ਕੇਂਦਰ ਸਰਕਾਰ ਨੇ ਕਿਹਾ, ‘ਕਾਨੂੰਨ ਮੁਤਾਬਕ ''''ਲਵ ਜਿਹਾਦ'''' ਦੀ ਕੋਈ ਪਰਿਭਾਸ਼ਾ ਨਹੀਂ’- 5 ਅਹਿਮ ਖ਼ਬਰਾਂ
Wednesday, Feb 05, 2020 - 07:55 AM (IST)


ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਸੰਸਦ ਵਿੱਚ ਪੁੱਛੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਕਾਨੂੰਨ ਵਿੱਚ ''ਲਵ ਜਿਹਾਦ'' ਦੀ ਕੋਈ ਪਰਿਭਾਸ਼ਾ ਨਹੀਂ ਹੈ ਤੇ ਕੇਂਦਰੀ ਏਜੰਸੀਆਂ ਨੇ ਇਸ ਤਰ੍ਹਾਂ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ।
ਖ਼ਬਰ ਏਜੰਸੀ ਪੀਟੀਆ ਦੀ ਖ਼ਬਰ ਮੁਤਾਬਕ ਰੈੱਡੀ, ਕੇਰਲਾ ਤੋਂ ਸਾਂਸਦ ਬੈਨੀ ਬੈਹਨਾਨ ਦੇ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਪਿਛਲੇ ਦੋ ਸਾਲਾਂ ਦੌਰਾਨ ਕੇਂਦਰੀ ਏਜੰਸੀਆਂ ਨੇ ''ਲਵ ਜਿਹਾਦ'' ਦੇ ਕਿੰਨੇ ਕੇਸ ਦਰਜ ਕੀਤੇ ਹਨ।
ਮੰਤਰੀ ਨੇ ਕਿਹਾ ਕਿ ਭਾਰਤੀ ਸੰਵਿਧਆਨ ਦਾ ਆਰਟੀਕਲ ਸਾਰੇ ਨਾਗਰਿਕਾਂ ਨੂੰ ਆਪੋ-ਆਪਣੇ ਧਰਮ ਦੀ ਪਾਲਣਾ ਤੇ ਪ੍ਰਚਾਰ ਦਾ ਅਜ਼ਾਦੀ ਦਿੰਦਾ ਹੈ। ਹਾਲਾਂ ਕਿ ਕੌਮੀ ਜਾਂਚ ਏਜੰਸੀ ਨੇ ਕੇਰਲ ਵਿੱਚ ਦੋ ਅੰਤਰ ਧਰਮ ਵਿਆਹਾਂ ਦੀ ਜਾਂਚ ਕੀਤੀ ਸੀ।
- ਇਹ ਵੀ ਪੜ੍ਹੋ
- ਕੋਰੋਨਾਵਾਇਰਸ: ''ਖੁਦਕੁਸ਼ੀ ਮਿਸ਼ਨ'' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ ''ਹੀਰੋ''
- ਵਾਲ ਸਮੇਂ ਤੋਂ ਪਹਿਲਾਂ ਚਿੱਟੇ ਕਿਉਂ ਹੋ ਜਾਂਦੇ ਹਨ, ਵਿਗਿਆਨੀਆਂ ਨੇ ਦੱਸੀ ਵਜ੍ਹਾ
- ਮੁੰਬਈ ਦੀ ਇੱਕ ਸੈਕਸ ਵਰਕਰ ਦੀ ਜ਼ਿੰਦਗੀ ਤੇ ਉਸ ਲਈ ਪਰਿਵਾਰ ਦੀ ਪਰਿਭਾਸ਼ਾ
''ਲਵ ਜਿਹਾਦ'' ਸ਼ਬਦ ਕੁਝ ਕੱਟੜਪੰਥੀ ਹਿੰਦੂ ਸੰਗਠਨਾ ਵੱਲੋਂ ਵਰਤਿਆ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਸੋਚੀ-ਸਮਝੀ ਸਾਜਿਸ਼ ਤਹਿਤ ਦੇਸ਼ ਵਿੱਚ ਮੁਸਲਮਾਨਾਂ ਦੀ ਗਿਣਤੀ ਵਧਾਉਣ ਲਈ ਜਾਣ-ਬੁੱਝ ਕੇ ਹਿੰਦੂ ਕੁੜੀਆਂ ਨਾਲ ਵਿਆਹ ਕਰਵਾਇਆ ਜਾਂਦਾ ਹੈ।
LIC ਦੇ IPO ਤੋਂ ਡਰੀਏ ਜਾਂ ਖ਼ੁਸ਼ ਹੋਈਏ?

ਸਰਕਾਰ ਐੱਲਆਈਸੀ ਵਿੱਚੋਂ ਆਪਣੀ ਕੁਝ ਹਿੱਸੇਦਾਰੀ ਵੇਚਣਾ ਚਹੁੰਦੀ ਹੈ। ਸਰਕਾਰ ਦਾ ਤਰਕ ਹੈ ਕਿ ਉਹ ਅਜਿਹਾ ਕਰਕੇ ਇਸ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਚਾਹੁੰਦੀ ਹੈ। ਜਦਕਿ ਵਿਰੋਧੀ ਧਿਰ ਇਸ ਨਾਲ ਸਹਿਮਤ ਨਹੀਂ ਹੈ ਤੇ ਬੀਮਾ ਧਾਰਕ ਡਰੇ ਹੋਏ ਹਨ।
ਹਾਲਾਂਕਿ, ਸਰਕਾਰ ਵਲੋਂ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਹ ਵੀ ਕਿਹਾ ਹੈ, "ਐੱਲਆਈਸੀ ਦੇ ਸਾਰੇ ਨਿਵੇਸ਼ਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮੈਂ ਉਨ੍ਹਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ।"
ਬੀਬੀਸੀ ਨੇ ਸਰਕਾਰ ਵਲੋਂ ਸ਼ੇਅਰ ਵੇਚਣ ਦੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਪੜ੍ਹੋ ਜਾਣਕਾਰੀ।
ਇਹ ਈਰਾਨੀ ਨਾ ਘਰ ਦੇ ਨਾ ਘਾਟ ਦੇ

ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਅਤੇ ਕੁਝ ਸਮਾਂ ਪਹਿਲਾਂ ਉੱਠ ਰਹੀਆਂ ਯੁੱਧ ਦੇ ਖ਼ਦਸ਼ਿਆਂ ਕਾਰਨ ਦਸ ਲੱਖ ਤੋਂ ਜ਼ਿਆਦਾ ਆਬਾਦੀ ਵਾਲਾ ਈਰਾਨੀ-ਅਮਰੀਕੀ ਭਾਈਚਾਰਾ ਬੇਹੱਦ ਤਣਾਅ ਪੂਰਨ ਸਥਿਤੀਆਂ ਵਿੱਚ ਜੀਅ ਰਿਹਾ ਹੈ।
ਸੁਲੇਮਾਨੀ ਦੀ ਅਮਰੀਕੀ ਡਰੋਨ ਹਮਲੇ ਵਿੱਚ ਮੌਤ ਦੇ ਬਾਅਦ ਦੋਵੇਂ ਦੇਸ਼ਾਂ ਵਿੱਚ ਇੱਕ ਵਾਰ ਫਿਰ ਰਿਸ਼ਤੇ ਖ਼ਰਾਬ ਹੋ ਗਏ ਹਨ।
ਅਜਿਹੇ ਵਿੱਚ ਅਮਰੀਕਾ ਵਿੱਚ ਰਹਿਣ ਵਾਲੇ ਈਰਾਨੀ ਮੂਲ ਦੇ ਲੋਕ ਆਉਣ ਵਾਲੇ ਦਿਨਾਂ ਨੂੰ ਲੈ ਕੇ ਚਿੰਤਾ ਵਿੱਚ ਹਨ। ਪੜ੍ਹੋ ਅਜਿਹੇ ਹੀ ਕੁਝ ਪਰਿਵਾਰਾਂ ਦੀ ਕਹਾਣੀ।
''ਗੋਲੀ ਮਾਰਨ ਵਾਲਾ ਜੇ ਕਪਿਲ ਦੀ ਥਾਂ ਸ਼ਾਦਾਬ ਹੁੰਦਾ ਤਾਂ...''

30 ਜਨਵਰੀ ਦੀ ਦੁਪਹਿਰ ਨੂੰ, ਇੱਕ ਹਮਲਾਵਰ ਨੇ ਜਾਮੀਆ ਮਿਲੀਆ ਇਸਲਾਮੀਆ ਵਿੱਚ ਮੁਜ਼ਾਹਰਾਕਾਰੀਆਂ ਉੱਤੇ ਦਿਨ-ਦਿਹਾੜੇ ਗੋਲੀ ਚਲਾਈ। ਇਸ ਦੌਰਾਨ ਸ਼ਾਦਾਬ ਫਾਰੂਕ ਨਾਂ ਦਾ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ।
1 ਫਰਵਰੀ ਨੂੰ ਕਪਿਲ ਗੁੱਜਰ ਨਾਮ ਦੇ ਵਿਅਕਤੀ ਨੇ ਸ਼ਾਹੀਨ ਬਾਗ ਵਿੱਚ ਮੁਜ਼ਾਹਰੇ ਵਾਲੀ ਥਾਂ ਨੇੜੇ ਗੋਲੀਆਂ ਚਲਾ ਦਿੱਤੀਆਂ। ਉਹ ਨਾਅਰਾ ਲਗਾ ਰਿਹਾ ਸੀ, "ਸਾਡੇ ਦੇਸ਼ ਵਿੱਚ ਕਿਸੇ ਹੋਰ ਦੀ ਨਹੀਂ ਚੱਲੇਗੀ, ਸਿਰਫ਼ ਹਿੰਦੂਆਂ ਦੀ ਚੱਲੇਗੀ।"
ਇਸ ਤੋਂ ਬਾਅਦ, 2 ਫਰਵਰੀ ਦੀ ਦੇਰ ਸ਼ਾਮ ਨੂੰ, ਜਾਮੀਆ ਮਿਲੀਆ ਇਸਲਾਮੀਆ ''ਚ ਵਿਦਿਆਰਥੀਆਂ ਦੇ ਵਿਰੋਧ ਵਾਲੀ ਥਾਂ ਨੇੜੇ ਗੋਲੀ ਚੱਲਣ ਦੀ ਖ਼ਬਰ ਮਿਲੀ। ਦੋ-ਪਹੀਆ ਵਾਹਨ ''ਤੇ ਸਵਾਰ ਦੋ ਵਿਅਕਤੀਆਂ ਨੇ ਹਵਾ ਵਿੱਚ ਫ਼ਾਇਰ ਕੀਤੇ ਸਨ।
ਅਜਿਹੇ ਵਿੱਚ ਬੀਬੀਸੀ ਨੇ ਇਨ੍ਹਾਂ ਥਾਵਾਂ ਤੇ ਜਾਕੇ ਇਸ ਸਵਾਲ ਦਾ ਜਵਾਬ ਤਲਾਸ਼ਣਾ ਚਾਹਿਆ ਕਿ "ਇਤਫ਼ਾਕਨ, ਜੇ ਗੋਲੀ ਮਾਰਨ ਵਾਲੇ ਦਾ ਨਾਮ ਕਪਿਲ ਨਾ ਹੋ ਕੇ ਸ਼ਾਦਾਬ ਹੁੰਦਾ ਤਾਂ ਸੋਚੋ ਜ਼ਰਾ ਕਿ ਫਿਰ ਕੀ ਹੁੰਦਾ?"
ਕੋਰੋਨਾ ਵਾਇਸਰ ਵਰਦਾਨ!
ਕੋਰੋਨਾਵਾਇਰਸ ਜਾਨਲੇਵਾ ਹੈ ਜਿਸ ਕਰਕੇ ਹੁਣ ਤੱਕ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਦੁਨੀਆ ਭਰ ''ਚ ਇਸ ਵਾਇਰਸ ਦਾ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ ''ਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ।
ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮੰਡੀ ਵਿੱਚੋਂ ਇਹ ਵਾਇਰਸ ਨਿਕਲ ਕੇ ਫੈਲਿਆ।ਇਸ ਬਾਜ਼ਾਰ ''ਚ ਜੰਗਲੀ ਜੀਵਾਂ ਜਿਵੇਂ ਮਿਸਾਲਨ ਸੱਪ, ਰੈਕੂਨ ਅਤੇ ਸਾਹੀ ਦਾ ਗੈਰ ਕਾਨੂੰਨੀ ਢੰਗ ਨਾਲ ਵਪਾਰ ਹੁੰਦਾ ਸੀ।
ਇੰਨ੍ਹਾਂ ਜਾਨਵਰਾਂ ਨੂੰ ਪਿੰਜਰੇ ''ਚ ਕੈਦ ਕਰਕੇ ਰੱਖਿਆ ਜਾਂਦਾ ਸੀ ਅਤੇ ਇੰਨ੍ਹਾਂ ਦੀ ਵਰਤੋਂ ਖਾਦ ਪਦਾਰਥਾਂ ਅਤੇ ਦਵਾਈਆਂ ਦੇ ਰੂਪ ''ਚ ਕੀਤੀ ਜਾਂਦੀ ਸੀ। ਜਦੋਂ ਤੋਂ ਵਾਇਰਸ ਸਾਹਮਣੇ ਆਇਆ ਹੈ, ਮੰਡੀ ਬੰਦ ਹੈ।
ਇਸ ਸਾਰੇ ਤੋਂ ਕੁਝ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਤੇ ਉਹ ਇਸ ਵਾਇਰਸ ਨੂੰ ਵਰਦਾਨ ਕਹਿ ਰਹੇ ਹਨ, ਜਾਣੋ ਕਿਉਂ?
ਇਹ ਵੀ ਪੜ੍ਹੋ:
- ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''
- ''ਗਰਭਵਤੀ ਔਰਤ ਨੂੰ ਵੱਢ ਕੇ ਭਰੂਣ ਨੂੰ ਤ੍ਰਿਸ਼ੂਲ ''ਤੇ ਟੰਗਣ ਦਾ ਦਾਅਵਾ ਕਰਨ ਵਾਲੇ ਨੂੰ ਵੀ ਜਮਾਨਤ''
- ਕੋਰੋਨਾਵਾਇਰਸ ਕਰਕੇ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਪੂਰੀ ਦੁਨੀਆਂ ''ਚ ਕੀ ਹਨ ਤਿਆਰੀਆਂ
ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ
ਵੀਡਿਓ: ਝੁੱਗੀ ਵਿੱਚ ਰਹਿੰਦੀ ਖਿਡਾਰਨ ਤੇ NRI ਦੇ ਵਿਆਹ ਦੀ ਕਹਾਣੀ
https://www.youtube.com/watch?v=q2K5193HFZ8
ਵੀਡਿਓ: ਇੱਕ ਤੁਲਨਾ ਅਜੋਕੀ ਪੱਤਰਕਾਰੀ ਅਤੇ ਅੰਬੇਦਕਰ ਦੇ ਅਖ਼ਬਾਰ ''ਮੂਕਨਾਇਕ'' ਦੀ
https://www.facebook.com/BBCnewsPunjabi/videos/470580483627469/
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)