ਹੁਣ ਕਈ ਹਜ਼ਾਰਾਂ ਫੋਨਾਂ ''''ਤੇ ਨਹੀਂ ਚਲੇਗਾ ਵਟਸਐੱਪ, ਜਾਣੋ ਕੀ ਹੈ ਕਾਰਨ
Sunday, Feb 02, 2020 - 01:55 PM (IST)

ਮੈਸੇਜਿੰਗ ਸਰਵਿਸ ਵਟਸਐੱਪ 1 ਫਰਵਰੀ ਤੋਂ ਹੁਣ ਲੱਖਾਂ ਸਮਾਰਟਫੋਨਾਂ ''ਤੇ ਕੰਮ ਨਹੀਂ ਕਰੇਗਾ।
ਉਹ ਐਂਡਰੋਇਡ ਅਤੇ ਆਈਫੋਨ ਉਪਕਰਨ ਜੋ ਸਿਰਫ਼ ਪੁਰਾਣੇ ਓਪਰੇਟਿੰਗ ਸਿਸਟਮ ਨਾਲ ਚਲਦੇ ਕਰਦੇ ਹਨ, ਉਹ ਹੁਣ ਵਟਸਐੱਪ ਨਹੀਂ ਚਲਾ ਸਕਣਗੇ।
ਫੇਸਬੁੱਕ ਦੁਆਰਾ ਚਲਾਏ ਜਾਣ ਵਾਲੇ ਇਹ ਐਪ ਮੁਤਾਬਕ ਇਹ ਕਦਮ ਉਪਭੋਗਤਾਵਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ।
ਐਂਡਰੋਇਡ 2.3.7 ਅਤੇ ਇਸ ਤੋਂ ਪੁਰਾਣੇ ਵਰਜਨ ਅਤੇ ਆਈਫੋਨ ਆਈਓਐਸ 8 ਅਤੇ ਇਸ ਤੋਂ ਪੁਰਾਣੇ ਵਰਜਨ, ਵਟਸਐੱਪ ਦੇ ਇਸ ਨਵੇਂ ਅਪਡੇਟ ਦੁਆਰਾ ਪ੍ਰਭਾਵਿਤ ਹੋਣਗੇ।
ਵਟਸਐੱਪ ਜਿਨ੍ਹਾਂ ਓਪਰੇਟਿੰਗ ਸਿਸਟਮ ਵਿੱਚ ਨਹੀਂ ਚਲੇਗਾ, ਅਸਲ ਵਿੱਚ ਉਹ ਜੋ ਹੁਣ ਕਾਫ਼ੀ ਪੁਰਾਣੇ ਹੋ ਚੁੱਕੇ ਹਨ। ਤੇ ਇਹ ਹੁਣ ਨਵੇਂ ਉਪਕਰਣਾਂ ''ਤੇ ਨਾ ਹੀ ਇਨਸਟਾਲ ਕੀਤੇ ਜਾ ਸਕਦੇ ਹਨ ਤੇ ਨਾ ਅਪਡੇਟ ਕੀਤੇ ਜਾ ਸਕਦੇ ਹਨ।
ਜ਼ਿਆਦਾਤਰ ਵਟਸਐੱਪ ਵਰਤਣ ਵਾਲੇ ਲੋਕ ਇਸ ਐਪ ਦੀ ਵਰਤੋਂ ਜਾਰੀ ਰੱਖ ਪਾਉਣਗੇ। ਪਰ ਉਨ੍ਹਾਂ ਨੂੰ ਆਪਣੇ ਓਪਰੇਟਿੰਗ ਸਿਸਟਮ ਨੂੰ ਅਪਡੇਟ ਕਰਨ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ:
- ਅੱਜ ਤੱਕ ਦੇ ਸਭ ਤੋਂ ਲੰਬੇ ਬਜਟ ਭਾਸ਼ਣ ਦੀਆਂ 10 ਅਹਿਮ ਗੱਲਾਂ ਜੋ ਤੁਹਾਡੇ ਨਾਲ ਜੁੜੀਆਂ ਹਨ
- CAA: ਸ਼ਾਹੀਨ ਬਾਗ਼ ''ਚ ਗੋਲੀਆਂ ਚਲਾਉਣ ਵਾਲੇ ਨੌਜਵਾਨ ਨੇ ਕਿਹਾ?
- ਜਸਵੰਤ ਸਿੰਘ ਕੰਵਲ ਨਾਲ ਉਹ ਮੁਲਾਕਾਤ ਜਦੋਂ ਉਹ ਪੰਜਾਬ ਦੇ ਫਿੱਕੇ ਪੈਂਦੇ ਰੰਗਾਂ ਪ੍ਰਤੀ ਚਿੰਤਤ ਸਨ

ਕਿਹੜੇ ਫੋਨਾਂ ਵਿੱਚ ਨਹੀਂ ਚਲੇਗਾ ਵਟਸਐੱਪ
ਕੁਝ ਉਪਕਰਣ, ਜਿਵੇਂ ਕਿ ਆਈਫੋਨ 4 ਐਸ, ਜੋ ਸਿਰਫ਼ ਆਈਓਐਸ 7 ਸਪੋਰਟ ਕਰਦੇ ਹਨ, ਉਹ ਹੁਣ ਇਸ ਐਪ ਨਹੀਂ ਚਲਾ ਪਾਉਣਗੇ।
ਸੀਸੀਐਸ ਇਨਸਾਈਟ ਦੇ ਵਿਸ਼ਲੇਸ਼ਕ ਬੇਨ ਵੁੱਡ ਨੇ ਕਿਹਾ, "ਵਟਸਐੱਪ ਕੋਲ ਆਪਣੀ ਐਪ ਨੂੰ ਸੁਰੱਖਿਅਤ ਰੱਖਣ ਲਈ ਹੋਰ ਕੋਈ ਵਿਕਲਪ ਨਹੀਂ ਸੀ। ਹਾਲਾਂਕਿ ਇਸ ਦੇ ਮਾੜੇ ਪ੍ਰਭਾਵ ਇਹ ਹਨ ਕਿ ਐਪ ਹੁਣ ਪੁਰਾਣੇ ਸਮਾਰਟਫੋਨਾਂ ਨਾਲ ਅਨੁਕੂਲ ਨਹੀਂ ਹੈ।"
"ਇਸ ਨਾਲ ਹਜ਼ਾਰਾਂ ਵਟਸਐੱਪ ਵਰਤਣ ਵਾਲੇ ਲੋਕਾਂ ਨੂੰ ਪ੍ਰਭਾਵ ਪਵੇਗਾ, ਖ਼ਾਸ ਕਰਕੇ ਉਹ ਜੋ ਵਿਕਾਸਸ਼ੀਲ ਖੇਤਰਾਂ ਵਿੱਚ ਰਹਿੰਦੇ ਹਨ। ਕਿਉਂਕਿ ਉਹ ਲੋਕ ਜ਼ਿਆਦਾ ਪੁਰਾਣੇ ਉਪਕਰਣਾਂ ਦੀ ਵਰਤੋਂ ਕਰਦੇ ਹਨ।"
ਇਹ ਵੀ ਪੜ੍ਹੋ:
- ਮੁੰਬਈ ਦੀ ਇੱਕ ਸੈਕਸ ਵਰਕਰ ਦੀ ਜ਼ਿੰਦਗੀ ਤੇ ਉਸ ਲਈ ਪਰਿਵਾਰ ਦੀ ਪਰਿਭਾਸ਼ਾ
- ਬ੍ਰੈਗਜ਼ਿਟ: ਆਖ਼ਰ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਹੋਇਆ
- ਇਹ ਦੇਸ ਬੱਚਾ ਪੈਦਾ ਕਰਨ ਵਾਲਿਆਂ ਨੂੰ ਮਾਲਾ-ਮਾਲ ਕਰਦੇ
ਵਟਸਐੱਪ ਇਸ ਦਹਾਕੇ ਦੀ ਚੌਥੀ ਸਭ ਤੋਂ ਵੱਧ ਡਾਉਨਲੋਡ ਹੋਣ ਵਾਲੀ ਐੱਪ ਹੈ। ਉਨ੍ਹਾਂ ਨੇ ਪਹਿਲਾਂ ਵੀ ਇਸ ਐਪ ਦੀ ਵਰਤੋਂ ਕਰਨ ਵਾਲਿਆਂ ਨੂੰ 2017 ਵਿੱਚ ਨੂੰ ਇਸ ਬਦਲਾਅ ਦੀ ਚੇਤਾਵਨੀ ਦਿੱਤੀ ਸੀ।
ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ, "ਸਾਡੇ ਲਈ ਇਹ ਇੱਕ ਔਖਾ ਫੈਸਲਾ ਸੀ। ਪਰ ਲੋਕਾਂ ਲਈ ਜ਼ਰੂਰੀ ਵੀ ਸੀ ਤਾਂ ਕਿ ਉਹ ਆਪਣੇ ਦੋਸਤਾਂ, ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨਾਲ ਬਿਹਤਰ ਤਰੀਕੇ ਨਾਲ ਸੰਪਰਕ ਕਰ ਸਕੇ।
ਇਸ ਤੋਂ ਪਹਿਲਾਂ ਵਟਸਐੱਪ ਨੇ 2016 ਵਿੱਚ ਕਈ ਉਪਰਕਣਾਂ ਵਿੱਚ ਤੇ ਫਿਰ 31 ਦਸੰਬਰ, 2019 ਨੂੰ ਸਾਰੇ ਵਿੰਡੋਜ਼ ਫੋਨਾਂ ਵਿੱਚ ਆਪਣੀਆਂ ਸੇਵਾਵਾਂ ਬੰਦ ਕੀਤੀਆਂ ਸੀ।
ਇਹ ਵੀ ਦੇਖੋ:
ਵੀਡਿਓ:CAA: ਸ਼ਾਹੀਨ ਬਾਗ ''ਚ ਚੱਲੀ ਗੋਲੀ, ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ
https://www.youtube.com/watch?v=eoL61zjGI50
ਵੀਡਿਓ: Dalip Kaur Tiwana ਨੂੰ ਕਿਵੇਂ ਯਾਦ ਕਰ ਰਹੇ ਹਨ ਉਨ੍ਹਾਂ ਨਾਲ ਜੁੜੇ ਲੋਕ
https://www.youtube.com/watch?v=4S-gZX_936g
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)