''''ਸਮਲਿੰਗੀ ਹੋਣ ਕਾਰਨ ਮੈਨੂੰ ਤਿੰਨ ਦਿਨਾਂ ਤੱਕ ਕੁੱਟਿਆ'''' - ਪਰਿਵਰਤਨ ਥੈਰੇਪੀ ਤਹਿਤ ਕਈ ਤਰੀਕੇ ਅਪਣਾਏ
Friday, Feb 07, 2020 - 06:25 PM (IST)


ਨਾਈਜੀਰੀਆ ਵਿੱਚ ਸਮਲਿੰਗਤਾ ਦੇ ਇਲਜ਼ਾਮ ਵਿੱਚ ਮੁਲਜ਼ਮ 47 ਵਿਅਕਤੀਆਂ ਲਈ ਅਹਿਮ ਹਫ਼ਤਾ ਹੈ। ਉਨ੍ਹਾਂ ਦਾ ਕੇਸ 4 ਫਰਵਰੀ ਨੂੰ ਸੁਣਵਾਈ ਲਈ ਆਇਆ ਸੀ।
ਇਹ ਮੁਲਜ਼ਮ ਸਾਲ 2018 ਵਿੱਚ ਲਾਗੋਸ ਦੇ ਇੱਕ ਹੋਟਲ ਵਿੱਚ ਛਾਪੇਮਾਰੀ ਦੌਰਾਨ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ 57 ਵਿਅਕਤੀਆਂ ਦੇ ਸਮੂਹ ਵਿੱਚ ਸ਼ਾਮਲ ਸਨ। ਪਰ ਉਹ ਇਲਜ਼ਾਮਾਂ ਨੂੰ ਖਾਰਿਜ ਕਰ ਰਹੇ ਹਨ।
ਹਾਲ ਹੀ ਵਿੱਚ ਦੇਸ ਵਿੱਚ ਸਮਲਿੰਗੀ ਲੋਕਾਂ ਨੂੰ ਹਾਸ਼ੀਏ ''ਤੇ ਲਿਆਉਣ ਲਈ ਇੱਕ ਨਵੀਂ ਕੋਸ਼ਿਸ਼ ਕੀਤੀ ਗਈ ਹੈ। 7 ਜਨਵਰੀ, 2014 ਨੂੰ ਨਾਈਜੀਰੀਆ ਦੇ ਤਤਕਾਲੀ ਰਾਸ਼ਟਰਪਤੀ ਗੁੱਡਲਕ ਜੋਨਾਥਨ ਨੇ ਸਮਲਿੰਗੀ ਵਿਆਹ (ਰੋਕੂ) ਬਿੱਲ ਨੂੰ ਕਾਨੂੰਨ ਬਣਾਉਣ ਲਈ ਹਸਤਾਖਰ ਕੀਤੇ ਸਨ।
ਕਾਰਕੁਨਾਂ ਦਾ ਕਹਿਣਾ ਹੈ ਕਿ ਬੇਹੱਦ ਧਾਰਮਿਕ ਦੇਸ ਵਿੱਚ ਕਾਨੂੰਨ ਨੇ ਜਿਨਸੀ ਘੱਟ ਗਿਣਤੀਆਂ ਪ੍ਰਤੀ ਵਿਤਕਰੇ ਨੂੰ ਹੋਰ ਬਦਤਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ:
- ਦਿੱਲੀ ਚੋਣਾਂ ਵਿੱਚ ਸਕੂਲਾਂ ਦੀ ਚਰਚਾ ਕਿਉਂ
- ਕੀ ਖਿਡਾਰਨਾਂ ਲਈ ਸਿਰਫ ਮਹਿਲਾ ਕੋਚ ਹੀ ਹੋਣੇ ਚਾਹੀਦੇ ਹਨ
- ਕੋਰੋਨਾਵਾਇਰਸ: ''ਕੁਆਰੰਟੀਨ ਪੁਆਇੰਟ ਨਹੀਂ ਜਾਣਾ, ਸਾਨੂੰ ਘਰੇ ਮਰਨਾ ਹੀ ਮਨਜ਼ੂਰ ਹੈ''
ਉਹ ਇਹ ਵੀ ਦਾਅਵਾ ਕਰਦੇ ਹਨ ਕਿ ਸੁਰੱਖਿਆ ਕਰਮੀਆਂ ਦੁਆਰਾ ਐਲਜੀਬੀਟੀਕਿਊ ਭਾਈਚਾਰੇ ਨਾਲ ਜ਼ਬਰਦਸਤੀ ਅਤੇ ਬਲੈਕਮੇਲ ਕਰਨ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਬੀਬੀਸੀ ਨਾਈਜੀਰੀਆ ਦੀ ਪੱਤਰਕਾਰ ਮੇਏਨੀ ਜੋਨਸ ਨੇ 3 ਲੋਕਾਂ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸਮਲਿੰਗੀ ਹੋਣ ਦਾ ਕੀ ਮਤਲਬ ਹੈ ਅਤੇ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ ਨਾਮ ਬਦਲੇ ਗਏ ਹਨ।
ਤੇਲ-ਪਾਉਣਾ
ਅਪੁਨਨਵੂ ਦਾ ਕਹਿਣਾ ਹੈ ਕਿ ਉਹ ਆਪਣੀ ਮਰਜ਼ੀ ਨਾਲ "ਪਰਿਵਰਤਨ ਥੈਰੇਪੀ" ਵਿੱਚੋਂ ਲੰਘੀ।
ਉਸ ਨੇ ਦੱਸਿਆ ਕਿ ਇਸ ''ਪਰਿਵਰਤਨ ਥੈਰੇਪੀ'' ਵਿੱਚ ਕੀ ਹੁੰਦਾ ਹੈ।
"ਮੈਂ ਆਪਣੀਆਂ ਲੱਤਾਂ ਚੁੱਕੀਆਂ ਅਤੇ ਉਨ੍ਹਾਂ ਨੇ ਮੇਰੇ ਵਜਾਇਨਾ ਵਿੱਚ ਤੇਲ ਪਾ ਦਿੱਤਾ।"

"ਹੁਣ ਮੈਨੂੰ ਇਹ ਨਹੀਂ ਪਤਾ ਹੈ ਕਿ ਤੇਲ ਵਿੱਚ ਕੀ ਸੀ ਕਿਉਂਕਿ ਇਹ ਮਿਰਚ ਵਰਗਾ ਸੀ ਪਰ ਇਸ ਨੇ ਮੈਨੂੰ ਕਾਫ਼ੀ ਤੰਗ ਕੀਤਾ।"
ਇਸ ਨਾਲ ਕੀ ਹਾਸਲ ਹੋਵੇਗਾ, ਇਸ ਬਾਰੇ ਉਸਨੂੰ ਪੂਰਾ ਯਕੀਨ ਨਹੀਂ ਸੀ।
"ਮੇਰੇ ਲਈ ਇਹ ਗੜਬੜ ਕਰਨ ਵਾਲਾ ਸੀ ਕਿਉਂਕਿ ਮੇਰੀ ਯੋਨੀ ਦਾ ਮੁਕਤੀ ਨਾਲ ਕੀ ਲੈਣਾ-ਦੇਣਾ ਹੈ?"
"ਪਰ ਉਸ ਸਮੇਂ ਮੈਨੂੰ ਆਪਣੇ ਬਾਰੇ ਜ਼ਿਆਦਾ ਨਹੀਂ ਪਤਾ ਸੀ। ਮੈਂ ਸਮਲਿੰਗੀ ਖਿੱਚ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਦੂਰ ਕਰਨ ਲਈ ਕੁਝ ਵੀ ਕਰਨਾ ਚਾਹੁੰਦੀ ਸੀ।"
ਤਿੰਨ ਦਿਨਾਂ ਤੱਕ ਕੁੱਟਿਆ
ਜਦੋਂ ਸੈਮੂਅਲ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਦੂਜੇ ਮਰਦ ਪ੍ਰਤੀ ਭਾਵਨਾਵਾਂ ਹਨ ਤਾਂ ਉਸਦੀ ਭੈਣ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਤੀਕ੍ਰਿਆ ਦਿੱਤੀ।
"ਹਰ ਕੋਈ ਮੈਨੂੰ ਘ੍ਰਿਣਾ ਨਾਲ ਦੇਖਦਾ ਹੈ।"

"ਮੇਰਾ ਜਨਮ ਇੱਕ ਕ੍ਰਿਸਚਨ ਪਰਵਿਰ ਵਿੱਚ ਹੋਇਆ, ਇੱਕ ਅਜਿਹਾ ਧਾਰਮਿਕ ਪਰਿਵਾਰ ਜੋ ਸਮਲਿੰਗੀ ਵਿਆਹ ਨੂੰ ਪਿਸ਼ਾਚਗ੍ਰਸਤ ਸਮਝਦਾ ਹੈ।"
ਸੈਮੁਅਲ ਦੀ ਭੈਣ ਇੱਕ ''ਬਾਬੇ'' ਨੂੰ ਵੀ ਲੈ ਕੇ ਆਈ ਜਿਸਨੇ ਉਸਨੂੰ ''ਪਰਿਵਰਤਨ ਥੈਰੇਪੀ'' ਲਈ ਮਜਬੂਰ ਕੀਤਾ।
"ਉਹ ਥੋੜ੍ਹੇ-ਥੋੜ੍ਹੇ ਸਮੇਂ ''ਤੇ ''ਅਧਿਆਤਮਕ ਕਰਤਵ'' ਕਰਨ ਲਈ ਆਉਂਦਾ ਸੀ, ਜਿਸ ਵਿੱਚ ਮੈਨੂੰ ਨੰਗਾ ਕਰਨਾ ਅਤੇ ਕੁੱਟਣਾ ਸ਼ਾਮਲ ਸੀ।"
"ਪਹਿਲੇ ਦਿਨ ਉਸਨੇ ਇਹ ਸੱਤ ਵਾਰ ਕੀਤਾ। ਸੱਤੋ ਵਾਰ ਵੱਖੋ-ਵੱਖਰੇ ਸਮੇਂ ਦੇ ਫ਼ਰਕ ਨਾਲ। ਉਸਨੇ ਦੂਜੇ ਦਿਨ ਉਹੀ ਸਭ ਕੀਤਾ ਪਰ 14 ਵਾਰ।"
ਸੈਮੁਅਲ ਦੀ ਦਰਦ ਬਰਦਾਸ਼ਤ ਕਰਨ ਦੀ ਸ਼ਕਤੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਸੀ ਅਤੇ ਉਹ ਬੇਹੋਸ਼ ਹੋ ਗਿਆ।
"ਫਿਰ ਤੀਜੇ ਦਿਨ ਥਕਾਵਟ ਅਤੇ ਦਰਦ ਕਾਰਨ ਮੈਂ ਬੇਸੁੱਧ ਹੋ ਗਿਆ।"
"ਮੈਂ ਇੱਕ ਇਨਸਾਨ ਹਾਂ"
"ਨਾਈਜੀਰੀਆ ਵਿੱਚ ਗੇਅ ਹੋਣਾ ਬਹੁਤ ਡਰਾਉਣਾ ਹੈ।"
ਗੈਬਰੇਲ ਨੇ ਉਸ ਸਮੇਂ ਬਾਰੇ ਦੱਸਿਆ ਜਦੋਂ ਉਸ ਦਾ ਪੁਲਿਸ ਨਾਲ ਸਾਹਮਣਾ ਹੋਇਆ।

"ਤੁਹਾਨੂੰ ਇਹ ਸਵੀਕਾਰ ਕਰਨ ਦੀ ਲੋੜ ਨਹੀਂ ਹੈ ਕਿ ਮੈਂ ਸਮਲਿੰਗੀ ਹਾਂ ਪਰ ਤੁਹਾਨੂੰ ਇਹ ਸਮਝਣਾ ਪਏਗਾ ਕਿ ਕਿਵੇਂ ਲੱਗਦਾ ਹੈ ਜਦੋਂ ਇੱਕ ਮੋਟਰਸਾਈਕਲ ''ਤੇ ਰੋਕਿਆ ਜਾਂਦਾ ਹੈ, ਤੁਹਾਨੂੰ ਬੰਨ੍ਹਿਆ ਜਾਂਦਾ ਹੈ, ਅਗਵਾ ਕੀਤਾ ਜਾਂਦਾ ਹੈ ਅਤੇ ਇੱਕ ਗੱਡੀ ਵਿੱਚ ਧੱਕਿਆ ਜਾਂਦਾ ਹੈ।"
ਕਾਰਕੁਨਾਂ ਦਾ ਕਹਿਣਾ ਹੈ ਕਿ 2014 ਦੇ ਕਾਨੂੰਨ ਤੋਂ ਬਾਅਦ ਸਮਲਿੰਗੀ ਹੋਣ ਕਾਰਨ ਮੁਕੱਦਮੇ ਚਲਾਉਣ ਅਤੇ ਤਸ਼ਦੱਦ ਕਰਨ ਦਾ ਇੱਕ ਸਪਸ਼ਟ ਢਾਂਚਾ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
- ''29 ਸਾਲ ਤੱਕ ਮੈਂ ਕੁੜੀ ਸੀ, ਫਿਰ ਕਿਹਾ ਮੁੰਡਾ ਬਣ ਜਾ''
- ਸੈਕਸ ਚੇਂਜ, ਨੌਕਰੀ ਤੇ ਕਨੂੰਨ ''ਚ ਉਲਝੀ ਜ਼ਿੰਦਗੀ
- ਸਮਲਿੰਗਤਾ ਬਾਰੇ ਇਹ ਹਨ ਗ਼ਲਤ ਧਾਰਨਾਵਾਂ
"ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਪੁਲਿਸ ਵਾਲੇ ਸਨ ਕਿਉਂਕਿ ਉਨ੍ਹਾਂ ਸਾਰਿਆਂ ਨੇ ਪੁਲਿਸ ਦੀਆਂ ਵਰਦੀਆਂ ਨਹੀਂ ਪਹਿਨੀਆਂ ਹੋਈਆਂ ਸਨ।"
"ਉਨ੍ਹਾਂ ਨੇ ਕਾਲੀਆਂ ਕਮੀਜ਼ਾਂ ਪਹਿਨੀਆਂ ਹੋਈਆਂ ਸਨ। ਬੱਸ ਵਿੱਚ ਧੱਕਾ ਦੇਣਾ ਅਤੇ ਬਲਾਤਕਾਰ ਦੀ ਧਮਕੀ ਦੇਣਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਹੈ। ਤੁਹਾਨੂੰ ਸਮਲਿੰਗੀ ਲੋਕਾਂ ਨੂੰ ਪਸੰਦ ਕਰਨ ਦੀ ਲੋੜ ਨਹੀਂ ਹੈ ਪਰ ਤੁਹਾਨੂੰ ਸਮਝਣ ਦੀ ਲੋੜ ਹੈ ਇੱਕ ਨੇਕ ਇਨਸਾਨ ਹੋਣ ਦੇ ਨਾਤੇ ਤੁਹਾਨੂੰ ਇਹ ਹੱਦ ਪਾਰ ਨਹੀਂ ਕਰਨੀ ਚਾਹੀਦੀ।"
ਗੈਬਰੀਅਲ ਸਮਾਜਿਕ ਤਬਦੀਲੀ ਲਈ ਬੇਨਤੀ ਕਰਦਾ ਹੈ।
"ਮੈਂ ਬਹੁਤ ਜ਼ਿਆਦਾ ਨਹੀਂ ਮੰਗ ਰਿਹਾ। ਮੈਂ ਸਿਰਫ਼ ਬੁਨਿਆਦੀ ਲੋੜਾਂ ਦੀ ਗੱਲ ਕਰਦਾ ਹਾਂ। ਕਿਰਪਾ ਕਰਕੇ ਸਮਝੋ ਕਿ ਮੈਂ ਇੱਕ ਇਨਸਾਨ ਹਾਂ ਅਤੇ ਤੁਹਾਡੇ ਵਾਂਗ ਮੇਰੇ ਕੋਲ ਬੁਨਿਆਦੀ ਮਨੁੱਖੀ ਅਧਿਕਾਰ ਹਨ।"
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=xWw19z7Edrs&t=1s
https://www.youtube.com/watch?v=Jh-zG3_XXc0
https://www.youtube.com/watch?v=yVsjerUR9-w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)