ਅਮਰੀਕਾ ''''ਚ ਇਰਾਨੀ ਲੋਕ ਨਾ ਘਰ ਦੇ ਰਹੇ, ਨਾ ਘਾਟ ਦੇ
Tuesday, Feb 04, 2020 - 03:10 PM (IST)


''''ਮੈਂ ਇਰਾਨ ਵਿੱਚ ਰਹਿਣ ਵਾਲੇ ਪਰਿਵਾਰ ਨੂੰ ਲੈ ਕੇ ਕਾਫ਼ੀ ਚਿੰਤਾ ਵਿੱਚ ਹਾਂ। ਮੈਂ ਨਾ ਤਾਂ ਸੌਂ ਸਕਦਾ ਹਾਂ ਅਤੇ ਨਾ ਹੀ ਕੁਝ ਖਾਣ ਦੀ ਸਥਿਤੀ ਵਿੱਚ ਹਾਂ। ਮੇਰੇ ਸਿਰ ਵਿੱਚ ਲਗਾਤਾਰ ਮਾਈਗ੍ਰੇਨ ਦਾ ਦਰਦ ਹੁੰਦਾ ਰਹਿੰਦਾ ਹੈ।''''
ਇਹ ਸ਼ਬਦ 19 ਸਾਲਾ ਇਰਾਨੀ ਮੂਲ ਦੀ ਅਮਰੀਕੀ ਨਾਗਰਿਕ ਲਾਇਲਾ ਓਘਾਬਿਅਨ ਦੇ ਹਨ, ਜੋ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੀ ਹੈ।
ਅਮਰੀਕਾ ਅਤੇ ਇਰਾਨ ਵਿਚਾਲੇ ਜਾਰੀ ਤਣਾਅ ਅਤੇ ਕੁਝ ਸਮਾਂ ਪਹਿਲਾਂ ਉੱਠ ਰਹੀਆਂ ਯੁੱਧ ਦੇ ਖ਼ਦਸ਼ਿਆਂ ਕਾਰਨ ਦਸ ਲੱਖ ਤੋਂ ਜ਼ਿਆਦਾ ਆਬਾਦੀ ਵਾਲਾ ਇਰਾਨੀ-ਅਮਰੀਕੀ ਭਾਈਚਾਰਾ ਬੇਹੱਦ ਤਣਾਅ ਪੂਰਨ ਸਥਿਤੀਆਂ ਵਿੱਚ ਜੀਅ ਰਿਹਾ ਹੈ।
ਲਾਇਲਾ ਦੇ ਪਿਤਾ ਰਜ਼ਾ ਦਾ ਜਨਮ ਇਰਾਨ ਦੇ ਕਾਰਮਾਨ ਇਲਾਕੇ ਵਿੱਚ ਹੋਇਆ ਸੀ। ਇਹ ਉਹੀ ਇਲਾਕਾ ਹੈ ਜਿੱਥੋਂ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਸਨ।
ਸੁਲੇਮਾਨੀ ਦੀ ਅਮਰੀਕੀ ਡਰੋਨ ਹਮਲੇ ਵਿੱਚ ਮੌਤ ਦੇ ਬਾਅਦ ਦੋਵੇਂ ਦੇਸ਼ਾਂ ਵਿੱਚ ਇੱਕ ਵਾਰ ਫਿਰ ਰਿਸ਼ਤੇ ਖ਼ਰਾਬ ਹੋ ਗਏ ਹਨ।
ਸੁਲੇਮਾਨੀ ਦੀ ਮੌਤ ਦੇ ਬਾਅਦ ਇਰਾਨੀਆਂ ਦਾ ਹਾਲ
ਅਮਰੀਕਾ ਨੇ ਇਰਾਨ ਵੱਲੋਂ ਕੀਤੇ ਗਏ ਮਿਜ਼ਾਇਲ ਹਮਲਿਆਂ ਦੇ ਬਾਅਦ ਇਰਾਨ ''ਤੇ ਨਵੀਆਂ ਪਾਬੰਦੀਆਂ ਥੋਪ ਦਿੱਤੀਆਂ ਗਈਆਂ ਹਨ।
ਉੱਧਰ ਅਮਰੀਕੀ ਪ੍ਰਸ਼ਾਸਨ ਵੱਲੋਂ ਇਰਾਨ-ਵਿਰੋਧੀ ਬਿਆਨਬਾਜ਼ੀ ਅਤੇ ਟਵੀਟਸ ਆ ਰਹੇ ਹਨ।
ਇਹ ਵੀ ਪੜ੍ਹੋ-
- ਕੋਰੋਨਾਵਾਇਰਸ ਜਿੰਨਾ ਲਈ ਬਣਿਆ ਵਰਦਾਨ
- ''ਵਿਦੇਸ਼ ਜਾਣ ਵਾਲਿਆਂ ''ਚ 70 ਫੀਸਦ ਕਿਸਾਨੀ ਪਿਛੋਕੜ ਦੇ ਨੌਜਵਾਨ''
- ਦੂਤੀ ਚੰਦ: BBC Indian Sportswoman of the Year ਲਈ ਨਾਮਜ਼ਦ
ਅਜਿਹੇ ਵਿੱਚ ਅਮਰੀਕਾ ਵਿੱਚ ਰਹਿਣ ਵਾਲੇ ਇਰਾਨੀ ਮੂਲ ਦੇ ਲੋਕ ਆਉਣ ਵਾਲੇ ਦਿਨਾਂ ਨੂੰ ਲੈ ਕੇ ਚਿੰਤਾ ਵਿੱਚ ਹਨ।
ਇਰਾਨੀ-ਅਮਰੀਕੀ ਭਾਈਚਾਰੇ ਦੇ ਇੱਕ ਵਿਅਕਤੀ ਦਾ ਕਹਿਣਾ ਹੈ, ''''ਇਰਾਨ ਨਾਲ ਜੁੜੀਆਂ ਚਰਚਾਵਾਂ ਦਾ ਦੌਰ ਸਾਨੂੰ ਇਹ ਅਹਿਸਾਸ ਕਰਾਉਂਦਾ ਹੈ ਕਿ ਅਸੀਂ ਸਭ ਦੀ ਨਜ਼ਰ ਵਿੱਚ ਹਾਂ।''''
ਅਮਰੀਕੀ ਪ੍ਰਸ਼ਾਸਨ ਨੇ ਵਾਰ-ਵਾਰ ਇਹ ਦਾਅਵਾ ਕੀਤਾ ਹੈ ਕਿ ਉਸ ਦੇ ਕਦਮ ਇਰਾਨੀ ਸਰਕਾਰ ਦੇ ਗ਼ਲਤ ਵਿਵਹਾਰ ਨੂੰ ਰੋਕਣ ਲਈ ਹਨ ਅਤੇ ਅਮਰੀਕੀ ਪ੍ਰਸ਼ਾਸਨ ਦੇ ਇਹ ਕਦਮ ਇਰਾਨ ਦੇ ਲੋਕਾਂ ਦੇ ਸਮਰਥਨ ਵਿੱਚ ਹਨ।

ਲਾਇਲਾ ਨੇ ਪਹਿਲੀ ਵਾਰ ਸਿਰਫ਼ ਦੋ ਸਾਲ ਦੀ ਉਮਰ ਵਿੱਚ ਇਰਾਨ ਦੀ ਯਾਤਰਾ ਕੀਤੀ ਸੀ। ਇਸਦੇ ਬਾਅਦ ਉਹ 20 ਤੋਂ ਜ਼ਿਆਦਾ ਵਾਰ ਇਰਾਨ ਜਾ ਚੁੱਕੀ ਹੈ।
ਜਾਰਜਟਾਊਨ ਯੂਨੀਵਰਸਿਟੀ ਤੋਂ ਪਬਲਿਕ ਪਾਲਿਸੀ ਵਿਸ਼ੇ ਵਿੱਚ ਮਾਸਟਰ ਦੀ ਪੜ੍ਹਾਈ ਕਰ ਰਹੀ ਲਾਇਲਾ ਦੱਸਦੀ ਹੈ,''''ਯੁੱਧ ਸਾਨੂੰ ਖ਼ਤਰੇ ਵਿੱਚ ਪਾ ਦੇਵੇਗਾ। ਇਹ ਜਗ੍ਹਾ ਯੁੱਧ ਖੇਤਰ ਬਣ ਜਾਵੇਗੀ।''''
ਲਾਇਲਾ ਲਈ ਇੱਕ ਅਜਿਹੇ ਦੇਸ਼ ਵਿੱਚ ਵੱਡਾ ਹੋਣਾ ਆਸਾਨ ਨਹੀਂ ਸੀ ਜਿੱਥੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਇਰਾਨ ਦੀ ਤਸਵੀਰ ਹਮੇਸ਼ਾ ਨਕਾਰਾਤਮਕ ਢੰਗ ਨਾਲ ਪੇਸ਼ ਕੀਤੀ ਜਾ ਰਹੀ ਹੋਵੇ।
ਉਹ ਦੱਸਦੀ ਹੈ, ''''ਮੇਰੇ ਲਈ ਅੰਤਰਵਿਰੋਧ ਦੀ ਸਥਿਤੀ ਰਹੀ ਹੈ ਜਿਵੇਂ ਕਿ ਮੇਰੀ ਸ਼ਖ਼ਸੀਅਤ ਦੋ ਹਿੱਸਿਆਂ ਵਿੱਚ ਵੰਡ ਰਹੀ ਹੋਵੇ। ਜਿਵੇਂ ਮੈਨੂੰ ਆਪਣੀ ਪਛਾਣ ਦੇ ਇੱਕ ਹਿੱਸੇ ਨੂੰ ਨਫ਼ਰਤ ਕਰਨੀ ਚਾਹੀਦੀ ਹੈ। ਇਸ ਲਈ ਮੈਂ ਆਪਣੀ ਜ਼ਿੰਦਗੀ ਇਸ ਸੰਘਰਸ਼ ਨੂੰ ਸੁਲਝਾਉਣ ਲਈ ਸਮਰਪਿਤ ਕਰ ਦਿੱਤੀ ਹੈ।''''

ਲਾਇਲਾ ਦੇ ਪਿਤਾ ਰਜ਼ਾ ਵੀ ਇਸ ਸੰਘਰਸ਼ ਵਿੱਚੋਂ ਲੰਘੇ ਹਨ।
ਅਮਰੀਕਾ ਵਿੱਚ ਇਰਾਨੀ ਮੂਲ ਦਾ ਹੋਣਾ ਕਿੰਨਾ ਮੁਸ਼ਕਿਲ ਹੈ?
ਰਜ਼ਾ ਦੱਸਦੇ ਹਨ, ''''ਜਦੋਂ ਮੈਂ ਇਰਾਨ ਜਾਂਦਾ ਹਾਂ ਤਾਂ ਲੋਕ ਮੈਨੂੰ ਅਜਿਹੇ ਸਵਾਲ ਕਰਦੇ ਹਨ ਜਿਵੇਂ ਕਿ ਮੈਂ ਅਮਰੀਕੀ ਜਾਸੂਸ ਹਾਂ ਅਤੇ ਜਦੋਂ ਮੈਂ ਅਮਰੀਕਾ ਵਾਪਸ ਆਉਂਦਾ ਹਾਂ ਤਾਂ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਇਰਾਨ ਕਿਉਂ ਗਿਆ ਸੀ ਅਤੇ ਮੈਂ ਉੱਥੇ ਕੀ ਕੀਤਾ?''
ਟਰੰਪ ਸਰਕਾਰ ਦੇ ਤਿੰਨ ਸਾਲਾਂ ਵਿੱਚ ਰਜ਼ਾ ਨੂੰ ਡਰ ਲੱਗਦਾ ਰਿਹਾ ਕਿ ਇਹ ਉਸ ਦੌਰ ਦੀ ਵਾਪਸੀ ਹੈ ਜਦੋਂ ਇਰਾਨੀ-ਅਮਰੀਕੀ ਭਾਈਚਾਰੇ ਨੂੰ ਗੁੱਸੇ ਦਾ ਸਾਹਮਣਾ ਕਰਨਾ ਪਿਆ ਅਤੇ ਭਾਈਚਾਰੇ ਖ਼ਿਲਾਫ਼ ਅਮਰੀਕਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸੜਕਾਂ ''ਤੇ ਵਿਰੋਧ ਪ੍ਰਦਰਸ਼ਨ ਹੁੰਦੇ ਸਨ।
ਪਰ ਇੱਕ ਅਜਿਹਾ ਸਮਾਂ ਵੀ ਸੀ ਜਦੋਂ ਅਮਰੀਕਾ ਵਿੱਚ ਲੋਕ ਇਰਾਨ ਨੂੰ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੇ ਲਿਹਾਜ਼ ਨਾਲ ਪਸੰਦ ਕਰਦੇ ਸਨ।
ਸਾਲ 1979 ਵਿੱਚ ਹੋਈ ਇਰਾਨੀ ਕ੍ਰਾਂਤੀ ਅਤੇ ਅਮਰੀਕੀ ਦੂਤਾਵਾਸ ''ਤੇ ਹਮਲੇ ਨੇ ਇਰਾਨੀਆਂ ਬਾਰੇ ਅਮਰੀਕੀਆਂ ਦੀ ਸੋਚ ਬਦਲ ਕੇ ਰੱਖ ਦਿੱਤੀ।
https://www.youtube.com/watch?v=vHLwfOi7KEY
ਇਸ ਦੇ ਬਾਅਦ ਲੋਕਾਂ ਨੂੰ ਲੱਗਣ ਲੱਗਿਆ ਕਿ ''''ਇਰਾਨੀ ਅੱਤਵਾਦੀ ਅਤੇ ਕੱਟੜਪੰਥੀ'''' ਹਨ।
ਇਸ ਭਾਈਚਾਰੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦੌਰਾਨ ਇਰਾਨੀ ਲੋਕਾਂ ਦੇ ਆਉਣ-ਜਾਣ ''ਤੇ ਰੋਕ ਅਤੇ ਇਰਾਨ ''ਤੇ ਪਾਬੰਦੀਆਂ ਨੇ ਉਨ੍ਹਾਂ ਅੰਦਰ ਡਰ ਦੀ ਭਾਵਨਾ ਮੁੜ ਪੈਦਾ ਕਰ ਦਿੱਤੀ ਹੈ।
ਅੰਗਰੇਜ਼ੀ ਅਖ਼ਬਾਰ ''ਦਿ ਗਾਰਡੀਅਨ'' ਦੀ ਇੱਕ ਖ਼ਬਰ ਮੁਤਾਬਕ ਅਮਰੀਕੀ ਸਰਕਾਰੀ ਸੰਸਥਾਵਾਂ ਲਗਾਤਾਰ ਵਿਦਿਆਰਥੀਆਂ ਨੂੰ ਅਮਰੀਕਾ ਜਾਣ ਵਾਲੀਆਂ ਫਲਾਈਟਸ ''ਤੇ ਚੜ੍ਹਨ ਤੋਂ ਰੋਕ ਰਹੀਆਂ ਹਨ ਅਤੇ ਉਨ੍ਹਾਂ ਦੀ ਯਾਤਰਾ ਦੇ ਪਹਿਲਾਂ ਹੀ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ।
ਹਾਲ ਹੀ ਦੇ ਦਿਨਾਂ ਵਿੱਚ ਕਈ ਇਰਾਨੀ ਵਿਦਿਆਰਥੀਆਂ ਨੂੰ ਅਧਿਕਾਰਤ ਵੀਜ਼ੇ ਦੇ ਬਾਵਜੂਦ ਅਮਰੀਕੀ ਏਅਰਪੋਰਟ ''ਤੇ ਹਿਰਾਸਤ ਵਿੱਚ ਲੈ ਕੇ ਵਾਪਸ ਭੇਜਿਆ ਜਾ ਰਿਹਾ ਹੈ।

''ਦਿ ਗਾਰਡੀਅਨ'' ਦੀ ਖ਼ਬਰ ਮੁਤਾਬਕ ਕੁਝ ਵਿਦਿਆਰਥੀਆਂ ਨੂੰ ਅਮਰੀਕਾ ਵਾਪਸ ਆਉਣ ਤੋਂ ਵੀ ਰੋਕਿਆ ਜਾ ਰਿਹਾ ਹੈ।
ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਟੀਮ ਨੇ ਹਾਲ ਹੀ ਵਿੱਚ ਨਾਰਥ ਈਸਟਰਨ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਇੱਕ ਇਰਾਨੀ ਵਿਦਿਆਰਥੀ ਨੂੰ ਬੋਸਟਨ ਵਾਪਸ ਆਉਣ ਤੋਂ ਰੋਕ ਕੇ ਉਸ ਨੂੰ ਇਰਾਨ ਵਾਪਸ ਭੇਜ ਦਿੱਤਾ ਗਿਆ ਹੈ।
ਪੁਰਾਣੇ ਦੌਰ ਦੀ ਵਾਪਸੀ?
ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਕੰਪੈਰੇਟਿਵ ਲਿਟਰੇਚਰ ਪੜ੍ਹਾਉਣ ਵਾਲੀ ਪ੍ਰੋਫੈਸਰ ਨਸਰੀਨ ਦੱਸਦੀ ਹੈ, ''''ਇੱਕ ਕੋਸ਼ਿਸ਼ ਚੱਲ ਰਹੀ ਹੈ ਕਿ ਕਿਸੇ ਵੀ ਇਰਾਨੀ ਵਿਅਕਤੀ ਨੂੰ ਅਮਰੀਕਾ ਆਉਣ ਤੋਂ ਰੋਕਿਆ ਜਾਵੇ ਜਾਂ ਉਨ੍ਹਾਂ ਲਈ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਜਾਣ।''''

ਹਾਲ ਹੀ ਵਿੱਚ ਵਾਸ਼ਿੰਗਸਟਨ (ਬਲੇਨ) ਕੋਲ ਸਥਿਤ ਪੀਸ ਆਰਕ ਬਾਰਡਰ ਤੋਂ ਹੁੰਦੇ ਹੋਏ ਅਮਰੀਕਾ ਵਿੱਚ ਪ੍ਰਵੇਸ਼ ਕਰਨ ਵਾਲੇ ਲਗਭਗ 60 ਇਰਾਨੀ ਅਤੇ ਇਰਾਨੀ-ਅਮਰੀਕੀ ਲੋਕਾਂ ਨੂੰ ਸਾਢੇ ਸੱਤ ਘੰਟਿਆਂ ਤੱਕ ਰੋਕ ਕੇ ਰੱਖਿਆ ਗਿਆ।
ਇਰਾਨੀ ਅਮਰੀਕੀ ਬਾਰ ਐਸੋਸੀਏਸ਼ਨ ਨਾਲ ਜੁੜੇ ਵਕੀਲ ਬਾਬਕ ਯੂਸੁਫ਼ਜਾਦੇਹ ਦੱਸਦੇ ਹਨ, ''''ਕਈ ਇਰਾਨੀ-ਅਮਰੀਕੀਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਘੇਰ ਲਿਆ ਗਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਉਹ ਦੂਜੇ ਦਰਜੇ ਦੇ ਨਾਗਰਿਕ ਹੋਣ ਜਿਨ੍ਹਾਂ ਨੂੰ ਆਪਣੀ ਨਸਲ ਅਤੇ ਮਾਤਾ-ਪਿਤਾ ਦੀ ਨਾਗਰਿਕਤਾ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ।''''
ਯੂਸੁਫ਼ਜਾਦੇਹ ਕੋਲ ਅਜਿਹੇ ਕਈ ਮਾਮਲੇ ਆ ਰਹੇ ਹਨ ਜਿਨ੍ਹਾਂ ਵਿੱਚ ਸੰਪਤੀਆਂ ਨੂੰ ਫਰੀਜ਼ ਕਰ ਦਿੱਤਾ ਗਿਆ ਹੋਵੇ ਜਾਂ ਸਿੱਖਿਆ ਸੰਸਥਾਨਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਰੱਦ ਕਰ ਦਿੱਤਾ ਗਿਆ ਹੋਵੇ।
ਯੂਸੁਫ਼ਜਾਦੇਹ ਨੂੰ ਕਈ ਅਜਿਹੇ ਕੇਸ ਵੀ ਦੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਵਿੱਚ ਇਰਾਨੀਆਂ ਨੂੰ ਨੌਕਰੀ ਦੇਣ ਤੋਂ ਇਸ ਲਈ ਮਨ੍ਹਾ ਕਰ ਦਿੱਤਾ ਗਿਆ ਕਿਉਂਕਿ ਨੌਕਰੀ ਦੇਣ ਵਾਲੀਆਂ ਕੰਪਨੀਆਂ ਨੂੰ ਲੱਗਿਆ ਕਿ ਅਜਿਹਾ ਕਰਨਾ ਇਰਾਨ ''ਤੇ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਹੋਵੇਗਾ।
https://www.youtube.com/watch?v=ya7tnapU1No
ਹੇਟ ਕਰਾਈਮ ਅਤੇ ਸੋਸ਼ਲ ਮੀਡੀਆ
ਇੱਕ ਇਰਾਨੀ-ਅਮਰੀਕੀ ਵਿਅਕਤੀ ਦੱਸਦੇ ਹਨ ਕਿ ਮੀਡੀਆ ਵੱਲੋਂ ਨਫ਼ਰਤ ਅਤੇ ਸੋਸ਼ਲ ਮੀਡੀਆ ''ਤੇ ਨਫ਼ਰਤ ਭਰੀ ਗੱਲਬਾਤ ਕਾਰਨ ਇਰਾਨੀ ਅਮਰੀਕੀਆਂ ਖ਼ਿਲਾਫ ਨਫ਼ਰਤ ਨਾਲ ਭਰੀਆਂ ਕਾਰਵਾਈਆਂ ਸਾਹਮਣੇ ਆ ਰਹੀਆਂ ਹਨ।
ਸਾਲ 2015 ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਦੇ ਮੈਂਬਰ ਨੇ 22 ਸਾਲ ਦੇ ਇਰਾਨੀ-ਅਮਰੀਕੀ ਨਾਗਰਿਕ ਸ਼ਾਯਨ ਮਜ਼ੋਰੇਈ ''ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ।
ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਜਾਰੀ ਹੈ।
ਸਾਲ 2017 ਵਿੱਚ ਦੋ ਭਾਰਤੀ ਨਾਗਰਿਕਾਂ ਨੂੰ ਗ਼ਲਤੀ ਨਾਲ ਇਰਾਨੀ ਸਮਝ ਕੇ ਗੋਲੀ ਮਾਰ ਦਿੱਤੀ ਗਈ ਸੀ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਹਮਲਾਵਰ ਨੇ ਗੋਲੀ ਚਲਾਉਣ ਤੋਂ ਪਹਿਲਾਂ ਕਥਿਤ ਰੂਪ ਨਾਲ ''ਅੱਤਵਾਦੀ'' ਸ਼ਬਦ ਵਰਿਤਆ ਕੀਤਾ ਅਤੇ ਕਿਹਾ, ''''ਮੇਰੇ ਦੇਸ਼ ਤੋਂ ਬਾਹਰ ਨਿਕਲੋ।''''
ਮੈਰੀਲੈਂਡ ਯੂਨੀਵਰਸਿਟੀ ਵਿੱਚ ਪਰਸ਼ੀਅਨ ਸਟੱਡੀਜ਼ ਵਿਸ਼ੇ ਦੇ ਪ੍ਰੋਫੈਸਰ ਫਾਤੇਮਹ ਕਾਸ਼ਾਵਰਜ ਕਹਿੰਦੇ ਹਨ, ''''ਲੋਕਾਂ ਨੂੰ ਲੱਗਦਾ ਸੀ ਕਿ ਪਰਮਾਣੂ ਸੰਧੀ ਦੇ ਬਾਅਦ ਚੀਜ਼ਾਂ ਸੁਧਰ ਸਕਦੀਆਂ ਸਨ, ਪਰ ਇਸ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਕੋਈ ਆਇਆ ਅਤੇ ਉਸ ਨੇ ਇਰਾਨ ਖ਼ਿਲਾਫ਼ ਪਾਬੰਦੀਆਂ ਲਗਾ ਦਿੱਤੀਆਂ।''''
https://www.youtube.com/watch?v=xWw19z7Edrs
ਟਰੰਪ ਸਰਕਾਰ ਨੇ ਇਰਾਨ ਪਰਮਾਣੂ ਸੰਧੀ ਨੂੰ ਖ਼ਰਾਬ ਦੱਸਦੇ ਹੋਏ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਰਾਨੀ-ਕ੍ਰਾਂਤੀ ਦਾ ਡੰਗ
ਇਰਾਨ ਤੋਂ ਅਮਰੀਕਾ ਆਉਣ ਵਾਲਿਆਂ ਦੀ ਪਹਿਲੀ ਖੇਪ 1950 ਦੇ ਬਾਅਦ ਆਈ। ਇਸ ਤੋਂ ਬਾਅਦ ਇਰਾਨੀ ਲੋਕਾਂ ਦਾ ਦੂਜਾ ਜਥਾ ਸਾਲ 1979 ਦੀ ਇਰਾਨੀ ਕ੍ਰਾਂਤੀ ਤੋਂ ਬਾਅਦ ਅਮਰੀਕਾ ਆਇਆ।
ਲਾਇਲਾ ਦੇ ਪਿਤਾ ਰਜ਼ਾ 1977 ਵਿੱਚ 17 ਸਾਲ ਦੀ ਉਮਰ ਵਿੱਚ ਇਰਾਨ ਤੋਂ ਅਮਰੀਕਾ ਹਾਈ ਸਕੂਲ ਦੀ ਪੜ੍ਹਾਈ ਕਰਨ ਆਏ ਸਨ।
ਉਦੋਂ ਉਨ੍ਹਾਂ ਨਾਲ ਫਲੈਟ ਵਿੱਚ ਰਹਿਣ ਵਾਲੇ ਵਿਅਕਤੀ ਕੈਲੀਫੋਰਨੀਆ ਦੇ ਸੈਕਰਾਮੈਂਟੋ ਦੇ ਰਹਿਣ ਵਾਲੇ ਸਨ।
1979 ਵਿੱਚ ਅਮਰੀਕੀ ਦੂਤਾਵਾਸ ਸੰਕਟ ਨੇ ਇਰਾਨ ਖ਼ਿਲਾਫ਼ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਦਿੱਤਾ।
ਇਰਾਨ ਨੂੰ ਕੀਤੇ ਜਾਣ ਵਾਲੇ ਨਿਰਯਾਤ ''ਤੇ ਪਾਬੰਦੀ ਲਗਾ ਦਿੱਤੀ ਗਈ। ਇਰਾਨੀ ਸੰਪਤੀਆਂ ''ਤੇ ਪਾਬੰਦੀ ਲਗਾ ਦਿੱਤੀ ਗਈ।
ਕੁਝ ਅਪਵਾਦਾਂ ਨੂੰ ਛੱਡ ਕੇ ਇਰਾਨੀ ਨਾਗਰਿਕਾਂ ਨੂੰ ਦਿੱਤੇ ਗਏ ਅਮਰੀਕੀ ਵੀਜ਼ੇ ਗ਼ੈਰ-ਕਾਨੂੰਨੀ ਐਲਾਨ ਦਿੱਤੇ ਗਏ। ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਰਿਸ਼ਤੇ ਬੁਰੀ ਤਰ੍ਹਾਂ ਖ਼ਰਾਬ ਹੋ ਗਏ।

ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ''ਤੇ ਰਹਿ ਰਹੇ ਇਰਾਨੀ ਵਿਦਿਆਰਥੀਆਂ ਨੂੰ ਇਰਾਨ ਵਾਪਸ ਭੇਜਣ ਦਾ ਆਦੇਸ਼ ਦੇ ਦਿੱਤਾ।
ਖ਼ੁਮੈਨੀ ਦਾ ਸਮਰਥਨ ਕਰਨ ਵਾਲੇ ਰਜ਼ਾ ਦੇ ਪਿਤਾ ਉਨ੍ਹਾਂ ਦਿਨਾਂ ਵਿੱਚ ਇਰਾਨ ਵਿੱਚ ਜਨਰਲ ਮੋਟਰਜ਼ ਦੇ ਡੀਲਰ ਹੁੰਦੇ ਸਨ।
ਉਨ੍ਹਾਂ ਕੋਲ ਬਹੁਤ ਸਾਰੀਆਂ ਮਹਿੰਗੀਆਂ ਕਾਰਾਂ ਹੁੰਦੀਆਂ ਸਨ, ਪਰ ਦੋਵੇਂ ਦੇਸ਼ਾਂ ਵਿਚਕਾਰ ਉਪਜੇ ਇਸ ਸੰਕਟ ਨੇ ਅਮਰੀਕਾ ਵਿੱਚ ਰਜ਼ਾ ਦੀ ਅਰਾਮਦਾਇਕ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ।
ਰਜ਼ਾ ਦੱਸਦੇ ਹਨ, ''''ਉਨ੍ਹਾਂ ਦਿਨਾਂ ਵਿੱਚ ਮੇਰੀ ਇਹ ਹਿੰਮਤ ਨਹੀਂ ਹੁੰਦੀ ਸੀ ਕਿ ਕਿਸੇ ਨੂੰ ਦੱਸ ਸਕਾਂ ਕਿ ਮੈਂ ਇਰਾਨ ਤੋਂ ਹਾਂ। ਲੋਕ ਮੈਨੂੰ ਮਾਰਦੇ ਸਨ, ਸਾਡੇ ਉੱਪਰ ਸਾਮਾਨ ਸੁੱਟਦੇ ਸਨ ਅਤੇ ਸਾਨੂੰ ਤਰ੍ਹਾਂ-ਤਰ੍ਹਾਂ ਦੇ ਨਾਵਾਂ ਨਾਲ ਬੁਲਾਉਂਦੇ ਸਨ।''''
ਇਹ ਵੀ ਪੜ੍ਹੋ-
- ਕੋਰੋਨਾਵਾਇਰਸ: ''ਖੁਦਕੁਸ਼ੀ ਮਿਸ਼ਨ'' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ ''ਹੀਰੋ''
- ਮੁੰਬਈ ਦੀ ਇੱਕ ਸੈਕਸ ਵਰਕਰ ਦੀ ਜ਼ਿੰਦਗੀ ਤੇ ਉਸ ਲਈ ਪਰਿਵਾਰ ਦੀ ਪਰਿਭਾਸ਼ਾ
- ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''
ਜਦੋਂ ਇਰਾਨੀ ਵਿਦਿਆਰਥੀਆਂ ਦੇ ਵੀਜ਼ੇ ਗ਼ੈਰ-ਕਾਨੂੰਨੀ ਠਹਿਰਾਏ ਗਏ
ਰਜ਼ਾ ਦੇ ਦੋਸਤ ਸ਼ਨਿੱਚਰਵਾਰ ਨੂੰ ਸੈਕਰਾਮੈਂਟੋ ਯੂਨੀਵਰਸਿਟੀ ਦੇ ਕੈਂਪਸ ਵਿੱਚ ਇਕੱਠੇ ਹੋ ਕੇ ਆਪਣੇ ਤਜ਼ਰਬੇ ਸਾਂਝੇ ਕਰਦੇ ਸਨ।
ਇੱਕ ਦਿਨ ਰਜ਼ਾ ਦੇ ਦੋਸਤ ਬਾਹਰ ਘੁੰਮ ਰਹੇ ਸਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਇਰਾਨ ਭੇਜ ਦਿੱਤਾ।
ਆਪਣੀ ਪੜ੍ਹਾਈ ਪੂਰੀ ਕਰਨ ਲਈ ਅਮਰੀਕਾ ਵਿੱਚ ਰੁਕਣ ਵਾਲੇ ਰਜ਼ਾ ਦੱਸਦੇ ਹਨ, ''''ਮੈਂ ਬਹੁਤ ਡਰਿਆ ਹੋਇਆ ਸੀ। ਮੈਨੂੰ ਅਜਿਹਾ ਬਿਲਕੁਲ ਵੀ ਨਹੀਂ ਲੱਗਿਆ ਕਿ ਮੈਂ ਸੁਰੱਖਿਅਤ ਹਾਂ।''''
ਦੂਜੇ ਪਾਸੇ ਇਰਾਨ ਵਿੱਚ ਰੈਵੋਲਿਊਸ਼ਨਰੀ ਗਾਰਡਜ਼ ਨੇ ਰਜ਼ਾ ਦੇ ਪਿਤਾ ਦੀਆਂ ਸੰਪਤੀਆਂ ''ਤੇ ਕਬਜ਼ਾ ਕਰਕੇ ਉਨ੍ਹਾਂ ਨੂੰ ਡਿਪਰੈਸ਼ਨ ਵਿੱਚ ਪਹੁੰਚਾ ਦਿੱਤਾ।
ਪੀਏਏਆਈ ਰਿਪੋਰਟ ਮੁਤਾਬਕ ਇਸ ਦੌਰ ਵਿੱਚ 56,700 ਇਰਾਨੀ ਵਿਦਿਆਰਥੀਆਂ ਨੇ ਇਮੀਗ੍ਰੇਸ਼ਨ ਅਤੇ ਨੈਚੁਰਲਾਈਜੇਸ਼ਨ ਸੇਵਾ ਨਾਲ ਸੰਪਰਕ ਕੀਤਾ ਅਤੇ ਲਗਭਗ 7000 ਵਿਦਿਆਰਥੀਆਂ ਦਾ ਵੀਜ਼ਾ ਗ਼ੈਰ-ਕਾਨੂੰਨੀ ਮਿਲਿਆ।

ਇਨ੍ਹਾਂ ਵਿੱਚ ਕਈ ਵਿਦਿਆਰਥੀਆਂ ਨੂੰ ਇਰਾਨ ਵਾਪਸ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ ਕਈ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਰਾਜਨੀਤਕ ਸ਼ਰਨ ਲੈ ਲਈ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਰਾਨ ਵਾਪਸ ਜਾਣ ''ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।
ਨਿਊਯਾਰਕ ਦੀ ਕੋਲਗੇਟ ਯੂਨੀਵਰਸਿਟੀ ਵਿੱਚ ਪੜ੍ਹਾਉਣ ਵਾਲੇ ਸ਼ੇਰਵਿਨ ਮਾਲੇਕਜ਼ਾਦੇਹ ਦੱਸਦੇ ਹਨ, ''''ਇਰਾਨੀ ਅਮਰੀਕੀਆਂ ਦੀ ਉਸ ਪੀੜ੍ਹੀ ਨੇ ਖੁੱਲ੍ਹ ਕੇ ਲੋਕਾਂ ਨੂੰ ਪ੍ਰਤੀਕਿਰਿਆ ਨਹੀਂ ਦਿੱਤੀ। ਉਹ ਪੀੜ੍ਹੀ ਸਿਰ ਝੁਕਾ ਕੇ ਆਪਣਾ ਕੰਮ ਕਰਦੀ ਰਹੀ।''''
ਸ਼ੇਰਵਿਨ ਸਾਲ 1975 ਵਿੱਚ ਆਪਣੇ ਬਚਪਨ ਵਿੱਚ ਇਰਾਨ ਆਏ ਸਨ, ਪਰ ਉਹ ਸਾਲ 2000 ਤੱਕ ਇਰਾਨ ਵਾਪਸ ਨਹੀਂ ਗਏ।
ਉਹ ਯਾਦ ਕਰਦੇ ਹਨ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ''ਸੈਂਡ ਨਿਗਰ'' ਅਤੇ ''ਐਨੀਮਲ ਜੌਕੀ'' ਕਿਹਾ ਜਾਂਦਾ ਸੀ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਰਾਨ ਦਾ ਮਤਲਬ ਕੁਝ ਪਾਗਲਾਂ ਦਾ ਸਮੂਹ ਹੈ।
ਇਰਾਨ ਦੀ ਕ੍ਰਾਂਤੀ ਕਾਰਨ ਇਰਾਨੀ-ਅਮਰੀਕੀ ਭਾਈਚਾਰੇ ਵਿੱਚ ਵੀ ਵੰਡੀਆਂ ਪੈ ਗਈਆਂ। ਕੁਝ ਲੋਕ ਇਰਾਨ ਦਾ ਸਮਰਥਨ ਕਰਦੇ ਸਨ ਤਾਂ ਦੂਜੇ ਪਾਸੇ ਕੁਝ ਲੋਕ ਇਰਾਨ ਦੇ ਖ਼ਿਲਾਫ਼ ਸਨ।
https://www.youtube.com/watch?v=GZeGv2cnEMw
ਸ਼ੇਰਵਿਨ ਦੱਸਦੇ ਹਨ, ''''ਅੱਸੀ ਦੇ ਦਹਾਕੇ ਵਿੱਚ ਇਰਾਨੀ ਕ੍ਰਾਂਤੀ ਦਾ ਇੱਕ ਵੱਡਾ ਦੁਖਾਂਤ ਇਹ ਵੀ ਸੀ ਕਿ ਇਸ ਨੇ ਇਰਾਨ ਵਿੱਚ ਹੀ ਲੋਕਾਂ ਨੂੰ ਆਪਸ ਵਿੱਚ ਨਹੀਂ ਵੰਡਿਆ, ਬਲਕਿ ਇਸ ਨੇ ਇਰਾਨ ਦੇ ਬਾਹਰ ਰਹਿਣ ਵਾਲੇ ਇਰਾਨੀਆਂ ਨੂੰ ਵੀ ਆਪਸ ਵਿੱਚ ਵੰਡ ਦਿੱਤਾ ਸੀ।''''
ਦਰਦ ਅਤੇ ਡਰ ਦਾ ਪੁਰਾਣਾ ਅਹਿਸਾਸ
ਸ਼ੇਰਵਿਨ ਦੱਸਦੇ ਹਨ ਕਿ 40 ਸਾਲ ਬਾਅਦ ਟਰੰਪ ਦੇ ਸੱਤਾ ਵਿੱਚ ਆਉਣ ਦੇ ਬਾਅਦ ਉਨ੍ਹਾਂ ਦੇ ਪਿਤਾ ਦੀ ਜ਼ਿੰਦਗੀ ਵਾਪਸ ਉਸੀ ਜਗ੍ਹਾ ਪਹੁੰਚ ਗਈ ਹੈ ਜਿੱਥੋਂ ਸ਼ੁਰੂ ਹੋਈ ਸੀ।
ਉਹ ਦੱਸਦੇ ਹਨ, ''''ਲੋਕ ਪੁੱਛਦੇ ਹਨ ਕਿ ਜਿਸ ਦੇਸ਼ ਨੂੰ ਉਹ ਆਪਣਾ ਮੁਲਕ ਮੰਨਦੇ ਹਨ, ਉਥੇ ਉਨ੍ਹਾਂ ਨਾਲ ਅਜਿਹਾ ਵਿਵਹਾਰ ਕਿਉਂ ਹੁੰਦਾ ਹੈ।''''
''''ਬੱਚੇ ਪੁੱਛਦੇ ਹਨ ਕਿ ਕੀ ਇਰਾਨੀ ਮਾਤਾ-ਪਿਤਾ ਤੋਂ ਪੈਦਾ ਹੋਣਾ ਗ਼ਲਤ ਹੈ? ਰਾਸ਼ਟਰਪਤੀ ਅਜਿਹਾ ਕਿਉਂ ਕਹਿੰਦੇ ਹਨ? ਸਾਡੇ ਸਕੇ ਸਬੰਧੀਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਕਿਉਂ ਨਹੀਂ ਹੈ?''''

ਲੜਕੇ-ਲੜਕੀਆਂ ਟਰੰਪ ਦੇ ਟਵੀਟ ਪੜ੍ਹਦੇ ਹਨ। ਉਹ ਤੇ ਲੋਕਾਂ ਨਾਲ ਗੱਲ ਕਰਦੇ ਹਨ ਜੋ ਕਿ ਟਰੰਪ ਦੀ ਬਿਆਨਬਾਜ਼ੀ ਨਾਲ ਸਹਿਮਤ ਹੁੰਦੇ ਹਨ।''''
ਇਰਾਨ ਵਿੱਚ ਪਾਬੰਦੀਆਂ ਕਾਰਨ ਪਰਿਵਾਰਾਂ ਵਿੱਚ ਵੰਡ ਹੋਣ ਦੇ ਨਾਲ ਹੀ ਖਾਧ ਸਮੱਗਰੀ ਅਤੇ ਦਵਾਈਆਂ ਦੀ ਕਿੱਲਤ ਸਾਹਮਣੇ ਆਈ ਹੈ।
ਇਰਾਨ ਵਿੱਚ ਆਪਣੀ ਮਾਂ ਅਤੇ ਭੈਣ ਦੀ ਆਰਥਿਕ ਤੌਰ ''ਤੇ ਮਦਦ ਕਰਨ ਵਾਲੇ ਰਜ਼ਾ ਦੱਸਦੇ ਹਨ, ''''ਟਰੰਪ ਦੇ ਆਉਣ ਤੋਂ ਪਹਿਲਾਂ ਲੋਕ ਇਰਾਨ ਵਿੱਚ ਰਹਿ ਰਹੇ ਆਪਣੇ ਪਰਿਵਾਰਾਂ ਦੀ ਮਦਦ ਕਰ ਸਕਦੇ ਸਨ। ਹੁਣ ਹਰ ਚੀਜ਼ ਬਹੁਤ ਮਹਿੰਗੀ ਹੋ ਰਹੀ ਹੈ। ਡਾਲਰ ਦੀ ਕੀਮਤ ਵਧ ਰਹੀ ਹੈ, ਪਰ ਤਨਖਾਹਾਂ ਨਹੀਂ ਵਧ ਰਹੀਆਂ ਹਨ।''''
ਰਜ਼ਾ ਦੇ ਇੱਕ ਭਰਾ ਡਾਇਬਟੀਜ਼ ਨਾਲ ਪੀੜਤ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਕਿਸੇ ਹੋਰ ਤੋਂ ਕਿਡਨੀ ਲਈ ਹੈ।
ਰਜ਼ਾ ਕਹਿੰਦੇ ਹਨ, ''''ਉਨ੍ਹਾਂ ਲਈ ਬਾਹਰ ਜਾ ਕੇ ਦਵਾਈਆਂ ਲਿਆਉਣਾ ਮੁਸ਼ਕਲ ਹੈ। ਕਈ ਦਵਾਈਆਂ ਇਰਾਨ ਨਹੀਂ ਜਾ ਸਕਦੀਆਂ। ਮੈਂ ਜਦੋਂ ਵੀ ਉੱਥੇ ਜਾਂਦਾ ਹਾਂ ਤਾਂ ਉਨ੍ਹਾਂ ਦੀ ਮਦਦ ਕਰਦਾ ਹਾਂ।''''
ਪਰ ਹੁਣ ਸਾਰੇ ਲੋਕਾਂ ਦੀਆਂ ਨਜ਼ਰਾਂ ਚੋਣਾਂ ''ਤੇ ਹਨ ਕਿ ਨਵੀਂ ਸਰਕਾਰ ਉਨ੍ਹਾਂ ਲਈ ਕਿਸ ਤਰ੍ਹਾਂ ਦਾ ਕੱਲ੍ਹ ਲੈ ਕੇ ਆਵੇਗੀ।
ਇਹ ਵੀ ਪੜ੍ਹੋ-
- ਦੂਜਿਆਂ ਨੂੰ ਖ਼ਰੀਦਣ ਵਾਲੀ ''ਭਰੋਸੇ ਦਾ ਪ੍ਰਤੀਕ'' ਸਮਝੀ ਜਾਂਦੀ LIC ਕਿਉਂ ਵਿਕਣ ਜਾ ਰਹੀ ਹੈ
- ਕੋਰੋਨਾਵਾਇਰਸ ਕਰਕੇ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਪੂਰੀ ਦੁਨੀਆਂ ''ਚ ਕੀ ਹਨ ਤਿਆਰੀਆਂ
- ਦਿੱਲੀ ਵਿਧਾਨ ਸਭਾ ਚੋਣਾਂ: ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ਨੇ ਕਿਹਾ, ‘ਦਿੱਲੀ ਆਪਣੇ ਦਿਲ ਦੀ ਗੱਲ ਬਟਨ ਦੱਬ ਕੇ ਦੱਸਦੀ’
ਇਹ ਵੀ ਦੇਖੋ
https://www.youtube.com/watch?v=aX8TtZ-3P7A
https://www.youtube.com/watch?v=Wei1XWl_FOY
https://www.youtube.com/watch?v=bWpjAnC8TLY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)