ਇਰਾਕ ਦੀ ਰਾਜਧਾਨੀ ਬਗਦਾਦ ’ਚ ਅਮਰੀਕੀ ਦੂਤਾਵਾਸ ’ਤੇ ਰਾਕੇਟ ਹਮਲਾ

Monday, Jan 27, 2020 - 07:10 AM (IST)

ਇਰਾਕ ਦੀ ਰਾਜਧਾਨੀ ਬਗਦਾਦ ’ਚ ਅਮਰੀਕੀ ਦੂਤਾਵਾਸ ’ਤੇ ਰਾਕੇਟ ਹਮਲਾ
ਇਰਾਕ ਦੀ ਰਾਜਧਾਨੀ ਬਗਦਾਦ
EPA
ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਉੱਤੇ ਕਈ ਰਾਕੇਟ ਦਾਗੇ ਜਾਣ ਦੀ ਖ਼ਬਰ ਹੈ

ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਉੱਤੇ ਕਈ ਰਾਕੇਟ ਦਾਗੇ ਜਾਣ ਦੀ ਖ਼ਬਰ ਹੈ। ਨਿਊਜ਼ ਏਜੰਸੀ ਏਐੱਫ਼ਪੀ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ।

ਇਸ ਰਾਕੇਟ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਇਹ ਬਿਨ੍ਹਾਂ ਭੜਕਾਹਟ ਤੋਂ ਅਮਰੀਕੀ ਠਿਕਾਣੇ ਉੱਤੇ ਕੀਤਾ ਗਿਆ ਹਮਲਾ ਹੈ।

ਏਐੱਫ਼ਪੀ ਦੇ ਪੱਤਰਕਾਰ ਨੇ ਵੈਸਟ ਬੈਂਕ ਦੇ ਟਿਗਰਿਸ ਵਿਚ ਕਈ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ ਹਨ। ਜਿਸ ਇਲਾਕੇ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ ਉੱਥੇ ਜ਼ਿਆਦਾਤਰ ਵਿਦੇਸ਼ੀ ਦੂਤਾਵਾਸ ਹਨ।

ਇਹ ਵੀ ਪੜ੍ਹੋ

ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪੰਜ ਰਾਕੇਟ ਦਾਗੇ ਗਏ ਹਨ, ਜਿਸ ਵਿਚੋਂ ਤਿੰਨ ਸੁਰੱਖਿਆ ਪੱਖੋਂ ਅਤਿ ਸੰਵੇਦਨਸ਼ੀਲ ਇਲਾਕੇ ਕਟਿਊਸ਼ਾਲਾ ਵਿਚ ਡਿੱਗੇ ਹਨ।

ਇਸ ਰਾਕੇਟ ਹਮਲੇ ਵਿਚ ਹੋਏ ਜਾਨੀ- ਮਾਲੀ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=U88C4w5k6go

https://www.youtube.com/watch?v=vVv4MjBK17g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News