ਦਲੀਪ ਕੌਰ ਟਿਵਾਣਾ: ਪਦਮ ਸ਼੍ਰੀ ਸਨਮਾਨ ਵਾਪਸ ਕਰਨ ਵਾਲੀ ਪੰਜਾਬੀ ਲੇਖਿਕਾ ਦਾ ਦੇਹਾਂਤ
Friday, Jan 31, 2020 - 04:40 PM (IST)


ਪਦਮਸ਼੍ਰੀ ਸਨਮਾਨ ਵਾਪਸ ਕਰਨ ਵਾਲੀ ਪੰਜਾਬੀ ਦੀ ਮਸ਼ਹੂਰ ਨਾਵਲਕਾਰ ਦਲੀਪ ਕੌਰ ਟਿਵਾਣਾ ਦਾ ਦੇਹਾਂਤ ਹੋ ਗਿਆ ਹੈ।
ਦਲੀਪ ਕੌਰ ਟਿਵਾਣਾ ਦੀ ਸਿਹਤ ਕਈ ਦਿਨਾਂ ਤੋਂ ਨਾਸਾਜ਼ ਸੀ ਤੇ ਉਹ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ।
ਦਲੀਪ ਕੌਰ ਟਿਵਾਣਾ ਨੇ ਸਾਲ 2015 ਵਿੱਚ ਉਸ ਵੇਲੇ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਪਾਲ ਸਿੰਘ ਨੇ ਦਾਦਰੀ ਕਤਲਕਾਂਡ ਨੂੰ ਇੱਕ ''ਛੋਟੀ ਜਿਹੀ ਘਟਨਾ'' ਦੱਸਿਆ।
ਦਰਅਸਲ ਇਸ ਵੇਲੇ ਦਿੱਲੀ ਨਾਲ ਲਗਦੇ ਦਾਦਰੀ ਪਿੰਡ ਵਿੱਚ ਬੀਫ਼ ਖਾਣ ਦੀ ਅਫ਼ਵਾਹ ਉਡਣ ਤੋਂ ਬਾਅਦ ਭੀੜ ਨੇ ਇੱਕ ਮੁਸਲਮਾਨ ਸ਼ਖਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ।
ਇਸ ਤੋਂ ਬਾਅਦ ਕਈ ਸਾਹਿਤਕਾਰਾਂ ਨੇ ਆਪਣੇ ਸਨਮਾਨ ਵਾਪਸ ਕਰਕੇ ਰੋਸ ਦਰਜ ਕਰਵਾਇਆ ਸੀ।
ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਪੁਰਸਕਾਰ 1971 ਵਿੱਚ ਮਿਲਿਆ ਸੀ ਅਤੇ ਸਾਲ 2004 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਨੇ ਉਸ ਵੇਲੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਗੌਤਮ ਬੁੱਧ ਅਤੇ ਨਾਨਕ ਦੇ ਦੇਸ ਵਿੱਚ 1984 ਵਿੱਚ ਸਿੱਖਾਂ ਦੇ ਖ਼ਿਲਾਫ਼ ਹੋਈ ਹਿੰਸਾ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਵਾਰ-ਵਾਰ ਹੋ ਰਹੀ ਸੰਪ੍ਰਦਾਇਕ ਘਟਨਾਵਾਂ ਸਾਡੇ ਰਾਸ਼ਟਰ ਅਤੇ ਸਮਾਤ ਲਈ ਸ਼ਰਮਨਾਕ ਹਨ।
ਇਹ ਵੀ ਪੜ੍ਹੋ-
- Coronavirus: ਕੀ ਬਿਮਾਰੀ ਵਾਕਈ ਚੰਮ-ਗਿੱਦੜ ਦੇ ਸੂਪ ਤੋਂ ਫੈਲੀ ਹੈ
- ਉਹ ਸਕੂਲ ਜਿੱਥੇ ਸਿਰਫ਼ ਕੁੜੀਆਂ ਨੂੰ ਰੈਸਲਿੰਗ ਸਿਖਾਈ ਜਾਂਦੀ ਹੈ
- ਏਅਰ ਇੰਡੀਆ ਨੂੰ ਵੇਚ ਕੇ ਸਰਕਾਰ ਖੱਟਣਾ ਕੀ ਚਾਹੁੰਦੀ ਹੈ
ਇਹ ਵੀ ਦੇਖੋ
https://www.youtube.com/watch?v=xWw19z7Edrs
https://www.youtube.com/watch?v=BSMQA2tuVuw
https://www.youtube.com/watch?v=VEEO361h7Ao