ਈਰਾਨ ਦੇ ਇਰਾਕ ''''ਤੇ ਹਮਲੇ ਦੌਰਾਨ ''''34 ਅਮਰੀਕੀ ਫੌਜੀਆਂ ਨੂੰ ਲੱਗੀਆਂ ਸਨ ਗੰਭੀਰ ਦਿਮਾਗੀ ਸੱਟਾਂ''''

01/25/2020 9:40:24 AM

ਅਮਰੀਕੀ ਫੌਜੀ
Getty Images

ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਦੱਸਿਆ ਹੈ ਕਿ ਉਸ ਦੇ ਇਰਾਕ ਵਿਚਲੇ ਫੌਜੀ ਟਿਕਾਣੇ ''ਤੇ ਹੋਏ ਈਰਾਨ ਦੇ ਮਿਜ਼ਾਈਲ ਹਮਲੇ ਵਿੱਚ 34 ਜਵਾਨਾਂ ਨੂੰ ਗੰਭੀਰ ਦਿਮਾਗ਼ੀ ਸੱਟਾਂ ਲੱਗਣ ਦੀ ਪੁਸ਼ਟੀ ਹੋਈ ਹੈ।

ਪੈਂਟਾਗਨ ਦੇ ਬੁਲਾਰੇ ਨੇ ਦੱਸਿਆ ਕਿ 17 ਜਵਾਨ ਹਾਲੇ ਡਾਕਟਰੀ ਨਿਗਰਾਨੀ ਹੇਠ ਰੱਖੇ ਗਏ ਹਨ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ 8 ਜਨਵਰੀ ਨੂੰ ਈਰਾਨ ਵੱਲੋਂ ਕੀਤੇ ਇਸ ਹਮਲੇ ਵਿੱਚ ਅਮਰੀਕੀ ਫ਼ੌਜੀਆਂ ਨੂੰ ਮਾਮੂਲੀ ਸੱਟਾਂ ਆਈਆਂ ਸਨ।

ਈਰਾਨ ਨੇ ਇਹ ਹਮਲਾ ਆਪਣੇ ਜਨਰਲ ਸੁਲੇਮਾਨੀ ਦੇ ਬਗ਼ਦਾਦ ਹਵਾਈ ਅੱਡੇ ਦੇ ਨੇੜੇ ਅਮਰੀਕੀ ਦੁਆਰਾ ਕੀਤੇ ਹਮਲੇ ਵਿੱਚ ਮੌਤ ਮਗਰੋਂ ਕੀਤਾ ਸੀ।

ਇਹ ਵੀ ਪੜ੍ਹੋ:

ਟਰੰਪ ਨੇ ਮਾਮੂਲੀ ਸੱਟਾਂ ਦੱਸਿਆ ਸੀ

ਇਸੇ ਹਫ਼ਤੇ ਜਦੋਂ ਡਾਵੋਸ ਵਿੱਚ ਰਾਸ਼ਟਰਪਤੀ ਟਰੰਪ ਨੂੰ ਪੈਂਟਾਗਨ ਤੇ ਉਨ੍ਹਾਂ ਦੇ ਬਿਆਨਾਂ ਵਿਚਲੇ ਇਸ ਵਕਫ਼ੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ, "ਮੈਂ ਸੁਣਿਆ ਸੀ ਕਿ ਉਨ੍ਹਾਂ ਦੇ ਸਿਰ ਦੁੱਖ ਰਹੇ ਸਨ ਤੇ ਕੁਝ ਹੋਰ ਚੀਜ਼ਾਂ ਸਨ ਪਰ ਮੈਂ ਕਹਿ ਸਕਦਾ ਹਾਂ ਕਿ ਇਹ ਕੋਈ ਗੰਭੀਰ ਨਹੀਂ ਹੈ।"

"ਮੈਂ ਜਿਹੜੀਆਂ ਹੋਰ ਸੱਟਾਂ ਦੇਖੀਆਂ ਹਨ ਉਨ੍ਹਾਂ ਦੇ ਮੁਕਾਬਲੇ ਮੈਂ ਇਨ੍ਹਾਂ ਸੱਟਾਂ ਨੂੰ ਗੰਭੀਰ ਨਹੀਂ ਗਿਣਦਾ।"

ਪੈਂਟਾਗਨ ਨੇ ਦੱਸਿਆ ਸੀ ਕਿ ਹਮਲੇ ਵਿੱਚ ਕਿਸੇ ਫੌਜੀ ਦੀ ਜਾਨ ਨਹੀਂ ਗਈ ਕਿਉਂਕਿ ਜਦੋਂ ਮਿਜ਼ਾਈਲਾਂ ਵਰੀਆਂ ਤਾਂ ਜ਼ਿਆਦਾਤਰ ਫੌਜੀ ਬੰਕਰਾਂ ਵਿੱਚ ਪਨਾਹਗੀਰ ਸਨ।

ਰਾਸ਼ਟਰਪਤੀ ਟਰੰਪ
Getty Images

ਸ਼ੁੱਕਰਵਾਰ ਨੂੰ ਅਮਰੀਕੀ ਰੱਖਿਆ ਵਿਭਾਗ ਦੇ ਬੁਲਾਰੇ ਜੌਨਅਥਨ ਹੌਫ਼ਮੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 8 ਫੌਜੀਆਂ ਨੂੰ ਇਲਾਜ ਲਈ ਵਾਪਸ ਅਮਰੀਕਾ ਭੇਜ ਦਿੱਤਾ ਗਿਆ ਸੀ।

ਜਦਕਿ 9 ਦਾ ਜਰਮਨੀ ਵਿੱਚ ਇਲਾਜ ਚੱਲ ਰਿਹਾ ਸੀ।

ਇਸ ਤੋਂ ਇਲਾਵਾ 16 ਫੌਜੀਆਂ ਨੂੰ ਡਿਊਟੀ ''ਤੇ ਵਾਪਸ ਭੇਜਣ ਤੋਂ ਪਹਿਲਾਂ ਇਰਾਕ ਵਿੱਚ ਅਤੇ 1 ਜਣੇ ਦਾ ਕੁਵੈਤ ਵਿੱਚ ਇਲਾਜ ਕੀਤਾ ਗਿਆ ਸੀ।

ਬੁਲਾਰੇ ਨੇ ਇਹ ਵੀ ਦੱਸਿਆ ਸੀ ਕਿ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਹਮਲੇ ਤੋਂ ਫੌਰੀ ਮਗਰੋਂ ਸੱਟਾਂ ਬਾਰੇ ਨਹੀਂ ਦੱਸਿਆ ਗਿਆ ਸੀ।

ਇਹ ਵੀ ਪੜ੍ਹੋ:

ਵੀਡੀਓ: ਲੜਾਈ ਚ ਨੁਕਸਾਨ ਕੱਲੇ ਪਾਕਿਸਤਾਨ ਦਾ ਨਹੀਂ

https://www.youtube.com/watch?v=9QecxEL_P3c

ਵੀਡੀਓ: ਹਥੌੜੇ ਨਾਲ ਰੋਟੀ ਕਿਸ ਗੱਲੋਂ ਤੋੜਦੇ ਸਨ ਇਹ ਪ੍ਰਵਾਸੀ ਮੁੰਡੇ

https://www.youtube.com/watch?v=6Om3b2aq5zQ

ਵੀਡੀਓ: ਮਸੀਤ ਵਿੱਚ ਹੋਇਆ ਹਿੰਦੂ ਰਸਮਾਂ ਨਾਲ ਵਿਆਹ

https://www.youtube.com/watch?v=ZMyiOsUY6Yo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News