ਜਦੋਂ ਰਸੋਈ ''''ਚ ਪੀਣ ਵਾਲੇ ਪਾਣੀ ਦੀ ਥਾਂ ਟੂਟੀਂ ''''ਚੋਂ ਸ਼ਰਾਬ ਨਿਕਲਣ ਲੱਗੀ
Friday, Feb 07, 2020 - 08:25 AM (IST)

ਦੱਖਣੀ ਭਾਰਤ ਦੇ ਸੂਬੇ ਕੇਰਲ ਵਿੱਚ ਇੱਕ ਬਿਲਡਿੰਗ ਦੇ ਲੋਕਾਂ ਦੇ ਹੋਸ਼ ਉਸ ਵੇਲੇ ਉਡ ਗਏ ਜਦੋਂ ਉਨ੍ਹਾਂ ਦੀਆਂ ਰਸੋਈਆਂ ਦੀਆਂ ਟੂਟੀਆਂ ਵਿੱਚੋਂ ਬੀਅਰ, ਬਰਾਂਡੀ ਅਤੇ ਰਮ ਨਕਲਣ ਲੱਗੀ।
ਟੂਟੀਆਂ ਵਿੱਚੋਂ ਸ਼ਰਾਬ ਨਿਕਲਣ ਤਾਂ ਦਾ ਪਤਾ ਬਦਬੂ ਤੋਂ ਲੱਗਿਆ।
ਹੈਰਾਨ ਪਰੇਸ਼ਾਨ ਲੋਕਾਂ ਨੇ ਜਦੋਂ ਪ੍ਰਸ਼ਾਸਨਿਕ ਅਫਸਰਾਂ ਤੱਕ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਇਸ ਪਿੱਛੇ ''ਗਲਤੀ'' ਪ੍ਰਸ਼ਾਸਨ ਦੀ ਹੀ ਹੈ।
ਪਤਾ ਲੱਗਾ ਕਿ 6 ਹਜ਼ਾਰ ਲੀਟਰ ਫੜੀ ਗਈ ਸ਼ਰਾਬ ਨੇੜੇ ਹੀ ਧਰਤੀ ਹੇਠ ਦੱਬੀ ਗਈ ਸੀ।
ਪ੍ਰਸ਼ਾਸਨ ਵੱਲੋਂ ਇੱਕ ਖੱਡਾ ਪੱਟ ਕੇ ਅਦਾਲਤ ਦੇ ਹੁਕਮਾਂ ਮਗਰੋਂ ਫੜੀ ਹੋਈ ਸ਼ਰਾਬ ਦੱਬ ਦਿੱਤੀ ਗਈ ਸੀ ਜੋ ਬਾਅਦ ਵਿੱਚ ਰਿਸ ਕੇ ਧਰਤੀ ਅੰਦਰ ਚਲੀ ਗਈ।
ਇਹ ਸ਼ਰਾਬ ਉਸ ਪਾਣੀ ਦੀ ਸਪਲਾਈ ਲਾਈਨ ਨਾਲ ਰਲ ਗਈ ਜਿੱਥੋਂ ਤ੍ਰਿਸੂਰ ਜਿਲ੍ਹੇ ਦੇ ਇੱਕ ਅਪਾਰਟਮੈਂਟ ਵਿੱਚ ਬਣੇ 18 ਫਲੈਟਾਂ ਨੂੰ ਪਾਣੀ ਜਾਂਦਾ ਸੀ।
ਪੱਤਰਕਾਰ ਇਮਰਾਨ ਕੁਰੈਸ਼ੀ ਨੂੰ ਇੱਕ ਫਲੈਟ ਮਾਲਕ ਜੋਸ਼ੀ ਮਲਿਯੱਕਲ ਨੇ ਦੱਸਿਆ, ''''ਸਾਡੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ। ਸ਼ੁਕਰ ਹੈ ਕਿ ਬਦਬੂ ਆਉਣ ਕਾਰਨ ਕੋਈ ਇਹ ਪਾਣੀ ਪੀ ਨਹੀਂ ਬੈਠਾ। ਪੀਣ ਦਾ ਪਾਣੀ ਖਰਾਬ ਤਾਂ ਹੋਇਆ ਹੀ ਹੁਣ ਕੱਪੜੇ ਵੀ ਨਹੀਂ ਧੋ ਸਕਦੇ। ਬੱਚੇ ਸਕੂਲ ਨਹੀਂ ਜਾ ਸਕਦੇ ਮਾਪੇ ਕੰਮ ਉੱਤੇ ਨਹੀਂ ਜਾ ਪਾ ਰਹੇ।''''
ਇਹ ਵੀ ਪੜ੍ਹੋ
- ਕੋਰੋਨਾਵਾਇਰਸ: ''ਖੁਦਕੁਸ਼ੀ ਮਿਸ਼ਨ'' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ ''ਹੀਰੋ''
- ਕੋਰੋਨਾਵਾਇਰਸ ਦੀ ਸਭ ਤੋਂ ਪਹਿਲਾਂ ਚਿਤਾਵਨੀ ਦੇਣ ਵਾਲਾ ਚੀਨੀ ਡਾਕਟਰ ਕੌਣ ਸੀ ਜਿਸਦੀ ਮੌਤ ਹੋਈ
- ਸਮੁੰਦਰੀ ਬੇੜੇ ''ਚ ਸਵਾਰ 10 ਯਾਤਰੀਆਂ ’ਚ ਨਿਕਲਿਆ ਕੋਰੋਨਾਵਾਇਰਸ
- ਕੋਰੋਨਾਵਾਇਰਸ: ''ਕੁਆਰੰਟੀਨ ਪੁਆਇੰਟ ਨਹੀਂ ਜਾਣਾ, ਸਾਨੂੰ ਘਰੇ ਮਰਨਾ ਹੀ ਮਨਜ਼ੂਰ ਹੈ''
ਲੋਕਾਂ ਦੀ ਸ਼ਿਕਾਇਤ ਦੇ ਪ੍ਰਸ਼ਾਸਨਿਕ ਅਫਸਰ ਆਪਣੀ ਭੁੱਲ ਸੁਧਾਰਨ ਵਿੱਚ ਜੁਟ ਗਏ। ਪਰ ਸਪਲਾਈ ਲਾਈਨ ਵਿੱਚੋਂ ਸਾਰਾ ਪਾਣੀ ਕੱਢਣ ਵਿੱਚ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ।
ਇੱਕ ਸ਼ਖਸ ਨੇ ਦੱਸਿਆ, ਰੋਜ਼ਾਨਾ ਪੰਜ ਹਜ਼ਾਰ ਲੀਟਰ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਪਰ ਇਹ ਲੋੜ ਨਾਲੋਂ ਘੱਟ ਹੈ। ਬੀਬੀਸੀ ਨੇ ਸਬੰਧਤ ਦਫਤਰ ਨੂੰ ਸੰਪਰਕ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ।
ਇਹ ਵੀ ਪੜ੍ਹੋ:
- ਵਿਦੇਸ਼ ਜਾਣ ਦੇ 4 ਤਰੀਕੇ ਜਿੰਨ੍ਹਾਂ ਦੀ ਵਰਤੋਂ ਪੰਜਾਬੀਆਂ ਨੇ ਰੱਜ ਕੇ ਕੀਤੀ
- ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
- ਜਦੋਂ ''ਕੋਠੇਵਾਲੀ ਗੰਗੂਬਾਈ'' ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
https://www.youtube.com/watch?v=O4jRRnEAA0k
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)