CAA: ਸਬੂਤ ਨਹੀਂ ਦੇ ਸਕੀ ਪੁਲਿਸ ਤਾਂ ਕੋਰਟ ਨੇ ਆਪਣੇ ਹੁਕਮ ਵਿੱਚ ਕੀ ਕਿਹਾ?

01/31/2020 7:40:33 AM

"ਮੇਰੇ ਦੋਹਾਂ ਮੁੰਡਿਆਂ ਨੂੰ ਜ਼ਮਾਨਤ ਮਿਲ ਗਈ ਹੈ। ਹੁਣ ਛੇਤੀ ਹੀ ਮੇਰੇ ਜਿਗਰ ਦੇ ਟੁੱਕੜੇ ਘਰ ਆ ਜਾਣਗੇ।"

ਇਹ ਸ਼ਬਦ ਉੱਤਰ ਪ੍ਰਦੇਸ਼ ਦੇ ਬਿਜਨੋਰ ਜ਼ਿਲ੍ਹੇ ਦੀ ਨਗੀਨਾ ਤਹਿਸੀਲ ਵਿੱਚ ਰਹਿਣ ਵਾਲੀ ਨਾਜ਼ੀਰਾ ਦੇ ਹਨ।

ਉੱਤਰ ਪ੍ਰਦੇਸ਼ ਪੁਲਿਸ ਨੇ ਲੰਘੇ 20 ਦਸੰਬਰ ਨੂੰ ਇਨ੍ਹਾਂ ਦੇ ਦੋ ਮੁੰਡਿਆਂ ਸਲੀਮ ਅਤੇ ਸ਼ਾਕਿਰ ਸਮੇਤ 83 ਲੋਕਾਂ ਨੂੰ CAA ਖਿਲਾਫ਼ ਵਿਰੋਧ ਕਰਨ ਦੇ ਮਾਮਲੇ ਵਿੱਚ ਗਿਰਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।

ਉੱਤਰ ਪ੍ਰਦੇਸ਼ ਪੁਲਿਸ ਨੇ ਇਨ੍ਹਾਂ ਨੌਜਵਾਨਾਂ ''ਤੇ ਕਤਲ ਦੀ ਕੋਸ਼ਿਸ਼, ਭੰਨਤੋੜ ਅਤੇ ਪੁਲਿਸ ਨਾਲ ਮਾਰ-ਕੁੱਟ ਵਰਗੇ ਗੰਭੀਰ ਮਾਮਲਿਆਂ ਦੀਆਂ ਧਾਰਾਵਾਂ ਦੇ ਨਾਲ ਕੇਸ ਦਰਜ ਕੀਤਾ ਹੈ।

ਇਸ ਤੋਂ ਬਾਅਦ ਨਾਜ਼ੀਰਾ ਦੇ ਦੋਵੇਂ ਮੁੰਡੇ ਜੇਲ੍ਹ ਵਿੱਚ ਬੰਦ ਹਨ।

ਪਰ ਲੰਘੀ 28 ਜਨਵਰੀ ਨੂੰ ਬਿਜਨੋਰ ਦੇ ਸੀਨੀਅਰ ਸੈਸ਼ਨ ਜੱਜ ਸੰਜੀਵ ਪਾਂਡੇ ਨੇ ਇਨ੍ਹਾਂ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ''ਤੇ ਸੁਣਵਾਈ ਕਰਦੇ ਹੋਏ ਪੁਲਿਸ ਵੱਲੋਂ ਮੁਲਜ਼ਮ ਬਣਾਏ ਗਏ 83 ਵਿੱਚੋਂ 48 ਨੂੰ ਸਬੂਤਾਂ ਨੂੰ ਘਾਟ ਕਰਕੇ ਜ਼ਮਾਨਤ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ:

ਅਦਾਲਤ ਨੇ ਆਪਣੇ ਹੁਕਮ ਵਿੱਚ ਕੀ ਕਿਹਾ?

ਜੱਜ ਪਾਂਡੇ ਨੇ ਆਪਣੇ ਹੁਕਮ ਵਿੱਚ ਕਿਹਾ ਹੈ, "ਐਫਆਈਆਰ ਵਿੱਚ ਭੀੜ ਵੱਲੋਂ ਪੁਲਿਸ ''ਤੇ ਫਾਇਰ ਕਰਨ ਦਾ ਜ਼ਿਕਰ ਵੀ ਹੈ ਪਰ ਕਿਸੇ ਵੀ ਹਥਿਆਰ ਦੀ ਬਰਾਮਦਗੀ ਨਹੀਂ ਦਿਖਾਈ ਗਈ ਹੈ।"

"ਕੇਸ ਡਾਇਰੀ ਮੁਤਾਬਕ ਘਟਨਾ ਵਾਲੀ ਥਾਂ ਤੋਂ 315 ਬੋਰ ਦੇ ਦੋ ਖੋਖੇ ਬਰਾਮਦ ਹੋਏ ਹਨ। ਪਰ ਸਰਕਾਰੀ ਪੱਖ ਵੱਲੋਂ ਕੋਈ ਵੀ ਅਜਿਹੇ ਕਾਗਜ਼ ਕੋਰਟ ਵਿੱਚ ਨਹੀਂ ਦਿਖਾਏ ਗਏ ਜਿਸ ਨਾਲ ਇਹ ਸਪੱਸ਼ਟ ਹੋਵੇ ਕਿ ਭੀੜ ਵਿੱਚੋਂ ਕਿਸੇ ਮੁਲਜ਼ਮ ਨੇ ਪੁਲਿਸ ''ਤੇ ਫਾਇਰ ਕੀਤਾ।''''

''''ਸਰਕਾਰੀ ਪੱਖ ਮੁਤਾਬਕ ਇਸ ਘਟਨਾ ਵਿੱਚ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਕਿਸੇ ਹੋਰ ਸ਼ਖ਼ਸ ਨੂੰ ਗੋਲੀ ਕਾਰਨ ਸੱਟ ਨਹੀਂ ਲੱਗੀ ਹੈ। ਸਰਕਾਰੀ ਪੱਖ ਵੱਲੋਂ ਕਿਸੇ ਫਾਇਰ ਆਰਮ ਦੀ ਬਰਾਮਦਗੀ ਵੀ ਨਹੀਂ ਦਿਖਾਈ ਗਈ ਹੈ।''''

ਜੱਜ ਪਾਂਡੇ ਨੇ ਮੁਲਜ਼ਮਾਂ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ, "ਮੇਰੇ ਮੁਤਾਬਕ ਤੱਥਾਂ ਅਤੇ ਹਾਲਾਤਾਂ ਨੂੰ ਵੇਖਦੇ ਹੋਏ ਜ਼ਮਾਨਤ ਦਾ ਪੂਰਾ ਆਧਾਰ ਹੈ।''''

''ਕਾਨੂੰਨ ''ਤੇ ਸੀ ਪੂਰਾ ਭਰੋਸਾ''

ਕੋਰਟ ਦੇ ਫ਼ੈਸਲੇ ਤੋਂ ਬਾਅਦ ਸਲੀਮ ਦੀ ਗਲੀ ਅਤੇ ਘਰਵਾਲਿਆਂ ਨੇ ਸੁੱਖ ਦਾ ਸਾਹ ਲਿਆ।

ਸਲੀਮ ਦੀ ਪਤਨੀ ਸਬਾ ਨੂੰ ਜਦੋਂ ਪਤਾ ਲੱਗਿਆ ਕਿ ਕੋਰਟ ਨੇ ਉਨ੍ਹਾਂ ਦੇ ਪਤੀ ਨੂੰ ਜ਼ਮਾਨਤ ਦੇ ਦਿੱਤੀ ਹੈ ਤਾਂ ਇਹ ਸੁਣਦੇ ਹੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ।

ਸਬਾ ਕਹਿੰਦੀ ਹੈ, "ਮੈਨੂੰ ਅਦਾਲਤ ਤੋਂ ਇਨਸਾਫ਼ ਦੀ ਪੂਰੀ ਉਮੀਦ ਸੀ। ਉਨ੍ਹਾਂ ਦੀ ਵਾਲ ਕੱਟਣ ਦੀ ਦੁਕਾਨ ਹੈ। ਅਸੀਂ ਅਜਿਹੇ ਲੋਕ ਹਾਂ ਜੋ ਰੋਜ਼ ਕਮਾ-ਖਾ ਕੇ ਗੁਜ਼ਾਰਾ ਕਰਦੇ ਹਾਂ। ਪਰ ਜਦੋਂ ਤੋਂ ਪੁਲਿਸ ਉਨ੍ਹਾਂ ਨੂੰ ਲੈ ਗਈ ਹੈ ਉਦੋਂ ਤੋਂ ਸਾਡਾ ਬੁਰਾ ਹਾਲ ਹੈ।"

ਆਪਣੇ ਸਾਲ ਭਰ ਦੇ ਮੁੰਡੇ ਅਰਸ਼ਿਲ ਅਤੇ ਖ਼ੁਦ ਨੂੰ ਸੰਭਾਲਦੇ ਹੋਏ ਸਬਾ ਕਹਿੰਦੀ ਹੈ ਕਿ ਜਦੋਂ ਤੋਂ ਇਸਦੇ ਅੱਬੂ ਜੇਲ੍ਹ ਗਏ ਹਨ ਉਦੋਂ ਤੋਂ ਇਹ ਹਰ ਰੋਜ਼ ਆਪਣੇ ਅੱਬੂ ਨੂੰ ਯਾਦ ਕਰਦਾ ਹੈ। "ਦਰਵਾਜ਼ੇ ''ਤੇ ਕੋਈ ਆਹਟ ਹੁੰਦੇ ਹੀ ਲੱਭਦਾ ਹੈ ਕਿ ਕਿਤੇ ਅੱਬੂ ਤਾਂ ਨਹੀਂ ਆ ਗਏ। ਮੈਂ ਐਨੇ ਦਿਨਾਂ ਤੋਂ ਇਸ ਨੂੰ ਝੂਠਾ ਦਿਲਾਸਾ ਦੇ ਕੇ ਚੁੱਪ ਕਰਵਾ ਲੈਂਦੀ ਸੀ।"

ਇਹ ਵੀ ਪੜ੍ਹੋ:

ਇਹ ਕਹਿੰਦੇ-ਕਹਿੰਦੇ ਸਬਾ ਪੁੱਛਦੀ ਹੈ ਕਿ ਆਖ਼ਰ ਜਦੋਂ ਜ਼ਮਾਨਤ ਹੋ ਚੁਕੀ ਹੈ ਤਾਂ ਹੁਣ ਤੱਕ ਪੁਲਿਸ ਨੇ ਉਨ੍ਹਾਂ ਦੇ ਪਤੀ ਨੂੰ ਛੱਡਿਆ ਕਿਉਂ ਨਹੀਂ?

ਗ੍ਰਿਫ਼ਤਾਰੀ ਵਾਲੇ ਦਿਨ ਨੂੰ ਬਿਆਨ ਕਰਦੇ ਹੋਏ ਸਬਾ ਕਹਿੰਦੀ ਹੈ, "ਸਾਡੇ ਸ਼ੋਹਰ ਸਲੀਮ ਅਤੇ ਦਿਓਰ ਸ਼ਾਕਿਰ ਤਾਂ ਨਮਾਜ਼ ਪੜ੍ਹਨ ਘਰੋਂ ਬਾਹਰ ਗਏ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਹੈ।"

"ਅਸੀਂ ਪੁਲਿਸ ਦੀਆਂ ਤਮਾਮ ਮਿੰਨਤਾ ਕੀਤੀਆਂ ਪਰ ਕੋਈ ਫਾਇਦਾ ਨਹੀਂ ਹੋਇਆ। ਦੋਵਾਂ ਦੇ ਜੇਲ੍ਹ ਜਾਣ ਤੋਂ ਬਾਅਦ ਸਾਨੂੰ ਘਰ ਦਾ ਖਰਚਾ ਚਲਾਉਣਾ ਵਿੱਚ ਪਰੇਸ਼ਾਨੀ ਆਉਣ ਲੱਗੀ।"

ਸਬਾ ਨਾਲ ਗੱਲ ਕਰਦੇ-ਕਰਦੇ ਸਾਡੀ ਨਜ਼ਰ ਉਨ੍ਹਾਂ ਦੇ ਕੋਲ ਬੈਠੀ ਨਾਜ਼ਿਰਾ ''ਤੇ ਪਈ।

ਆਪਣੇ ਮੁੰਡਿਆਂ ਦੀ ਜ਼ਮਾਨਤ ਦੀ ਖ਼ਬਰ ਸੁਣ ਕੇ ਨਾਜ਼ੀਰਾ ਕਹਿੰਦੀ ਹੈ, "ਅੱਲ੍ਹਾ ਜਾਣਦਾ ਹੈ ਕਿ ਅਸੀਂ ਆਪਣੇ ਮੁੰਡਿਆਂ ਬਿਨਾਂ ਇੱਕ-ਇੱਕ ਦਿਨ ਕਿਵੇਂ ਕੱਟਿਆ ਹੈ। ਮੈਂ ਹਰ ਰੋਜ਼ ਨਮਾਜ਼ ਪੜ੍ਹ ਕੇ ਅੱਲ੍ਹਾ ਤੋਂ ਛੇਤੀ ਹੀ ਆਪਣੇ ਮੁੰਡਿਆਂ ਦੀ ਰਿਹਾਈ ਦੀ ਦੁਆ ਮੰਗਦੀ ਸੀ।"

83 ਵਿੱਚੋਂ 48 ਨੂੰ ਜ਼ਮਾਨਤ ਮਿਲੀ, ਅੱਗੇ ਕੀ?

ਬਿਜਨੋਰ ਦੇ ਸੀਨੀਅਰ ਸੈਸ਼ਨ ਜੱਜ ਸੰਜੀਵ ਪਾਂਡੇ ਨੇ ਯੂਪੀ ਪੁਲਿਸ ਵੱਲੋਂ ਸਬੂਤ ਪੇਸ਼ ਨਾਲ ਕੀਤੇ ਜਾਣ ''ਤੇ 48 ਲੋਕਾਂ ਨੂੰ ਜ਼ਮਾਨਤ ਦੇ ਦਿੱਤੀ ਹੈ।

ਇਸਦੇ ਨਾਲ ਹੀ ਬਾਕੀ 35 ਮੁਲਜ਼ਮਾਂ ਦੀ ਸੁਣਵਾਈ ਲਈ ਅਗਲੇ ਮਹੀਨੇ ਦੋ ਤਰੀਕਾਂ ਦਿੱਤੀਆਂ ਹਨ।

ਪਰ ਇਨ੍ਹਾਂ 48 ਲੋਕਾਂ ਨੂੰ ਜ਼ਮਾਨਤ ਦਿਵਾਉਣ ਵਾਲੇ ਵਕੀਲ ਅਹਿਮਦ ਜਕਾਵਤ ਕੋਰਟ ਦੇ ਨਤੀਜੇ ''ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹਨ।

ਉਹ ਕਹਿੰਦੇ ਹਨ, "ਕੋਰਟ ਨੇ ਪੁਲਿਸ ਕਰਮੀਆਂ ਦੀਆਂ ਸੱਟਾਂ ਨੂੰ ਮਾਮੂਲੀ ਮੰਨਿਆ ਹੈ ਅਤੇ ਅਖ਼ੀਰ ਵਿੱਚ ਅਦਾਲਤ ਇਸੇ ਨਤੀਜੇ ''ਤੇ ਪਹੁੰਚੀ ਹੈ ਕਿ ਉੱਥੇ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਸੀ, ਜਿਹੜੇ ਲੋਕ ਨਮਾਜ਼ ਪੜ੍ਹ ਕੇ ਵਾਪਿਸ ਪਰਤ ਰਹੇ ਸਨ, ਉਨ੍ਹਾਂ ਨੂੰ ਫੜਿਆ, ਇੱਕ ਕਮਰੇ ਵਿੱਚ ਬੰਦ ਕੀਤਾ ਅਤੇ ਇਸ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।"

ਇਹ ਵੀ ਪੜ੍ਹੋ:

ਕੋਰਟ ਦੇ ਹੁਕਮ ਤੋਂ ਬਾਅਦ ਵੀ...

ਕੋਰਟ ਵੱਲੋਂ 48 ਮੁਲਜ਼ਮਾਂ ਨੂੰ ਜ਼ਮਾਨਤ ਦਿੱਤੇ ਜਾਣ ਦਾ ਫ਼ੈਸਲਾ ਆਉਣ ਤੋਂ ਬਾਅਦ ਵੀ ਮੁਲਜ਼ਮਾਂ ਦੇ ਘਰਵਾਲਿਆਂ ਦੇ ਦਿਲਾਂ ਵਿੱਚ ਇੱਕ ਡਰ ਸਮਾਇਆ ਹੈ।

ਡਰ ਇਸ ਗੱਲ ਦਾ ਹੈ ਕਿ ਕਿਤੇ ਕੁਝ ਅਜਿਹਾ ਨਾ ਹੋ ਜਾਵੇ ਕਿ ਉਨ੍ਹਾਂ ਦੇ ਘਰ ਦੇ ਬੱਚੇ ਘਰ ਵਾਪਿਸ ਨਾ ਆ ਸਕਣ, ਕੁਝ ਗ਼ਲਤ ਨਾ ਹੋ ਜਾਵੇ।

ਇੱਕ ਮੁਲਜ਼ਮ ਦੇ ਰਿਸ਼ਤੇਦਾਰ ਤੱਲਾ ਕਹਿੰਦੇ ਹਨ, "ਸਾਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਸਾਡੇ ਬੱਚਿਆਂ ਦੀ ਜ਼ਮਾਨਤ ਦੀ ਖ਼ਬਰ ਮੀਡੀਆ ਵਿੱਚ ਆਉਣ ਨਾਲ ਉਨ੍ਹਾਂ ਦੀ ਰਿਹਾਈ ਵਿੱਚ ਸਮੱਸਿਆ ਨਾ ਖੜ੍ਹੀ ਹੋ ਜਾਵੇ।"

ਉੱਥੇ ਹੀ ਬਿਜਨੋਰ ਦੀ ਨਗੀਨਾ ਤਹਿਸੀਲ ਵਿੱਚ ਕੋਰਟ ਦਾ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਆਉਣ ਦੇ ਬਾਵਜੂਦ ਕੁਝ ਲੋਕ ਐਨੀ ਗੱਲ ਕਹਿਣ ਤੋਂ ਵੀ ਗੁਰੇਜ਼ ਕਰਦੇ ਦਿਖੇ।

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=m8Dk9wJxvWA

https://www.youtube.com/watch?v=vVv4MjBK17g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News