71ਵੇਂ ਗਣਤੰਤਰ ਦਿਹਾੜੇ ਦੀ ਪਰੇਡ ਦੀ ਸ਼ੁਰੂਆਤ ਕੌਮੀ ਯੁੱਧ ਯਾਦਗਾਰ ਤੋਂ

01/26/2020 9:25:25 AM

71ਵੇਂ ਗਣਤੰਤਰ ਦਿਹਾੜੇ ਦੀ ਪਰੇਡ
Getty Images

ਭਾਰਤ ਦਾ 71ਵਾਂ ਗਣਤੰਤਰ ਦਿਹਾੜਾ ਹੈ। ਇਸ ਮੌਕੇ ਤੇ ਦਿੱਲੀ ਦੇ ਰਾਜਪਥ ਤੇ ਹੋਣ ਵਾਲੀ ਪਰੇਡ ਵਿੱਚ ਬਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ।

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਝੰਡਾ ਲਹਿਰਾਉਣ ਮਗਰੋਂ ਪਰੇਡ ਦੀ ਸਲਾਮੀ ਲੈਣਗੇ।

90 ਮਿੰਟਾਂ ਦੀ ਪਰੇਡ ਵਿੱਚ ਦੇਸ਼ ਦੀ ਫੌਜੀ ਤਾਕਤ ਦੇ ਨਾਲ ਸਭਿਆਚਾਰਕ, ਸਮਾਜਿਕ ਤੇ ਆਰਥਿਕਤਾ ਦੀ ਝਲਕ ਵੀ ਦਿਖਾਈ ਦੇਵੇਗੀ।

ਇਹ ਵੀ ਪੜ੍ਹੋ:

ਇਸ ਵਾਰ ਪਰੇਡ ਵਿੱਚ 22 ਝਾਕੀਆਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸੋਲਾਂ ਝਾਕੀਆਂ ਸੂਬਿਆਂ ਤੇ ਕੇਂਦਰ ਸ਼ਾਸ਼ਿਤ ਸੂਬਿਆਂ ਦੀਆਂ ਹਨ।

ਵੱਖ-ਵੱਖ ਸੂਬਿਆਂ ਦੇ ਸਭਿਆਚਾਰਾਂ ਦੀਆਂ ਝਾਕੀਆਂ ਤੋਂ ਇਲਵਾ ਕੇਂਦਰੀ ਮਹਿਕਮਿਆਂ ਦੀਆਂ ਝਾਕੀਆਂ ਵੀ ਪਰੇਡ ਵਿੱਚ ਹਿੱਸਾ ਲੈਣਗੀਆਂ।

ਪੰਜਾਬ ਦੀ ਝਾਕੀ ਗੁਰੂ ਨਾਨਕ ਦੇਵ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਤੇ ਇੱਕ ਪ੍ਰਭਾਤ ਫੇਰੀ ਨੂੰ ਰੂਪਮਾਨ ਕਰਦੀ ਹੈ।

71ਵੇਂ ਗਣਤੰਤਰ ਦਿਹਾੜੇ ਦੀ ਪਰੇਡ
Getty Images

ਇਸ ਵਾਰ ਦੀ ਪਰੇਡ ਵਿੱਚ ਕੌਮੀ ਯੁੱਧ ਯਾਦਗਾਰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਮਰ ਜਵਾਨ ਜੋਤੀ ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਸਨ ਪਰ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਯੁੱਧ ਯਾਦਗਾਰ ਗਏ।

ਇਸ ਤੋਂ ਬਾਅਦ ਰਾਸ਼ਟਰਪਤੀ ਦੇ ਝੰਡਾ ਲਹਿਰਾਇਆ ਮਗਰੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ।

71ਵੇਂ ਗਣਤੰਤਰ ਦਿਹਾੜੇ ਦੀ ਪਰੇਡ
Getty Images

ਇਹ ਵੀ ਪੜ੍ਹੋ:

ਵੀਡੀਓ: ਸਮੋਗ ਨਾਲ ਲੜੇਗੀ ਚੰਡੀਗੜ੍ਹ ਵਿੱਚ ਬਣੀ ਇਹ ਤੋਪ

https://www.youtube.com/watch?v=cPrjp9LHZ2s

ਵੀਡੀਓ: ਬਰਨਾਲੇ ਦੀ ਇਸ ਕੁੜੀ ਨੇ ਵੀਡੀਓ ਕਾਲ ਕਰਕੇ ਆਪਣੀ ਜਾਨ ਲਈ

https://www.youtube.com/watch?v=V1gbE1aZjtg

ਵੀਡੀਓ: ਬਿੱਗਬਾਸ ਵਰਗੇ ਪ੍ਰੋਗਰਾਮਾਂ ਦਾ ਬੱਚਿਆਂ ਤੇ ’ਅਸਰ

https://www.youtube.com/watch?v=w3-8rLfAamg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News