ਅਫ਼ਗਾਨਿਸਤਾਨ ''''ਚ ਯਾਤਰੀ ਜਹਾਜ਼ ਹਾਦਸਾਗ੍ਰਸਤ

Monday, Jan 27, 2020 - 04:55 PM (IST)

ਅਫ਼ਗਾਨਿਸਤਾਨ ''''ਚ ਯਾਤਰੀ ਜਹਾਜ਼ ਹਾਦਸਾਗ੍ਰਸਤ
ਅਫਗਾਨਿਸਤਾਨ
BBC

ਅਧਿਕਾਰੀਆਂ ਮੁਤਾਬਕ ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਯਾਤਰੀ ਜਹਾਜ਼ ਦੇ ਕ੍ਰੈਸ਼ ਹੋਣ ਦੀ ਖ਼ਬਰ ਹੈ।

ਜਹਾਜ਼ ਗਜ਼ਨੀ ਸੂਬੇ ਦੇ ਡੇਹ ਯਾਕ ਜ਼ਿਲ੍ਹੇ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ।

ਸੂਬੇ ਦੇ ਬੁਲਾਰੇ ਨੇ ਸਥਾਨਕ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ''''ਕ੍ਰੈਸ਼ ਹੋਣ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ ।''''

ਸ਼ੁਰੂਆਤ ਵਿੱਚ ਖ਼ਬਰ ਆਈ ਕਿ ਜਹਾਜ਼ ਏਰੀਆਨਾ ਏਅਰਲਾਈਨਜ਼ ਨਾਲ ਸਬੰਧਤ ਹੈ ਪਰ ਕੰਪਨੀ ਨੇ ਇਸ ਤੋਂ ਇਨਕਾਰ ਕੀਤਾ ਹੈ।

ਕੰਪਨੀ ਮੁਤਾਬਕ, ''''ਏਰੀਆਨਾ ਦੇ ਜਿਨ੍ਹਾਂ ਜਹਾਜ਼ਾਂ ਨੇ ਉਡਾਨਾਂ ਭਰੀਆਂ ਹਨ ਉਹ ਆਪੋ-ਆਪਣੀਆਂ ਥਾਵਾਂ ''ਤੇ ਪਹੁੰਚ ਚੁੱਕੇ ਹਨ।''''

ਕੰਪਨੀ ਦੇ ਨੁਮਇੰਦੇ ਮੁਤਾਬਕ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਹੈ ਉਹ ਸਾਡਾ ਨਹੀਂ ਹੈ। ਹਾਦਸੇ ਮਗਰੋਂ ਯਾਤਰੀਆਂ ਦਾ ਕੀ ਹੋਇਆ ਇਸ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=Kos06saS050

https://www.youtube.com/watch?v=U88C4w5k6go

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News