ਅਧਿਐਨ ਮੁਤਾਬਕ ਵਿਦੇਸ਼ ਜਾਣ ਵਾਲਿਆਂ ''''ਚ 70 ਫੀਸਦ ਕਿਸਾਨੀ ਪਿਛੋਕੜ ਦੇ ਨੌਜਵਾਨ - 5 ਅਹਿਮ ਖ਼ਬਰਾਂ
Tuesday, Feb 04, 2020 - 07:55 AM (IST)


ਖੇਤੀ ਸੰਕਟ ਅਤੇ ਰੁਜ਼ਗਾਰ ਦੀ ਘਾਟ ਕਾਰਨ ਪੰਜਾਬ ਦੇ ਪੇਂਡੂ ਨੌਜਵਾਨ ਵਿਦੇਸ਼ਾਂ ਦਾ ਰੁਖ਼ ਅਖ਼ਿਤਆਰ ਕਰ ਰਹੇ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਵਿਦੇਸ਼ ਜਾਣ ਵਾਲੇ ਵਧੇਰੇ ਨੌਜਵਾਨਾਂ ਵਿੱਚ 70 ਫੀਸਦ ਅੰਕੜਾ ਕਿਸਾਨੀ ਪਿਛੋਕੜ ਰੱਖਣ ਵਾਲੇ ਨੌਜਵਾਨਾਂ ਦਾ ਹੈ।
ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਖੇਤਰੀ ਕੇਂਦਰ ਦੇ ਪ੍ਰੋਫੈਸਰ ਕਮਲਜੀਤ ਸਿੰਘ ਅਤੇ ਡਾ. ਰਕਸ਼ਿੰਦਰ ਕੌਰ ਵੱਲੋਂ ਇਕੱਠੇ ਕੀਤੇ ਗਏ ਵੇਰਵਿਆਂ ਮੁਤਾਬਕ ਪਰਵਾਸ ਲਈ ਸਭ ਤੋਂ ਵੱਧ ''ਸਿੱਖਿਆ ਹਾਸਿਲ ਕਰਨ ਦਾ ਰੂਟ'' ਹੀ ਆਪਣਾਇਆ ਜਾ ਰਿਹਾ ਹੈ।
ਇਹ ਅਧਿਐਨ ਮਾਲਵੇ ਇਲਾਕੇ ਵਿੱਚ ਪੈਂਦੇ ਆਈਲੈਟਸ ਕੇਂਦਰਾਂ ''ਤੇ ਸਿਖਲਾਈ ਲੈ ਰਹੇ 540 ਵਿਦਿਆਰਥੀਆਂ ਬਾਰੇ ਇਕੱਠੀ ਕੀਤੀ ਜਾਣਕਾਰੀ ''ਤੇ ਆਧਾਰਿਤ ਹੈ।
ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਵੀਜ਼ੇ ''ਤੇ ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ 79 ਫੀਸਦ ਨੌਜਵਾਨ ਪੇਂਡੂ ਪਿਛੋਕੜ ਵਾਲੇ ਹਨ ਤੇ 70 ਫੀਸਦ ਕਿਸਾਨ ਪਰਿਵਾਰਾਂ ਵਾਲੇ ਹਨ।
ਤਕਰੀਬਨ 56 ਫੀਸਦ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਤੇ 24 ਫੀਸਦ ਕੋਲ 10 ਏਕੜ ਤੋਂ ਘੱਟ।
ਬਾਹਰ ਜਾਣ ਵਾਲਿਆਂ ਲਈ ਸਭ ਤੋਂ ਪਸੰਦੀਦਾ ਦੇਸ ਕੈਨੇਡਾ ਹੈ ਤੇ 78 ਫੀਸਦ ਲੋਕ ਉੱਥੇ ਹੀ ਜਾਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ-
- ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ: ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਦਿਓ
- ਸ਼ਾਹੀਨ ਬਾਗ਼ ਦੇ ਵਿਰੋਧ ਪ੍ਰਦਰਸ਼ਨ ਨੂੰ ਕਿੱਥੋਂ ਮਿਲ ਰਹੀ ਹੈ ''ਤਾਕਤ''?
- Coronavirus: ਜ਼ੁਕਾਮ-ਬੁਖਾਰ ਲੱਛਣ ਹਨ ਤਾਂ ਕਿਵੇਂ ਪਤਾ ਲੱਗੇ ਕਿ ਕੋਰੋਨਾਵਾਇਰਸ ਤਾਂ ਨਹੀਂ
ਸ਼ਾਹੀਨ ਬਾਗ ਵਰਗੇ ਮੁਜ਼ਾਹਰੇ ਸੰਯੋਗ ਨਹੀਂ, ਪ੍ਰਯੋਗ ਹੈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਧਾਨਸਭਾ ਚੋਣਾਂ ਨੂੰ ਲੈ ਕੇ ਸੋਮਵਾਰ ਨੂੰ ਪੂਰਬੀ ਦਿੱਲੀ ਦੇ ਸੀਬੀਡੀ ਗਰਾਊਂਡ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ।

ਰੈਲੀ ਵਿੱਚ ਉਨ੍ਹਾਂ ਨੇ ਕਿਹਾ ਕਿ ਸੀਲਮਪੁਰ, ਜਾਮੀਆ ਜਾਂ ਫਿਰ ਸ਼ਾਹੀਨ ਬਾਗ਼ ਵਿੱਚ ਬੀਤੇ ਕਈ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਹੋ ਰਹੇ ਰੋਸ-ਮੁਜ਼ਾਹਰੇ ਸਿਰਫ਼, ਸੰਯੋਗ ਨਹੀਂ, ਪ੍ਰਯੋਗ ਹਨ।
ਪੀਐੱਮ ਮੋਦੀ ਨੇ ''ਆਪ'' ਅਤੇ ਕਾਂਗਰਸ ''ਤੇ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਏ ।
ਉਨ੍ਹਾਂ ਨੇ ਕਿਹਾ, "ਇਸ ਦੇ ਪਿੱਛੇ ਸਿਆਸਤ ਦਾ ਅਜਿਹਾ ਡਿਜ਼ਾਈਨ ਹੈ ਜੋ ਰਾਸ਼ਟਰ ਦੀ ਸਦਭਾਵਨਾ ਨੂੰ ਖੰਡਿਤ ਕਰਨ ਦਾ ਇਰਾਦਾ ਰੱਖਦਾ ਹੈ। ਇਹ ਸਿਰਫ਼ ਜੇਕਰ ਕਾਨੂੰਨ ਦਾ ਵਿਰੋਧ ਹੁੰਦਾ ਤਾਂ ਸਰਕਾਰ ਦੇ ਭਰੋਸੇ ਤੋਂ ਬਾਅਦ ਖ਼ਤਮ ਹੋ ਜਾਣਾ ਚਾਹੀਦਾ ਸੀ।"
"ਆਮ ਆਦਮੀ ਪਾਰਟੀ ਅਤੇ ਕਾਂਗਰਸ ਸਿਆਸਤ ਦਾ ਖੇਡ, ਖੇਡ ਰਹੀ ਹੈ। ਸੰਵਿਧਾਨ ਅਤੇ ਤਿਰੰਗੇ ਨੂੰ ਸਾਹਮਣੇ ਰੱਖ ਕੇ ਗਿਆਨ ਵੰਡਿਆ ਜਾ ਰਿਹਾ ਹੈ ਅਤੇ ਅਸਲ ਸਾਜ਼ਿਸ਼ ਤੋਂ ਧਿਆਨ ਹਟਾਇਆ ਜਾ ਰਿਹਾ ਹੈ।"
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਦੇ ਮਨ ''ਚ ਕੀ ਹੈ, ਇਹ ਦੱਸਣ ਦੀ ਲੋੜ ਨਹੀਂ ਹੈ, ਸਾਫ਼ ਨਜ਼ਰ ਆ ਰਿਹਾ ਹੈ। ਵਿਸਥਾਰ ''ਚ ਜਾਣਨ ਲਈ ਇੱਥੇ ਕਲਿੱਕ ਕਰੋ।
ਲਹਿਰਾਗਾਗਾ ''ਚ ਪੁਲਿਸ ਦੇ ਪਹਿਰੇ ਹੇਠ ਹੋਇਆ ਢੱਡਰੀਆਂਵਾਲੇ ਦਾ ਦੀਵਾਨ
ਰਣਜੀਤ ਸਿੰਘ ਢੱਡਰੀਆ ਵਾਲੇ ਨੇ ਆਪਣੇ ਲਹਿਰਾਗਾਗਾ ਵਿੱਚ ਦੀਵਾਨ ਰੁਕਵਾਉਣ ਬਾਰੇ ਗੱਲ ਕਰਦਿਆਂ ਕਿਹਾ ਕਿ ਧਮਕੀਆਂ 4-5 ਸਾਲਾਂ ਤੋਂ ਮਿਲ ਹੀ ਰਹੀਆਂ ਹਨ।
ਉਨ੍ਹਾਂ ਨੇ ਕਿਹਾ, "ਪਹਿਲਾਂ ਮੈਨੂੰ ਪ੍ਰਸ਼ਾਸਨ ਨੇ ਕਿਹਾ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਦੀਵਾਨ ਨਾ ਲਗਾਉ ਤਾਂ ਮੈਂ ਮੰਨ ਲਈ ਸੀ।"
ਉਧਰ ਦੂਜੇ ਪਾਸੇ ਅਮਰੀਕ ਸਿੰਘ ਅਜਨਾਲਾ ਨੇ ਵੀ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਹ ਉਨ੍ਹਾਂ ਨਾਲ ਗੱਲਬਾਤ ਲਈ ਪਹਿਲਾਂ ਵੀ ਤਿਆਰ ਸਨ ਤੇ ਅੱਜ ਵੀ ਤਿਆਰ ਹਨ, ਜੇ ਉਨ੍ਹਾਂ ਨੂੰ ਡਰ ਲਗਦਾ ਹੈ ਤਾਂ ਮੁੱਖ ਮੰਤਰੀ ਦੇ ਦਫ਼ਤਰ, ਡੀਜੀਪੀ ਦੇ ਦਫ਼ਤਰ ਆਪਣੇ ਨਾਲ ਸਿੰਘ ਲੈ ਕੇ ਆ ਜਾਣ।
ਦਰਅਸਲ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ''ਚ ਰਣਜੀਤ ਸਿੰਘ ਢੱਡਰੀਆਂਵਾਲਾ ਦਾ ਦੀਵਾਨ ਰੋਕਣ ਦੀ ਕੋਸ਼ਿਸ਼ ਕਰ ਰਹੇ ਸਿੱਖ ਕਾਰਕੁਨਾਂ ਨੂੰ ਪੁਲਿਸ ਨੇ ਰੋਕਿਆ ।
ਪੁਲਿਸ ਦੇ ਪਹਿਰੇ ਹੇਠ ਹੋਏ ਦੀਵਾਨ ਤੋਂ ਬਾਅਦ ਅਗਲੇ ਦੋ ਦਿਨ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ
- ਮੁੰਬਈ ਦੀ ਇੱਕ ਸੈਕਸ ਵਰਕਰ ਦੀ ਜ਼ਿੰਦਗੀ ਤੇ ਉਸ ਲਈ ਪਰਿਵਾਰ ਦੀ ਪਰਿਭਾਸ਼ਾ
- ਕੋਰੋਨਾਵਾਇਰਸ: ''ਖੁਦਕੁਸ਼ੀ ਮਿਸ਼ਨ'' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ ''ਹੀਰੋ''
- ਦੂਜਿਆਂ ਨੂੰ ਖ਼ਰੀਦਣ ਵਾਲੀ ''ਭਰੋਸੇ ਦਾ ਪ੍ਰਤੀਕ'' ਸਮਝੀ ਜਾਂਦੀ LIC ਕਿਉਂ ਵਿਕਣ ਜਾ ਰਹੀ ਹੈ
ਚੀਨ: ਅਮਰੀਕਾ ਕੋਰੋਨਾਵਾਇਰਸ ਉੱਤੇ ਡਰ ਫ਼ੈਲਾ ਰਿਹਾ ਹੈ
ਚੀਨ ਨੇ ਇਲਜ਼ਾਮ ਲਗਾਇਆ ਹੈ ਕਿ ਅਮਰੀਕਾ ਕੋਰੋਨਾਵਾਇਰਸ ਨੂੰ ਲੈ ਕੇ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਕਰ ਰਿਹਾ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੂਨਇੰਗ ਨੇ ਕਿਹਾ ਕਿ ਅਮਰੀਕਾ ਨੂੰ ਮਦਦ ਕਰਨੀ ਚਾਹੀਦੀ ਹੈ, ਪਰ ਇਸ ਦੀ ਬਜਾਏ ਇਹ ਡਰ ਫੈਲਾਅ ਰਿਹਾ ਹੈ।
ਚੁਨਇੰਗ ਨੇ ਕਿਹਾ ਕਿ ਅਮਰੀਕਾ ਚੀਨ ਦੇ ਸੈਲਾਨੀਆਂ ''ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਸੀ ਅਤੇ ਉਸ ਨੇ ਆਪਣੇ ਦੂਤਾਵਾਸ ਦੇ ਕੁਝ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਲਈ ਵੀ ਕਿਹਾ।
ਅਮਰੀਕਾ ਨੇ ਕੋਰੋਨਾਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ।
https://www.youtube.com/watch?v=xWw19z7Edrs
ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਜਿਨ੍ਹਾਂ ਵਿਦੇਸ਼ੀ ਲੋਕਾਂ ਨੇ ਚੀਨ ਦਾ ਦੌਰਾ ਕੀਤਾ ਹੈ, ਉਨ੍ਹਾਂ ਨੂੰ ਅਮਰੀਕਾ ਨਹੀਂ ਆਉਣ ਦਿੱਤਾ ਜਾਵੇਗਾ।
ਅਮਰੀਕਾ ਦੇ ਇਨ੍ਹਾਂ ਫੈਸਲਿਆਂ ਤੋਂ ਬਾਅਦ ਚੀਨ ਦਾ ਤਾਜ਼ਾ ਜਵਾਬ ਆਇਆ ਹੈ।
ਚੀਨ ਵਿੱਚ ਕੋਰੋਨਾਵਾਇਰਸ ਦੀ ਲਾਗ ਵਾਲੇ ਲੋਕਾਂ ਦੇ 20 ਹਜ਼ਾਰ ਕੇਸ ਸਾਹਮਣੇ ਆਏ ਹਨ। ਸਿਰਫ਼ ਚੀਨ ਵਿੱਚ ਹੁਣ ਤੱਕ 425 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਖ਼ਬਰ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ''ਖੁਦਕੁਸ਼ੀ ਮਿਸ਼ਨ'' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ ''ਹੀਰੋ''
ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ, ਡਾਕਟਰ ਉਸਮਾਨ ਜੰਜੂਆ ਵਲੰਟੀਅਰ ਵਜੋਂ ਸਾਹਮਣੇ ਆਏ ਅਤੇ ਉਹ ਉਦੋਂ ਤੋਂ ਚੀਨ ਵਿੱਚ ਕੋਰੋਨਾਵਾਇਰਸ ਨਾਲ ਲੜਨ ਵਾਲੇ ਪਹਿਲੇ ਅੰਤਰਰਾਸ਼ਟਰੀ ਡਾਕਟਰ ਬਣ ਗਏ ਹਨ। ਚੀਨੀ ਮੀਡੀਆ ਵੀ ਉਨ੍ਹਾਂ ਨੂੰ ''ਹੀਰੋ'' ਦਾ ਦਰਜਾ ਦੇ ਰਿਹਾ ਹੈ।
ਡਾ. ਉਸਮਾਨ ਜੰਜੂਆ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜਿਹਲਮ ਇਲਾਕੇ ਦੇ ਦੀਨਾਹ ਤੋਂ ਹਨ।
ਦਰਅਸਲ ਵੁਹਾਨ ਵਿੱਚ ਇਸ ਵਾਇਰਸ ਨਾਲ ਨਜਿੱਠਣ ਲਈ ਚੀਨੀ ਡਾਕਟਰਾਂ ਨੂੰ ਆਪਣੀ ਇੱਛਾ ਨਾਲ ਕੰਮ ਕਰਨ ਲਈ ਸੱਦਾ ਭੇਜਿਆ ਗਿਆ ਹੈ ਅਤੇ ਇਸ ਨੂੰ ਮੈਡੀਕਲ ਸਟਾਫ਼ ਲਈ ''ਖੁਦਕੁਸ਼ੀ ਮਿਸ਼ਨ'' ਦਾ ਨਾਮ ਦਿੱਤਾ ਗਿਆ ਹੈ।
ਡਾ. ਉਸਮਾਨ ਨੇ ਦੱਸਿਆ ਕਿ ਉਹ ਵੀ ਮੁਹਿੰਮ ਨਾਲ ਜੁੜ ਗਏ। ਉਨ੍ਹਾਂ ਨੇ ਕਿਹਾ, "ਮੈਂ ਕੁਝ ਖ਼ਾਸ ਨਹੀਂ ਕੀਤਾ। ਮੈਂ ਜਿਹੜੀ ਸਹੁੰ ਚੁੱਕੀ ਸੀ ਸਿਰਫ਼ ਉਸ ਦੀ ਪਾਲਣਾ ਕੀਤੀ ਹੈ ਅਤੇ ਮੇਰਾ ਜ਼ਮੀਰ ਇਸ ਤੋਂ ਪਿੱਛੇ ਹਟਣ ਦੀ ਇਜਾਜ਼ਤ ਨਹੀਂ ਦਿੰਦਾ।" ਡਾ. ਉਸਮਾਨ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
- ਦੂਜਿਆਂ ਨੂੰ ਖ਼ਰੀਦਣ ਵਾਲੀ ''ਭਰੋਸੇ ਦਾ ਪ੍ਰਤੀਕ'' ਸਮਝੀ ਜਾਂਦੀ LIC ਕਿਉਂ ਵਿਕਣ ਜਾ ਰਹੀ ਹੈ
- ਕੋਰੋਨਾਵਾਇਰਸ ਕਰਕੇ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਪੂਰੀ ਦੁਨੀਆਂ ''ਚ ਕੀ ਹਨ ਤਿਆਰੀਆਂ
- ਦਿੱਲੀ ਵਿਧਾਨ ਸਭਾ ਚੋਣਾਂ: ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ਨੇ ਕਿਹਾ, ‘ਦਿੱਲੀ ਆਪਣੇ ਦਿਲ ਦੀ ਗੱਲ ਬਟਨ ਦੱਬ ਕੇ ਦੱਸਦੀ’
ਇਹ ਵੀ ਦੇਖੋ
https://www.youtube.com/watch?v=ggIBPyp3_pc
https://www.youtube.com/watch?v=WpdgZhPtPjY
https://www.youtube.com/watch?v=rdpHkYEF7Lc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)