ਪੰਜਾਬ ’ਚ ਪਿਛਲੇ 4 ਸਾਲਾਂ ਦੌਰਾਨ ਕੁੱਤਿਆਂ ਦੇ ਵੱਢਣ ਦੇ 4.7 ਲੱਖ ਮਾਮਲੇ -5 ਅਹਿਮ ਖ਼ਬਰਾਂ

Friday, Jan 31, 2020 - 07:40 AM (IST)

ਪੰਜਾਬ ’ਚ ਪਿਛਲੇ 4 ਸਾਲਾਂ ਦੌਰਾਨ ਕੁੱਤਿਆਂ ਦੇ ਵੱਢਣ ਦੇ 4.7 ਲੱਖ ਮਾਮਲੇ -5 ਅਹਿਮ ਖ਼ਬਰਾਂ
ਕੁੱਤਾ
Getty Images
ਇੱਕ ਸਰਕਾਰੀ ਰਿਪੋਰਟ ਮੁਤਾਬਕ ਸੂਬੇ ਵਿੱਚ 4.70 ਲੱਖ ਕੁੱਤੇ ਹਨ ਜਿਨ੍ਹਾਂ ਵਿੱਚੋਂ 3.05 ਲੱਖ ਅਵਾਰਾ ਹਨ (ਸੰਕੇਤਕ ਤਸਵੀਰ)

ਕੁਝ ਦਿਨ ਪਹਿਲਾਂ ਖੰਨਾ ਨੇੜੇ ਇੱਕ ਪਿੰਡ ਵਿੱਚ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਤੋਂ ਬਾਅਦ ਇੱਕ ਬੱਚੇ ਦੀ ਮੌਤ ਹੋ ਗਈ ਸੀ। ਉਹ ਅਜਿਹੀ ਮੌਤ ਮਰਨ ਵਾਲਾ ਇਕੱਲਾ ਨਹੀਂ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੂਬੇ ਵਿੱਚ ਸਾਲ 2019 ਦੌਰਾਨ ਕੁੱਤਿਆਂ ਦੇ ਵੱਢਣ ਦੇ 1.35 ਲੱਖ ਮਾਮਲੇ ਸਾਹਮਣੇ ਆਏ। ਇਸ ਵਿੱਚ ਸਿਰਫ਼ ਉਹ ਮਾਮਲੇ ਸ਼ਾਮਲ ਹਨ ਜਿਨ੍ਹਾਂ ਦਾ ਇਲਾਜ ਕੀਤਾ ਗਿਆ।

ਉਸ ਤੋਂ ਪਿਛਲੇ ਸਾਲ 2018 ਵਿੱਚ, 1.13 ਲੱਖ, 2017 ਵਿੱਚ 1.12 ਮਾਮਲੇ ਅਤੇ 2016 ਵਿੱਚ ਕੁੱਤਿਆਂ ਦੇ ਵੱਢਣ ਦੇ 1.10 ਲੱਖ ਮਾਮਲੇ ਸਾਹਮਣੇ ਆਏ ਸਨ।

ਕੁੱਤਿਆਂ ਦੇ ਵੱਢਣ ਦੇ ਮਾਮਲੇ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗ ਵਿੱਚ ਤਾਲਮੇਲ ਦੀ ਕਮੀ ਕਾਰਨ ਲਗਾਤਾਰ ਵਧ ਰਹੇ ਹਨ। ਇੱਕ ਸਰਕਾਰੀ ਰਿਪੋਰਟ ਮੁਤਾਬਕ ਸੂਬੇ ਵਿੱਚ 4.70 ਲੱਖ ਕੁੱਤੇ ਹਨ ਜਿਨ੍ਹਾਂ ਵਿੱਚੋਂ 3.05 ਲੱਖ ਅਵਾਰਾ ਹਨ।

ਇਹ ਵੀ ਪੜ੍ਹੋ

ਰਾਮਭਗਤ ਗੋਪਾਲ
Reuters
ਦਿੱਲੀ ਦੇ ਜਾਮੀਆ ਇਲਾਕੇ ਵਿੱਚ ਫਾਇਰਿੰਗ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ

ਜਾਮੀਆ: ਫਾਇਰਿੰਗ ਕਰਨ ਵਾਲਾ ''ਰਾਮਭਗਤ ਗੋਪਾਲ''ਕੌਣ ਹੈ?

ਦਿੱਲੀ ਦੇ ਜਾਮੀਆ ਇਲਾਕੇ ਵਿੱਚ ਫਾਇਰਿੰਗ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ।

ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ'' ਚ ਇਹ ਸ਼ਖ਼ਸ ਹਵਾ ''ਚ ਪਿਸਤੌਲ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ।


ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

https://www.youtube.com/watch?v=xWw19z7Edrs


ਜਦੋਂ ਪੁਲਿਸ ਇਸ ਵਿਅਕਤੀ ਨੂੰ ਲੈ ਜਾ ਰਹੀ ਸੀ ਤਾਂ ਮੀਡੀਆ ਵਾਲਿਆਂ ਨੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ? ਇਸ ਦੇ ਜਵਾਬ ਵਿੱਚ ਗੋਲੀ ਚਲਾਉਣ ਵਾਲੇ ਮੁਲਜ਼ਮ ਨੇ ਜਵਾਬ ਦਿੱਤਾ- ਰਾਮਭਗਤ ਗੋਪਾਲ।

ਅਸੀਂ ਫੇਸਬੁੱਕ ''ਤੇ ਇਸ ਨਾਮ ਵਾਲੇ ਵਿਅਕਤੀ ਦੀ ਭਾਲ ਕੀਤੀ। ਹਾਲਾਂਕਿ ਇਹ ਅਕਾਉਂਟ ਵੈਰੀਫਾਇਡ ਨਹੀਂ ਹੈ, ਪਰ ਇਸ ਅਕਾਉਂਟ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਅਤੇ ਵੀਡਿਓ ਤੋਂ ਪਤਾ ਚਲਦਾ ਹੈ ਕਿ ਇਹ ਸ਼ਖ਼ਸ ਜਾਮੀਆ ''ਚ ਗੋਲੀਆਂ ਚਲਾਉਣ ਵਾਲਾ ਗੋਪਾਲ ਹੀ ਹੈ। ਜਾਣੋ ਫੇਸਬੁੱਕ ਅਕਾਊਂਟ ਤੋਂ ਰਾਮਭਗ ਬਾਰੇ ਕੀ ਜਾਣਕਾਰੀ ਮਿਲੀ।

ਵੀਡੀਓ: ''ਧਨੌਲਾ ਦੇ ਸਕੂਲ ''ਚ CAA!

ਧਨੌਲਾ ''ਚ ਬੱਚਿਆਂ ਤੋਂ CAA ਦੇ ਹੱਕ ਵਿੱਚ ਦਸਤਖ਼ਤ ਕਰਵਾਏ, ਹੋਇਆ ਵਿਵਾਦ, ਮਾਪਿਆਂ ਨੇ ਕਿਹਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਸਿਆਸੀ ਲਾਹਾ ਲੈਣ ਲਈ ਵਰਤਣਾ ਗਲਤ ਹੈ।

https://www.youtube.com/watch?v=VEEO361h7Ao

ਬਰਥ ਡੇ ਪਾਰਟੀ ਬਹਾਨੇ ਬੱਚੇ ਬੁਲਾ ਕੇ ਬੰਦੀ ਬਣਾਉਣ ਵਾਲੇ ਦੀ ਮੌਤ

ਉੱਤਰ ਪ੍ਰਦੇਸ਼ ਦੇ ਫਾਰੁਖਾਬਾਦ ਨੇੜੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਨੇ ਜਨਮ ਦਿਨ ਪਾਰਟੀ ਵਿੱਚ ਬੱਚਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ।

ਬੰਦੀ ਬਣਾਉਣ ਵਾਲੇ ਸੁਭਾਸ਼ ਬਾਥਮ ਦੀ ਪੁਲਿਸ ਮੁਠਭੇੜ ਵਿੱਚ ਮੌਤ ਹੋ ਗਈ। ਸਾਰੇ ਬੱਚਿਆਂ ਨੂੰ ਬਚਾ ਲਿਆ ਗਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬ਼ਕ, ਆਰੋਪੀ ਨੇ ਪੁਲਿਸ ਵਾਲਿਆਂ ''ਤੇ ਹੈਂਡ ਗ੍ਰੇਨੇਡ ਸੁੱਟਿਆ। ਇਸ ਹਮਲੇ ''ਚ ਤਿੰਨ ਪੁਲਿਸ ਵਾਲੇ ਅਤੇ ਕੁਝ ਪਿੰਡਵਾਸੀ ਜ਼ਖ਼ਮੀ ਹੋ ਗਏ। ਪੜ੍ਹੋ ਪੂਰਾ ਮਾਮਲਾ।

ਕਮੇਡੀਅਨ ਕੁਨਾਲ ਕਾਮਰਾ ਅਤੇ ਰਿਪਬਲਿਕ ਚੈਨਲ ਦੇ ਮੁਖੀ ਅਰਨਬ ਗੋਸਵਾਮੀ
Getty Images
ਕਮੇਡੀਅਨ ਕੁਨਾਲ ਕਾਮਰਾ ਅਤੇ ਰਿਪਬਲਿਕ ਚੈਨਲ ਦੇ ਮੁਖੀ ਅਰਨਬ ਗੋਸਵਾਮੀ

ਕੁਨਾਲ ਕਾਮਰਾ ''ਤੇ ਕਾਰਵਾਈ ਨਿਯਮਾਂ ''ਤੇ ਕਿੰਨੀ ਖਰੀ

ਕਮੇਡੀਅਨ ਕੁਨਾਲ ਕਾਮਰਾ ਨੂੰ ਭਾਰਤ ਦੀਆਂ ਦੋ ਏਅਰਲਾਈਨ ਕੰਪਨੀਆਂ ਵੱਲੋਂ ਉਡਾਣ ''ਤੇ ਪਾਬੰਦੀ ਲਾਏ ਜਾਣ ਦੀ ਚਰਚਾ ਸੋਸ਼ਲ ਮੀਡੀਆ ''ਤੇ ਗਰਮਾਈ ਹੋਈ ਹੈ। ਲੋਕ ਵੱਖ-ਵੱਖ ਧਿਰਾਂ ਵਿੱਚ ਵੰਡੇ ਗਏ ਹਨ।

ਦੋਵਾਂ ਕੰਪਨੀਆਂ ਨੇ ਕੁਨਾਲ ਕਾਮਰਾ ਉੱਪਰ ਰਿਪਬਲਿਕ ਚੈਨਲ ਦੇ ਮੁਖੀ ਅਰਨਬ ਗੋਸਵਾਮੀ ਨਾਲ ਕਹਾ ਸੁਣੀ ਤੋਂ ਬਾਅਦ ਇਹ ਬੰਦਿਸ਼ ਲਾਈ ਹੈ।

ਇਹ ਦੋਵੇਂ ਜਣੇ ਕੌਣ ਹਨ? ਜਹਾਜ਼ ਵਿੱਚ ਵਾਪਰੀ ਘਟਨਾ ਬਾਰੇ ਦੋਵੇਂ ਕੀ ਕਹਿ ਰਹੇ ਹਨ? ਏਅਰ ਲਾਈਨ ਕੰਪਨੀਆਂ ਨੇ ਕੀ ਕਾਰਵਾਈ ਕੀਤੀ ਹੈ?

ਇਸ ਸੰਬੰਧੀ ਨਿਯਮ ਕੀ ਕਹਿੰਦੇ ਹਨ? ਪੜ੍ਹੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਇਹ ਖ਼ਬਰ।

ਇਹ ਵੀ ਪੜ੍ਹੋ:

ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ

https://www.youtube.com/watch?v=m8Dk9wJxvWA

ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ

https://www.youtube.com/watch?v=HflP-RuHdso

ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ

https://www.youtube.com/watch?v=fWTV2okefoc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News