ਕੋਰੋਨਾਵਾਇਰਸ: ਸਿਰਸਾ ''''ਚ ਟੋਲ ਪਲਾਜ਼ਾ ''''ਤੇ ਸਿਹਤ ਵਿਭਾਗ ਦੀ ਟੀਮ ਤਾਇਨਾਤ
Friday, Feb 07, 2020 - 10:10 PM (IST)

ਹਰਿਆਣਾ ਦੇ ਸਿਰਸਾ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਪ੍ਰਸ਼ਾਸਨ ਖਾਸਾ ਸੁਚੇਤ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਟੋਲ ਪਲਾਜ਼ਾ ਤੋਂ ਹੋ ਕੇ ਲੰਘਣ ਵਾਲੀ ਹਰੇਕ ਗੱਡੀ ਨੂੰ ਰੋਕਿਆ ਜਾ ਰਿਹਾ ਹੈ।
ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਸਿਰਸਾ ਦੇ ਭਾਵਦੀਨ ਪਿੰਡ ਨੇੜੇ ਬਣੇ ਟੋਲ ਪਲਾਜਾ ''ਤੇ ਸਿਹਤ ਵਿਭਾਗ ਦੀ ਟੀਮ ਤਾਇਨਾਤ ਕੀਤੀ ਗਈ ਹੈ।
ਟੋਲ ਪਲਾਜਾ ''ਤੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਸੰਜੈ ਕੁਮਾਰ ਨੇ ਦੱਸਿਆ ਹੈ ਕਿ ਦਿੱਲੀ ਵੱਲੋਂ ਆਉਣ ਵਾਲੇ ਹਰ ਗੱਡੀ ਦੇ ਚਾਲਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਟੋਲ ਪਲਾਜ਼ਾ ਮੁਲਾਜ਼ਮ ਵੀ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਕੋਲੋਂ ਇੱਕ ਫਾਰਮ ਵੀ ਭਰਵਾ ਰਹੇ ਹਨ।
ਚੀਨ ਤੋਂ ਆਉਣ ਵਾਲਿਆਂ ਤੋਂ ਦਿਨ ''ਚ ਦੋ ਵਾਰ ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਫੋਨ ''ਤੇ ਸਿਹਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ-
- ''ਸਮਲਿੰਗੀ ਹੋਣ ਕਾਰਨ ਮੈਨੂੰ ਤਿੰਨ ਦਿਨਾਂ ਤੱਕ ਕੁੱਟਿਆ''
- ਕਸ਼ਮੀਰ: ਇੱਥੇ ਪੱਤਰਕਾਰ ਦਿਹਾੜੀ ਕਰਨ ਲਈ ਮਜਬੂਰ
- ਕੋਰੋਨਾਵਾਇਰਸ ਕਾਰਨ ਜਦੋਂ ਲੋਕੀ ਵਿਆਹ ’ਚ ਆਉਣ ਤੋਂ ਮੁੱਕਰੇ ਤਾਂ ਇਨ੍ਹਾਂ ਨੇ ਅਪਣਾਇਆ ਨਵਾਂ ਰਸਤਾ
ਸਿਰਸਾ ਵਿੱਚ ਚੀਨ ਜਾਂ ਵਾਇਆ ਚੀਨ ਆਉਣ ਵਾਲਿਆਂ ਦੀ ਗਿਣਤੀ 26 ਤੋਂ ਵੱਧ ਕੇ 32 ਹੋ ਗਈ ਹੈ। ਚੀਨ ਤੋਂ ਆਉਣ ਵਾਲਿਆਂ ਵਿੱਚ 10 ਔਰਤਾਂ ਵੀ ਸ਼ਾਮਲ ਹਨ।
ਚੀਨ ਜਾਂ ਵਾਇਆ ਚੀਨ ਆਉਣ ਵਾਲੇ ਸਾਰਿਆਂ ਦੀ ਸਿਹਤ ਵਿਭਾਗ ਵੱਲੋਂ ਪਛਾਣ ਕੀਤੀ ਗਈ ਹੈ ਅਤੇ ਫਿਲਹਾਲ ਕਿਸੇ ਵੀ ਵਿਅਕਤੀ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ।
ਚੀਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਰਕੇ 600 ਤੋਂ ਵੱਧ ਮੌਤਾਂ ਹੋ ਗਈਆਂ ਹਨ ਅਤੇ ਕਰੀਬ 30 ਹਜ਼ਾਰ ਕੇਸ ਮਿਲੇ ਹਨ।
https://www.youtube.com/watch?v=HflP-RuHdso
ਕਰੂਜ਼ਸ਼ਿਪ ਦੀਆਂ 61 ਸਵਾਰੀਆਂ ਨੂੰ ਕਰੋਨਾਵਾਇਰਸ
ਇਸ ਤੋਂ ਇਲਾਵਾ ਸਿਹਤ ਅਧਿਕਾਰੀਆਂ ਮੁਤਾਬਕ, ਜਪਾਨੀ ਬੰਦਰਗਾਹ ਯੋਕੋਹਾਮਾ ਵਿੱਚ ਖੜ੍ਹੀ ਇੱਕ ਕਰੂਜ਼ਸ਼ਿਪ ਦੀਆਂ ਘੱਟੋ-ਘੱਟ 61 ਸਵਾਰੀਆਂ ਦੇ ਕੋਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਡਾਇਮੰਡ ਪ੍ਰਿੰਸਿਜ਼ ਨਾਮਕ ਇਸ ਜਹਾਜ਼ ਦੀਆਂ 3,700 ਸਵਾਰੀਆਂ ਵਿੱਚੋਂ ਸਕਰੀਨਿੰਗ ਕੀਤੀ ਗਈ। ਜਾਂਚ ਪੂਰੀ ਹੋਣ ਤੋਂ ਬਾਅਦ ਗ੍ਰਸਤ ਲੋਕਾਂ ਦੀ ਸੰਖਿਆ ਵੱਧ ਸਕਦੀ ਹੈ।
https://www.youtube.com/watch?v=AznlBoQNczo
ਜਹਾਜ਼ ਦੇ ਯਾਤਰੀਆਂ ਦੀ ਜਾਂਚ ਪਿਛਲੇ ਮਹੀਨੇ ਹਾਂਗ-ਕਾਂਗ ਦੇ ਇੱਕ 80 ਸਾਲਾ ਯਾਤਰੀ ਦੇ ਵਾਇਰਸ ਕਾਰਨ ਬਿਮਾਰ ਪੈਣ ਪਿੱਛੋਂ ਸ਼ੁਰੂ ਕੀਤੀ ਗਈ।
ਜਪਾਨ ਦੇ ਸਰਕਾਰੀ ਟੀਵੀ ਚੈਨਲ ਐੱਨਐੱਚਕੇ ਮੁਤਾਬਕ ਇਨ੍ਹਾਂ ਵਿੱਚੋਂ ਲਗਭਗ ਅੱਧੇ ਕੇਸ 50 ਸਾਲ ਤੋਂ ਵਡੇਰੀ ਉਮਰ ਦੇ ਹਨ।
ਇਹ ਵੀ ਪੜ੍ਹੋ-
- ਕੋਰੋਨਾਵਾਇਰਸ ਕਰਕੇ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਪੂਰੀ ਦੁਨੀਆਂ ''ਚ ਕੀ ਹਨ ਤਿਆਰੀਆਂ
- Coronavirus: ਕੀ ਬਿਮਾਰੀ ਵਾਕਈ ਚੰਮ-ਗਿੱਦੜ ਦੇ ਸੂਪ ਤੋਂ ਫੈਲੀ ਹੈ
- ਕੋਰੋਨਾਵਾਇਰਸ: ਕਿਹੜੇ ਦੇਸਾਂ ਨੇ ਚੀਨ ਤੋਂ ਆਉਣ ਵਾਲੇ ਲੋਕਾਂ ''ਤੇ ਲਾਈ ਰੋਕ
ਇਹ ਵੀ ਦੇਖੋ
https://www.youtube.com/watch?v=xWw19z7Edrs
https://www.youtube.com/watch?v=WpdgZhPtPjY
https://www.youtube.com/watch?v=TDF192VlcLY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)