ਕੋਰੋਨਾਵਾਇਰਸ: ਪੰਜਾਬ ''''ਚ ਸ਼ੱਕੀ ਮਰੀਜ਼ ਆਇਆ ਸਾਹਮਣੇ, ਪੀਜੀਆਈ ਨੇ ਦੱਸੇ ਇਹ ਬਚਾਅ
Tuesday, Jan 28, 2020 - 04:40 PM (IST)


ਕੋਰੋਨਾਵਾਇਰਸ ਦੇ ਇੱਕ ਸ਼ੱਕੀ ਮਰੀਜ਼ ਨੂੰ ਚੰਡੀਗੜ੍ਹ ਦੇ ਪੀਜੀਆਈ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਪੀਜੀਆਈ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਨੇ ਕੀਤੀ ਹੈ।
ਡਾਕਟਰ ਜਗਤ ਰਾਮ ਮੁਤਾਬਿਕ ਮੁਹਾਲੀ ਦਾ ਰਹਿਣ ਵਾਲਾ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਚੀਨ ਤੋਂ ਪਰਤਿਆ ਹੈ ਅਤੇ ਉਸ ਦੀ ਯਾਤਰਾ ਹਿਸਟਰੀ ਨੂੰ ਦੇਖਦੇ ਹੋਏ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਆਈਸੋਲੇਟਿਡ ਵਾਰਡ ਵਿਚ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ੱਕੀ ਮਰੀਜ਼ ਦੇ ਸੈਂਪਲ ਪੂਣੇ ਨੈਸ਼ਨਲ ਇੰਸਚੀਟਿਊਸ਼ਨ ਆਫ ਵਾਇਰੋਲਾਜੀ ਭੇਜ ਦਿੱਤੇ ਗਏ ਹਨ ਅਤੇ ਬੁੱਧਵਾਰ ਤੱਕ ਰਿਪੋਰਟ ਆਉਣ ਦੀ ਸੰਭਾਵਨਾ ਹੈ।
ਸ਼ੱਕੀ ਮਰੀਜ਼ 16 ਜਨਵਰੀ ਨੂੰ ਚੀਨ ਗਿਆ ਸੀ 24 ਜਨਵਰੀ ਨੂੰ ਉਹ ਵਾਪਸ ਮੁਹਾਲੀ ਆਇਆ ਸੀ।
ਡਾਕਟਰ ਜਗਤ ਰਾਮ ਨੇ ਦੱਸਿਆ ਕਿ ਪੀਜੀਆਈ ਵਿਚ ਕੋਰੋਨਾਵਾਇਰਸ ਸੱਕੀ ਮਰੀਜ਼ਾ ਦੇ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਡਾਕਟਰ ਜਗਤ ਰਾਮ ਮੁਤਾਬਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਚਿੱਠੀਆਂ ਲਿਖ ਕੇ ਇਸ ਨਾਲ ਨਜਿੱਠਣ ਦੇ ਇੰਤਜ਼ਾਮ ਕਰਨ ਲਈ ਆਖਿਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਪ੍ਰਬੰਧ
ਕੋਰੋਨਾਵਾਇਰਸ ਦੇ ਵੱਧ ਰਹੇ ਖ਼ਤਰੇ ਦਾ ਪਤਾ ਲਗਾਉਣ ਲਈ ਰਾਜਾਸਾਂਸੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਥਰਮਲ ਸੈਂਸਰ ਲਗਾਏ ਗਏ ਹਨ ਜਿੱਥੇ ਅੱਜ ਯਾਤਰੀਆਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਸੂਬੇ ਵਿੱਚ ਹੁਣ ਤੱਕ ਇਸ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਵਿਖੇ ਵੀ ਅੱਜ ਤੋਂ ਯਾਤਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ।
ਇਹ ਵੀ ਪੜ੍ਹੋ-
- ਕੋਰੋਨਾਵਾਇਰਸ: ਚੀਨ ’ਚ ਮਰਨ ਵਾਲਿਆਂ ਦਾ ਅੰਕੜਾ ਪੁੱਜਿਆ 100 ਤੋਂ ਪਾਰ
- ਸ਼ਾਹੀਨ ਬਾਗ਼ ਉੱਤੇ ਫੋਕਸ ਹੋਇਆ ਭਾਜਪਾ ਦਾ ਦਿੱਲੀ ਚੋਣ ਪ੍ਰਚਾਰ
- ਹੈੱਪੀ PhD ਦੇ ਪਿਤਾ: ਜੇ ਕਤਲ ਹੋ ਗਿਆ ਹੈ ਤਾਂ ਘੱਟੋਘੱਟ ਲਾਸ਼ ਦੇ ਦਿਓ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱÎਸਿਆ ਕਿ ਕੋਰੋਨਾ ਵਾਇਰਸ ਲਈ ਜਾਰੀ ਅਲਰਟ ਦੇ ਮੱਦੇਨਜ਼ਰ ਰਾਜਾ ਸਾਂਸੀ ਹਵਾਈ ਅੱਡੇ ਵਿਖੇ ਥਰਮਲ ਸੈਂਸਰ ਦੀ ਮਦਦ ਨਾਲ ਯਾਤਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਥਰਮਲ ਸਕੈਨਿੰਗ ਨਾਲ ਬੁਖ਼ਾਰ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਦਾ ਪਤਾ ਲਗਾਇਆ ਜਾਵੇਗਾ ਅਤੇ ਡਾਕਟਰਾਂ ਦੀ ਟੀਮ ਦੁਆਰਾ ਅਗਲੇਰੀ ਜਾਂਚ ਲਈ ਹੈਲਥ ਕਾਊਟਰ ''ਤੇ ਲਿਜਾਇਆ ਜਾਵੇਗਾ।

ਸਿਹਤ ਵਿਭਾਗ, ਪੰਜਾਬ ਨੇ ਸੂਬੇ ਦੇ ਅੰਮ੍ਰਿਤਸਰ ਅਤੇ ਮੁਹਾਲੀ ਦੋਵੇਂ ਹਵਾਈ ਅੱਡਿਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਚੀਨ ਅਤੇ ਹੋਰ ਦੇਸ਼ਾਂ ਜਿੱਥੋਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਦੀ ਯਾਤਰਾ ਬਾਰੇ ਸਵੈ-ਘੋਸ਼ਣਾ ਸਬੰਧੀ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਦੇ ਯਾਤਰੀਆਂ ਲਈ ਐਡਵਾਈਜ਼ਰੀ ਲਗਾਉਣ।
ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਸੂਬੇ ਵਿਚ ਕੋਰੋਨਾ ਵਾਇਰਸ ਦਾ ਕੋਈ ਪੁਖ਼ਤਾ ਮਾਮਲਾ ਸਾਹਮਣੇ ਨਹੀਂ ਆਇਆ।
ਵਿਭਾਗ ਮੁਤਾਬਕ ਕੇਵਲ 4 ਵਿਅਕਤੀਆਂ (3 ਅੰਮ੍ਰਿਤਸਰ, 1 ਮੁਹਾਲੀ) ਵੱਲੋਂ ਚੀਨ ਦੀ ਯਾਤਰਾ ਕੀਤੀ ਗਈ ਅਤੇ ਸਿਹਤ ਵਿਭਾਗ ਨੇ ਇਨ੍ਹਾਂ ਯਾਤਰੀਆਂ ਦੀ ਜਾਂਚ ਉਪਰੰਤ ਪਾਇਆ ਹੈ ਕਿ ਕਿਸੇ ਵਿੱਚ ਵੀ ਬਿਮਾਰੀ ਦੇ ਲੱਛਣ ਨਹੀਂ ਹਨ ਅਤੇ ਇਨਾ ''ਤੇ ਬਾਰੀਕੀ ਨਾਲ ਨਿਗਰਾਨੀ ਵੀ ਰੱਖੀ ਜਾ ਰਹੀ ਹੈ।
https://www.youtube.com/watch?v=xWw19z7Edrs
ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੇ ਪਿਛਲੇ 28 ਦਿਨਾਂ ਦੌਰਾਨ ਚੀਨ ਦੀ ਯਾਤਰਾ ਕੀਤੀ ਹੈ ਤਾਂ ਉਹ ਸਬੰਧਿਤ ਜ਼ਿਲ੍ਹਾ ਹਸਪਤਾਲ ਵਿੱਚ ਰਿਪੋਰਟ ਕਰੇ ਜਾਂ ਹੋਰ ਸਹਾਇਤਾ ਲੈਣ ਲਈ 104 ਹੈਲਪ ਲਾਈਨ ਨੰਬਰ ਨੂੰ ਸੂਚਿਤ ਕਰ ਸਕਦਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਵੀ ਚੌਕਸ
ਕੋਰੋਨਾਵਾਇਰਸ ਨੂੰ ਦੇਖਦੇ ਚੰਡੀਗੜ੍ਹ ਪ੍ਰਾਸ਼ਸਨ ਨੇ ਵੀ ਨਾਗਰਿਕਾਂ ਅਤੇ ਹੋਟਲਾਂ ਵਾਲਿਆਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਫ਼ਿਲਹਾਲ ਲੋਕਾਂ ਨੂੰ ਚੀਨ ਦੀ ਯਾਤਰਾ ਨਾ ਕਰਨ ਲਈ ਆਖਿਆ ਹੈ।
ਇਸ ਦੇ ਨਾਲ ਹੀ ਸ਼ਹਿਰ ਦੇ ਹੋਟਲਾਂ ਵਾਲਿਆਂ ਨੂੰ ਅਜਿਹੇ ਯਾਤਰੀਆਂ ਦਾ ਰਿਕਾਰਡ ਰੱਖਣ ਲਈ ਆਖਿਆ ਹੈ ਜੋ ਚੀਨ ਜਾਂ ਉਸ ਦੇ ਗੁਆਂਢੀ ਮੁਲਕ ਤੋਂ ਸ਼ਹਿਰ ਵਿਚ ਰੁਕੇ ਹਨ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੇ ਇਸ ਬਿਮਾਰੀ ਤੋਂ ਕਿਵੇਂ ਬਚਣਾ ਹੈ ਉਸ ਦੇ ਲਈ ਵੱਖਰੇ ਤੌਰ ਉੱਤੇ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ-
- ਅਫ਼ਗਾਨਿਸਤਾਨ: ਜਹਾਜ਼ ਦੇ ਕ੍ਰੈਸ਼ ਹੋਣ ਬਾਰੇ ਰਹੱਸ ਬਰਕਰਾਰ, ਹਰ ਕੋਈ ਕਹਿ ਰਿਹਾ ਪਤਾ ਨਹੀਂ
- ਮੁੰਬਈ ਦੀ ਇੱਕ ਸੈਕਸ ਵਰਕਰ ਦੀ ਜ਼ਿੰਦਗੀ ਤੇ ਉਸ ਲਈ ਪਰਿਵਾਰ ਦੀ ਪਰਿਭਾਸ਼ਾ
- ਚੀਨ ''ਚ 81 ਜਾਨਾਂ ਲੈਣ ਵਾਲੇ ਕੋਰੋਨਾ ਵਾਇਰਸ ਦਾ ਭਾਰਤ ''ਚ ਸ਼ੱਕੀ ਮਰੀਜ਼
ਇਹ ਵੀ ਦੇਖੋ
https://www.youtube.com/watch?v=AQCnmOzv7CY
https://www.youtube.com/watch?v=R0Bfpbpr3_I
https://www.youtube.com/watch?v=3nzqJWJYtoE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)