Coronavirus: ਵਾਇਰਸ ਕਰਕੇ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਪੂਰੀ ਦੁਨੀਆਂ ''''ਚ ਕੀ ਹਨ ਤਿਆਰੀਆਂ

Sunday, Feb 02, 2020 - 03:10 PM (IST)

Coronavirus: ਵਾਇਰਸ ਕਰਕੇ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਪੂਰੀ ਦੁਨੀਆਂ ''''ਚ ਕੀ ਹਨ ਤਿਆਰੀਆਂ
ਕੋਰੋਨਾਵਾਇਰਸ
EPA

ਕੋਰੋਨਾਵਾਇਰਸ ਨਾਲ ਚੀਨ ਤੋਂ ਬਾਹਰ ਪਹਿਲੀ ਮੌਤ ਫਿਲਪੀਨਜ਼ ਵਿੱਚ ਹੋਣ ਦੀ ਪੁਸ਼ਟੀ ਹੋਈ ਹੈ।

ਜਦੋਂ ਚੀਨ ਦੇ ਵੁਹਾਨ ਸ਼ਹਿਰ ਵਿੱਚ ਵਾਇਰਸ ਫੈਲਿਆਂ ਤਾਂ ਇਹ 44 ਸਾਲ ਮਰੀਜ਼, ਉੱਥੇ ਹੀ ਮੌਜੂਦ ਸੀ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਮਰਹੂਮ ਫਿਲਪੀਨਜ਼ ਪਹੁੰਚਣ ਤੋਂ ਪਹਿਲਾਂ ਹੀ ਵਾਇਰਸ ਦੇ ਅਸਰ ਹੇਠ ਆ ਚੁੱਕਿਆ ਸੀ।

ਇਹ ਵੀ ਪੜ੍ਹੋ

ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਵਿੱਚ ਹਾਲੇ ਤੱਕ ਵਾਇਰਸ ਨਾਲ 300 ਮੌਤਾਂ ਹੋ ਚੁੱਕੀਆਂ ਹਨ ਤੇ 14 ਹਜ਼ਾਰ ਤੋਂ ਵਧੇਰੇ ਲੋਕ ਇਸ ਤੋਂ ਪ੍ਰਭਾਵਿਤ ਹਨ।

ਅਮਰੀਕਾ ਆਸਟਰੇਲੀਆ ਸਮੇਤ ਅਜਿਹੇ ਦੇਸ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹਾ ਜਿਨ੍ਹਾਂ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੇ ਆਪਣੇ ਮੁਲਕਾਂ ਵਿੱਚ ਦਾਖ਼ਲੇ ਤੇ ਪਾਬੰਦੀ ਲਾ ਦਿੱਤੀ ਹੋਈ ਹੈ। ਇਹ ਦੇਸ਼ ਚੀਨ ਤੋਂ ਆਉਣ ਵਾਲੇ ਆਪਣੇ ਨਾਗਰਿਕਾਂ ਦੀ ਵੀ ਪੂਰੀ ਜਾਂਚ ਕਰ ਰਹੇ ਹਨ ਤੇ ਵੱਖਰਿਆਂ ਰੱਖ ਰਹੇ ਹਨ।

ਕੋਰੋਨਾਵਾਇਰਸ ਨਾਲ ਦੇ ਦੁਨੀਆਂ ਭਰ ਵਿੱਚ ਮਰੀਜ਼ਾਂ ਦੀ ਗਿਣਤੀ ਸਾਰਸ ਮਹਾਂਮਾਰੀ ਦੇ ਬਰਾਬਰ ਹੋ ਚੁੱਕੀ ਹੈ। ਸਾਰਸ ਮਹਾਂਮਾਰੀ ਸਾਲ 2003 ਵਿੱਚ ਫੈਲਿਆ ਸੀ।

ਹਾਲਾਂਕਿ ਮੌਤਾਂ ਦੀ ਗਿਣਤੀ ਸਾਰਸ ਦੇ ਮੁਕਾਬਲੇ ਘੱਟ ਹੈ। ਜਿਸ ਤੋਂ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਵਾਇਰਸ ਸਾਰਸ ਜਿੰਨਾ ਖ਼ਤਰਨਾਕ ਨਹੀਂ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ
Reuters
ਚੀਨ ਨੇ ਦਵਾਈਆਂ ਦੀ ਸਪਲਾਈ ਲਈ ਯੂਰਪੀ ਸੰਘ ਤੋਂ ਮਦਦ ਮੰਗੀ ਹੈ

ਚੀਨ ਵਿੱਚ ਕੀ ਹਾਲਤ ਹਨ

  • ਅਧਿਕਾਰੀਆਂ ਮੁਤਾਬਕ ਸ਼ਨਿੱਚਰਵਾਰ ਰਾਤ ਤੱਕ 48 ਮੌਤਾਂ ਹੋਰ ਹੋ ਗਈਆਂ ਸਨ। ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 304 ਹੋ ਗਈ।
  • ਦੇਸ਼ ਦੇ ਸਰਕਾਰੀ ਮੀਡੀਆ ਮੁਤਾਬਕ ਪੂਰੇ ਚੀਨ ਵਿੱਚ 14,380 ਸ਼ੱਕੀ ਮਾਮਲਿਆਂ ਵਿੱਚੋਂ 2590 ਦੀ ਪੁਸ਼ਟੀ ਹੋਈ ਹੈ।
  • ਹਾਂਗ ਕਾਂਗ ਯੂਨੀਵਰਸਿਟੀ ਦੇ ਅੰਦਾਜ਼ੇ ਮੁਤਾਬਕ ਪ੍ਰਭਾਵਿਤ ਲੋਕਾਂ ਦੀ ਅਸਲ ਗਿਣਤੀ ਸਰਕਾਰੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੋ ਸਕਦੀ। ਯੂਨੀਵਰਸਿਟੀ ਮੁਤਾਬਕ ਇਕੱਲੇ ਵੁਹਾਨ ਵਿੱਚ ਹੀ 75,000 ਲੋਕ ਇਸ ਦੇ ਅਸਰ ਹੇਠ ਹੋ ਸਕਦੇ ਹਨ।

ਭਾਰਤ ਵਿੱਚ ਤਿਆਰੀ

  • ਸ਼ਨਿੱਚਰਵਾਰ ਨੂੰ ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਜਾਇਜ਼ੇ ਲਈ ਦਿੱਲੀ ਵਿੱਚ ਬੈਠਕ ਕੀਤੀ।
  • ਚੀਨ ਤੇ ਹਾਂਗ-ਕਾਂਗ ਤੋਂ ਇਲਾਵਾ ਥਾਈਲੈਂਡ ਤੇ ਸਿੰਗਾਪੁਰ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ।
  • ਪਹਿਲੀ ਫਰਵਰੀ ਤੱਕ 326 ਉਡਾਣਾਂ ਤੋਂ ਉਤਰੇ ਕੁੱਲ 52,332 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਹੈ।
  • 97 ਸ਼ੱਕੀ ਮਰੀਜ਼ਾਂ ਨੂੰ ਵੱਖ ਕੀਤਾ ਗਿਆ ਹੈ। ਲਏ ਗਏ 98 ਸੈਂਪਲਾਂ ਵਿੱਚੋਂ 87 ਨੈਗਟਿਵ ਪਾਏ ਗਏ।
  • ਕੇਰਲਾ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ।
  • ਵੁਹਾਨ ਤੋਂ ਪਰਤੇ ਭਾਰਤੀ ਨਾਗਰਿਕਾ ਪਹਿਲੀ ਫਰਵਰੀ ਨੂੰ ਦੇਸ਼ ਪਹੁੰਚੇ। ਜਿਨ੍ਹਾਂ ਵਿੱਚੋਂ 104 ਆਈਟੀਬੀਪੀ ਚਾਵਲਾ ਕੈਂਪ ਵਿੱਚ ਅਤੇ 220 ਨੂੰ ਮਾਨੇਸਰ ਵਿਖੇ ਰੱਖਿਆ ਗਿਆ ਹੈ। ਇਨ੍ਹਾਂ ਸਾਰਿਆਂ ਤੇ ਡਾਕਟਰੀ ਨਿਗਰਾਨੀ ਰੱਖੀ ਜਾ ਰਹੀ ਹੈ।

ਕੌਮਾਂਤਰੀ ਕਦਮ ਕੀ ਲਏ ਜਾ ਰਹੇ ਹਨ

  • ਭਾਰਤ ਨੇ ਆਪਣੇ 300 ਨਾਗਰਿਕ ਕੱਢ ਲਏ ਹਨ।
  • 100 ਜਰਮਨ ਨਾਗਰਿਕ ਵੀ ਵਤਨ ਪਰਤ ਚੁੱਕੇ ਹਨ।
  • ਥਾਈਲੈਂਡ ਤੇ ਰੂਸ ਵੀ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਵਿੱਚ ਹਨ।
  • ਚੀਨ ਨੇ ਦਵਾਈਆਂ ਦੀ ਸਪਲਾਈ ਲਈ ਯੂਰਪੀ ਸੰਘ ਤੋਂ ਮਦਦ ਮੰਗੀ ਹੈ।
  • ਵੀਅਤਨਾਮ ਏਅਰਲਾਈਨਜ਼ ਨੇ ਆਪਣੀਆਂ ਚੀਨ, ਹਾਂਗ ਕਾਂਗ ਤੇ ਤਾਇਵਾਨ ਜਾਣ ਵਾਲੀਆਂ ਉਡਾਣਾ ਰੋਕ ਦਿੱਤੀਆਂ ਹਨ।
  • ਕੌਮਾਂਤਰੀ ਕਦਮ ਕੀ ਲਏ ਜਾ ਰਹੇ ਹਨ।
  • 1 ਸੌ ਜਰਮਨ ਨਾਗਰਿਕ ਵੀ ਵਤਨ ਪਰਤ ਚੁੱਕੇ ਹਨ।
  • ਥਾਈਲੈਂਡ ਤੇ ਰੂਸ ਵੀ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਵਿੱਚ ਹਨ।
  • ਚੀਨ ਨੇ ਦਵਾਈਆਂ ਦੀ ਸਪਲਾਈ ਲਈ ਯੂਰਪੀ ਸੰਘ ਤੋਂ ਮਦਦ ਮੰਗੀ ਹੈ
  • ਵੀਅਤਨਾਮ ਏਅਰਲਾਈਨਜ਼ ਨੇ ਆਪਣੀਆਂ ਚੀਨ, ਹਾਂਗ ਕਾਂਗ ਤੇ ਤਾਇਵਾਨ ਜਾਣ ਵਾਲੀਆਂ ਉਡਾਣਾ ਰੋਕ ਦਿੱਤੀਆਂ ਹਨ
  • ਇਸ ਤੋਂ ਇਲਾਵਾ ਕਨਤਾਸ, ਏਅਰ ਨਿਊਜ਼ੀਲੈਂਡ, ਏਅਰ ਕੈਨੇਡਾ ਤੇ ਬ੍ਰਿਟਿਸ਼ ਏਅਰਵੇਜ਼ ਨੇ ਵੀ ਅਜਿਹੇ ਸੰਬੰਧਤ ਕਦਮ ਚੁੱਕੇ ਹਨ।
  • ਉੱਤਰੀ ਕੋਰੀਆ ਦੇ ਆਗੂ ਕਿੰਮ-ਯੋਂਗ-ਉਨ ਨੇ ਚੀਨ ਦੇ ਰਾਸ਼ਟਰਪਤੀ ਨੂੰ ਸ਼ੋਕ ਸੰਦੇਸ਼ ਭੇਜਿਆ ਹੈ
  • ਵੱਡੇ ਹੋਟਲਾਂ ਜਿਵੇਂ ਹਯਾਤ, ਰੈਡੀਸਨ ਤੇ ਹਿਲਟਨ ਨੇ ਆਪਣੇ ਗਾਹਕਾਂ ਲਈ ਬੁੱਕਿੰਗਾਂ ਕੈਂਸਲ ਕਰਨ ਦੀਆਂ ਸ਼ਰਤਾਂ ਵਿੱਚ ਬਦਲਾਅ
  • ਐਪਲ ਨੇ ਕਿਹਾ ਹੈ ਕਿ ਉਹ ਚੀਨ ਵਿਚਲੇ ਆਪਣੇ ਸਟੋਰ ਅਸਥਾਈ ਤੌਰ ''ਤੇ ਬੰਦ ਕਰੇਗਾ
  • ਬ੍ਰਿਟੇਨ ਨੇ ਆਪਣੇ ਵਿਦੇਸ਼ ਵਿਭਾਗ ਦੇ ਕਰਮਚਾਰੀ ਚੀਨ ਚੋਂ ਕੱਢਣ ਦੀ ਗੱਲ ਕਹੀ ਹੈ
  • ਰੂਸ ਨੇ ਦੋ ਚੀਨੀ ਨਾਗਰਿਕਾਂ ਨੂੰ ਸਕਰੀਨਿੰਗ ਤੋਂ ਬਾਅਦ ਵੱਖ ਰੱਖਿਆ ਹੋਇਆ ਹੈ
  • ਜਰਮਨੀ, ਇਟਲਾ ਤੇ ਸਵੀਡਨ ਨੇ ਯੂਰਪ ਵਿੱਚ ਵਾਇਰਸ ਦੇ ਹੋਰ ਕੇਸਾਂ ਦੀ ਪੁਸ਼ਟੀ ਕੀਤੀ ਹੈ।
  • ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨ ਚੁੱਕਾ ਹੈ।

ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ

https://www.youtube.com/watch?v=m8Dk9wJxvWA

ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ

https://www.youtube.com/watch?v=HflP-RuHdso

ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ

https://www.youtube.com/watch?v=fWTV2okefoc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News