ਕੋਰੋਨਾਵਾਇਰਸ ਦੀ ਸਭ ਤੋਂ ਪਹਿਲਾਂ ਚਿਤਾਵਨੀ ਦੇਣ ਵਾਲੇ ਚੀਨੀ ਡਾਕਟਰ ਕੌਣ ਸੀ ਜਿਸਦੀ ਮੌਤ ਹੋਈ- 5 ਅਹਿਮ ਖ਼ਬਰਾਂ

2/7/2020 7:55:37 AM

ਕੋਰੋਨਾਵਾਇਰਸ ਬਾਰੇ ਚੀਨ ਵਿੱਚ ਸਭ ਤੋਂ ਪਹਿਲੀ ਚਿਤਾਵਨੀ ਦੇਣ ਵਾਲੇ ਅੱਖਾਂ ਦੇ ਡਾਕਟਰ ਲੀ ਵੇਨਲਿਯਾਂਗ ਦੀ ਵੀਰਵਾਰ ਨੂੰ ਵਾਇਰਸ ਦੀ ਲਾਗ ਨਾਲ ਬਿਮਾਰ ਰਹਿਣ ਤੋਂ ਬਾਅਦ ਮੌਤ ਹੋ ਗਈ ਹੈ।

ਉਨ੍ਹਾਂ ਦੀ ਮੌਤ ਬਾਰੇ ਆਪਾ-ਵਿਰੋਧੀ ਖ਼ਬਰਾਂ ਆਈਆਂ। ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਤੇ ਫਿਰ ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੀ ਮੌਤ ਬਾਰੇ ਦੱਸਿਆ।

ਫਿਰ ਵੁਹਾਨ ਦੇ ਸੈਂਟਰਲ ਹਸਪਤਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਚਾਰਾਜੋਈ ਕੀਤੀ ਜਾ ਰਹੀ ਹੈ।

34 ਸਾਲਾ ਮਰਹੂਮ ਡਾਕਟਰ ਨੂੰ ਚੀਨ ਵਿੱਚ ਹੀਰੋ ਦੱਸਿਆ ਜਾ ਰਿਹਾ ਸੀ। ਜਿਨ੍ਹਾਂ ਨੇ ਲੋਕਾਂ ਨੂੰ ਇਸ ਜਾਨਲੇਵਾ ਵਾਇਰਸ ਬਾਰੇ ਸੁਚੇਤ ਕੀਤਾ ਸੀ।

ਕੌਣ ਸੀ ਵੇਨਲਿਯਾਂਗ

ਜਨਵਰੀ ਦੇ ਸ਼ੁਰੂ ਵਿੱਚ ਕੋਰੋਨਾਵਾਇਰਸ ਦੇ ਫੈਲਣ ਦੀਆਂ ਖ਼ਬਰਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸ ਦੌਰਾਨ ਮਰਹੂਮ ਡਾਕਟਰ ਲੋਕਾਂ ਨੂੰ ਇਸ ਬਾਰੇ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਪੁਲਿਸ ਨੇ ਉਨ੍ਹਾਂ ਕੋਲ ਆ ਕੇ ਕਿਹਾ ਕਿ ਉਹ ਆਪਣਾ ਮੂੰਹ ਬੰਦ ਰੱਖਣ। ਇਸ ਤੋਂ ਬਾਅਦ ਲੀ ਨੇ ਆਪਣੀ ਕਹਾਣੀ ਹਸਪਤਾਲ ਤੋਂ ਇੱਕ ਵੀਡੀਓ ਰਾਹੀਂ ਸੋਸ਼ਲ ਮੀਡੀਆ ''ਤੇ ਸਾਂਝੀ ਕਰ ਦਿੱਤੀ। ਇਸ ਤੋਂ ਬਾਅਦ ਉਹ ਚੀਨ ਵਿੱਚ ਹੀਰੋ ਬਣ ਗਏ।

ਵੀਡੀਓ ਤੋਂ ਪਤਾ ਚਲਦਾ ਹੈ ਕਿ ਵਾਇਰਸ ਬਾਰੇ ਮਿਲੀ ਮੁੱਢਲੀ ਜਾਣਕਾਰੀ ਤੋਂ ਬਾਅਦ ਪ੍ਰਸ਼ਾਸਨ ਦਾ ਰੁਖ ਨਕਾਰਾਤਮਿਕ ਸੀ।

ਡਾਕਟਰ ਲੀ ਨੇ ਅਜਿਹੇ 7 ਮਰੀਜ਼ਾਂ ਦਾ ਮੁਆਇਨਾ ਕੀਤਾ ਸੀ ਜਿਨ੍ਹਾਂ ਵਿੱਚ ਸਾਰਸ ਵਾਇਰਸ ਵਰਗੇ ਲੱਛਣ ਸਨ। ਸਾਲ 2003 ਵਿੱਚ ਸਾਰਸ ਵਾਇਰਰਸ ਨਾਲ ਵਿਸ਼ਵ ਪੱਧਰੀ ਸੰਕਟ ਖੜ੍ਹਾ ਹੋ ਗਿਆ ਸੀ।

ਇਹ ਵੀ ਪੜ੍ਹੋ:

ਉਮਰ ਤੇ ਮਹਿਬੂਬਾ ’ਤੇ ਹੁਣ ਜਨਤਕ ਸੁਰੱਖਿਆ ਐਕਟ

ਕੇਂਦਰ ਸ਼ਾਸ਼ਿਤ ਪ੍ਰਦੇਸ਼ ਪ੍ਰਸ਼ਾਸਨ ਨੇ ਛੇ ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਉੱਪਰ ਜਨਤਕ ਸੁਰੱਖਿਆ ਐਕਟ (PSA) ਲਾ ਕੇ ਨਜ਼ਰਬੰਦੀ ਵਧਾ ਦਿੱਤੀ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਨ੍ਹਾਂ ਦੋਹਾਂ ਆਗੂਆਂ ਦੇ ਨਾਲ ਨੈਸ਼ਨਲ ਕਾਂਗਰਸ ਦੇ ਜਰਨਲ ਸਕੱਤਰ ਮੁਹੰਮਦ ਸਾਗਰ ਤੇ ਪੀਡੀਪੀ ਦੇ ਸੀਨੀਅਰ ਆਗੂ ਸਰਤਾਜ ਮਦਨੀ ਉੱਪਰ ਵੀ ਇਹੀ ਕਾਨੂੰਨ ਲਾਇਆ ਗਿਆ ਹੈ।

ਪ੍ਰਸ਼ਾਸਨ ਨੇ ਇਹ ਕਾਰਵਾਈ ਉਸ ਸਮੇਂ ਕੀਤੀ ਹੈ ਜਦੋਂ ਵਿਰੋਧੀ ਧਿਰ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ। ਇਸ ਕਾਰਵਾਈ ਨਾਲ ਹੁਣ ਉਨ੍ਹਾਂ ਨੂੰ ਤਿੰਨ ਮਹੀਨੇ ਹੋਰ ਨਜ਼ਰਬੰਦ ਰੱਖਿਆ ਜਾ ਸਕੇਗਾ।

ਇਹ ਐਕਟ ਉਨ੍ਹਾਂ ਦੇ ਪਿਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਦਾਦਾ ਸ਼ੇਖ਼ ਅਬਦੁੱਲਾ ਨੇ ਸਾਲ 1978 ਵਿੱਚ ਬਣਾਇਆ ਸੀ। ਉਸ ਸਮੇਂ ਇਹ ਕਾਨੂੰਨ ਲੱਕੜ ਦੇ ਤਸਕਰਾਂ ਲਈ ਬਣਾਇਆ ਗਿਆ ਸੀ।

ਇਸ ਕਾਨੂੰਨ ਤਹਿਤ ਇੱਕ ਸਾਲ ਲਈ ਨਜ਼ਰਬੰਦ ਰੱਖਿਆ ਜਾ ਸਕਦਾ ਹੈ। ਉਮਰ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ ਨੂੰ ਵੀ ਇਸੇ ਐਕਟ ਤਹਿਤ ਨਜ਼ਰਬੰਦ ਰੱਖਿਆ ਗਿਆ ਸੀ।

ਯਮਨ ਵਿੱਚ ਅਲਕਾਇਦਾ ਆਗੂ ਹਲਾਕ

ਕਾਸਿਮ ਅਲ-ਰਾਇਮੀ
AFP
ਇਹ ਕਾਸਿਮ ਅਲ-ਰਾਇਮੀ ਦੀਆਂ ਫੋਟੋਆਂ ਹਨ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੱਸਿਆ ਹੈ ਕਿ ਯਮਨ ਵਿੱਚ ਅਲ-ਕਾਇਦਾ ਦੀ ਅਰਬ ਪ੍ਰਇਦੀਪ ਵਿੱਚ ਕਾਰਜਸ਼ੀਲ ਇਕਾਈ ਦੇ ਆਗੂ ਕਾਸਿਮ ਅਲ-ਰਾਇਮੀ ਨੂੰ ਮਾਰ ਦਿੱਤਾ ਗਿਆ ਹੈ।

ਕਾਸਿਮ ਸਾਲ 2015 ਤੋਂ ਜਿਹਾਦੀ ਸੰਗਠਨ ਦੀ ਅਗਵਾਈ ਕਰ ਰਿਹਾ ਸੀ। 2000 ਦੇ ਦਹਾਕੇ ਦੌਰਾਨ ਪੱਛਮੀ ਹਿੱਤਾਂ ''ਤੇ ਹੋਏ ਹਮਲਿਆਂ ਨਾਲ ਜੁੜੇ ਹੋਏ ਸਨ।

ਅਲਕਾਇਦਾ ਇਨ ਅਰੇਬੀਅਨ ਪੈਨੇਸੂਏਲਾ ਸੰਗਠਨ 2009 ਵਿੱਚ ਸਾਊਦੀ ਅਰਬ ਦੇ ਯਮਨ ਵਿੱਚ ਹੋਂਦ ਵਿੱਚ ਆਇਆ। ਇਸ ਦਾ ਉਦੇਸ਼ ਅਮਰੀਕੀ ਹਮਾਇਤ ਹਾਸਲ ਸਰਕਾਰਾਂ ਪਲਟ ਕੇ ਖਿੱਤੇ ਵਿੱਚ ਪੱਛਮੀ ਪ੍ਰਭਾਵ ਨੂੰ ਖ਼ਤਮ ਕਰਨਾ ਸੀ।

ਸੰਗਠਨ ਨੂੰ ਬਹੁਤੀ ਸਫ਼ਲਤਾਂ ਯਮਨ ਵਿੱਚ ਹੀ ਮਿਲੀ ਸੀ। ਦੇਸ਼ ਵਿੱਚ ਜਾਰੀ ਸਾਲਾਂ ਬੱਧੀ ਸਿਆਸੀ ਅਸਥਿਰਤਾ ਦੇ ਮਹੌਲ ਵਿੱਚ ਇਸ ਦਾ ਵਿਕਾਸ ਹੋਇਆ।

ਵ੍ਹਾਈਟ ਹਾਊਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ, ''ਇਸ ਮੌਤ ਨਾਲ ਅਮਰੀਕਾ, ਉਸ ਦੇ ਹਿੱਤ ਤੇ ਸਾਥੀ ਸੁਰੱਖਿਅਤ ਹੋ ਗਏ ਹਨ।''

ਮੰਦਰ ਬਣਾਉਣ ਲਈ ਜਨਮਭੂਮੀ ਨਿਆਸ ਕੋਲ ਕਿੰਨੇ ਪੈਸੇ

ਵੀਐੱਚਪੀ
BBC
ਸੀਨੀਅਰ ਪੱਤਰਕਾਰ ਸ਼ਰਤ ਪ੍ਰਧਾਨ ਦਾ ਕਹਿਣਾ ਹੈ ਕਿ ਰਾਮ ਮੰਦਰ ਲਈ ਦਾਨ ਦੇਣ ਬਾਰੇ ਪੁੱਛੇ ਜਾਣ ''ਤੇ ਵੀਐੱਚਪੀ ਦੇ ਆਗੂਆਂ ਨੇ ਕਦੇ ਜਵਾਬ ਨਹੀਂ ਦਿੱਤਾ

ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਨੇ ਅਯੁੱਧਿਆ ਵਿੱਚ ਮੰਦਰ ਦੀ ਉਸਾਰੀ ਲਈ ਪੰਦਰਾਂ ਮੈਂਬਰੀ ਟਰੱਸਟ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ।

ਇੱਥੇ ਸਵਾਲ ਉੱਠਦਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਰਾਮ ਜਨਮ ਭੂਮੀ ਨਿਆਸ ਕੋਲ ਕਿੰਨੀ ਰਕਮ ਜਮ੍ਹਾਂ ਹੈ?

ਇਹ ਇੱਕ ਅਜਿਹਾ ਪ੍ਰਸ਼ਨ ਹੈ, ਜਿਸਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ ਪਰ ਆਸਾਨੀ ਨਾਲ ਇਸ ਦਾ ਜਵਾਬ ਨਹੀਂ ਮਿਲਦਾ। ਪੜ੍ਹੋ ਪੂਰੀ ਪੜਤਾਲ।

ਦਿੱਲੀ ਵਿਧਾਨ ਸਭਾ ਚੋਣਾਂ: ਮੁੱਦਿਆਂ ਦੀ ਥਾਂ ਸ਼ਬਦੀ ਜੰਗ ਭਾਰੂ

ਦਿੱਲੀ ਵਿਧਾਨ ਸਭਾ ਚੋਣਾਂ
Getty Images

70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਾਂ ਅੱਠ ਫਰਵਰੀ ਨੂੰ ਪੈਣ ਜਾ ਰਹੀਆਂ ਹਨ। ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਹੈ।

ਸੱਤਾਧਾਰੀ ਆਮ ਆਦਮੀ ਪਾਰਟੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਆਪਣੇ ਕੰਮਾਂ ਦੇ ਆਧਾਰ ''ਤੇ ਵੋਟਾਂ ਮੰਗ ਰਹੀ ਹੈ।

ਜਦੋਂਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਚਿਹਰੇ ਸਹਾਰੇ ਚੋਣ ਮੈਦਾਨ ਵਿੱਚ ਹੈ।

ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਬਾਹਰ ਹੋ ਚੁੱਕਿਆ ਹੈ ਪਰ ਉਸ ਨੇ ਕਿਹਾ ਹੈ ਕਿ ਪਾਰਟੀ ਭਾਜਪਾ ਦੀ ਹਮਾਇਤ ਕਰੇਗੀ। ਇਸ ਤੋਂ ਇਲਵਾ ਆਪ ਪਾਰਟੀ ਦਾ ਦਾਅਵਾ ਹੈ ਕਿ ਉਹ ਆਪਣੇ ਕੰਮ ਦੇ ਅਧਾਰ ਤੇ ਵੋਟਾਂ ਮੰਗ ਰਹੀ ਹੈ। ਕਾਂਗਰਸ ਸ਼ੀਲਾ ਦਿਕਸ਼ਤ ਤੋਂ ਬਾਅਦ ਇੱਕ ਵੱਡੇ ਚਿਹਰੇ ਦੀ ਕਮੀ ਨਾ ਜੂਝ ਰਹੀ ਹੈ। ਉੱਥੇ ਭਾਜਪਾ ਲਈ ਇਹ ਚੋਣਾਂ ਸਾਖ਼ ਦਾ ਸਵਾਲ ਬਣ ਗਈਆਂ ਹਨ।

ਭਾਜਪਾ ਅਤੇ ਆਪ ਪਾਰਟੀ ਇੱਕ ਦੂਜੇ ਤੇ ਤਿੱਖੇ ਸ਼ਬਦੀ ਹਮਲੇ ਕਰ ਰਹੀਆਂ ਹਨ। ਭਾਜਪਾ ਸ਼ਾਹੀਨ ਬਾਗ਼ ਨੂੰ ਮੁੱਦਾ ਬਣਾ ਰਹੀ ਹੈ ਤੇ ਕੇਜਰੀ ਵਾਲ ਸਿਹਤ ਅਤੇ ਸਿੱਖਿਆ ਵਿੱਚ ਕੀਤੇ ਕੰਮਾਂ ਦੇ ਅਧਾਰ ’ਤੇ ਵੋਟਾਂ ਦੀ ਅਪੀਲ ਕਰ ਰਹੇ ਹਨ। ਪੜ੍ਹੋ ਭਲਕੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੀ ਹੈ ਦਿੱਲੀ ਦਾ ਸਿਆਤੀ ਤਾਪਮਾਨ।

ਇਹ ਵੀ ਪੜ੍ਹੋ:

ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ

https://www.youtube.com/watch?v=O4jRRnEAA0k

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

https://www.youtube.com/watch?v=xJFnyrBH6Aw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)