ਤਖ਼ਤ ਪਹੁੰਚੇ ਮੁਸਲਮਾਨਾਂ ਨੇ ਕੀ ਕਿਹਾ - 5 ਅਹਿਮ ਖ਼ਬਰਾਂ

Saturday, Feb 08, 2020 - 08:25 AM (IST)

CAA ’ਤੇ ਸਿੱਖਾਂ ਤੋਂ ਸਾਥ ਮੰਗਣ ਅਕਾਲ ਤਖ਼ਤ ਪਹੁੰਚੇ ਮੁਸਲਮਾਨਾਂ ਨੇ ਕੀ ਕਿਹਾ - 5 ਅਹਿਮ ਖ਼ਬਰਾਂ

ਮੁਸਲਮਾਨ ਭਾਈਚਾਰੇ ਵੱਲੋਂ ਸ਼ੁੱਕਰਵਾਰ ਨੂੰ ਅਕਾਲ ਤਖ਼ਤ ਸਾਹਿਬ ’ਤੇ ਜਾ ਕੇ ਸੀਏਏ ਖ਼ਿਲਾਫ਼ ਸਿੱਖਾਂ ਦੇ ਸਾਥ ਦੀ ਮੰਗ ਕੀਤੀ ਗਈ।

ਇਸ ਵਫ਼ਦ ਦੀ ਅਹਿਮਦਗੜ੍ਹ ਦੇ ਮੁਸਲਿਮ ਭਾਈਚਾਰੇ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਭੇਜਿਆ ਗਿਆ ਸੀ।

ਪੰਜਾਬੀ ਟ੍ਰਿਬਿਊਨ ਮੁਤਾਬਕ ਇਸ ਦੌਰਾਨ ਜੱਥੇਬੰਦੀ ਦੇ ਕਾਰਕੁਨਾਂ ਨੇ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜ਼ਾ ਤੇ ਜੁੰਮੇ ਦੀ ਨਮਾਜ਼ ਵੀ ਪੜ੍ਹੀ। ਜੱਥੇਬੰਦੀ ਨੇ ਇਸ ਬਾਰੇ ਜੱਥੇਦਾਰ ਅਕਾਲ ਤਖ਼ਤ ਦੇ ਸਕੱਤਰ ਨੂੰ ਮੰਗ ਪੱਤਰ ਵੀ ਸੋਂਪਿਆ।

ਮੰਗ ਕੀਤੀ ਗਈ ਕਿ ਸਿੱਖ ਸੀਏਏ ਖ਼ਿਲਾਫ਼ ਮੁਸਲਿਮ ਭਾਈਚਾਰੇ ਦੀ ਹਮਾਇਤ ਕਰਨ।

ਇਹ ਵੀ ਪੜ੍ਹੋ:

ਜੱਥੇਬੰਦੀ ਦੇ ਆਗੂ ਜ਼ੀਸ਼ਾਨ ਹੈਦਰ ਨੇ ਆਖਿਆ, ''''ਸੀਏਏ ਰਾਹੀਂ ਸਮਾਜ ਦੀ ਭਾਈਚਾਰਕ ਸਾਂਝ ਖ਼ਤਮ ਕਰਕੇ ਭਗਵਾਕਰਨ ਕੀਤਾ ਜਾ ਰਿਹਾ ਹੈ। ਇਸ ਨਾਲ ਮੁਸਲਿਮ ਭਾਈਚਾਰੇ ਨੂੰ ਬੇਗ਼ਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।''''

ਵੀਡੀਓ: ਸਿੱਖ ਭਾਈਚਾਰੇ ਦੀ ਹਮਾਇਤ ਲੈਣ ਮੁਸਲਮਾਨ ਪਹੁੰਚੇ ਅਕਾਲ ਤਖ਼ਤ

https://www.youtube.com/watch?v=GecTWnZ6vBU

ਟਰੰਪ ਨੇ ਮਹਾਂਦੋਸ਼ ਦੇ ਦੋ ਗਵਾਹਾਂ ਨੂੰ ਨੌਕਰੀ ਤੋਂ ਕੱਢਿਆ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ
EPA

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਨ੍ਹਾਂ ਖ਼ਿਲਾਫ਼ ਗਵਾਹੀ ਦੇਣ ਵਾਲੇ ਦੋ ਸੀਨੀਅਰ ਅਫ਼ਸਰਾਂ ਨੂੰ ਬਿਨਾਂ ਕੋਈ ਸਮਾਂ ਗੁਆਏ ਨੌਕਰੀਓਂ ਕੱਢ ਦਿੱਤਾ ਹੈ।

ਇਨ੍ਹਾਂ ਵਿੱਚੋਂ ਇੱਕ ਯੂਰਪੀ ਸੰਘ ਵਿੱਚ ਅਮਰੀਕੀ ਸਫ਼ੀਰ ਗੌਰਡਨ ਸੌਂਡਲੈਂਡ ਹਨ। ਉਨ੍ਹਾਂ ਤੋਂ ਪਹਿਲਾਂ ਵ੍ਹਾਈਟ ਹਾਊਸ ਵਿੱਚ ਯੂਕਰੇਨ ਮਾਮਲਿਆਂ ਦੇ ਮਾਹਰ ਲੈਫਟੀਨੈਂਟ ਕਰਨਲ ਐਲਗਜ਼ੈਂਡਰ ਵਿੰਡਮੈਨ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਗਿਆ ਸੀ।

ਰਾਸ਼ਟਰਪਤੀ ਟਰੰਪ ਵੱਲੋਂ ਇਹ ਫੈਸਲਾ ਸੰਸਦ ਵੱਲ਼ੋਂ ਉਨ੍ਹਾਂ ਨੂੰ ਮਹਾਂਦੋਸ਼ ਤੋਂ ਬਰੀ ਕਰਨ ਦੇ ਫੈਸਲੇ ਦੇ 48 ਘੰਟਿਆਂ ਦੇ ਅੰਦਰ ਲੈ ਲਿਆ ਗਿਆ। ਸਮਝਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਮਹਾਂਦੋਸ਼ ਤੋਂ ਬਰੀ ਕੀਤੇ ਜਾਣ ਮਗਰੋਂ ਆਪਣੇ ਅਮਲੇ ਵਿੱਚ ਵੱਡਾ ਫੇਰ ਬਦਲ ਕਰਨ ਦੇ ਇਛੁੱਕ ਹਨ।

ਸਮਲਿੰਗੀ ਹੋਣ ਦੀ ਸਜ਼ਾ: ਤਿੰਨ ਦਿਨ ਲਗਾਤਾਰ ਕੁਟਾਪਾ

ਕੁੜੀ
BBC

ਨਾਈਜੀਰੀਆ ਨੇ ਸਾਲ 2014 ਵਿੱਚ ਸਮਲਿੰਗੀ ਵਿਆਹ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।

ਹਾਲ ਹੀ ਵਿੱਚ ਦੇਸ਼ ਦੇ ਰਾਸ਼ਟਰਪਤੀ ਨੇ ਸਮਲਿੰਗੀ ਵਿਆਹਾਂ ਨੂੰ ਸਮਲਿੰਗੀ ਵਿਆਹ (ਰੋਕੂ) ਬਿੱਲ ''ਤੇ ਦਸਤਖ਼ਤ ਕਰਕੇ ਉਸ ਨੂੰ ਕਾਨੂੰਨ ਬਣਾ ਦਿੱਤਾ ਹੈ। ਇਸ ਕਾਨੂੰਨ ਨੂੰ ਦੇਸ ਵਿੱਚ ਸਮਲਿੰਗੀ ਲੋਕਾਂ ਨੂੰ ਹਾਸ਼ੀਏ ''ਤੇ ਧੱਕਣ ਦੇ ਔਜਾਰ ਵਜੋਂ ਦੇਖਿਆ ਜਾ ਰਿਹਾ ਹੈ।

ਕਾਰਕੁਨਾਂ ਦਾ ਕਹਿਣਾ ਹੈ ਕਿ ਬੇਹੱਦ ਧਾਰਮਿਕ ਦੇਸ਼ ਵਿੱਚ ਇਸ ਕਾਨੂੰਨ ਨੇ ਜਿਨਸੀ ਘੱਟ ਗਿਣਤੀਆਂ ਪ੍ਰਤੀ ਵਿਤਕਰੇ ਨੂੰ ਹੋਰ ਵਧਾ ਦਿੱਤਾ ਹੈ।

ਬੀਬੀਸੀ ਨਾਈਜੀਰੀਆ ਦੀ ਪੱਤਰਕਾਰ ਮੇਏਨੀ ਜੋਨਸ ਨੇ 3 ਜਣਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਨਣ ਦੀ ਕੋਸ਼ਿਸ਼ ਕੀਤੀ। ਪੜ੍ਹੋ ਉਨ੍ਹਾਂ ਦੇ ਤਜ਼ਰਬੇ।

ਕਸ਼ਮੀਰ: ਪੱਤਰਕਾਰ ਦਿਹਾੜੀ ਕਿਉਂ ਕਰ ਰਹੇ?

ਜੰਮੂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਹੀ ਉੱਥੇ ਇੰਟਰਨੈਟ ਤੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।

ਇੰਟਰਨੈਟ ਬੰਦ ਹੋਣ ਨਾਲ ਪੱਤਰਕਾਰ ਭਾਈਚਾਰਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ।

ਹਾਲਾਂ ਕਿ ਹੁਣ ਇੰਟਰਨੈਟ ਬਹਾਲ ਹੋ ਗਿਆ ਹੈ ਪਰ ਚਾਰ ਮਹੀਨਿਆਂ ਦੇ ਫਾਕਿਆਂ ਨੇ ਪੱਤਰਕਾਰਾਂ ਦੀ ਆਰਥਿਕ ਰੀੜ੍ਹ ਨੂੰ ਤੋੜ ਦਿੱਤਾ ਹੈ। ਬੀਬੀਸੀ ਪੱਤਰਕਾਰ ਪ੍ਰਿਅੰਕਾ ਦੂਬੇ ਨੇ ਘਾਟੀ ਵਿੱਚ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਰੋਜ਼ੀ-ਰੋਟੀ ਲਈ ਦਿਹਾੜੀ ਤੱਕ ਕਰਨ ਲਈ ਮਜਬੂਰ ਹੋ ਗਏ ਹਨ ਕਿਉਂਕਿ ਉਹ ਜੋ ਵੀ ਲਿਖਦੇ ਸਨ ਉਹ ਈਮੇਲ ਕਰਨ ਤੋਂ ਅਸਮਰੱਥ ਸਨ। ਇੱਥੇ ਪੜ੍ਹੋ ਪੂਰੀ ਰਿਪੋਰਟ।

ਕਰੋਨਾਵਾਇਸਰ ਕਾਰਨ ਚੰਡੀਗੜ੍ਹ ਵਿੱਚ ਸ਼ਰਾਬ ਦੇ ਨਾਕੇ ਕੀਤੇ ਗਏ ਬੰਦ

ਸਾਹ ਦੀ ਜਾਂਚ ਕਰ ਰਿਹਾ ਪੁਲਿਸ
Getty Images

ਕੋਰੋਨਾਵਾਇਰਸ ਨੂੰ ਕਾਰਨ ਬ੍ਰੈਥ ਐਨਾਲਾਈਜ਼ਰ ਉੱਤੇ ਉੱਠੇ ਸਵਾਲਾਂ ਨੂੰ ਲੈ ਕੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਲਗਾਏ ਜਾਣ ਵਾਲੇ ਸ਼ਰਾਬ ਦੇ ਨਾਕਿਆਂ ਨੂੰ ਬੰਦ ਕਰ ਦਿੱਤਾ ਹੈ।

ਅਸਲ ਵਿੱਚ ਲੋਕ ਖ਼ਦਸ਼ੇ ਜਤਾ ਰਹੇ ਸਨ ਕਿ ਬ੍ਰੈਥ ਐਨਾਲਾਈਜ਼ਰ ਨਾਲ ਉਨ੍ਹਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਸਕਦੀ ਹੈ। ਹੁਣ ਇਸ ਸੰਬੰਧੀ ਪੁਲਿਸ ਨੇ ਡਾਕਟਰਾਂ ਤੋਂ ਇਸ ਬਾਰੇ ਚਿੱਠੀ ਲਿਖ ਕੇ ਸਲਾਹ ਮੰਗੀ ਹੈ। ਪੜ੍ਹੋ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇਸ ਚਿੱਠੀ ਵਿੱਚ ਕੀ ਲਿਖਿਆ ਹੈ।

ਇਹ ਵੀ ਪੜ੍ਹੋ:

ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ

https://www.youtube.com/watch?v=O4jRRnEAA0k

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

https://www.youtube.com/watch?v=xJFnyrBH6Aw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News