ਕੋਰੋਨਾਵਾਇਰਸ ਨਾਲ ਪੀੜਤ ਹੋਣ ''''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?

02/05/2020 3:10:36 PM

ਕੋਰੋਨਾਵਾਇਰਸ
Getty Images
ਹੁਣ ਤੱਕ ਚੀਨ ਵਿੱਚ ਕੋਰੋਨਾਵਾਇਰਸ ਦੀ ਲਾਗ ਵਾਲੇ ਲੋਕਾਂ ਦੇ 20 ਹਜ਼ਾਰ ਕੇਸ ਸਾਹਮਣੇ ਆਏ ਹਨ ਤੇ 425 ਮੌਤਾਂ

ਕੋਰੋਨਾਵਾਇਰਸ ਦੀ ਲਾਗ ਨਾਲ ਡਾਕਟਰਾਂ ਦੀ ਲੜਾਈ ਕੁਝ ਅਜਿਹੀ ਹੈ ਕਿ ਜਿਵੇਂ ਕਿਸੇ ਅਦਿੱਖ ਦੁਸ਼ਮਣ ਦੇ ਖ਼ਿਲਾਫ਼ ਲੜ ਰਹੇ ਹੋਵੋ।

ਹੁਣ ਤੱਕ ਚੀਨ ਵਿੱਚ ਕੋਰੋਨਾਵਾਇਰਸ ਦੀ ਲਾਗ ਵਾਲੇ ਲੋਕਾਂ ਦੇ 20 ਹਜ਼ਾਰ ਕੇਸ ਸਾਹਮਣੇ ਆਏ ਹਨ। ਸਿਰਫ਼ ਚੀਨ ਵਿੱਚ ਹੀ ਹੁਣ ਤੱਕ 500 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਤੁਹਾਡੇ ਸਰੀਰ ''ਤੇ ਕਿਸ ਤਰ੍ਹਾਂ ਹਮਲਾ ਕਰਦਾ ਹੈ? ਇਨਫੈਕਸ਼ਨ ਤੋਂ ਬਾਅਦ ਇਨਸਾਨ ਦੇ ਸਰੀਰ ਵਿੱਚ ਕਿਸ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲਦੇ ਹਨ?

ਕਿੰਨ੍ਹਾਂ ਲੋਕਾਂ ਦੇ ਗੰਭੀਰ ਤੌਰ ''ਤੇ ਬਿਮਾਰ ਹੋਣ ਤੇ ਮੌਤ ਦਾ ਵਧੇਰੇ ਖਦਸ਼ਾ ਰਹਿੰਦਾ ਹੈ ਅਤੇ ਤੁਸੀਂ ਇਸ ਦਾ ਇਲਾਜ ਕਿਵੇਂ ਕਰ ਕਰੋਗੇ?

ਚੀਨ ਦੇ ਵੁਹਾਨ ਸ਼ਹਿਰ ਦੇ ਜਿਨਿਆਂਤਾਨ ਹਸਪਤਾਲ ਵਿੱਚ ਇਸ ਮਹਾਮਾਰੀ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਨੇ ਹੁਣ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤਾ ਹੈ।

ਕੋਰੋਨਾ ਵਾਇਰਸ ਦੀ ਲਾਗ ਹੋਣ ਵਾਲੇ ਪਹਿਲੇ 99 ਮਰੀਜ਼ਾਂ ਦੇ ਇਲਾਜ ਦਾ ਵਿਸਥਾਰਿਤ ਬਿਓਰਾ ਲਾਂਸੈਟ ਮੈਡੀਕਲ ਜਨਰਲ ਵਿੱਚ ਛਾਪਿਆ ਗਿਆ ਹੈ।

ਇਹ ਵੀ ਪੜ੍ਹੋ-

ਫੇਫੜਿਆਂ ''ਤੇ ਹਮਲਾ

ਵੁਹਾਨ ਦੇ ਜਿਨਿਆਂਤਾਨ ਹਸਪਤਾਲ ਵਿੱਚ ਜਿਨ੍ਹਾਂ 99 ਮਰੀਜ਼ਾਂ ਨੂੰ ਲਿਆਂਦਾ ਗਿਆ ਸੀ, ਉਨ੍ਹਾਂ ਵਿੱਚ ਨਿਮੋਨੀਆ ਦੇ ਲੱਛਣ ਸਨ।

ਇਨ੍ਹਾਂ ਮਰੀਜ਼ਾਂ ਦੇ ਫੇਫੜੇ ''ਚ ਤਕਲੀਫ਼ ਸੀ ਅਤੇ ਫੇਫੜੇ ਦੀ ਉਹ ਥਾਂ, ਜਿੱਥੋਂ ਆਕਸੀਜਨ ਖ਼ੂਨ ਵਿੱਚ ਪ੍ਰਵਾਹ ਕਰਦੀ ਹੈ, ਉੱਥੇ ਪਾਣੀ ਭਰਿਆ ਹੋਇਆ ਸੀ।

https://www.youtube.com/watch?v=HflP-RuHdso

ਦੂਜੇ ਲੱਛਣ ਸਨ...

  • 82 ਲੋਕਾਂ ਨੂੰ ਬੁਖ਼ਾਰ ਸੀ
  • 81 ਲੋਕਾਂ ਨੂੰ ਖਾਂਸੀ ਸੀ
  • 31 ਲੋਕਾਂ ਨੂੰ ਸਾਹ ਲੈਣ ''ਚ ਤਕਲੀਫ਼ ਨਾਲ ਜੂਝ ਰਹੇ ਸਨ
  • 11 ਨੂੰ ਮਾਸਪੇਸ਼ੀਆਂ ਵਿੱਚ ਦਰਦ ਸੀ
  • 9 ਨੂੰ ਵਹਿਮ ਹੋ ਰਿਹਾ ਸੀ
  • 8 ਨੂੰ ਸਿਰ ਦਰਦ
  • 5 ਲੋਕਾਂ ਦੇ ਗਲੇ ਵਿੱਚ ਫੋੜੇ ਹੋਣ ਦੀ ਸਮੱਸਿਆ ਸੀ

ਮੌਤ ਦੇ ਸ਼ੁਰੂਆਤੀ ਮਾਮਲੇ

ਕੋਰੋਨਾਵਾਇਰਸ ਦੀ ਲਾਗ ਵਾਲੇ ਜਿਨ੍ਹਾਂ ਦੋ ਮਰੀਜ਼ਾਂ ਦੀ ਮੌਤ ਪਹਿਲਾਂ ਹੋਈ, ਉਹ ਸਿਹਤਮੰਦ ਦਿਖ ਰਹੇ ਸਨ।

ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸਿਗਰਟ ਦੀ ਲਤ ਸੀ ਅਤੇ ਅਜਿਹਾ ਹੋ ਸਕਦਾ ਹੈ ਕਿ ਇਸ ਤਰ੍ਹਾਂ ਉਨ੍ਹਾਂ ਦੇ ਫੇਫੜੇ ਕਮਜ਼ੋਰ ਹੋ ਗਏ ਹੋਣ।

https://www.youtube.com/watch?v=WpdgZhPtPjY

61 ਸਾਲ ਦੇ ਜਿਸ ਸ਼ਖ਼ਸ ਨੂੰ ਹਸਪਤਾਲ ਲਿਆਂਦਾ ਗਿਆ ਸੀ, ਉਹ ਬੁਰੀ ਤਰ੍ਹਾਂ ਨਿਮੋਨੀਆ ਦੇ ਲੱਛਣਾਂ ਨਾਲ ਪੀੜਤ ਸੀ।

ਉਨ੍ਹਾਂ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ਼ ਹੋ ਰਹੀ ਸੀ। ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਕਿ ਉਸ ਵਿਅਕਤੀ ਦੇ ਫੇਫੜੇ ਸਰੀਰ ਨੂੰ ਜ਼ਿੰਦਾ ਰੱਖਣ ਲਈ ਜ਼ਰੂਰੀ ਆਕਸੀਜਨ ਦੀ ਸਪਲਾਈ ਨਹੀਂ ਕਰਨ ''ਚ ਅਸਮਰੱਥ ਜਾਪ ਰਹੇ ਸਨ।

ਵੈਂਟੀਲੇਟਰ ''ਤੇ ਰੱਖੇ ਜਾਣ ਦੇ ਬਾਵਜੂਦ, ਉਸ ਵਿਅਕਤੀ ਦੇ ਫੇਫੜੇ ਨਾਕਾਮ ਹੋ ਗਏ ਅਤੇ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ।

ਦੂਜਾ ਮਰੀਜ਼ 69 ਸਾਲ ਦਾ ਸੀ ਅਤੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਸੀ। ਉਸ ਨੂੰ ਬਣਾਵਟੀ ਤੌਰ ''ਤੇ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕੋਸ਼ਿਸ਼ ਵੀ ਨਾਕਾਫ਼ੀ ਰਹੀ।

ਇਹ ਵੀ ਪੜ੍ਹੋ-

ਨਿਮੋਨੀਆ ਨੇ ਉਦੋਂ ਉਸ ਦੀ ਜਾਨ ਲੈ ਲਈ ਜਦੋਂ ਉਸ ਦਾ ਬਲੱਡ ਪ੍ਰੈਸ਼ਰ ਡਿਗ ਗਿਆ ਸੀ।

ਘੱਟੋ-ਘੱਟ 10 ਲੋਕਾਂ ਦੀ ਮੌਤ

25 ਜਨਵਰੀ ਤੱਕ 99 ਲੋਕਾਂ ਦੀ ਮੌਤ ਕੋਰੋਨਾਵਾਇਰਸ ਨਾਲ ਹੋਈ ਸੀ। ਉਸ ਤਰੀਕ ਤੱਕ 57 ਲੋਕ ਹਸਪਤਾਲ ਵਿੱਚ ਸਨ। 31 ਨੂੰ ਹਸਪਤਾਲ ਨਾਲ ਛੁੱਟੀ ਦੇ ਦਿੱਤੀ ਗਈ ਸੀ।

11 ਲੋਕਾਂ ਦੀ ਮੌਤ ਹੋ ਗਈ। ਇਸ ਦਾ ਇਹ ਮਤਲਬ ਨਹੀਂ ਹੋਇਆ ਹੈ ਕਿ ਕੋਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਫੀਸਦ 11 ਹੋਇਆ।

https://www.youtube.com/watch?v=xWw19z7Edrs

ਬੇਸ਼ੱਕ ਹੀ ਇਸ ਗੱਲ ਦਾ ਖਦਸ਼ਾ ਬਣਿਆ ਹੋਇਆ ਹੈ ਕਿ ਹਸਪਤਾਲ ਵਿੱਚ ਭਰਤੀ ਲੋਕ ਮੌਤ ਨਾਲ ਇਹ ਲੜਾਈ ਹਾਰ ਜਾਣ ਅਤੇ ਮੁਮਕਿਨ ਹੈ ਕਿ ਲੱਛਣਾਂ ਨਾਲ ਜੂਝ ਰਹੇ ਲੋਕ ਹਸਪਤਾਲ ਹੀ ਨਾ ਪਹੁੰਚ ਸਕ ਰਹੇ ਹੋਣ।

ਮਾਰਕੀਟ ਸਟਾਫ਼

ਵੁਹਾਨ ਦੇ ਹੂਆਨਾਨ ਸੀ-ਫੂ਼ਡ ਮਾਰਕੀਟ ਵਿੱਚ ਮਿਲਣ ਵਾਲੇ ਸਮੁੰਦਰੀ ਜੀਵਾਂ ਨੂੰ ਕੋਰੋਨਾਵਾਇਰਸ ਦੀ ਲਾਗ ਦਾ ਕਾਰਨ ਮੰਨਿਆ ਜਾ ਰਿਹਾ ਹੈ।

ਵੁਹਾਨ ਦੇ ਜਿਨਿਆਂਤਾਨ ਹਸਪਤਾਲ ਵਿੱਚ ਲਿਆਂਦੇ ਗਏ 99 ਲੋਕਾਂ ਵਿੱਚ 49 ਇਸ ਸੀਫੂਡ ਨਾਲ ਜੁੜੇ ਹੋਏ ਸਨ।

47 ਲੋਕ ਹੂਆਨਾਨ ਸੀਫੂਡ ਮਾਰਕੀਟ ਵਿੱਚ ਜਾਂ ਤਾਂ ਮੈਨੇਜਰ ਵਜੋਂ ਕੰਮ ਕਰ ਰਹੇ ਸਨ ਜਾਂ ਫਿਰ ਉੱਥੇ ਦੁਕਾਨ ਚਲਾ ਰਹੇ ਸਨ। ਲਾਗ ਹੋਣ ਵਾਲੇ ਲੋਕਾਂ ਵਿੱਚ ਕੇਵਲ ਦੋ ਹੀ ਅਜਿਹੇ ਸਨ ਜੋ ਦਰਅਸਲ, ਖਰੀਦਾਰ ਸਨ।

ਕੋਰੋਨਾਵਾਇਰਸ
EPA
ਵਾਇਰਸ ਦੇ ਸੰਕਰਮਿਤ ਦੀ ਜਦ ਵਿੱਚ ਆਉਣ ਦਾ ਖ਼ਤਰਾ ਪੁਰਸ਼ਾਂ ਦੇ ਨਾਲ ਜ਼ਿਆਦਾ ਰਹਿੰਦਾ ਹੈ

ਪ੍ਰਭਾਵਿਤ ਲੋਕਾਂ ਵਿੱਚ ਅਧੇੜ ਉਮਰ ਦੇ ਜ਼ਿਆਦਾ

99 ਮਰੀਜ਼ਾਂ ਵਿੱਚ ਜ਼ਿਆਦਾਤਰ ਅਧੇੜ ਉਮਰ ਦੇ ਸਨ। ਉਨ੍ਹਾਂ ਵਿਚੋਂ 67 ਪੁਰਸ਼ ਸਨ ਅਤੇ ਮਰੀਜ਼ਾਂ ਦੀ ਔਸਤ ਉਮਰ 56 ਸਾਲ ਸੀ।

ਹਾਲਾਂਕਿ, ਤਾਜ਼ਾ ਅੰਕੜਿਆਂ ਨਾਲ ਸੰਕੇਤ ਮਿਲਦਾ ਹੈ ਕਿ ਕੋਰੋਨਾਵਾਇਰਸ ਦੀ ਲਾਗ ਔਰਤਾਂ ਅਤੇ ਪੁਰਸ਼ਾਂ ਵਿੱਚ ਜ਼ਿਆਦਾ ਫਰਕ ਨਹੀਂ ਹੈ।

ਚੀਨ ਦੇ ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰਿਵੈਨਸ਼ਨ ਦਾ ਕਹਿਣਾ ਹੈ ਕਿ 6 ਪੁਰਸ਼ਾਂ ਦੀ ਤੁਲਨਾ ਵਿੱਚ 5 ਔਰਤਾਂ ਵਿੱਚ ਇਸ ਦਾ ਇਨਫੈਕਸ਼ਨ ਦੇਖਿਆ ਗਿਆ ਹੈ।

ਇਸ ਅੰਤਰ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਪੁਰਸ਼ ਕੋਰੋਨਾ ਇਨਫੈਕਸ਼ਨ ਕਾਰਨ ਗੰਭੀਰ ਤੌਰ ''ਤੇ ਬਿਮਾਰ ਹੋ ਸਕਦੇ ਹਨ ਅਤੇ ਹਸਪਤਾਲ ਵਿੱਚ ਭਰਤੀ ਕਰਾਏ ਜਾਣ ਦੀ ਨੌਬਤ ਆ ਸਕਦੀ ਹੈ।

ਸਮਾਜਿਕ ਅਤੇ ਸੱਭਿਆਚਾਰ ਕਾਰਨਾਂ ਨਾਲ ਵਾਇਰਸ ਦੀ ਲਾਗ ਦੀ ਜਦ ਵਿੱਚ ਆਉਣ ਦਾ ਖ਼ਤਰਾ ਪੁਰਸ਼ਾਂ ਨਾਲ ਜ਼ਿਆਦਾ ਰਹਿੰਦਾ ਹੈ।

ਜਿਨਿਆਂਤਾਨ ਹਸਪਤਾਲ ਦੇ ਡਾਕਟਰ ਲੀ ਝਾਂਗ ਕਹਿੰਦੇ ਹਨ, "ਕੋਰੋਨਾਵਾਇਰਸ ਦੇ ਇਨਫੈਕਸ਼ ਦਾ ਖਦਸ਼ਾ ਔਰਤਾਂ ਵਿੱਚ ਘੱਟ ਹੈ ਕਿਉਂਕਿ ਉਨ੍ਹਾਂ ਵਿੱਚ ਐਕਸ ਕ੍ਰੋਮੋਸੋਮ ਅਤੇ ਸੈਕਸ ਹਾਰਮੋਨ ਕਾਰਨ ਵਿਰੋਧ ਦੀ ਵਧੇਰੇ ਸਮਰੱਥਾ ਰਹਿੰਦੀ ਹੈ।"

ਜੋ ਲੋਕ ਪਹਿਲਾਂ ਤੋਂ ਬਿਮਾਰ ਸਨ

99 ਮਰੀਜ਼ਾਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਪਹਿਲਾਂ ਤੋਂ ਹੀ ਕੋਈ ਨਾ ਕੋਈ ਬਿਮਾਰੀ ਸੀ। ਇਸ ਕਾਰਨ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਦਾ ਖ਼ਤਰਾ ਉਨ੍ਹਾਂ ਵਿੱਚ ਜ਼ਿਆਦਾ ਸੀ।

ਡਾਕਟਰ ਇਸ ਨੂੰ ਵਿਰੋਧ ਦੀ ਕਮਜ਼ੋਰ ਸਮਰੱਥਾ ਦਾ ਸਿੱਟਾ ਦੱਸ ਰਹੇ ਹਨ।

40 ਮਰੀਜ਼ਾਂ ਦਾ ਦਿਲ ਕਮਜ਼ੋਰ ਸੀ ਜਾਂ ਫਿਰ ਖ਼ੂਨ ਦੀਆਂ ਨਾੜਾਂ ਵਿੱਚ ਸਮੱਸਿਆ ਸੀ। ਉਨ੍ਹਾਂ ਨੂੰ ਦਿਲ ਦਾ ਰੋਗ ਸੀ, ਪਰ ਪਹਿਲਾਂ ਦਿਲ ਦੇ ਦੌਰੇ ਪੈ ਚੁੱਕੇ ਸਨ।

12 ਲੋਕਾਂ ਨੂੰ ਡਾਇਬਟੀਜ਼ ਦੀ ਸਮੱਸਿਆ ਸੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=mNuOFPVj5DE&t=2s

https://www.youtube.com/watch?v=rdpHkYEF7Lc

https://www.youtube.com/watch?v=ggIBPyp3_pc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News