ਕੋਰੋਨਾਵਾਇਰਸ: ਚੀਨ ਤੋਂ ਆਏ ਪੰਜਾਬ ਤੇ ਹਰਿਆਣਾ ਦੇ ਲੋਕ ਆਈਸੋਲੇਸ਼ਨ ਵਿੱਚ

Wednesday, Feb 05, 2020 - 10:55 AM (IST)

ਕੋਰੋਨਾਵਾਇਰਸ: ਚੀਨ ਤੋਂ ਆਏ ਪੰਜਾਬ ਤੇ ਹਰਿਆਣਾ ਦੇ ਲੋਕ ਆਈਸੋਲੇਸ਼ਨ ਵਿੱਚ
ਕੋਰੋਨਾਵਾਇਰਸ
Getty Images
ਸੰਕੇਤਕ ਤਸਵੀਰ

ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਇੱਕ ਚਿੱਠੀ ਮੁਤਾਬਕ ਕੈਨੇਡਾ ਤੋਂ ਵਾਇਆ ਚੀਨ ਪਰਤੇ ਇੱਕ ਸ਼ਹਿਰ ਵਾਸੀ ਨੇ ਸਿਵਲ ਸਰਜਨ ਕੋਲ ਸਾਹ ਲੈਣ ਵਿੱਚ ਦਿੱਕਤ ਦੀ ਸ਼ਿਕਾਇਤ ਕੀਤੀ ਸੀ।

ਅਹਿਤਿਆਤ ਵਜੋਂ ਇਸ ਵਿਅਕਤੀ ਨੂੰ ਵੀ ਜਾਂਚ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕਿ ਉਸ ਦੇ ਖੂਨ ਅਤੇ ਹੋਰ ਸੈਂਪਲ ਲਏ ਗਏ ਹਨ ਤੇ ਜਾਂਚ ਜਾਰੀ ਹੈ। ਉਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਸੀ।

ਚਿੱਠੀ ਮੁਤਾਬਕ ਮਰੀਜ਼ ਗੁਰਜਿੰਦਰ ਸੰਧੂ (38) ਨੇ ਆਈਸੋਲੇਸ਼ਨ ਵਿੱਚ ਰਹਿਣ ਤੋਂ ਉਜਰ ਕੀਤਾ।

ਪੁਲਿਸ ਨੂੰ ਇਸ ਦਿਸ਼ਾ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ ਅਤੇ ਮਰੀਜ਼ ਵੱਲੋਂ ਕਿਸੇ ਕਿਸਮ ਦਾ ਵਿਰੋਧ ਕੀਤੇ ਜਾਣ ''ਤੇ ਗ੍ਰਿਫ਼ਤਾਰ ਕਰਕੇ ਪੁਲਿਸ ਦੇ ਪਹਿਰੇ ਹੇਠ ਆਈਸੋਲੇਸ਼ਨ ਵਾਰਡ ਵਿੱਚ ਰੱਖਣ ਦੀਆਂ ਹਦਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ ਦਾ ਇੱਕ ਵਸਨੀਕ ਕੈਨੇਡਾ ਤੋਂ ਭਾਰਤ ਆਇਆ ਤੇ 9 ਘੰਟੇ ਸ਼ੰਘਾਈ ਵਿਖੇ ਰੁਕਿਆ ਸੀ। ਉਨ੍ਹਾਂ ਨੇ ਕਿਹਾ ਕਿ ਚੀਨ ਵਿੱਚ ਕਰੋਨਾ ਬਿਮਾਰੀ ਫੈਲੀ ਹੋਈ ਹੈ।

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਇਹ ਵਿਅਕਤੀ ਅੱਜ ਆਪਣੀ ਜਾਂਚ ਲਈ ਇੱਥੇ ਦਾਖਲ ਹੋਇਆ ਹੈ ਤੇ ਉਨ੍ਹਾਂ ਕਿਹਾ ਕਿ ਵਿਅਕਤੀ ਦੀ ਅਹਿਤਿਆਤ ਵਜੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਪ੍ਰਤੀ ਘਬਰਾਉਣ ਦੀ ਜ਼ਰੂਰਤ ਨਹੀਂ। ਅਜਿਹਾ ਪੰਜਾਬ ਤੇ ਭਾਰਤ ਸਰਕਾਰ ਦੇ ਅਦੇਸ਼ਾਂ ''ਤੇ ਕੀਤਾ ਜਾ ਰਿਹਾ ਹੈ। ਜਾਂਚ ਰਿਪੋਰਟ ਆਉਣ ਉਪਰੰਤ ਹੀ ਮਰੀਜ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ।

ਵੀਡੀਓ: ਲੜਾਈ ਚ ਨੁਕਸਾਨ ਕੱਲੇ ਪਾਕਿਸਤਾਨ ਦਾ ਨਹੀਂ

https://www.youtube.com/watch?v=9QecxEL_P3c

ਵੀਡੀਓ: ਹਥੌੜੇ ਨਾਲ ਰੋਟੀ ਕਿਸ ਗੱਲੋਂ ਤੋੜਦੇ ਸਨ ਇਹ ਪ੍ਰਵਾਸੀ ਮੁੰਡੇ

https://www.youtube.com/watch?v=6Om3b2aq5zQ

ਵੀਡੀਓ: ਮਸੀਤ ਵਿੱਚ ਹੋਇਆ ਹਿੰਦੂ ਰਸਮਾਂ ਨਾਲ ਵਿਆਹ

https://www.youtube.com/watch?v=ZMyiOsUY6Yo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News