ਜੋ 2008 ’ਚ ਵਿਰਾਟ ਕੋਹਲੀ ਨੇ ਕੀਤਾ, ਇਸ ਵਾਰ ਉਹ ਕਾਮਯਾਬੀ ਯਸ਼ੱਸਵੀ ਨੂੰ ਮਿਲੀ

Tuesday, Feb 04, 2020 - 09:25 PM (IST)

ਜੋ 2008 ’ਚ ਵਿਰਾਟ ਕੋਹਲੀ ਨੇ ਕੀਤਾ, ਇਸ ਵਾਰ ਉਹ ਕਾਮਯਾਬੀ ਯਸ਼ੱਸਵੀ ਨੂੰ ਮਿਲੀ
ਆਈਸੀਸੀ ਅੰਡਰ-19 ਵਿਸ਼ਵ ਕੱਪ
Getty Images
ਭਾਰਤੀ ਕ੍ਰਿਕੇਟ ਟੀਮ ਨੇ ਮੰਗਲਵਾਰ ਨੂੰ ਪਾਕਿਸਤਾਨ ਨੂੰ ਸੇਮੀਫਾਇਨਲ ''ਚ 10 ਵਿਕਟਾਂ ਨਾਲ ਮਾਤ ਦਿੱਤੀ

ਭਾਰਤੀ ਕ੍ਰਿਕੇਟ ਟੀਮ ਨੇ ਮੰਗਲਵਾਰ ਨੂੰ ਪਾਕਿਸਤਾਨ ਨੂੰ ਸੇਮੀਫਾਇਨਲ ''ਚ 10 ਵਿਕਟਾਂ ਨਾਲ ਮਾਤ ਦੇ ਕੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਫਾਇਨਲ ''ਚ ਜਗ੍ਹਾ ਬਣਾ ਲਈ ਹੈ।

ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਦੇ ਫਾਇਨਲ ਮੁਕਾਬਲੇ ''ਚ ਪਾਕਿਸਤਾਨ ֹ''ਤੇ ਪੂਰੇ ਮੈਚ ''ਚ ਹਾਵੀ ਰਹੀ। ਪਾਕਿਸਤਾਨ ਨੂੰ ਜਿੱਤ ਸਿਰਫ਼ ਟੌਸ ''ਚ ਮਿਲੀ।

ਭਾਰਤੀ ਗੇਂਦਬਾਜ਼ਾਂ ਨੇ ਸਿਰਫ਼ 43.1 ਔਵਰਾਂ ''ਚ 172 ਰਨਾਂ ''ਤੇ ਆਲ ਆਉਟ ਕਰ ਦਿੱਤਾ। ਭਾਰਤੀ ਟੀਮ ਨੇ ਆਪਣੇ ਟੀਚੇ ਨੂੰ ਬਿਨਾਂ ਵਿਕਟ ਗਵਾਏ 35.2 ਔਵਰਾਂ ''ਚ ਆਸਾਨੀ ਨਾਲ ਹਾਸਲ ਕਰ ਲਿਆ।

https://twitter.com/cricketworldcup/status/1224700087038816257?s=20

ਇਸ ਟੂਰਨਾਮੈਂਟ ਦੀ ਮਹੱਤਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਨੇ ਇਸ ਨੂੰ ਦੁਨੀਆ ਦੇ ਸਰਬੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ 2008 ਵਿੱਚ ਜਿੱਤਿਆ ਸੀ, ਜਿਸ ਤੋਂ ਬਾਅਦ ਕੋਹਲੀ ਦੇ ਨਾਮ ਦੀ ਭਾਰਤੀ ਕ੍ਰਿਕਟ ਵਿੱਚ ਚਰਚਾ ਹੋਣ ਲੱਗੀ ਸੀ।

ਇਹ ਵੀ ਪੜ੍ਹੋ

ਆਈਸੀਸੀ ਅੰਡਰ-19 ਵਿਸ਼ਵ ਕੱਪ
Getty Images
ਯਸ਼ਸਵੀ ਨੂੰ ''ਮੈਨ ਆਫ਼ ਦ ਮੈਚ" ਦੀ ਟਰਾਫ਼ੀ ਵੀ ਮਿਲੀ

ਛਾ ਗਏ ਯਸ਼ਸਵੀ

ਭਾਰਤ ਵਲੋਂ ਸਲਾਮੀ ਜੋੜੀ ਯਸ਼ਸਵੀ ਜਾਯਸਵਾਲ ਅਤੇ ਦਿਵਯਾਂਸ਼ ਸਕਸੇਨਾ ਨੇ ਸ਼ਾਨਦਾਰ ਬੈਟਿੰਗ ਕੀਤੀ। ਯਸ਼ਸਵੀ ਨੇ ਨਾਬਾਦ 105 ਰਨਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ 4 ਛੱਕੇ ਜੜੇ। ਯਸ਼ਸਵੀ ਨੂੰ ''ਮੈਨ ਆਫ਼ ਦ ਮੈਚ" ਦੀ ਟਰਾਫ਼ੀ ਵੀ ਮਿਲੀ।

ਦਿਵਯਾਂਸ਼ ਨੇ 59 ਰਨ ਬਣਾਏ ਅਤੇ 6 ਚੌਕੇ ਲਗਾਏ।

ਆਈਸੀਸੀ ਅੰਡਰ-19 ਵਿਸ਼ਵ ਕੱਪ
Getty Images
ਇਸ ਤੋਂ ਪਹਿਲਾਂ ਯਸ਼ਸਵੀ ਜਾਯਸਵਾਲ ਆਈਪੀਐਲ ਦੀ ਨਿਲਾਮੀ ''ਤੇ ਵੀ ਹਾਵੀ ਰਹੇ ਸਨ

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਯਸ਼ਸਵੀ ਜਾਯਸਵਾਲ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਲਈ ਦੀਵਾਰ ਸਾਬਤ ਹੋਏ।

ਸੈਮੀਫਾਈਨਲ ਤੋਂ ਪਹਿਲਾਂ, ਉਨ੍ਹਾਂ ਨੇ ਚਾਰ ਮੈਚ ਖੇਡੇ ਸਨ ਅਤੇ 103.50 ਦੀ ਔਸਤ ਨਾਲ ਤਿੰਨ ਅਰਧ ਸੈਂਕੜੇ ਲਗਾ ਕੇ 207 ਦੌੜਾਂ ਬਣਾਈਆਂ ਸਨ।

ਇਸ ਤੋਂ ਪਹਿਲਾਂ ਯਸ਼ਸਵੀ ਜਾਯਸਵਾਲ ਆਈਪੀਐਲ ਦੀ ਨਿਲਾਮੀ ''ਤੇ ਵੀ ਹਾਵੀ ਰਹੇ ਸਨ। ਉਹ ਰਾਤੋ ਰਾਤ ਸੁਰਖੀਆਂ ਬਨਾਉਣ ਵਿੱਚ ਕਾਮਯਾਬ ਰਹੇ ਜਦੋਂ ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਨੇ 20 ਮਿਲੀਅਨ ਵਿੱਚ ਆਪਣੇ ਨਾਮ ਕੀਤਾ ਸੀ। ਉਨ੍ਹਾਂ ਦੀ ਬੇਸ ਪ੍ਰਾਈਸ ਸਿਰਫ਼ 20 ਲੱਖ ਰੁਪਏ ਸੀ।

ਫਾਨਲ ਲਈ ਤਿਆਰ ਭਾਰਤ

ਫਾਇਨਲ ''ਚ ਭਾਰਤ ਦਾ ਸਾਹਮਣਾ ਨਿਉਜ਼ੀਲੈਂਡ ਅਤੇ ਬਾਂਗਲਾਦੇਸ਼ ਵਿਚਕਾਰ ਹੋਣ ਵਾਲੇ ਦੂਸਰੇ ਸੇਮੀਫਾਇਨਲ ਮੈਚ ਦੀ ਵਿਜੇਤਾ ਟੀਮ ਨਾਲ ਹੋਵੇਗਾ।

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=AznlBoQNczo

https://www.youtube.com/watch?v=5uX5ViQoexk

https://www.youtube.com/watch?v=mNuOFPVj5DE&t=6s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News