ਸ਼ਾਹੀਨ ਬਾਗ਼ ਦੇ ਧਰਨੇ ਉੱਤੇ ਫੋਕਸ ਹੋਇਆ ਭਾਜਪਾ ਦਾ ਦਿੱਲੀ ਚੋਣ ਪ੍ਰਚਾਰ - ਸੋਸ਼ਲ
Tuesday, Jan 28, 2020 - 03:55 PM (IST)


ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਚੱਲ ਰਿਹਾ ਮੁਜ਼ਾਹਰਾ ਇਸ ਵੇਲੇ ਸਿਆਸੀ ਆਗੂਆਂ ਲਈ ਗਰਮ ਮੁੱਦਾ ਹੈ।ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਬਿਆਨਬਾਜ਼ੀ ਪੂਰੇ ਚੋਣ ਪ੍ਰਚਾਰ ਨੂੰ ਸ਼ਾਹੀਨ ਬਾਗ ਉੱਤੇ ਫੋਕਸ ਕਰਨ ਵਾਲੀ ਹੈ।
ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਚੱਲ ਰਹੇ ਵੱਖ-ਵੱਖ ਮੁਜ਼ਾਹਰਿਆਂ ਦੀ ਚਰਚਾ ਚਾਰੇ ਪਾਸੇ ਹੈ। ਇਨਾਂ ਵਿੱਚ ਇਸ ਵੇਲੇ ਦਿੱਲੀ ਦਾ ਸ਼ਾਹੀਨ ਬਾਗ਼ ਸਭ ਤੋਂ ਵੱਧ ਚਰਚਾ ਵਿੱਚ ਹੈ, ਜਿੱਥੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਕਾਫ਼ੀ ਦਿਨਾਂ ਤੋਂ ਮੁਜ਼ਾਹਰੇ ਚੱਲ ਰਹੇ ਹਨ।
ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਸ਼ਾਹੀਨ ਬਾਗ਼ ਵਿੱਚ ਚੱਲ ਰਹੇ ਮੁਜ਼ਾਹਰਿਆਂ ਬਾਰੇ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ।
ਇਸ ਵੇਲੇ ਇਨ੍ਹਾਂ ਬਿਆਨਬਾਜ਼ੀਆਂ ਦਾ ਆਉਣਾ ਇਸ ਲਈ ਵੀ ਜਾਰੀ ਹੈ ਕਿਉਂਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਪ੍ਰਚਾਰ ਕਰ ਰਹੀਆਂ ਹਨ।
ਇਸੇ ਪ੍ਰਚਾਰ ਦੌਰਾਨ ਸ਼ਾਹੀਨ ਬਾਗ਼ ਦਾ ਜ਼ਿਕਰ ਆਮ ਹੋ ਗਿਆ ਹੈ।
ਭਾਜਪਾ ਦੇ ਆਗੂਆਂ ਨੇ ਕੀ-ਕੀ ਕਿਹਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ''''ਦੰਗੇ ਕਰਵਾਉਣ ਕੇਜਰੀਵਾਲ, ਸ਼ਾਹੀਨ ਬਾਗ਼ ਦੇ ਨਾਲ ਖੜ੍ਹੇ ਹੋਣ ਦੀ ਗੱਲ ਕਰਨ ਕੇਜਰੀਵਾਲ ਤਾਂ ਉੱਥੇ ਬੈਠੇ ਲੋਕ ਸਾਡੇ ਤੋਂ ਵੱਧ ਅਰਵਿੰਦ ਕੇਜਰੀਵਾਲ ਦੀ ਹੀ ਗੱਲ ਮੰਨਣਗੇ।''''
https://twitter.com/AmitShah/status/1221831188785987585
ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਕਹਿੰਦੇ ਹਨ, ''''ਭਾਜਪਾ ਦੀ ਜਿੱਤ ਪੱਕੀ ਹੈ। ਦਿੱਲੀ ਦੇ ਲੋਕ ਸ਼ਾਂਤੀ ਚਾਹੁੰਦੇ ਹਨ। ਲੋਕ ਉਨ੍ਹਾਂ ਨੂੰ ਮੂੰਹ-ਤੋੜ ਜਵਾਬ ਦੇਣਗੇ ਜੋ ਸ਼ਾਹੀਨ ਬਾਗ਼ ਵਰਗਾ ਮਾਹੌਲ ਦਿੱਲੀ ਵਿੱਚ ਬਣਾਉਣਾ ਚਾਹੁੰਦੇ ਹਨ।''''
https://twitter.com/ANI/status/1222022928708980739
ਭਾਜਪਾ ਦੇ ਹੀ ਸੰਸਦ ਮੈਂਬਰ ਪਰਵੇਸ਼ ਸ਼ਰਮਾ ਨੇ ਕਿਹਾ, ''''ਲੱਖਾਂ ਲੋਕ ਸ਼ਾਹੀਨ ਬਾਗ਼ ਵਿਖੇ ਇਕੱਠੇ ਹਨ। ਦਿੱਲੀ ਦੇ ਲੋਕਾਂ ਨੂੰ ਸੋਚ ਸਮਝ ਕੇ ਫ਼ੈਸਲਾ ਲੈਣਾ ਹੋਵੇਗਾ।”
“ਉਹ ਤੁਹਾਡੇ ਘਰਾਂ ਵਿੱਚ ਆਉਣਗੇ ਤੇ ਤੁਹਾਡੀਆਂ ਭੈਣਾਂ ਅਤੇ ਧੀਆਂ ਨਾਲ ਬਲਾਤਕਾਰ ਕਰਨਗੇ, ਕਤਲ ਕਰਨਗੇ। ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਮੈਂ ਸ਼ਾਹੀਨ ਬਾਗ਼ ਦੇ ਨਾਲ ਹਾਂ ਤੇ ਮਨੀਸ਼ ਸਿਸੋਦੀਆ ਵੀ ਇਹੀ ਕਹਿੰਦੇ ਹਨ....ਅੱਜ ਵੇਲਾ ਹੈ ਦਿੱਲੀ ਦੇ ਲੋਕ ਜੇ ਜਾਗ ਜਾਣਗੇ ਤਾਂ ਦਿੱਲੀ ਸੁਰੱਖਿਅਤ ਰਹੇਗੀ''''
https://twitter.com/ANI/status/1222011145168609281
ਭਾਜਪਾ ਦੇ ਹੀ ਰਾਹੁਲ ਸਿਨਹਾ ਨੇ ਕਿਹਾ, ''''ਸ਼ਾਹੀਨ ਬਾਗ਼ ਵਿੱਚ ਬੈਠੇ ਬਹੁਤੇ ਲੋਕ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਹਨ।''''
https://twitter.com/ANI/status/1221972861482500097
ਸ਼ਾਹੀਨ ਬਾਗ਼ ਬਾਰੇ AAP ਤੇ ਕਾਂਗਰਸੀ ਆਗੂ ਕੀ ਕਹਿੰਦੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ''''ਭਾਜਪਾ ਨਹੀਂ ਚਾਹੁੰਦੀ ਕਿ ਸ਼ਾਹੀਨ ਬਾਗ਼ ਦਾ ਰਾਹ ਖੁੱਲ੍ਹੇ। ਭਾਜਪਾ ਗੰਦੀ ਸਿਆਸਤ ਕਰ ਰਹੀ ਹੈ। ਭਾਜਪਾ ਦੇ ਆਗੂਆਂ ਨੂੰ ਫ਼ੌਰਨ ਸ਼ਾਹੀਨ ਬਾਗ਼ ਜਾ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਰਸਤਾ ਖੁੱਲ੍ਹਵਾਉਣਾ ਚਾਹੀਦਾ ਹੈ।''''
https://twitter.com/ArvindKejriwal/status/1221712880522842112
ਅਰਵਿੰਦ ਕੇਜਰੀਵਾਲ ਕਈ ਵਾਰ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਆਖਿਰ ਨਾਗਰਿਕਤਾ ਕਾਨੂੰਨ ਦੀ ਭਾਰਤ ਨੂੰ ਕੀ ਲੋੜ ਹੈ।
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ, ''''ਤਿੰਨ ਤਲਾਕ ਬਿੱਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਲਿਮ ਭੈਣਾਂ ਲਈ ਹੰਝੂ ਵਹਾਏ ਸਨ, ਜੇ PM ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਹੁਣੇ ਸ਼ਾਹੀਨ ਬਾਗ਼ ਜਾਣਾ ਚਾਹੀਦਾ ਹੈ, ਜਿੱਥੇ ਪਿਛਲੇ ਕੁਝ ਹਫ਼ਤਿਆਂ ਤੋਂ ਮਾਵਾਂ ਤੇ ਭੈਣਾਂ ਪ੍ਰਦਰਸ਼ਨ ਕਰ ਰਹੀਆਂ ਹਨ।''''
https://twitter.com/ANI/status/1221723711792766977
ਸੋਸ਼ਲ ਮੀਡੀਆ ''ਤੇ ਕੀ ਕਹਿੰਦੇ ਲੋਕ
ਟਵਿੱਟਰ ਯੂਜ਼ਰ ਸੰਜੇ ਹੇਗਡੇ ਲਿਖਦੇ ਹਨ, ''''ਜੇ ਤੁਸੀਂ ਕਹਿੰਦੇ ਹੋ ਕਿ ਇਹ ਇਕੱਠ 500 ਰੁਪਏ ਦੇ ਕੇ ਕੀਤਾ ਗਿਆ ਹੈ, ਤਾਂ ਮੈਂ ਕਹਾਂਗਾ ਕਿ ਤੁਸੀਂ ਅਜਿਹਾ ਇਕੱਠ ਇੱਕ ਦਿਨ ਲਈ ਕਰੋ ਅਤੇ ਇੱਥੇ ਹਰ ਦਿਨ ਲੈ ਕੇ ਆਓ।''''
https://twitter.com/sanjayuvacha1/status/1221842736392761350
ਖ਼ਿਜ਼ਾਰ ਸ਼ਿਬੀਬੀ ਲਿਖਦੇ ਹਨ, ''''ਦੇਸ ਵਿੱਚ 140 ਤੋਂ ਵੱਧ ਸ਼ਾਹੀਨ ਬਾਗ਼ ਹਨ''''
https://twitter.com/khizarshibibi/status/1221723709204905984
ਹਰਸ਼ ਮਿਸ਼ਰਾ ਨੇ ਲਿਖਿਆ, ''''ਦਿੱਲੀ ਆਪ ਪਾਰਟੀ ਅਤੇ ਉਸਦੇ ਮੈਂਬਰਾਂ ਦੀਆਂ ਸ਼ਾਹੀਨ ਬਾਗ਼ ਮਸਲੇ ਬਾਰੇ ਗਤੀਵਿਧੀਆਂ ਦੇਖ ਰਹੀ ਹੈ ਅਤੇ ਭਾਜਪਾ ਨੂੰ ਵੋਟ ਪਾਵੇਗਾ।''''
https://twitter.com/iHarshVns/status/1222071393799561216
ਅਵਿਨਾਸ਼ ਕੁਮਾਰ ਲਿਖਦੇ ਹਨ, ''''ਸ਼ਾਮ ਅਤੇ ਰਾਤ ਸ਼ਾਹੀਨ ਬਾਗ਼ ਵਿਖੇ ਬਿਤਾਈ। ਅਸੀਂ ਭਾਰਤ ਦੇ ਲੋਕ ਸਾਡੇ ਧਰਮ ਨਿਰਪੱਖ ਸੰਵਿਧਾਨ ''ਤੇ ਹਮਲਾ ਨਹੀਂ ਸਹਾਂਗੇ।''''
https://twitter.com/avinashcisls/status/1221634882847289345
ਇਹ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=8AeE5ymhqOE
https://www.youtube.com/watch?v=R0Bfpbpr3_I
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)