ਦਿੱਲੀ ਚੋਣਾਂ ਲਈ ਵੋਟਿੰਗ: ਕਿਹੜੇ ਰਹੇ ਮੁੱਦੇ, ਚੋਣ ਮੈਦਾਨ ''''ਚ ਕਿਹੜੀ ਪਾਰਟੀ ਵੱਲੋਂ ਕਿੰਨੇ ਪੰਜਾਬੀ
Saturday, Feb 08, 2020 - 07:10 AM (IST)


ਦਿੱਲੀ ਵਿਧਾਨ ਸਭਾ ਚੋਣਾਂ ਲਈ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਰਹੀ ਹੈ। ਦਿੱਲੀ ਦੀਆਂ 70 ਸੀਟਾਂ ਲਈ ਇੱਕੋ ਗੇੜ ਵਿੱਚ ਵੋਟਿੰਗ ਹੋ ਰਹੀ ਹੈ। ਨਤੀਜੇ 11 ਫਰਵਰੀ ਨੂੰ ਆਉਣਗੇ।
ਚੋਣ ਮੈਦਾਨ ਵਿੱਚ ਤਿੰਨ ਅਹਿਮ ਪਾਰਟੀਆਂ ਹਨ- ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ।
ਦਿੱਲੀ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਨੇ ਦੋ ਅਜਿਹੇ ਮੁੱਦਿਆਂ ਬਾਰੇ ਗੱਲਤ ਕੀਤੀ ਜਿਸ ਤੋਂ ਸ਼ਾਇਦ ਸਿਆਸੀ ਪਾਰਟੀਆਂ ਦੂਰ ਰਹਿੰਦੀਆਂ ਹਨ।
ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮ ਦੇ ਆਧਾਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਮੁੜ ਸੱਤਾ ਵਿੱਚ ਕਾਬਜ਼ ਹੋਣ ਦਾ ਦਾਅਵਾ ਕਰ ਰਹੇ ਹਨ।
ਸਿੱਖਿਆ ਖੇਤਰ ''ਚ ਦਿੱਲੀ ਸਰਕਾਰ ਦੇ ਦਾਅਵਿਆਂ ਦਾ ਸੱਚ
ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਸਰਕਾਰੀ ਸਕੂਲਾਂ ਦੀ ਪਿਛਲੇ ਸਾਲ ਦੀ ਪਾਸ ਫੀਸਦ 96.2 ਸੀ ਜਦਕਿ ਨਿੱਜੀ ਸਕੂਲਾਂ ਦੀ 93 ਫੀਸਦੀ ਸੀ।
ਇਹ ਸੱਚ ਹੈ ਕਿ ਸਰਕਾਰੀ ਸਕੂਲਾਂ ਵਿੱਚ ਪਾਸ ਹੋਣ ਦੀ ਦਰ ਪਿਛਲੇ ਸਾਲ ਦੇ ਦੌਰਾਨ ਨਿੱਜੀ ਸਕੂਲਾਂ ਨਾਲੋਂ ਵਧੀਆ ਸੀ।
ਹਾਲਾਂਕਿ ਸਰਕਾਰੀ ਸਕੂਲਾਂ ਦੇ ਮਾਮਲੇ ਵਿੱਚ ਇਹ ਅਸਲ ਅੰਕੜਾ 94 ਫੀਸਦ ਸੀ ਜਦਕਿ ਪ੍ਰਾਈਵੇਟ ਸਕੂਲਾਂ ਦੇ ਮਾਮਲੇ ਵਿੱਚ 90.6% ਸੀ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਕਾਰਨ ਲੋਕ ਇਨ੍ਹਾਂ ਦੇ ਵਿਆਹ ’ਚ ਆਉਣ ਤੋਂ ਮੁੱਕਰੇ
- ਇੱਥੇ ਹੁਣ ਜੇ ਜਨਤਕ ਟੁਆਇਲੈਟ ਗੰਦਾ ਮਿਲਿਆ ਤਾਂ ਸਬੰਧਤ ਅਫ਼ਸਰ ਦਾ ਪਖਾਨਾ ਹੋਵੇਗਾ ਸੀਲ
- ਕੋਰੋਨਾਵਾਇਰਸ ਦੀ ਸਭ ਤੋਂ ਪਹਿਲਾਂ ਚਿਤਾਵਨੀ ਦੇਣ ਵਾਲਾ ਚੀਨੀ ਡਾਕਟਰ ਮੌਤ ਜਿਸ ਨੂੰ ''ਮੂੰਹ ਬੰਦ'' ਰੱਖਣ ਲਈ ਕਿਹਾ ਗਿਆ ਸੀ
ਸਾਲ 2018 ਤੇ 2019 ਦੌਰਾਨ ਦਿੱਲੀ ਦੇ ਸਰਕਾਰੀ ਸਕੂਲਾਂ ਤੋਂ ਕ੍ਰਮਵਾਰ ਸਿਰਫ਼ 70% ਅਤੇ 72% ਫੀਸਦ ਬੱਚੇ ਹੀ ਪਾਸ ਹੋਏ ਜਦਕਿ ਸਾਲ 2017 ਵਿੱਚ 92% ਬੱਚੇ ਪਾਸ ਹੋਏ।
ਦਸਵੀਂ ਦੇ ਪੱਧਰ ''ਤੇ ਦਿੱਲੀ ਵਿੱਚ ਨਿੱਜੀ ਸਕੂਲਾਂ ਦਾ ਪ੍ਰਦਰਸ਼ਨ ਸਰਕਾਰੀ ਸਕੂਲਾਂ ਨਾਲੋਂ ਬਿਹਤਰ ਰਿਹਾ।

ਸਾਲ 2018 ਵਿੱਚ ਪ੍ਰਾਈਵੇਟ ਸਕੂਲਾਂ ਦੇ 89% ਬੱਚੇ ਪਾਸ ਹੋਏ ਸਨ ਜਦਕਿ ਸਾਲ 2019 ਵਿੱਚ ਇਹ ਅੰਕੜਾ ਵਧ ਕੇ 94% ਹੋ ਗਿਆ।
ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਸਰਕਾਰੀ ਸਕੂਲਾਂ ਲਈ ਰੱਖਿਆ ਜਾਣ ਵਾਲਾ ਪੈਸਾ ਤਿੰਨ ਗੁਣਾ ਵਧਾ ਦਿੱਤਾ ਗਿਆ ਹੈ। ਹਾਲਾਂਕਿ ਡਾਟਾ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ ਹੈ।
ਦਿੱਲੀ ਸਰਕਾਰ ਦੇ ਸਾਲਾਨਾ ਬਜਟ ਦਰਸਾਉਂਦੇ ਹਨ ਕਿ ਸਾਲ 2014-15 ਦੌਰਾਨ ਸਿੱਖਿਆ ਤੇ 65.55 ਅਰਬ ਰੁਪੱਈਆ ਖਰਚਿਆ ਗਿਆ ਜੋ ਕਿ ਸਾਲ 2019-20 ਦੌਰਾਨ ਵਧ ਕੇ ਦੁੱਗਣਾ 151.3 ਅਰਬ ਰੁਪਏ ਹੋ ਗਿਆ।

ਇਹ ਵਾਧਾ 131% ਦਾ ਵਾਧਾ ਦਰਸਾਉਂਦਾ ਹੈ ਜੋ ਕਿ ਦਾਅਵੇ ਮੁਤਾਬਕ ਤਿੰਨ ਗੁਣਾ ਤਾਂ ਨਹੀਂ ਹੈ।
ਸਾਲ 2015 ਵਿੱਚ ਆਮ ਆਦਮੀ ਪਾਰਟੀ ਨੇ 500 ਨਵੇਂ ਸਕੂਲਾਂ ਦਾ ਵਾਅਦਾ ਕੀਤਾ ਸੀ। ਹਾਲਾਂਕਿ ਪਾਰਟੀ ਹੁਣ ਆਪਣੀ ਤਾਜ਼ਾ ਪ੍ਰੋਗਰੈਸ ਰਿਪੋਰਟ ਵਿੱਚ ਮੰਨਿਆ ਹੈ ਕਿ ਉਹ ਸਿਰਫ਼ 30 ਸਕੂਲ ਹੀ ਬਣਾ ਸਕੀ ਹੈ ਤੇ 30 ਸਕੂਲਾਂ ਦੀ ਉਸਾਰੀ ਦਾ ਕਾਰਜ ਹਾਲੇ ਚੱਲ ਰਿਹਾ ਹੈ।
ਸਿਹਤ ਖੇਤਰ ਵਿੱਚ ਦਾਅਵਿਆਂ ਦਾ ਸੱਚ
ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਸਾਲ 2015 ਵਿੱਚ ਸਿਰਫ਼ ਪੰਜ ਹੀ ਮੁੱਢਲੀਆਂ ਸਿਹਤ ਸਹੂਲਤਾਂ ਸਨ। ਜਦੋਂ ਅਰਵਿੰਦ ਕੇਜਰੀਵਾਲ 2015 ਵਿੱਚ ਦਿੱਲੀ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੇ ਪ੍ਰਸ਼ਾਸਨ ਨੇ 900 ਮੁੱਢਲੇ ਸਿਹਤ ਕੇਂਦਰ ਸਥਾਪਤ ਕਰਨ ਦਾ ਵਾਅਦਾ ਕੀਤਾ। ਇਨ੍ਹਾਂ ਵਿੱਚੋ 250 ਤਾਂ ਪਹਿਲੇ ਚਾਰ ਮਹੀਨੇ ਵਿੱਚ ਹੀ ਬਣਾ ਦਿੱਤੇ ਗਏ ਸਨ।
ਇਨ੍ਹਾਂ ਨੂੰ ਹੀ ਮੁਹੱਲਾ ਕਲੀਨਿਕ ਕਿਹਾ ਜਾਂਦਾ ਹੈ। ਜਿਸ ਵਿੱਚ ਇੱਕ ਡਾਕਟਰ ਤੇ ਇੱਕ ਨਰਸ ਦਾ ਹੋਣਾ ਜ਼ਰੂਰੀ ਹੈ। ਇਸ ਵਿੱਚ ਰੁਟੀਨ ਚੈੱਕਅਪ, ਟੈਸਟ ਤੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਸਿਹਤ ਸੈਕਟਰ ਦੇ 74.85 ਬਿਲੀਅਨ ਬਜਟ ਦਾ 7 ਫੀਸਦ ਇਨ੍ਹਾਂ ਤੇ ਖਰਚ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਘੱਟ ਹੈ।

ਇਸ ਤੋਂ ਇਲਾਵਾ ਆਪ ਨੇ 125 ਪੋਲੀਕਲੀਨਿਕ ਸਥਾਪਤ ਕਰਨ ਦਾ ਦਾਅਵਾ ਕੀਤਾ ਸੀ ਪਰ ਪੰਜ ਸਾਲਾਂ ਵਿੱਚ ਸਿਰਫ਼ 25 ਹੀ ਬਣਾਏ ਗਏ।
ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ 30,000 ਹੋਰ ਬੈੱਡ ਦੇਣ ਦਾ ਟੀਚਾ ਸੀ ਜੋ ਕਿ ਪੂਰਾ ਹੋਇਆ ਨਹੀਂ ਜਾਪਦਾ। ਸਰਕਾਰੀ ਅੰਕੜਿਆਂ ਮੁਤਾਬਕ ਮਈ, 2019 ਤੱਕ ਸਿਰਫ਼ 3000 ,ਬੈੱਡ ਹੀ ਦਿੱਤੇ ਗਏ ਹਨ।
ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਬਜਟ ਦਾ 12 ਤੋਂ 13 ਫੀਸਦ ਹਿੱਸਾ ਸਿਹਤ ਖੇਤਰ ਤੇ ਖਰਚ ਕਰਦੀ ਹੈ। ਆਰਬੀਆਈ ਦੇ ਅੰਕੜਿਆਂ ਨੂੰ ਦੇਖੀਏ ਤਾਂ ਇਹ ਸੱਚ ਵੀ ਜਾਪਦਾ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ: ਚੀਨ ਤੋਂ ਆਏ ਹਰਿਆਣਾ ਦੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ
- ਕੇਂਦਰ ਸਰਕਾਰ ਨੇ ਰਾਮ ਮੰਦਿਰ ਦੀ ਉਸਾਰੀ ਲਈ ਟਰੱਸਟ ਬਣਾਇਆ
- ਕੀ ਕੋਰੋਨਾਵਾਇਰਸ ਚੀਨੀ ਸਮਾਨ ਨੂੰ ਛੂਹਣ ਨਾਲ ਫੈਲ ਸਕਦਾ ਹੈ
ਚੋਣ ਮੁਹਿੰਮ ਦੌਰਾਨ ਭਾਜਪਾ ਤੇ ਕਾਂਗਰਸ ਦੇ ਮੁੱਦੇ
ਦਿੱਲੀ ਵਿੱਚ ਚੋਣ ਮੁਹਿੰਮ ਦੌਰਾਨ ਅਰਵਿੰਦ ਕੇਜਰੀਵਾਲ, ਉਨ੍ਹਾਂ ਦੀ ਪਤਨੀ ਤੇ ਧੀ ਨੇ ਚੋਣ ਮੁਹਿੰਮ ਸੰਭਾਲੀ ਹੋਈ ਸੀ ਤਾਂ ਭਾਜਪਾ ਨੇ ਕੇਂਦਰੀ ਮੰਤਰੀਆਂ, ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ ਵਿੱਚ ਲੈ ਆਉਂਦਾ।
ਜਦਕਿ ਕਾਂਗਰਸ ਵਿੱਚ ਚਿਹਰੀਆਂ ਦੀ ਕਮੀ ਨਜ਼ਰ ਆਈ। ਹਾਲਾਂਕਿ ਰਾਹੁਲ ਗਾਂਧੀ, ਪ੍ਰਿਅੰਕਾ ਵਾਡਰਾ ਤੇ ਸੋਨੀਆ ਗਾਂਧੀ ਚੋਣ ਪ੍ਰਚਾਰ ਵਿੱਚ ਨਿਤਰੇ ਸਨ। ਇੱਥੋਂ ਤੱਕ ਕਿ ਪੰਜਾਬ ਕਾਂਗਰਸ ਦੇ ਕਈ ਆਗੂ ਦਿੱਲੀ ਪਹੁੰਚੇ ਹੋਏ ਸਨ।
ਭਾਜਪਾ ਆਗੂਆਂ ਨੇ ਕੇਂਦਰੀ ਮੁਦਿਆਂ, ਸੀਏਏ, ਸ਼ਾਹੀਨ ਬਾਗ ਮੁਜ਼ਾਹਰੇ, ਧਾਰਾ 370 ਖ਼ਤਮ ਕਰਨ ਵਰਗੇ ਮੁੱਦਿਆਂ ਦਾ ਜ਼ਿਕਰ ਕੀਤਾ।
ਕਾਂਗਰਸ ਨੇ ਕੇਂਦਰ ਸਰਕਾਰ ''ਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਵਾਅਦੇ, ਨੋਟਬੰਦੀ, ਜੀਐੱਸਟੀ ਦਾ ਜ਼ਿਕਰ ਕੀਤਾ।
https://www.youtube.com/watch?v=rdpHkYEF7Lc
ਮੁੱਖ ਆਗੂ
ਆਮ ਆਦਮੀ ਪਾਰਟੀ ਦੇ ਅਹਿਮ ਚਿਹਰੇ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਨਵੀਂ ਦਿੱਲੀ ਤੋਂ ਚੋਣ ਲੜ ਰਹੇ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਟਪੜਗੰਜ ਤੋਂ ਚੋਣ ਮੈਦਾਨ ਵਿੱਚ ਹਨ।
ਰਾਘਵ ਚੱਢਾ ਰਾਜੇਂਦਰ ਨਗਰ ਤੋਂ ਚੋਣ ਲੜਣਗੇ, ਆਤਿਸ਼ੀ ਕਾਲਕਾਜੀ ਤੋਂ ਅਤੇ ਸੋਮਨਾਥ ਭਾਰਤੀ ਮਾਲਵੀਆ ਨਗਰ ਤੋਂ ਚੋਣ ਮੈਦਾਨ ਵਿੱਚ ਹਨ।
ਭਾਰਤੀ ਜਨਤਾ ਪਾਰਟੀ
ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਵਿੱਚ ਸੁਨੀਲ ਯਾਦਵ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਦੂਜਾ ਵੱਡਾ ਨਾਮ ਹੈ ਤਜਿੰਦਰ ਬੱਗਾ ਦਾ ਜੋ ਕਿ ਹਰੀ ਨਗਰ ਤੋਂ ਚੋਣ ਮੈਦਾਨ ਵਿੱਚ ਹਨ।
ਕਾਲਕਾਜੀ ਵਿੱਚ ਆਤਿਸ਼ੀ ਖਿਲਾਫ਼ ਭਾਜਪਾ ਆਗੂ ਧਰਮਵੀਰ ਸਿੰਘ ਮੈਦਾਨ ਵਿੱਚ ਹਨ।

ਭਾਜਪਾ ਦੇ ਮੌਜੂਦਾ ਵਿਧਾਇਕ ਵਿਜੇਂਦਰ ਗੁਪਤਾ (ਰੋਹਿਣੀ), ਓਮ ਪ੍ਰਕਾਸ਼ ਸ਼ਰਮਾ (ਵਿਸ਼ਵਾਸ ਨਗਰ) ਤੇ ਜਗਦੀਸ਼ ਪ੍ਰਧਾਨ (ਮੁਸਤਫ਼ਾਬਾਦ) ਤੋਂ ਚੋਣ ਮੈਦਾਨ ਵਿੱਚ ਹਨ।
ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਤੋਂ ਭਾਜਪਾ ਨੇ ਟਿਕਟ ਦਿੱਤੀ ਹੈ। ਸਾਲ 2015 ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਕਰਾਵਲ ਨਗਰ ਤੋਂ ਚੋਣ ਜਿੱਤੀ ਸੀ।
ਕਾਂਗਰਸ
ਕਾਂਗਰਸ ਦੀ ਸੂਚੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਆਏ ਆਦਰਸ਼ ਸ਼ਾਸਤਰੀ ਹਨ ਜੋ ਕਿ ਦਵਾਰਕਾ ਤੋਂ ਚੋਣ ਮੈਦਾਨ ਵਿੱਚ ਹਨ। ''ਆਪ'' ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਤਾਂ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ।
''ਆਪ'' ਦੀ ਦੂਜੀ ਬਾਗੀ ਆਗੂ ਹੈ ਅਲਕਾ ਲਾਂਬਾ ਜਿਨ੍ਹਾਂ ਨੂੰ ਕਾਂਗਰਸ ਨੇ ਚਾਂਦਨੀ ਚੌਕ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸਾਲ 2015 ਵਿੱਚ ਉਨ੍ਹਾਂ ਨੇ ਆਪ ਦੀ ਟਿਕਟ ''ਤੇ ਚੋਣ ਲੜੀ ਸੀ ਤੇ ਜਿੱਤ ਦਰਜ ਕੀਤੀ ਸੀ।
ਦਿੱਲੀ ਦੇ ਕੈਬਨਿਟ ਮੰਤਰੀ ਰਹੇ ਹਾਰੂਨ ਯੂਸੁਫ਼ ਬੱਲਾਮਾਰਨ ਤੇ ਅਰਵਿੰਦਰ ਸਿੰਘ ਲਵਲੀ ਗਾਂਧੀ ਨਗਰ ਤੋਂ ਚੋਣ ਲੜ ਰਹੇ ਹਨ।
ਦਿੱਲੀ ਕਾਂਗਰਸ ਮੁਖੀ ਸੁਭਾਸ਼ ਚੋਪੜੀ ਦੀ ਧੀ ਸ਼ਿਵਾਨੀ ਕਾਲਕਾਜੀ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੀ ਹੈ ਜਿੱਥੇ ਉਨ੍ਹਾਂ ਦਾ ਮੁਕਾਬਲਾ ਆਤਿਸ਼ੀ ਨਾਲ ਹੈ।
ਸਾਬਕਾ ਵਿਧਾਨ ਸਭਾ ਸਪੀਕਰ ਯੋਗਾਨੰਦ ਸ਼ਾਸਤਰੀ ਦੀ ਧੀ ਪ੍ਰਿਅੰਕਾ ਸਿੰਘ ਨੂੰ ਆਰਕੇ ਪੁਰਮ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਏਕੇ ਵਾਲੀਆ (ਕ੍ਰਿਸ਼ਨਾ ਨਗਰ), ਕ੍ਰਿਸ਼ਨਾ ਤੀਰਥ (ਪਟੇਲ ਨਗਰ) ਤੇ ਨਰੇਂਦਰ ਨਾਥ (ਸ਼ਾਹਦਰਾ) ਤੋਂ ਕਾਂਗਰਸ ਦੇ ਉਮੀਦਰ ਹਨ।
https://www.youtube.com/watch?v=9UvyjWQjJ7k
ਪੰਜਾਬੀ ਚੋਣ ਮੈਦਾਨ ''ਚ
ਆਮ ਆਦਮੀ ਪਾਰਟੀ ਨੇ ਸੱਤ ਪੰਜਾਬੀ ਉਮੀਦਵਾਰ ਦਿੱਲੀ ਵਿੱਚ ਚੋਣ ਮੈਦਾਨ ਵਿੱਚ ਉਤਾਰੇ ਹਨ।
ਮਾਦੀਪੁਰ ਤੋਂ ਗਿਰੀਸ਼ ਸੋਨੀ, ਹਰੀਨਗਰ ਤੋਂ ਰਾਜਕੁਮਾਰ ਸੋਨੀ, ਤਿਲਕ ਨਗਰ ਤੋਂ ਜਰਨੈਲ ਸਿੰਘ, ਦਿੱਲੀ ਕੈਂਟ ਤੋਂ ਵਿਰੇਂਦਰ ਸਿੰਘ ਕਾਦੀਆਨ, ਰਜਿੰਦਰ ਨਗਰ ਤੋਂ ਰਾਘਵ ਚੱਢਾ ਤੇ ਕ੍ਰਿਸ਼ਨਾ ਨਗਰ ਤੋਂ ਐਸਕੇ ਬੱਗਾ ਸ਼ਾਮਿਲ ਹਨ।
ਕਾਂਗਰਸ ਵੱਲੋਂ ਵੱਲੋਂ ਪੰਜਾਬੀ ਉਮੀਦਵਾਰ
ਕਾਂਗਰਸ ਨੇ 14 ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਨਰੇਲਾ ਤੋਂ ਸਿੱਧਾਰਥ ਕੁੰਡੂ,
ਨਾਂਗਲੋਈ ਜਾਟ ਤੋਂ ਮਨਦੀਪ ਸਿੰਘ, ਸ਼ਕੂਰ ਬਸਤੀ ਤੋਂ ਦੇਵਰਾਜ ਅਰੋੜਾ, ਚਾਂਦਨੀ ਚੌਕ ਤੋਂ ਅਲਕਾ ਲਾਂਬਾ, ਰਾਜੌਰੀ ਗਾਰਡਨ ਤੋਂ ਅਮਨਦੀਪ ਸਿੰਘ ਸੁਦਾਨ, ਹਰੀਨਗਰ ਤੋਂ ਸੁਰੇਂਦਰ ਸੇਠੀ, ਤਿਲਕ ਨਗਰ ਤੋਂ ਰਮਿੰਦਰ ਸਿੰਘ, ਜਨਕਪੁਰੀ ਤੋਂ ਰਾਧੀਕਾ ਖੇੜਾ, ਮਾਰਵਾਹ ਤੋਂ ਤਲਵਿੰਦਰ ਸਿੰਘ ਮਾਰਵਾਹ, ਲਕਸ਼ਮੀ ਨਗਰ ਤੋਂ ਡਾ. ਹਾਂਦੱਤ ਸ਼ਰਮਾ, ਵਿਸ਼ਵਾਸ ਨਗਰ ਤੋਂ ਗੁਰਚਰਨ ਸਿੰਘ ਰਾਓ, ਕ੍ਰਿਸ਼ਨਾ ਨਗਰ ਤੋਂ ਅਸ਼ੋਕ ਵਾਲੀਆ, ਗਾਂਧੀ ਨਗਰ ਤੋਂ ਅਰਵਿੰਦਰ ਸਿੰਗ ਲਵਲੀ, ਕਰਾਵਲ ਨਗਰ ਤੋਂ ਅਰਵਿੰਦ ਸਿੰਘ ਹਨ।
ਇਹ ਵੀ ਪੜ੍ਹੋ:
- ਦਿੱਲੀ ਚੋਣਾਂ ਵਿੱਚ ਸਕੂਲਾਂ ਦੀ ਚਰਚਾ ਕਿਉਂ
- ਕੇਜਰੀਵਾਲ ਨੇ ਦਿੱਲੀ ਦੀਆਂ ਸਿਹਤ ਸਹੂਲਤਾਂ ਕਿੰਨੀਆਂ ਸੁਧਾਰੀਆਂ
- ''ਹੁਣ ਤੱਕ ਕਿਉਂ ਚੁੱਪ ਸੀ ਕੇਜਰੀਵਾਲ''
ਭਾਜਪਾ ਦੇ ਪੰਜਾਬੀ ਉਮੀਦਵਾਰ
ਭਾਜਪਾ ਨੇ 15 ਪੰਜਾਬੀ ਉਮੀਦਵਾਰਾਂ ਨੂੰ ਦਿੱਲੀ ਚੋਣਾਂ ਦੌਰਾਨ ਟਿਕਟ ਦਿੱਤੀ ਹੈ।
ਨਰੇਲਾ ਤੋਂ ਨੀਲ ਦਮਨ ਖਤਰੀ, ਤੀਮਾਰਪੁਰ ਤੋਂ ਸੁਰੇਂਦਰ ਸਿੰਘ ਬਿੱਟੂ, ਆਦਰਸ਼ ਨਗਰ ਤੋਂ ਰਾਜ ਕੁਮਾਰ ਭਾਟੀਆ, ਮੰਗੋਲਪੁਰੀ ਤੋਂ ਕਰਮ ਸਿੰਘ, ਵਜ਼ੀਰਪੁਰ ਤੋਂ ਮਹਿੰਦਰ ਨਾਗਪਾਲ, ਬੱਲੀਮਾਰਨ ਤੋਂ ਲਤਾ ਸੋਢੀ, ਮੋਤੀਨਗਰ ਤੋਂ ਸੁਭਾਸ਼ ਸਚਦੇਵਾ, ਗਜੌਰੀ ਗਾਰਡਨ ਤੋਂ ਰਮੇਸ਼ ਖੰਨਾ, ਹਰੀਨਗਰ ਤੋਂ ਤਜਿੰਦਰਪਾਲ ਸਿੰਘ ਬੱਗਾ, ਤਿਲਕ ਨਗਰ ਤੋਂ ਰਾਜੀਵ ਬੱਬਰ, ਜਨਕਪੁਰੀ ਤੋਂ ਆਸ਼ੀਸ਼ ਸੂਦ, ਜੰਗਪੁਰਾ ਤੋਂ ਇਮਪ੍ਰੀਤ ਸਿੰਘ ਬਖਸ਼ੀ, ਮਾਲਵੀਆ ਨਗਰ ਤੋਂ ਸ਼ੈਲੇਂਦਰ ਸਿੰਘ ਮੋਂਟੀ, ਮਹਿਰੌਲੀ ਤੋਂ ਕੁਸੁਮ ਖਤਰੀ, ਛੱਤਰਪੁਰ ਤੋਂ ਬ੍ਰਹਮ ਸਿੰਘ ਕੰਵਰ, ਕਾਲਕਾਜੀ ਤੋਂ ਧਰਮਵੀਰ ਸਿੰਘ, ਕੋਂਡਲੀ ਤੋਂ ਰਾਜਕੁਮਾਰ ਢਿੱਲੋਂ ਸ਼ਾਮਿਲ ਹਨ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=xWw19z7Edrs&t=1s
https://www.youtube.com/watch?v=5uX5ViQoexk
https://www.youtube.com/watch?v=xL0bvMDFgaM
https://www.youtube.com/watch?v=yVsjerUR9-w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)